Posts Tagged With: thought

ਅਦ੍ਵੈਤ ਅਤੇ ਸ਼ਾਗਿਰਦ-ਉਸਤਾਦ ਭ੍ਰਮ


ਸਾਉਣ ਦੀ ਝੜੀ –
ਟਿਪਕ ਟਿਪਕ ਅਤੇ ਮੇਰਾ ਜਗਰਾਤਾ

ਡੱਡੂਆਂ ਦਾ ਭਜਨ

Comments
  • Darbara Singh Kharaud ਅਗਾਊਂ ਆਗਿਆ ਸਹਿਤ –
    ਸਾਉਣ ਦੀ ਝੜੀ –
    ਤਪਕਊਏ ਤੇ ਮੇਰਾ ਜਗਰਾਤਾ
    ਡੱਡੂਆਂ ਦਾ ਭਜਨ

 

  • Dalvir Gill ਸਾਵਣ ਅਤੇ ਡੱਡੂ, double kigo ਦੀ ਕੀ ਲੋੜ ਹੈ।
  • Gurwinder Singh Dalvirsingh Contradictorysoupia Gill ਜੀ… ਸ਼ੁਕਰੀਆਂ ਉੁਸਤਦਾਂ ਕੈੱਮਟ ਰਚਨਾ ਨੂੰ ਚਾਰ ਚੰਨ ਲਾ ਦਿੰਦਾ ਹੈ …
    ਫਿਰ ਤਾਂ ਇਕੱਲਾ ਝੜੀ ਹੀ ਸਹੀ ਰਹੇਗੀ ||

 

  • Dalvir Gill
    without you
    will it ever rain …
    frog song

    ਕਦੇ ਲਿਖਿਆ ਸੀ।
    ਹਾਇਕੂ ਬਾਰੇ ਉੰਨਾ ਨਹੀਂ ਪਤਾ, ਪਰ ਤੁਹਾਡੀ ਰਚਨਾ ਦਾ ਹੋੱਕੂ version ਮੈਂ ਇੰਝ ਲਿਖਾਂਗਾ:

    ਡੱਡ-ਭਜਨ …
    ਮੇਰੇ ਜਗਰਾਤੇ ‘ਚ
    ਟਿਪਕ-ਟਿੱਪ।

    ਉਸਤੋਂ ਭੀ ਮਹੱਤਵ ਵਾਲੀ ਗੱਲ:
    ਅਦ੍ਵੈਤ ਦੀ ਸੋਝ ਅਨੁਸਾਰ ਸ਼ਾਗਿਰਦ-ਉਸਤਾਦ ਨੂੰ absolute ਸੱਤ ਮੰਨਣਾ ਭੀ ਭ੍ਰਮ ਹੈ। ਇਹ ਭੀ ਨਹੀਂ ਕਿ ਕਦੇ ਉਸਤਾਦ ਸਿਖਾ ਰਿਹਾ ਹੁੰਦਾ ਹੈ ਅਤੇ ਕਿਸੇ ਹੋਰ ਵਕ਼ਤ ਸ਼ਾਗਿਰਦ ਤੋਂ ਸਿੱਖ ਭੀ ਰਿਹਾ ਹੁੰਦਾ ਹੈ। ਨਹੀਂ, ਇਹੋ ਦ੍ਵੈਤ ਵਾਲੇ ਮਨ ਦਾ ਭ੍ਰਮ ਹੈ। ਅਦ੍ਵੈਤ ਚਿੱਤ ਦੇ ਕਿਸੇ ਭੀ ਫ਼ਰੇਮ ਵਿੱਚ ਇਹ ਨਹੀਂ ਬੈਠੇਗਾ ਕਿ ਬਿਨ੍ਹਾਂ ਜਾਣਿਆ ਕੁਝ ਕਿੱਦਾਂ ਜਣਾਇਆ ਜਾ ਸਕਦਾ ਹੈ!

    ਖ਼ੁਸ਼ ਰਹੋ! ਖੁਸ਼ੀਆਂ ਵੰਡੋ!!

  • Rajdeep Singh ਕਣੀਆਂ,
    ਕਾਣੀ ਛੱਤ,
    ਨੀਂਦ ਭਿੱਜ ਗਈ |

Original Post on Facebook Group

Categories: Hokku | Tags: , , , | Leave a comment

The It Kid


0.0

“When I was a child, I saw God,
I saw angels;
I watched the mysteries of higher and lower worlds.

I thought all men saw the same.

At last I realized that they did not see…..”
― Shams Of Tabriz
O-oo-O O-oo-O O-oo-O


we are making this world increasingly cruel and are not training our kids to face it.

under the pretense of safety/well-being we tend to be over-protective and using any so-and-such-named authority we take away their

inborn right to critical inquiry, to wonder, to imagine, to dream.

Ganghis Khan was 9 when he picked his bride against the sociopolitical situations and the will of his father, and stuck to his decision all his life.

( in a tribal-society Family is everything and Father is the only god-figure as compared to a feudal society where The Group is the highest.
today, all Groups are a goner and the identity to the group is everything. )
history is full of heroes who had to start taking care of themselves at a very early age on in their lives;

there are many kings under the age of twelve.

long ago women were considered to be from the devil, today, we think the same way about the kids!

“i know that grown-ups have written just the opposite:
“gift of god!”
“a child is the father of the humanity.”
“we didn’t inherit mother-earth from our forefathers but borrowed it from our children.” and,
Gibran Kahlil Gibran’s whole rant about ‘The Children’ in his Prophet.

BUT
any bright kid is a challenge to the gynecologists, parents, teachers, priests, society, gods. to everyone and everything!
before even the infant cries out its ( in place of his/her ) first word, the butchering had already begun; and,

we will never allow the poor thing to challenge anything, ever, in life.

and!

we wonder why we are progressively growing dumber and dumber, more and more heartless; that, why there are so many people, a large majority – depressed or criminal!

before the time kids turn twelve they all have known that unless you kill that original child inside you, you will fit nowhere and

they all had chosen to bury it, never to miss it and erase it and its burial from the memory permanently and

become He or She. ( He or She? hey, another way to fight over equality, inequality! )

that’s what a bright kid does to you, that’s why it’s so intolerably annoying — It Reminds you of the Kid you buried!!

it Reminds you of all the possibilities you gave up on, in exchange to: Nothing.
( Trump averred that even being the POTUS proves nothing. )

frustrated over our “achievements” we try every bit to cut the flight of this ‘messenger from God’!!!


I call three shames on me…..

SHAME! SHAME!! SHAME!!!

Categories: Dalvir Gill, You Kids! | Tags: , , , , , , , , | Leave a comment

ਵੋ ਨ ਸਮਝਾ ਹੈ ਨ ਸਮਝੇਗਾ, ਮਗਰ ਕਹਿਨਾ ਉਸੇ


ਵੋ ਨ ਸਮਝਾ ਹੈ ਨ ਸਮਝੇਗਾ, ਮਗਰ ਕਹਿਨਾ ਉਸੇ

 

ਇਸ ਗੁੱਡੀ ਨੂੰ ਲੱਗ ਰਿਹਾ ਹੈ ਜਿਵੇਂ ਜੇ ਕੋਈ ਸੁਣੂੰਗਾ ਤਾਂ “ਸਭ ਅੱਛਾ ਹੋ ਜਾਏਗਾ”, ਇਸੇ ਆਸ ਉੱਪਰ ਦੋ ਢਾਈ ਸਾਲ ਖ਼ਰਾਬ ਹੋ ਗਏ, ਖ਼ਬਰ ਦੁੱਖ ਵਾਲੀ ਹੈ ਪਰ ਸੁਣਾਉਣੀ ਹੀ ਪੈਣੀ ਹੈ:

 

ਸਰੀਰਿਕ, ਫਾਇਨੈਨਸ਼ੀਅਲ, ਜਜ਼ਬਾਤੀ, ਬੋਲ-ਬਚਨ ( ਨਿੰਦਾ-ਪ੍ਰਚਾਰ/ਪ੍ਰਸਾਰ ਸਮੇਤ ), ਰਿਸ਼ਤਿਆਂ ਦੇ ਨਾਮ ਹੇਠ ਅਤੇ ਰੂਹਾਨੀ ਜ਼ੁਲਮ ਸਹਿੰਦੇ ਬੰਦੇ ਨੂੰ ਲੱਗਦਾ ਹੈ ਕਿ ਉਹ ਜ਼ਿੰਦਾ-ਸ਼ਹੀਦ ਹੈ ਅਤੇ ਇੱਕ ਦਿਨ ਜ਼ਾਲਿਮ ਹਾਰੇਗਾ, ਬਦਲੇਗਾ ਅਤੇ ਆਪਣਾ ਜ਼ੁਲਮ ਬੰਦ ਕਰ ਮੈਨੂੰ ਮੇਰਾ ਬਣਦਾ ਥਾਂ ਦੇਵੇਗਾ।

 

ਸਾਡੀ ਰਾਜਨੀਤਿਕ ਸੋਚ ਭੀ ਜਾਂ ਤਾਂ ਇੰਨੀ ਗੁੰਝਲਦਾਰ ਹੈ ਜਿੰਨੀ ਕਿ ਭੀੜ ( Mob ) ਦੀ ਜਾਂ ਫਿਰ ਇੰਨੀ ਇਕਹਿਰੀ ਜਿੰਨੀ ਕਿਸੇ ਵਿਅਕਤੀ ਦੀ। ਸਮਾਜਿਕ ਹੋਵੇ ਜਾਂ ਰਾਜਸੀ ਕਿਸੇ ਗਰੁੱਪ ਦਾ ਮਨੋਵਿਗਿਆਨ ਸਮਝਣਾ ਮੁਸ਼ਕਲ ਹੁੰਦਾ ਹੈ ਜੇ ਉਸਦਾ, ਚੰਗਾ ਮਾੜਾ ਬਾਅਦ ਵਿੱਚ, ਕੋਈ ਡਾਇਨੈਮਿਕ੍ਸ ( ਪ੍ਰਗਟ ਕਾਰਕ-ਢਾਂਚਾ ਜਿਹਾ ਕੁਝ ) ਨਜ਼ਰ ਆਵੇ, ਪਰ, ਸਾਡੇ ਸਮਾਜਿਕ ਹੀ ਨਹੀਂ ਸਮਾਜਿਕ-ਮੀਡੀਆ ਉੱਪਰ ਬਣੇ ਗਰੁੱਪਾਂ ਦਾ ਭੀ ਕੋਈ ਡਾਇਨੈਮਿਕ੍ਸ ਹੀ ਨਹੀਂ ਹੈ।

ਸਗੋਂ ਜਿਸ ਕਾਰਣ ਸ਼ੋਸ਼ਲ-ਮੀਡੀਆ ਜੰਮਿਆ, ਰਾਕਟ ਦੀ ਰਫ਼ਤਾਰ ਵਧਿਆ ਅਤੇ ਜ਼ਿੰਦਗੀ ਦਾ ਅਹਿਮ ਪਹਿਲੂ ਬਣਿਆ, ਅਤੇ ਥੋੜ੍ਹੇ ਜਾਂ ਬਹੁਤੇ ਰੂਪ ਵਿੱਚ ਸਮੁੱਚੇ ਜਗਤ ਵਲੋਂ ਵਰਤਿਆ ਜਾ ਰਿਹਾ ਹੈ ਕਿ ਕਿਸੇ ਭੀ ਸਮਾਜ ਜਾਂ ਸਮਾਜ-ਅੰਸ਼ ਬਾਰੇ ਕਿਸੇ ਸਰਵੇ/ਪੋਲ ਨਾਲੋਂ ਕਿਤੇ ਵੱਧ ਚਾਨਣਾ ਕਰ ਰਿਹਾ ਹੈ।

 

ਇਹੋ ਲੋਕ ਪੰਦਰਾਂ ਲੱਖ ਆਪਦੇ ਅਕਾਊਂਟ ਵਿੱਚ ਭਾਲਦੇ ਸਨ, ਕੈਪਟਨ ਦਾ ਫ਼ੋਨ ਭੀ ਓਕੇ ਸੀ। ਸਾਰੀਆਂ ਹੀ ਪਾਰਟੀਆਂ ਇਸੇ ਲਈ ਤਾਂ victim-ਪੱਤਾ ਖੇਲ੍ਹਦੀਆਂ ਹਨ। ਮੋਦੀ ਕਹਿੰਦਾ ਤੁਹਾਨੂੰ victimize ਕਾਂਗ੍ਰਸ ਨੇ ਕੀਤਾ। ਸਾਰੇ ਕਹਿੰਦੇ – “ਸਹੀ ਬਾਤ”।

 

ਜੇ ਤੁਹਾਨੂੰ ਇਹ ਵਿਸ਼ਵਾਸ ਹੁੰਦੈ ਕਿ ਤੁਸੀਂ victim ਨਹੀਂ ਹੋ ਤਾਂ ਤੁਸੀਂ ਕਦੇ ਭੀ ਵਿਅਕਤੀਆਂ, ਪਾਰਟੀਆਂ ਦੀ ਗੱਲ ਨ ਮੰਨੋਂਗੇ, ਜਿਵੇਂ ਸੰਤ ਭਿੰਡਰਾਂਵਾਲੇ ਨੇ ਸਿੱਖਾਂ ਨੂੰ ਬਥੇਰਾ ਕਿਹਾ ਕਿ “ਤੁਸੀਂ ਗ਼ੁਲਾਮ ਹੋ” ਪਰ ਅੰਦਰ ਨੂੰ ਵਿਸ਼ਵਾਸ ਸੀ ਕਿ ਅਸੀਂ ਸਿਰਫ਼ ਆਜ਼ਾਦ ਹੀ ਨਹੀਂ ਸਗੋਂ ਕਿੰਗ ਹਾਂ, ਚੰਗੀ ਖੁੰਭ ਠੱਪਵਾਉਣ ਮਗਰੋਂ ‘ਸਿੰਘ ਇਜ਼ ਕਿੰਗ” ਦਾ ਨਾਹਰਾ ਹੋਰ ਉੱਚੀ ਮਾਰਨ ਲੱਗ ਗਏ ਅਤੇ ਗ਼ੁਲਾਮੀ ਵਾਲੀ ਗੱਲ ਕਰਨ ਵਾਲੇ ਦੇ ਭੀ ਗਲ਼ ਪੈਣ ਲੱਗ ਗਏ। ਪਰ ਗ਼ੁਲਾਮੀ ਨ ਸਵੀਕਾਰਨ ਵਾਲੇ ਭੀ ਇਸ victim-card ਨੂੰ ਹੱਥੋਂ ਨਹੀਂ ਸੁੱਟ ਸਕਦੇ।

 

ਵਿਅਕਤੀ ਹੋਵੇ ਜਾਂ ਗਰੁੱਪ, ਰਾਜਾ, ਪਤੀ-ਪਤਨੀ, ਭੈਣ-ਭਰਾ, ਮਾਪੇ-ਔਲ਼ਾਦ, ਕਿਸੇ ਦਾ ਭੀ ਪੋਸ਼ਣ ਤੁਹਾਡੀਆਂ ਖ਼ੁਸ਼ੀਆਂ ਨਹੀਂ ਤੁਹਾਡੀ ਬੇਚਾਰਗੀ ( Misery ) ਕਰਦੀ ਹੈ। ਹਰ ਇੱਕ ਲਈ ਜੀਵਨ-ਮੰਤਵ ਖ਼ੁਦ ਲਈ ਖ਼ੁਸ਼ੀ ਨਹੀਂ ਹੈ ਸਗੋਂ ਦੂਜਿਆਂ ਨੂੰ ਉਸ ਹਾਲਾਤ ਵਿੱਚ ਰੱਖਣ ਦਾ ਹੈ ਜਿਸਨੂੰ ਉਹ ਬੇਚਾਰਾ ਕਹਿ ਸਕਣ, ਬੇਬੱਸ ਸਮਝ ਸਕਣ!
ਅਲਬੱਤਾ, ਖ਼ੁਸ਼ ਰਹਿਣ ‘ਤੇ ਧੇਲਾ ਨਹੀਂ ਲੱਗਦਾ ਅਤੇ ਸਭਤੋਂ ਸੌਖਾ, ਸਭਤੋਂ ਸੋਹਣਾ ਕੰਮ ਹੈ।

 

ਪਹਿਲੀ ਵਧੀਕੀ ‘ਤੇ ਹੀ ਬੋਲਣਾ ਚਾਹੀਦਾ ਹੈ। ਅੱਜ, ਤਿੰਨ ਸਾਲ ਬਾਅਦ ਭੀ ਲੱਗ ਰਿਹਾ ਹੈ ਜਿਵੇਂ ਕਿਸੇ ਤਰੀਕੇ ਇਹ ਕੰਮ ਸੂਤ ਬੈਠ ਜਾਊ ( ‘Somehow’ it’ll work out.)। ਨਹੀਂ। ਇਸ ਜੱਭ ਵਿੱਚੋਂ ਬਾਹਰ ਆਉਣ ਲਈ ਇੱਕ ਪਲਾਨ ਬਣਾਉਣੀ ਪਵੇਗੀ ਅਤੇ – ਇੱਕ ਸਮੇਂ, ਇੱਕ ਕਦਮ – ਉਸ ਉੱਪਰ ਅਮਲ ਕਰਨਾ ਪਵੇਗਾ।

 

ਕਰਨ ਨਾਲੋਂ ਕਹਿਣਾ ਸੌਖਾ ਹੈ।

ਮੈਨੂੰ ਆਪ ਅਠਾਰਾਂ ਸਾਲ ਸਮਝ ਨਹੀਂ ਸੀ ਆਈ ਕਿ ਮੇਰੇ ਨਾਲ ਵਾਪਰ ਕੀ ਰਿਹਾ ਹੈ ਅਤੇ ਅਜੇ ਭੀ ਮੈਂ ਇਸੇ ਗੁੱਡੀ ਵਾਂਙ ਜਿੱਥੇ ਸੁਣਦਾ ਹਾਂ ਕਿ ਕਿਸੇ ਸੁਣਵਾਈ ਦੀ ਆਸ ਹੈ, ਉਧਰ ਨੂੰ ਤੁਰ ਪੈਂਦਾ ਹਾਂ। ਤੁਰਨ ਤੋਂ ਪਹਿਲਾਂ ਰਾਹ ਲੱਭਣਾ ਪੈਣਾ ਹੈ।

#ਰਾਗ_ਭਵੰਤਰਾ_ਵਾਜਾ_ਭੱਦਾ #ਦਲਵੀਰ_ਮੇਰੀ_ਕਹਾਣੀ

Categories: ਦਲਵੀਰ ਗਿੱਲ, ਮੇਰੀ ਕਹਾਣੀ, ਰਾਗ ਭਵੰਤਰਾ ਵਾਜਾ ਭੱਦਾ, ਵਲਵਲੇ, Dalvir Gill, Just Saying | Tags: , , , , , | Leave a comment

ਪੰਜਾਬ ਦੀ ਸਾਹਿਤਕ ਧਰਤੀ ’ਤੇ ਝੂਮਦਾ ਸਰੂ….ਪ੍ਰਿੰ. ਸਰਵਣ ਸਿੰਘ


12541088_1672188483057571_3704093243648332475_n

 

ਪੰਜਾਬ ਦੀ ਸਾਹਿਤਕ ਧਰਤੀ ’ਤੇ ਝੂਮਦਾ ਸਰੂ….ਪ੍ਰਿੰ. ਸਰਵਣ ਸਿੰਘ


ਸਤਾਈ ਜੂਨ ਕੰਵਲ ਦਾ ਜਨਮ ਦਿਨ ਸੀ। ਪੰਜਾਬੀ ਦੇ ਜਿਊਂਦੇ ਲੇਖਕਾਂ ਵਿੱਚ ਉਹ ਸਭ ਤੋਂ ਵੱਡਾ ਹੈ। ਉਹਦੇ ਸਭ ਹਾਣੀ ਚਲਾਣੇ ਕਰ ਗਏ ਹਨ। ਪਰ ਉਹ ਅਜੇ ਕਾਇਮ ਹੈ ਤੇ ਲਗਦੈ ਉਮਰ ਦੀ ਸੈਂਚਰੀ ਮਾਰ ਜਾਵੇਗਾ। ਜੇ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਕੰਵਲ ਸਰੂ ਦਾ ਰੁੱਖ ਹੈ। ਵਗਦੀਆਂ ’ਵਾਵਾਂ ਨਾਲ ਹੁਲਾਰੇ ਲੈਣ ਵਾਲਾ। ਕਦੇ ਖੱਬੇ ਲਹਿਰਾਉਂਦੈ, ਕਦੇ ਸੱਜੇ ਤੇ ਕਦੇ ਗੁਲਾਈ ਵਿੱਚ ਘੁੰਮਦੈ। ਉਹਦੀਆਂ ਟਾਹਣੀਆਂ ਲਚਕਦਾਰ, ਤਣਾ ਮਜ਼ਬੂਤ ਤੇ ਜੜ੍ਹਾਂ ਡੂੰਘੀਆਂ ਹਨ, ਜਿਸ ਕਰਕੇ ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਹੀਂ ਪੁੱਟ ਸਕੇ।


ਉਹ ਵੇਗਮੱਤਾ ਲੇਖਕ ਹੈ। ਉਹਦੀਆਂ ਜਜ਼ਬਾਤੀ ਰਚਨਾਵਾਂ ਸਿੱਧੀਆਂ ਦਿਲਾਂ ’ਤੇ ਵਾਰ ਕਰਦੀਆਂ ਹਨ। ਮਿਹਣੇ ਮਾਰਦੀਆਂ ਤੇ ਆਰਾਂ ਲਾਉਂਦੀਆਂ ਹਨ। ਉਹਦੀ ਕਾਵਿਮਈ ਤੇ ਭਾਵਭਿੱਜੀ ਸ਼ੈਲੀ ਨੇ ਹਜ਼ਾਰਾਂ ਪਾਠਕ ਪੱਟੇ। ਡਾ. ਜਸਵੰਤ ਗਿੱਲ ਉਹਦੇ ਨਾਵਲ ‘ਰਾਤ ਬਾਕੀ ਹੈ’ ਨੇ ਹੀ ਪੱਟੀ ਸੀ ਜਿਸ ਬਾਰੇ ਉਸ ਨੇ ‘ਪੁੰਨਿਆਂ ਦਾ ਚਾਨਣ’ ਪੁਸਤਕ ਲਿਖੀ।


ਜਦੋਂ ਡਾ. ਜਸਵੰਤ ਗਿੱਲ ਨੇ ਢੁੱਡੀਕੇ ਆਉਣ ਦੀ ਹਾਂ ਕੀਤੀ ਤਾਂ ਉਹਦੇ ਲਈ ਕੋਠੀ ਪਾ ਦਿੱਤੀ। ਕਈ ਸਾਲ ਕੰਵਲ ਨੇ ਉਸ ਨੂੰ ਪਤਨੀ ਬਣਾਉਣ ਦੀ ਭਾਫ਼ ਬਾਹਰ ਨਹੀਂ ਸੀ ਕੱਢੀ। ਸਾਹਿਤਕ ਹਲਕੇ ਡਾ. ਗਿੱਲ ਨੂੰ ਕੰਵਲ ਦੀ ਸਹੇਲੀ ਸਮਝਦੇ ਰਹੇ। ਮੈਂ ਵੀ ਕੰਵਲ ਦੀ ਪੁਜ਼ੀਸ਼ਨ ਸਮਝਦਾ ਸਾਂ ਜਿਸ ਕਰਕੇ ਕੂਇਆ ਨਾ। ਫਿਰ ਕੰਵਲ ਨੇ ਖ਼ੁਦ ਹੀ ਕਿਹਾ, ‘‘ਲਿਖ ਦੇ ਡਾ. ਜਸਵੰਤ ਗਿੱਲ ਮੇਰੀ ਪਤਨੀ ਐਂ।”


ਕੰਵਲ ਦੇ ਗੋਡੇ-ਗਿੱਟੇ, ਲੱਤਾਂ-ਬਾਹਾਂ ਤੇ ਸੂਝ-ਬੂਝ ਸਭ ਕਾਇਮ ਨੇ। ਸਿਰਫ਼ ਸੁਣਦਾ ਹੀ ਰਤਾ ਉੱਚਾ ਜਾਂ ਖੱਬੀ ਅੱਖ ਕੁਝ ਕਮਜ਼ੋਰ ਹੋਈ ਹੈ। ਸੱਜੀ ਅੱਖ ਨੂੰ ਕੋਈ ਅਹੁਰ ਨਹੀਂ। ਦਿਲ ਨੂੰ ਕੁਝ ਤਕਲੀਫ਼ ਹੋਈ ਸੀ ਜੋ ਇਲਾਜ ਕਰਾਉਣ ਨਾਲ ਠੀਕ ਹੋ ਗਈ। ਕੱਦ ਅਜੇ ਵੀ ਛੇ ਫੁੱਟ ਤੋਂ ਨਹੀਂ ਝੰਵਿਆਂ ਤੇ ਸਰੀਰਕ ਭਾਰ ਪੈਹਟ ਕਿਲੋਗਰਾਮ ਹੈ।
ਕੰਵਲ ਨਾਲ ਮੇਰੀ ਪਹਿਲੀ ਮਿਲਣੀ ਨਾਵਲ ‘ਪੂਰਨਮਾਸ਼ੀ’ ਪੜ੍ਹਨ ਨਾਲ ਹੋਈ। ਉਸ ਨੂੰ ਮਿਲਣ ਤੋਂ ਪਹਿਲਾਂ ਮੈਂ ਉਹਦੇ ਪਾਤਰਾਂ ਨੂੰ ਮਿਲਿਆ। ਰੂਪ ਨੂੰ ਮਿਲਿਆ, ਚੰਨੋ ਨੂੰ, ਸ਼ਾਮੋ ਨੂੰ, ਜਗੀਰ ਨੂੰ ਤੇ ਦਿਆਲੇ ਹੋਰਾਂ ਨੂੰ ਮਿਲਿਆ। ਉਹਦੇ ਨਾਵਲ ਵਿਚਲੇ ਨਵੇਂ ਪਿੰਡ (ਢੁੱਡੀਕੇ) ਨੂੰ ਵੇਖਿਆ ਜਿਥੇ ਰੂਪ ਦਾ ਖੂਹ ਚਲਦਾ ਸੀ ਤੇ ਬਚਨੋ ਗੋਹੇ ਵਾਲਾ ਬੱਠਲ ਧੋਣ ਆਈ ਸੀ। ਇਹ ਮੂੰਹ ਹਨੇਰੇ ਮਿਲਣ ਦਾ ਬਹਾਨਾ ਸੀ। ਖੁਸ਼ਵੰਤ ਸਿੰਘ ਨੇ ਖੂਹ ਦੇ ਬਿਰਤਾਂਤ ਨੂੰ ਇਲੱਸਟ੍ਰੇਟਿਡ ਵੀਕਲੀ ਵਿੱਚ ਵਡਿਆਇਆ ਸੀ। ਉਹ ਖੂਹ ਬੇਆਬਾਦ ਹੋ ਗਿਐ ਪਰ ਪੂਰਨਮਾਸ਼ੀ ਵਿਚ ਆਬਾਦ ਹੈ।

ਮੈਂ ਪੂਰਨਮਾਸ਼ੀ ਕਾਹਦੀ ਪੜ੍ਹੀ ਬਸ ਕੰਵਲ ਦਾ ਹੋ ਕੇ ਰਹਿ ਗਿਆ। ਪੌਣੀ ਸਦੀ ਹੋ ਗਈ ਉਹਨੂੰ ਲਿਖਦਿਆਂ ਤੇ ਉਹ ਅਜੇ ਵੀ ਲਿਖੀ ਜਾ ਰਿਹੈ। ਉਹਦੀ ਸਿਰਜਣਾ ਦਾ ਕੋਈ ਹੱਦਬੰਨਾ ਨਹੀਂ। ਉਸ ਨੇ ਪੰਜ ਲੱਖ ਤੋਂ ਵੱਧ ਸੰਵਾਦ ਤੇ ਪੰਜਾਹ ਲੱਖ ਤੋਂ ਵੱਧ ਲਫ਼ਜ਼ ਲਿਖ ਦਿੱਤੇ ਨੇ! ਮੈਂ ਉਹਨੂੰ ਉੱਠਦਾ ਬੈਠਦਾ, ਤੁਰਦਾ ਫਿਰਦਾ, ਪੜ੍ਹਦਾ ਲਿਖਦਾ, ਬੋਲਦਾ ਚਲਦਾ, ਹੱਸਦਾ ਖੇਡਦਾ, ਮਸਤੀ ਮਾਰਦਾ ਤੇ ਹੰਝੂ ਵਹਾਉਂਦਾ ਵੇਖਦਾ ਰਿਹਾਂ। ਕਦੇ ਖੇੜੇ ’ਚ ਖਿੜਦਾ, ਕਦੇ ਉਦਾਸੀ ’ਚ ਝੂਰਦਾ। ਕਦੇ ਕਾਨਫਰੰਸਾਂ ’ਤੇ ਜਾਂਦਾ, ਕਦੇ ਸਾਹਿਤ ਸਭਾਵਾਂ ’ਚ ਬੋਲਦਾ। ਕਦੇ ਪੈਂਟ ਪਾਈ ਹੁੰਦੀ, ਕਦੇ ਲੁੰਗੀ ਲਾਈ ਹੁੰਦੀ। ਕਦੇ ਮੰਡਾਸਾ ਮਾਰਿਆ ਹੁੰਦਾ, ਕਦੇ ਪੱਗ ਚਿਣ ਕੇ ਬੰਨ੍ਹੀ ਹੁੰਦੀ। ਕਦੇ ਨੰਗੇ ਸਿਰ, ਕਦੇ ਪਰਨਾ ਵਲ੍ਹੇਟਿਆ ਹੁੰਦਾ। ਕਦੇ ਕੰਬਲੀ ਦੀ ਬੁੱਕਲ, ਕਦੇ ਖੇਸ ਦੀ ਬੁੱਕਲ। ਕਦੇ ਧੂਣੀ ਰਮਾਉਂਦਾ, ਕਦੇ ਧੁੱਪ ਸੇਕਦਾ। ਕਦੇ ਵੱਟ ਬੰਨੇ, ਕਦੇ ਟਾਹਲੀ ਦੀ ਛਾਵੇਂ। ਕਦੇ ਪੱਬਾਂ ਭਾਰ ਬੈਠਾ, ਕਦੇ ਝੂਲਾ ਝੂਲਦਾ। ਕਦੇ ਨਿਆਣਿਆਂ ਨਾਲ ਕੌਡਾਂ ਖੇਡਦਾ। ਕਦੇ ਅੰਦਰਲੇ ਘਰ, ਕਦੇ ਬਾਹਰਲੀ ਕੋਠੀ। ਕਦੇ ਤਾਸ਼ ਖੇਡਦਾ, ਕਦੇ ਸ਼ਤਰੰਜ। ਕਦੇ ਡਾਕਘਰ, ਕਦੇ ਢੁੱਡੀਕੇ ਦੀ ਫਿਰਨੀ। ਕਦੇ ’ਕੱਲਾ ਬੈਠਾ ਆਪਣੇ ਆਪ ਨਾਲ ਗੱਲਾਂ ਕਰਦਾ। ਕਦੇ ਕੁਰਸੀ ਮੇਜ਼ ’ਤੇ ਪੜ੍ਹਦਾ ਲਿਖਦਾ ਤੇ ਕਦੇ ਆਏ ਗਿਆਂ ਨਾਲ ਮਿਲਦਾ ਗਿਲਦਾ।


ਸਾਲ 1967 ਵਿਚ ਉਹਨੇ ਹੀ ਮੈਨੂੰ ਦਿੱਲੀ ਦੀ ਪ੍ਰੋਫੈਸਰੀ ਤੋਂ ਪੱਟਿਆ ਸੀ। ਉਦੋਂ ਦਿੱਲੀ ਤੋਂ ਪਿੰਡਾਂ ਵੱਲ ਕੋਈ ਘੱਟ ਹੀ ਪਰਤਦਾ ਸੀ। ਕਈ ਵਾਰ ਮੈਂ ਖ਼ੁਦ ਹੈਰਾਨ ਹੁੰਨਾਂ ਕਿ ਮੈਂ ਕਿਵੇਂ ਪਰਤ ਪਿਆ? ਅਸਲ ਵਿੱਚ ਕੰਵਲ ਦਾ ਮਿਹਣਾ ਦਿਲ ’ਚ ਵੱਜਾ ਸੀ ਅਖੇ ਪਿੰਡਾਂ ਦਿਆਂ ਪੜ੍ਹਿਆਂ ਨੇ ਜੇ ਸ਼ਹਿਰਾਂ ਦੀ ਅੰਗੂਰੀ ਚਰਨੀ ਐਂ ਤਾਂ ਤੁਹਾਨੂੰ ਪੜ੍ਹਾਉਣ ਦਾ ਕੀ ਫ਼ਾਇਦਾ? ਕੰਵਲ ਦੇ ਆਖੇ ਮੈਂ ਤੀਹ ਸਾਲ ਢੁੱਡੀਕੇ ਕਾਲਜ ਵਿੱਚ ਪੜ੍ਹਾਇਆ ਤੇ ਵੀਹ ਸਾਲ ਉਸ ਦਾ ਗੁਆਂਢੀ ਬਣਿਆ ਰਿਹਾ। ਢੁੱਡੀਕੇ ਰਹਿਣ ਕਾਰਨ ਬਹੁਤੇ ਬੰਦੇ ਮੈਨੂੰ ਢੁੱਡੀਕੇ ਦਾ ਹੀ ਸਮਝਦੇ ਹਨ ਜਦਕਿ ਮੇਰਾ ਆਪਣਾ ਪਿੰਡ ਚਕਰ ਹੈ।


ਕੰਵਲ ਦਾ ਜਨਮ ਢੁੱਡੀਕੇ ਦੀ ਕਪੂਰਾ ਪੱਤੀ ਵਿੱਚ ਸ. ਮਾਹਲਾ ਸਿੰਘ ਗਿੱਲ ਦੇ ਘਰ 27 ਜੂਨ 1919 ਨੂੰ ਹੋਇਆ ਸੀ। ਉਸ ਦੇ ਪਿਤਾ ਜੈਤੋ ਦੇ ਮੋਰਚੇ ਵਿੱਚ ਗਏ ਤੇ ਨਾਭੇ ਦੀ ਕੈਦ ਕੱਟ ਕੇ ਮੁੜੇ। ਉਹ ਪੰਜ ਸਾਲ ਦਾ ਸੀ ਜਦੋਂ ਬਾਪ ਮੋਹਰਕੇ ਤਾਪ ਨਾਲ ਪਰਲੋਕ ਸਿਧਾਰਿਆ। ਵੱਡੇ ਭਾਈ ਕਰਤਾਰ ਸਿੰਘ ਨੇ ਛੋਟੇ ਭੈਣ ਭਾਈਆਂ ਨੂੰ ਸੰਭਾਲਿਆ। ਉਹ ਚਾਰ ਜਮਾਤਾਂ ਪਿੰਡੋਂ ਪੜ੍ਹ ਕੇ ਅੱਠਵੀਂ ਤਕ ਆਪਣੇ ਨਾਨਕੇ ਚੂਹੜਚੱਕ ਪੜ੍ਹਿਆ। ਨੌਵੀਂ ਭੁਪਿੰਦਰਾ ਸਕੂਲ ਮੋਗੇ ਤੋਂ ਕੀਤੀ ਪਰ ਦਸਵੀਂ ਨੂੰ ਅਲਜ਼ਬਰਾ ਲੈ ਬੈਠਾ। ਖੇਤੀ ’ਤੇ ਗੁਜ਼ਾਰਾ ਅੌਖਾ ਸੀ ਸੋ ਸਤਾਰ੍ਹਵੇਂ ਸਾਲ ਦੀ ਲਵੀ ਉਮਰ ’ਚ ਮਲਾਇਆ ਨੂੰ ਨਿਕਲ ਗਿਆ। ਉਥੇ ਜਾਗੇ ਦੀ ਨੌਕਰੀ ਕੀਤੀ। ਉਹ ਆਪ ਲਿਖਦੈ, ‘‘ਦੋਨਾਲੀ ਬੰਦੂਕ ਚੁੱਕ ਰਾਤ ਨੂੰ ਪਹਿਰਾ ਦੇਂਦਾ ਰਿਹਾ। ਤਨਖਾਹ ਕੁੱਲ ਪੰਦਰਾਂ ਡਾਲੇ ਤੇ ਡਾਲਾ ਓਦੋਂ ਇਕ ਰੁਪਏ ਨੌਂ ਆਨੇ ਵਿਚ ਚਲਦਾ ਸੀ। ਨੰਗ ਦਾ ਨੰਗ ਘਰ ਮੁੜ ਆਇਆ। ਵਾਰਸ ਦੀ ਹੀਰ ਪੜ੍ਹਨ ਦੇ ਸ਼ੌਕ ਨੇ ਕਵਿਤਾ ਲਿਖਣ ਲਾ ਦਿੱਤਾ। ਪੈਰ ਤਾਂ ਕਈ ਪੁੱਠੇ ਚੱਕੇ ਪਰ ਸਾਹਿਤ ਲਿਖਣ ਦਾ ਕੰਮ ਮਨ ਨੂੰ ਰਾਸ ਆ ਗਿਆ…।”
ਅੱਜ ਕੱਲ੍ਹ ਕੰਵਲ ਸਵੇਰੇ ਚਾਹ ਦੇ ਕੱਪ ਨਾਲ ਦਸ ਬਦਾਮ ਖਾ ਕੇ ਪੜ੍ਹਨ ਲਿਖਣ ਵਿੱਚ ਜੁਟ ਜਾਂਦੈ। ਦਸ ਕੁ ਵਜੇ ਲੱਸੀ ਦਾ ਗਲਾਸ ਪੀਂਦੈ। ਬਾਰਾਂ ਵਜੇ ਦਾਲ/ਸਬਜ਼ੀ ਤੇ ਦਹੀਂ ਦੀ ਕੌਲੀ ਨਾਲ ਇਕ ਰੋਟੀ ਖਾਂਦੈ। ਇਕ ਰੋਟੀ ਰਾਤ ਦੀ। ਅੱਧੀ ਦਾਲ ਨਾਲ ਤੇ ਅੱਧੀ ਸ਼ੱਕਰ ਘਿਓ ਨਾਲ। ਆਏ ਗਏ ਨਾਲ ਕੁਝ ਕੱਪ ਚਾਹ ਦੇ। ਦਵਾਈ ਉਹ ਖਾਂਦਾ ਨਹੀਂ, ਸਿਰਫ਼ ਅੱਖਾਂ ’ਚ ਈ ਪੁਆਉਂਦੈ।


ਉਂਜ ਤਾਂ ਉਹਦੀ ਲਿਖਣ ਪ੍ਰਕਿਰਿਆ ਮੈਂ ਵੇਖੀ ਹੋਈ ਸੀ ਪਰ ਐਤਕੀਂ ਚੰਗੀ ਤਰ੍ਹਾਂ ਵੇਖੀ। ਕਿਸੇ ਦੀ ਕਿਤਾਬ ਦੇ ਮੁੱਖ ਬੰਦ ਵਜੋਂ ਕੰਵਲ ਸਾਹਿਬ ਤੋਂ ਇਕ ਦੋ ਸਫ਼ੇ ਲਿਖਵਾਉਣੇ ਸਨ। ਮੈਥੋਂ ਕਿਤਾਬ ਵਿਚਲੀਆਂ ਮੋਟੀਆਂ ਗੱਲਾਂ ਪੁੱਛ ਕੇ ਉਹ ਇਕ ਲਿਫ਼ਾਫ਼ੇ ਉਤੇ ਨੋਟ ਕਰੀ ਗਿਆ। ਕਹਿੰਦਾ ਸਵੇਰੇ ਆ ਜਾਈਂ ਤੇ ਮੁੱਖ ਬੰਦ ਲੈ ਲਈਂ। ਸਵੇਰੇ ਗਿਆ ਤਾਂ ਸਿਰ ਉਤੇ ਲੋਈ ਲਈ ਲਿਖੀ ਜਾਵੇ। ਮੈਂ ਵਿਘਨ ਪਾਉਣ ਦੀ ਥਾਂ ਆਲਾ ਦੁਆਲਾ ਵੇਖਣ ਲੱਗਾ।


ਕੋਠੀ ਦੇ ਬਾਹਰਲੇ ਗੇਟ ਕੋਲ ਸੱਜੇ ਖੱਬੇ ਰੁੱਖ ਤੇ ਬੂਟੇ ਹਨ ਜਿਨ੍ਹਾਂ ’ਚ ਦੋ ਸਰੂ ਹਨ। ਅਸ਼ੋਕ ਰੁੱਖ, ਤੂਤ, ਬਕੈਣਾਂ, ਨਿੰਮਾਂ ਤੇ ਟਾਹਲੀਆਂ ਹਨ ਤੇ ਕੋਠੀ ਅੰਦਰ ਵੱਡੇ ਪੱਤਿਆਂ ਵਾਲਾ ਸਾਗਵਾਨ ਦਾ ਦਰੱਖਤ ਹੈ। ਅੰਦਰਲੇ ਗੇਟ ਕੋਲ ਅੰਗੂਰਾਂ ਦੀ ਵੇਲ ਤੇ ਫੁੱਲਾਂ ਦੇ ਬੂਟੇ ਹਨ। ਉਦੋਂ ਫੁੱਲ ਖਿੜੇ ਹੋਏ ਸਨ। ਲਾਲ, ਚਿੱਟੇ ਤੇ ਨੀਲੇ। ਕੰਵਲ ਦੀ ਵਿਚਾਰਧਾਰਾ ਵਾਂਗ ਹੀ ਉਹਦੇ ਵਿਹੜੇ ਦੇ ਫੁੱਲ ਵੀ ਰੰਗ ਵਟਾਉਂਦੇ ਰਹਿੰਦੇ ਹਨ। ਖੱਬੇ ਹੱਥ ਟਿਊਬਵੈੱਲ ਕੋਲ ਬਾਲਣ ਦੇ ਮੁੱਢ ਪਏ ਸਨ ਜੋ ਸੰਭਵ ਹੈ ਅੰਤਲੇ ਵੇਲੇ ਕੰਮ ਆਉਣ। ਮੈਂ ਆਲਾ ਦੁਆਲਾ ਨਿਹਾਰ ਰਿਹਾ ਸਾਂ। ਉੱਚੇ ਡੇਰੇ ਤੋਂ ਲਾਊਡ ਸਪੀਕਰ ਦੀ ਉੱਚੀ ਆਵਾਜ਼ ਵਿੱਚ ਪਾਠ ਹੋ ਰਿਹਾ ਸੀ। ਆਕਾਸ਼ ਵਿੱਚ ਪੰਛੀ ਉੱਡੇ ਫਿਰਦੇ ਸਨ। ਫਿਰਨੀ ਉਤੇ ਮੋਟਰਸਾਈਕਲ, ਟੈਂਪੂ, ਕਾਰਾਂ ਤੇ ਟਰੈਕਟਰ ਹਾਰਨ ਵਜਾਉਂਦੇ ਲੰਘ ਰਹੇ ਸਨ। ਤਿੰਨ ਤੋਤੇ ਤਾਰ ਉਤੇ ਬੈਠੇ ਪੂਛਾਂ ਹਿਲਾ ਰਹੇ ਸਨ। ਉਨ੍ਹਾਂ ਦੀਆਂ ਲਾਲ ਗਾਨੀਆਂ ਤੇ ਕਾਲੀਆਂ ਅੱਖਾਂ ਲਿਸ਼ਕ ਰਹੀਆਂ ਸਨ। ਵਗਦੀ ਆਡ ਦੀ ਗਿੱਲੀ ਮਿੱਟੀ ਮਹਿਕ ਰਹੀ ਸੀ।


ਬਾਹਰਲੇ ਰੌਲੇ ਰੱਪੇ ਤੋਂ ਨਿਰਲੇਪ ਕੰਵਲ ਅੰਦਰ ਬੈਠਾ ਲਿਖੀ ਜਾ ਰਿਹਾ ਸੀ। ਮੈਂ ਪੋਲੇ ਪੈਰੀਂ ਸਾਰੇ ਕਮਰਿਆਂ ਵਿਚ ਘੁੰਮਿਆ। ਕਿਤੇ ਬਾਬਾ ਫਰੀਦ ਦੀ ਫੋਟੋ, ਕਿਤੇ ਮੋਨਾ ਲੀਜ਼ਾ ਦੀ, ਕਿਤੇ ਕੰਵਲ ਤੇ ਡਾ. ਜਸਵੰਤ ਗਿੱਲ ਦੀ। ਕਿਤੇ ਕਲਾ ਕਿਰਤਾਂ ਦੇ ਨਮੂਨੇ। ਕਿਤੇ ਹਿਰਨ ਤੇ ਹਿਰਨੀ ਦਾ ਬੁੱਤ, ਕਿਤੇ ਇਨਾਮਾਂ ਸਨਮਾਨਾਂ ਦੀਆਂ ਨਿਸ਼ਾਨੀਆਂ। ਕਿਤੇ ਉੱਘੜ ਦੁੱਘੜ ਕਿਤਾਬਾਂ ਤੇ ਕਾਗਜ਼। ਬੈਠਕ ਵਿੱਚ ਸਾਦਾ ਸੋਫਾ, ਸਾਦੀਆਂ ਕੁਰਸੀਆਂ ਤੇ ਢਾਲਵਾਂ ਦੀਵਾਨ। ਇਸ ਕਮਰੇ ਵਿੱਚ ਬੜੀਆਂ ਵੱਡੀਆਂ ਹਸਤੀਆਂ ਆਉਂਦੀਆਂ ਤੇ ਬਹਿੰਦੀਆਂ ਰਹੀਆਂ। ਵਿਚੇ ਲੇਖਕ, ਵਿੱਚੇ ਸਿਆਸਤਦਾਨ, ਸਾਧ ਸੰਤ, ਕਾਮਰੇਡ ਤੇ ਵਿਚੇ ਖਾੜਕੂ। ਮੰਤਰੀ ਤੇ ਮੁੱਖ ਮੰਤਰੀ। ਸਾਹਮਣੇ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਸੀ ਜਿਸ ਹੇਠ ਲਿਖਿਆ ਸੀ:


ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ।।
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ।।


ਕੰਵਲ ਨੇ ਮੁੱਖ ਬੰਦ ਲਿਖ ਲਿਆ ਸੀ। ਮੈਂ ਕਾਗਜ਼ ਉਤਲੀਆਂ ਸਤਰਾਂ ਗਿਣੀਆਂ ਜੋ 38 ਸਨ ਤੇ ਇਕ ਸਤਰ ਵਿਚ 18-19 ਲਫ਼ਜ਼ ਸਨ। ਕਾਗਜ਼ ਦਾ ਕੋਈ ਹਿੱਸਾ ਖਾਲੀ ਨਹੀਂ ਸੀ ਰਹਿਣ ਦਿੱਤਾ ਉਹਨੇ। ਲਿਖਾਈ ਮੋਤੀਆਂ ਵਾਂਗ ਚਿਣੀ ਪਈ ਸੀ।


ਕੰਵਲ ਅਲਬੇਲਾ, ਅਨੋਖਾ, ਦਿਲਚਸਪ ਤੇ ਦਿਲਦਾਰ ਲੇਖਕ ਹੈ। ਉਹ ਬੇਹੱਦ ਜਜ਼ਬਾਤੀ, ਰੁਮਾਂਚਿਕ ਤੇ ਆਦਰਸ਼ਵਾਦੀ ਹੈ। ਉਹਦੀ ਸ਼ੈਲੀ ਲੋਹੜੇ ਮਾਰਵੀਂ ਹੈ। ਚਿੱਠੀਆਂ ਦੇ ਦੌਰ ’ਚ ਉਹਨੂੰ ਪਾਠਕਾਂ ਦੀਆਂ ਸੈਂਕੜੇ ਚਿੱਠੀਆਂ ਆਉਂਦੀਆਂ ਰਹੀਆਂ ਤੇ ਉਹ ਉਨ੍ਹਾਂ ਦਾ ਜੁਆਬ ਵੀ ਦਿੰਦਾ ਰਿਹਾ। ਬਹੁਤੀਆਂ ਦਾ ਜਵਾਬ ਪੋਸਟ ਕਾਰਡਾਂ ਉਤੇ ਹੁੰਦਾ। ਉਸ ਦੀਆਂ ਪਾਠਕਾਂ ਨੂੰ ਲਿਖੀਆਂ ਚਿੱਠੀਆਂ ਹੀ ’ਕੱਠੀਆਂ ਕਰਨੀਆਂ ਹੋਣ ਤਾਂ ਉਨ੍ਹਾਂ ਦਾ ਵੱਡਾ ਸੰਗ੍ਰਹਿ ਬਣ ਸਕਦੈ। ਚਿੱਠੀਆਂ ’ਚੋਂ ਉਹਨੇ ਖੱਟਿਆ ਵੀ ਬਹੁਤ। ਡਾ. ਜਸਵੰਤ ਗਿੱਲ ਉਹਨੂੰ ਚਿੱਠੀਆਂ ਰਾਹੀਂ ਹੀ ਮਿਲੀ। ਇਕ ਸ਼ਾਮ ਕਾਲਜ ਦੇ ਪ੍ਰੋਫੈਸਰਾਂ ਦੀ ਮਹਿਫ਼ਿਲ ਲੱਗੀ ਹੋਈ ਸੀ। ਕੰਵਲ ਨੇ ਕਿਹਾ, ‘‘ਲੋਕਾਂ ਨੇ ਮੈਨੂੰ ਜੁਆਨੀ ਵਿੱਚ ਈ ਗਿਆਨੀ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਮੈਂ ਖੁਸ਼ੀਆਂ ਨਹੀਂ ਮਾਣ ਸਕਿਆ।” ਮੈਥੋਂ ਕਿਹਾ ਗਿਆ, ‘‘ਕਸਰ ਤਾਂ ਆਪਾਂ ਗਿਆਨੀ ਬਣ ਕੇ ਵੀ ਕੱਢ ਦਿੱਤੀ!” ਮੈਨੂੰ ਇਕ ਧੱਫਾ ਵੱਜਾ ਜੀਹਦੀ ਮਿੱਠੀ ਕਸਕ ਹਾਲੇ ਵੀ ਕਾਇਮ ਹੈ।


ਅੱਜ ਕੱਲ੍ਹ ਉਹਦੇ ਬੋਲਾਂ ਤੇ ਲਿਖਤਾਂ ਵਿਚ ਉਲਾਂਭੇ ਹਨ, ਮਿਹਣੇ ਹਨ, ਵੈਣ ਹਨ ਤੇ ਕੀਰਨੇ ਹਨ। ਤੜਪ ਹੈ, ਝੋਰਾ ਹੈ ਤੇ ਝੁੰਜਲਾਹਟ ਹੈ। ਉਹ ਸਿਆਸੀ ਨੇਤਾਵਾਂ ਨੂੰ ਆਰਾਂ ਲਾਉਂਦਾ ਹੈ ਤੇ ਕਈ ਵਾਰ ਬੋਲ ਕਬੋਲ ਬੋਲਦਾ ਹੈ। ਉਨ੍ਹਾਂ ਦੇ ਨਾਂ ਖੁੱਲ੍ਹੀਆਂ ਚਿੱਠੀਆਂ ਛਪਵਾਉਂਦਾ ਹੈ। ਭੱਈਆਂ ਦੇ ਪੰਜਾਬ ਆਉਣ ਤੇ ਪੰਜਾਬੀਆਂ ਦੇ ਬਾਹਰ ਜਾਣ ’ਤੇ ਅੌਖਾ ਹੈ।


ਕੰਵਲ ਹੋਰੀਂ ਤਿੰਨ ਭੈਣਾਂ ਤੇ ਤਿੰਨ ਭਰਾ ਸਨ। ਤਿੰਨੇ ਭੈਣਾਂ ਗੁਜ਼ਰ ਚੁੱਕੀਆਂ। ਵੱਡਾ ਭਰਾ ਗਿਆਨੀ ਕਰਤਾਰ ਸਿੰਘ ਡਿਸਟ੍ਰਿਕ ਬੋਰਡ ਦਾ ਮੈਂਬਰ ਸੀ ਜੋ ਚਿਰੋਕਣਾ ਚਲਾਣਾ ਕਰ ਚੁੱਕੈ। ਮਾਂ ਸੌ ਵਰ੍ਹੇ ਜਿਉਂ ਕੇ ਪੂਰੀ ਹੋਈ। ਕੰਵਲ ਦੀ ਪਤਨੀ ਮੁਖਤਿਆਰ ਕੌਰ 90 ਸਾਲ ਤੋਂ ਵੱਧ ਜੀਵੀ। ਉਹਦੀ ਇਕ ਭਤੀਜੀ ਵਾਈਸ ਚਾਂਸਲਰ ਜੈਰੂਪ ਸਿੰਘ ਨਾਲ ਵਿਆਹੀ ਹੋਈ ਹੈ। ਫਿਲਮਾਂ ਵਾਲਾ ਮਨਮੋਹਨ ਸਿੰਘ, ਕੰਵਲ ਦਾ ਭਾਣਜਾ ਹੈ ਤੇ ਖ਼ਾਲਸਾ ਕਾਲਜ ਦਿੱਲੀ ਵਾਲਾ ਪ੍ਰੋ. ਸੁਮੇਲ ਸਿੰਘ ਦੋਹਤਾ। ਕੰਵਲ ਦੇ ਘਰ ਚਾਰ ਧੀਆਂ ਅਮਰਜੀਤ, ਚਰਨਜੀਤ, ਕਮਲਜੀਤ ਤੇ ਰੁਪਿੰਦਰਜੀਤ ਜੰਮੀਆਂ। ਚਾਰੇ ਐਮ. ਐਸਸੀ.। ਇਕ ਦਾ ਕਤਲ ਹੋ ਗਿਆ, ਦੂਜੀ ਕੈਂਸਰ ਨੇ ਖਾ ਲਈ ਤੇ ਤੀਜੀ ਕਾਰ ਹਾਦਸੇ ਵਿਚ ਗੁਜ਼ਰ ਗਈ। ਚੌਥੀ ਧੀ ਜੀਂਦੀ ਹੈ। ਜੁਆਈ ਭਾਈ ਉੱਚ ਅਹੁਦਿਆਂ ’ਤੇ ਰਹੇ। ਚਾਰ ਧੀਆਂ ਪਿੱਛੋਂ ਜੰਮਿਆ ਕੰਵਲ ਦਾ ਪੁੱਤਰ ਸਰਬਜੀਤ ਬਾਪ ਵਾਂਗ ਦਸਵੀਂ ਨਹੀਂ ਲੰਘ ਸਕਿਆ ਤੇ ਪਿਤਾ ਦੀ ਜ਼ਮੀਨ ਠੇਕੇ ’ਤੇ ਦੇ ਦਿੰਦੈ। ਕੰਵਲ ਦਾ ਇਕ ਪੋਤਰਾ ਆਸਟ੍ਰੇਲੀਆ ਜਾ ਕੇ ਮੁੜ ਆਇਆ। ਦੂਜਾ ਪੋਤਾ ਤੇ ਪੋਤ ਨੂੰਹ ਢੁੱਡੀਕੇ ਦੇ ਸਰਕਾਰੀ ਕਾਲਜ ਵਿੱਚ ਲੈਕਚਰਾਰ ਹਨ। ਕੰਵਲ ਹੁਣ ਉਹ ਪੜਦਾਦਾ ਤੇ ਪੜਨਾਨਾ ਬਣਿਆ ਹੋਇਐ।


ਉਹਦਾ ਲਿਖਣ ਮੇਜ਼ ਚੌਰਸ ਸਟੂਲ ਵਰਗਾ ਹੈ ਜੀਹਦੀ ਉਮਰ ਅੱਧੀ ਸਦੀ ਤੋਂ ਵੱਧ ਹੈ। ਮੇਜ਼ ਨਾਲ ਦੀ ਪੁਰਾਣੀ ਕੁਰਸੀ ਹੈ ਜਿਹੜੀ ਹਲਕੇ ਫੁਲਕੇ ਕੰਵਲ ਦਾ ਭਾਰ ਸਹਿਣ ਜੋਗੀ ਹੀ ਹੈ। ਇਕ ਵਾਰ ਮੈਂ ਉਹਦੇ ’ਤੇ ਬੈਠਾ ਤਾਂ ਉਹਦਾ ਜੜਾਕਾ ਪੈ ਗਿਆ ਪਰ ਪੱਤੀਆਂ ਤੇ ਮੇਖਾਂ ਲੁਆ ਕੇ ਕੰਵਲ ਨੇ ਫਿਰ ਬਹਿਣ ਜੋਗੀ ਕਰ ਲਈ। ਕੰਵਲ ਨੂੰ ਵਹਿਮ ਵਰਗਾ ਵਿਸ਼ਵਾਸ ਹੈ ਕਿ ਉਹ ਉਸ ਮੇਜ਼ ਕੁਰਸੀ ’ਤੇ ਹੀ ਚੰਗਾ ਲਿਖ ਸਕਦੈ!


ਨਾਵਲ ‘‘ਰਾਤ ਬਾਕੀ ਹੈ’’ ਨੇ ਜਿੰਨੇ ਕਮਿਊਨਿਸਟ ਬਣਾਏ ਉਨੇ ਸ਼ਾਇਦ ਕਮਿਊਨਿਸਟ ਪਾਰਟੀ ਨੇ ਵੀ ਨਾ ਬਣਾਏ ਹੋਣ। ਕੰਵਲ ਦੀ ਪਹਿਲੀ ਪ੍ਰਸਿੱਧੀ ਕਾਮਰੇਡ ਲੇਖਕ ਕਰਕੇ ਸੀ ਤੇ ਸੀ.ਪੀ.ਆਈ. ਉਸ ਨੂੰ ਆਪਣਾ ਬੰਦਾ ਸਮਝਦੀ ਸੀ। ਕਦੇ ਕੰਵਲ ਨਕਸਲਬਾੜੀਆਂ ਦੀ ਪਿੱਠ ’ਤੇ ਆਇਆ ਤੇ ਕਦੇ ਖਾੜਕੂਆਂ ਦੀ ਪਿੱਠ ਥਾਪੜੀ। ਕਦੇ ਹੁਸਨ ਇਸ਼ਕ ਦੀਆਂ ਬਾਤਾਂ ਪਾਈਆਂ ਤੇ ਕਦੇ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਦੇ ਮਸਲੇ ਉਭਾਰੇ। ਕਦੇ ਪੰਜਾਬ ਨਾਲ ਹੋਏ ਧੱਕਿਆਂ ਦੀ ਬੂ ਪਾਹਰਿਆ ਕੀਤੀ। ਕਦੇ ਸੈਕੂਲਰ ਹੋਇਆ ਕਦੇ ਪੰਥਕ। ਕਦੇ ਇਨਕਲਾਬੀ ਕਦੇ ਸੁਧਾਰਕ। ਕਦੇ ਕਾਮਰੇਡਾਂ ਨਾਲ, ਕਦੇ ਅਕਾਲੀਆਂ ਨਾਲ ਤੇ ਕਦੇ ਮਨਪ੍ਰੀਤ ਬਾਦਲ ਨਾਲ। ਉਹ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਨਹੀਂ, ਲੋਕਾਂ ਦਾ ਲੇਖਕ ਕਹਿੰਦਾ ਹੈ। ਪੰਜਾਬ ਤੇ ਕਿਸਾਨੀ ਦਾ ਦਰਦ ਉਹਦੇ ਦਿਲੋਂ ਬੋਲਦੈ। ਉਸ ਦੀਆਂ ਅਜੋਕੀਆਂ ਕਿਤਾਬਾਂ ਦੇ ਨਾਂ ਪੜ੍ਹੋ ‘‘ਪੰਜਾਬੀਓ! ਜੀਣਾ ਐ ਕਿ ਮਰਨਾਂ?’’ ਤੇ ‘ਪੰਜਾਬ! ਤੇਰਾ ਕੀ ਬਣੂੰ?’’ ਉਹ ਦਿਨੋ ਦਿਨ ਵਧੇਰੇ ਉਪਭਾਵੁਕ ਹੋਈ ਜਾਂਦੈ।


ਉਹਦਾ ਲਗਾਤਾਰ ਲਿਖਣ ਪੜ੍ਹਨ ਵਿੱਚ ਰੁੱਝੇ ਰਹਿਣਾ ਉਹਦੇ ਤੰਦਰੁਸਤ ਰਹਿਣ ਦੀ ਨਿਸ਼ਾਨੀ ਹੈ। ਉਹਨੂੰ ਲੇਖਕ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖ਼ਿਤਾਬ ਦਿੱਤਾ। ਪੰਜਾਬੀ ਸਾਹਿਤ ਅਕਾਡਮੀ ਤੇ ਭਾਰਤੀ ਸਾਹਿਤ ਅਕਾਡਮੀ ਨੇ ਆਪੋ ਆਪਣੇ ਐਵਾਰਡ ਦਿੱਤੇ। ਸੈਮਸੰਗ ਕੰਪਨੀ ਨੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਐਵਾਰਡ ਦਿੱਤਾ। ਕੰਵਲ ਪੰਜਾਬ ਦੀ ਸਾਹਿਤਕ ਭੋਇੰ ’ਤੇ ਝੂਮਦਾ ਸਰੂ ਦਾ ਰੁੱਖ ਹੈ। ਸ਼ਾਲਾ! ਉਹ ਵਗਦੀਆਂ ’ਵਾਵਾਂ ਨਾਲ ਜਿੰਨਾ ਮਰਜ਼ੀ ਝੂਮੇ।

Categories: ਅਮਰ ਰੂਹਾਂ | Tags: , , | Leave a comment

ਰੋਸੁ ਨ ਕੀਜੈ ਉਤਰੁ ਦੀਜੈ


ਰੋਸੁ ਨ ਕੀਜੈ ਉਤਰੁ ਦੀਜੈ

610842__anter copy


ਇੱਕ ਨਵਾਂ-ਨੁੱਕ ਰਿਵਾਜ਼ ਚਲਿਆ ਹੈ। ਸਵਾਲ ਪੁੱਛਣ ਦਾ।

ਅੱਜ-ਕਲ ਹਰ ਕੋਈ ਬੱਸ ਸਵਾਲ ਪੁੱਛਣ ਨੂੰ ਬਹੁਤ ਤਾਹੂ ਹੈ, ਇੰਨਾ, ਕਿ ਜਵਾਬ ਦੀ ਨਾ ਤਵੱਕੋ ਨਾ ਤਮੰਨਾ। ਉਹਨਾਂ ਨੂੰ ਤਾਂ ਇਸ ਤਾਹੇ ਦੀ ਆਖ਼ਿਰ ਆਈ ਪਈ ਹੈ ਜੋ ਆਪਣੇ ਆਪ ਨੂੰ ਜਾਗਰੂਕ ਕਹਿਣਾ ਕਹਾਉਣਾ ਪਸੰਦ ਕਰਦੇ ਹਨ। ਜਾਗਰ ਜਾਣਾ ਹੈ ਭੀ ਸ਼ੁਭ।

ਜਦੋਂ ਭਗਵਾਨ ਬੁੱਧ ਦੀ ਆਭਾ ਦੇਖ ਕੇ ਕਿਸੇ ਅੱਧ-ਨੀਂਦਰੇ ਨੇ ਪੁੱਛਿਆ,
“ਕੀ ਤੂੰ ਕੋਈ ਸਵਰਗੀ ਦੇਵ ਹੈ?”
ਅਤੇ ਬੁੱਧ ਨੇ ਨਾਂਹ ਕੀਤੀ, ਤਾਂ ਉਹ ਬਾਰੰਬਾਰ ਪੁੱਛਦਾ ਰਿਹਾ,
“ਫਿਰ ਤੂੰ ਕੋਈ ਗੰਧਰਵ ਹੈ? …ਮਨੁੱਖ ਹੈਂ? …ਪੱਥਰ ਹੈਂ? …ਪੇੜ ਹੈਂ? … ਪਸ਼ੂ ਹੈਂ?”
ਮਹਾਤਮਾ ਅਗਿਓਂ ਨੰਨਾਕਾਰ ਤਾਂ ਅੱਕ ਕੇ ਉਸਨੇ ਜਵਾਬ ਲਈ ਆਪਣੇ ਸੁਝਾਉ ਦੇਣੇ ਛੱਡ ਕੇ ਸਿੱਧਾ ਹੀ ਪੁੱਛਿਆ,
“ਤਾਂ ਫਿਰ, ਤੂੰ ਕੌਣ ਹੈਂ?!!!”
“ਮੈਂ ਜਾਗਿਆ ਹੋਇਆ ਹਾਂ”, ਭਗਵਾਨ ਨੇ ਕਿਹਾ।

ਸੋਹਣਾ ਲੱਗਦਾ ਹੈ ਇਹ ਕਹਿਣਾ। ਜੇ ਲੱਗੇ ਭੀ ਕਿ ਜਾਗਰਣ ਅਜੇ ਨਹੀਂ ਹੋਇਆ ਤਾਂ ਦੂਜੇ ਸੁਤ-ਨੀਂਦਿਆਂ ਨੂੰ ਕਹੋ ਕਿ ਤੁਸੀਂ ਸੁੱਤੇ ਹੋਂ ਇਸ ਨਾਲ ਹੋਰ ਨਹੀਂ ਤਾਂ ਆਪਦੇ ਜਾਗ੍ਰਿਤ ਹੋਣ ਦਾ ਭਰਮ ਤਾਂ ਪੱਕਾ ਹੋਵੇਗਾ ਹੀ। ਹਾਂ ਤਾਂ, ਬੇਸ਼ਕ ਇਹ ਸਵਾਲ ਦੀ ਹੀਟ ਵਿੱਚ ਮਾਦੀ ਤਾਂ ਹੁੰਦੇ ਹਨ ਪਰ ਫਿਰ ਵੀ, ਕਿਉਂਕਿ ਇਨ੍ਹਾਂ ਨੂੰ ਵੀ ਪਤਾ ਹੁੰਦਾ ਹੈ ਕਿ ਸਵਾਲ ਪੁੱਠਾ ਹੈ ਤੇ ਸਾਹਮਣੇ ਵਾਲੇ ਨੂੰ ਕ੍ਰੋਧ ਆਏਗਾ ਤਾਂ ਸਵਾਲ ਤੋਂ ਪਹਿਲਾਂ ਇੱਕ ਤੁਕ ਦਾ ਅੰਸ਼ ਬੋਲਦੇ ਹਨ, “ਰੋਸੁ ਨ ਕੀਜੈ ਉਤਰੁ ਦੀਜੈ।….।” ਇਹ ਬੱਸ ਸਵਾਲ ਪੁੱਛਣ ਦੇ ਰਿਵਾਜ਼ ਦਾ ਕਰਮਕਾਂਡੀ ਸ਼ਗੁਨ ਹੈ।

ਬੱਸ ਇਹ ਵਾਕਾਂਸ਼ ਹੀ ਰਟਿਆ ਹੁੰਦਾ ਹੈ। ਤੁਕ ਦਾ ਸੰਦਰਭ ਤਾਂ ਛਡੋ ਸ਼ਾਇਦ ਇਹ ਵੀ ਨਹੀਂ ਪਤਾ ਹੁੰਦਾ ਕਿ ਪੂਰੀ ਤੁਕ ਹੈ “ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ”।

ਇੱਥੇ ਮੈਂ ਇਹ ਵੀ ਸਾਂਝਾ ਕਰਨਾ ਚਾਹਵਾਂਗਾ ਕਿ ਸਤਿਗੁਰੂ ਨਾਨਕ ਦੀ ਇਹ ਬਾਣੀ “ਸਿਧ ਗੋਸਟਿ” ਵੀ ਮੈਨੂੰ ਬਹੁਤ ਪਿਆਰੀ ਹੈ। ਇਹ ਗੋਸ਼ਟੀ ਮਿਸਾਲੀ ਹੈ, ਗੋਸ਼ਟਾਂ ਦੇ ਮਾਪਦੰਡ ਇਸ ਦੁਆਰਾ ਨਿਰਧਾਰਤ ਕੀਤੇ ਜਾ ਸਕਦੇ ਹਨ, ਕੀਤੇ ਜਾਣੇ ਚਾਹੀਦੇ ਹਨ। ਪਰ, ਮੈਂ ਸੰਤ-ਬਾਣੀ ਨੂੰ ਇਸ ਲਈ ਨਹੀਂ ਪੜ੍ਹਦਾ ਕਿ ਇਸ ਵਿੱਚੋਂ ਕੁਝ ਨਿਯਮ ਅੰਡਰਲਾਈਨ ਕਰਕੇ ਫਿਰ ਉਹਨਾਂ ਉੱਪਰ ਜੀਵਨ ਚਲਾਉਣ ਦੀ ਕੋਸ਼ਿਸ਼ ਕਰਨੀ ਹੈ। ਸਗੋਂ, ਸਿਰਫ਼ ਇਸ ਲਈ ਕਿ ਪਾਠ ਕਰਨ ਨਾਲ ਮੈਨੂੰ ਆਨੰਦ ਮਿਲਦਾ ਹੈ, ਰੂਹ ਨੂੰ ਹੁਲਾਰਾ ਆਉਂਦਾ ਹੈ, ਗੁਰੂ ਨਾਲ ਮੇਰਾ ਪਿਆਰ ਗਾੜ੍ਹਾ ਹੁੰਦਾ ਹੈ। ( “ਓਹਦੀਆਂ ਓਹ ਜਾਣੇ ਸਾਕੂੰ ਆਪਣੀ ਤੋੜ ਨਿਭਾਵਣ ਦੇ” ) । ਬੱਸ ਇਹ ਮੇਰਾ ਲਵ ਯੂ—ਲਵ ਯੂ ਹੈ।

ਉਸ ਪੱਖ ਤੋਂ ਤਾਂ ਮੈਂ ਜਾਗਰੂਕ ਦਾ ਬਿਲਕੁਲ ਉਲਟ ਹਾਂ – ਘੂਕ ਸੁੱਤਾ। ਜੋ ਵੀ ਉਹ ਕਹਿੰਦੇ ਹਨ ਕਿ ਗੁਰਬਾਣੀ ਆਹ-ਆਹ ਨਹੀਂ ਹੈ ਮੈਨੂੰ ਉਹੋ ਕੁਝ ਹੀ ਭਾਸਦੀ ਹੈ — ਮੰਤ੍ਰ। ਜਿੱਥੇ ਜਾਗਰੂਕਿਆਂ ਨੂੰ ਲੱਗਦਾ ਹੈ ਕਿ ਸਟੀਕ ਚੋਂ ਸਿਰਫ਼ ਅਰਥਾਂ ਨੂੰ ਪੜ੍ਹੋ ਸਮਝੋ, ਮੂਲ ਵਾਲੀਆਂ ਤੁਕਾਂ ਭਾਵੇਂ ਸਕਿੱਪ ਕਰਦੇ ਜਾਓ। ਉੱਥੇ ਮੈਨੂੰ ਸਵਾਦ ਈ ਤਾਂ ਆਉਂਦਾ ਹੈ ਜੇ ਬੁਲੰਦ ਆਵਾਜ਼ ਵਿੱਚ ਪਾਠ ਕਰਾਂ, ਉਚਾਰਣ ਪ੍ਰਤੀ ਕਿਸੇ ਮੰਤ੍ਰ ਜਿਹੀ ਚੇਤਨਾ ਨਾਲ। ਕੀਰਤਨ ਸੁਣਨਾ ਤਾਂ ਚਲੋ ਹੈ ਈ ਕਿਸੇ ਹੋਰ ਮੰਡਲਾਂ ਦਾ ਸਫ਼ਰ।

ਮੇਰਾ ਹਾਲ ਵੀ ਜਾਗਰੂਕ ਪ੍ਰਚਾਰਕਾਂ ਵਾਲਾ ਹੀ ਹੈ। ਗੱਲ ਕੀ ਕਰਨੀ ਹੁੰਦੀ ਏ ਤੇ ਗੱਲ ਹੋਰ ਦਾ ਈ ਖਿਲਾਰਾ ਪਾ ਕੇ ਬੈਠ ਜਾਂਦਾ ਹਾਂ। ਕਹਿਣ ਤਾਂ ਇਹ ਲੱਗਾ ਸੀ ਕਿ ਸਭੈ ਕਾਲਾਂ ਸਭਹੀ ਦੇਸ਼ਾਂ ਵਿੱਚ ਇੱਕ ਰਸ ਵਿਚਰਨ ਵਾਲੀ ਸੁਰਤਿ ਦੇ ਸ਼ਬਦ ਰੂਪ ਨਾਲ ਸਾਹਮਣਾ ਜਦ ਇੱਕ ਐਸੇ ਭੋਗੀ ਨੂੰ ਹੁੰਦਾ ਹੈ ਜੋ ਯੋਗੀ ਹੋਣ ਦੇ ਭਰਮ ਵਿੱਚ ਜ਼ਿੰਦਗੀ ਵਿਹਾ ਚੁੱਕਿਆ ਹੋਵੇ ਤਾਂ ਉਹ ਅਜਿਹਾ ਸਵਾਲ ਕਰਦਾ ਹੈ ਜੋ ਉਸਦਾ ਆਪਣਾ ਨਹੀਂ ਹੁੰਦਾ, ਉਸ ਲਈ ਸਵਾਲ ਹੀ ਆਪਣੇ ਆਪ ਵਿੱਚ ਮੰਜ਼ਿਲ ਹੁੰਦਾ ਹੈ ।

ਸੰਤ ਸਭਾ ਦੀ ਜੈਕਾਰ ਨਾਲ ਸ਼ੁਰੂ ਹੋਈ ਵਾਰਤਾ ਦੇ ਆਰੰਭ ਵਿੱਚ ਹੀ ਅੱਠ ਸਵਾਲਾਂ ਦਾ ਬ੍ਰਸਟ ਆਉਂਦਾ ਹੈ – ਧੁਰੋਂ ਜਵਾਬ ਮਿਲਦਾ ਹੈ। ( ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥ ) ਪਰ ਜਵਾਬ ਵਿੱਚ ਸ਼ਾਇਦ ਦਿਲਚਸਪੀ ਨਹੀਂ ਕਿ ਸ਼ਬਦ ਬਦਲ ਕੇ ਚਰਪਟ ਆਖਦਾ ਹੈ:


ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥
ਚਰਪਟ ਨਾਲ ਵਾਰਤਾਲਾਪ ਦੇ ਅਰਥ ਖ਼ਤਮ ਹਨ:

ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥ ( ਬੈਸਣੁ=ਬਹਿਸ )

ਫਿਰ ਵੀ ਸਤਿਗੁਰੂ ਜੀਵਨ-ਮੁਕਤੀ ਦਾ ਜੀਵਤ-ਮੁਕਤਾ ਰਾਹ ਦਸਦੇ ਹਨ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੇ ॥
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥
ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ ॥
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥

“ਬਾਲੇ” ਦੇ ਸੰਬੋਧਨ ਤੋਂ ਗੱਲ “ਸੁਆਮੀ” ਤੱਕ ਪੁੱਜਦੀ ਹੈ ਅਤੇ ਹੁਣ ਜਾ ਕੇ ਉਹ ਵਾਕੰਸ਼ ਸਾਹਮਣੇ ਆਉਂਦਾ ਹੈ ਜਿਸਨੂੰ ਇੰਨਾ ਮਸ਼ਹੂਰ ਕਰ ਦਿੱਤਾ ਗਿਆ ਹੈ:

ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ ॥

ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥
ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥
—————————————————————————
ਸਵਾਲ ਕਰਨ ਦੀ ਪਰੰਪਰਾ ਨੂੰ ਜਾਰੀ ਰੱਖਦਿਆਂ … ਹੁਣ ਜੋ ਮੇਰੀ ਬੇਨਤੀ ਹੈ, ਭਾਵੇਂ ਰੋਸ ਵੀ ਕਰ ਲਵੋ, ਕਿ ਕੀ ਇਹ ਸਲਾਹ/ਹਦਾਇਤ ( ਰੋਸੁ ਨ ਕੀਜੈ ਉਤਰੁ ਦੀਜੈ ) ਸਿੱਧ ਮੰਡਲੀ ਵਲੋਂ ਹੈ ਜਾਂ ਗੁਰੂ ਨਾਨਕ ਵਲੋਂ ?
=====================================================================

facebookLink

Categories: ਦਲਵੀਰ ਗਿੱਲ, ਵਲਵਲੇ, Dalvir Gill, Just Saying | Tags: , , , , , , , , | 1 Comment

ਕਰਮ ਧਰਮ ਅਤੇ ਕਰਮ ਕਾਂਡ—ਅਮਰਦੀਪ ਸਿੰਘ ਅਮਰ


1l copy

ਮੈਂ ਧਰਮ ਨੂੰ ਕਦੇ ਵੀ ਤਰਕਵਾਦ ਜਾਂ ਵਿਗਿਆਨ ਦਾ ਸਹਾਰਾ ਲੈ ਕੇ ਨਹੀਂ ਜੀਵਿਆ…ਜਦ ਮੈਂ ਤਰਕਸ਼ੀਲ ਹੁੰਦਾ ਸੀ ਉਦੋਂ ਧਾਰਮਿਕ ਬਿਲਕੁਲ ਨਹੀਂ ਸਾਂ…ਮੈਂ ਵੀ ਕਹਿੰਦਾਂ ਸੀ ਕਰਾਮਾਤਾਂ ਨਹੀਂ ਹੁੰਦੀਆਂ…ਰੱਬ ਕਿਤੇ ਨਹੀਂ ਹੁੰਦਾ…ਆਤਮਾ ਕੁਛ ਨਹੀਂ ਹੁੰਦੀ…ਪਰ ਜਦੋਂ ਤਰਕਵਾਦ ਦਾ ਜਾਲ਼ਾ ਤੜਾਕ ਤੜਾਕ ਕਰਕੇ ਟੁੱਟਿਆ ਤਾਂ ਮੈਂ ਪਹਿਲੀ ਵਾਰ ਧਰਮ ਦੀ ਦੁਨੀਆਂ ‘ਚ ਪ੍ਰਵੇਸ਼ ਕਰ ਗਿਆ…
ਕਈ ਵੀਰ ਦੱਸਦੇ ਹਨ ਕਿ ਕੇਸ ਰੱਖਣ ਦੇ ਆਹ ਵਿਗਿਆਨਕ ਲਾਭ ਹਨ ਦਸਤਾਰ ਬੰਨਣ ਦੇ ਆਹ ਲਾਭ ਹਨ…ਅੰਮ੍ਰਿਤ ਛਕਣ ਦੇ ਆਹ ਲਾਭ ਹਨ…ਮੈਂ ਨਹੀਂ ਮੰਨਦਾ ਇਹ ਸਭ ਗੱਲਾਂ…ਜਪੁਜੀ ਸਾਹਿਬ ਨੇ ਦੱਸਿਆ ਹੁਕਮ ਦੀ ਰਜ਼ਾ ਚ ਚੱਲਣਾ ਸਚਿਆਰਾ ਬਣਾ ਦਿੰਦੈ…ਜਾਪ ਸਾਹਿਬ ਨੇ ਦੱਸਿਆ ਕਿ ਉਹ ਅਨਭਵ ਦਾ ਪ੍ਰਕਾਸ਼ ਹੈ…ਅਤੇ, ਉਹਨੂੰ ਕੁਦਰਤ ਰਾਂਹੀ ਨਮਸਕਾਰ ਕੀਤੀ ਜਾ ਸਕਦੀ ਹੈ…ਦੇਹੀ ਮਿੱਟੀ ਦੀ ਹੈ—ਵਿੱਚ ਪਾਉਣ ਬੋਲਦੀ ਹੈ….ਸੰਤ ਸਮੂਹ ਅਨੇਕ ਮਤੀ ਦੇ ਹਨ…ਗੁਫਾ ‘ਚ ਵਾਜਾ ਪਾਉਣ ਦਾ ਵੱਜਦੈ…ਚੋਰ-ਯਾਰ ਜੂਆਰ ਘਾਣੀ ਪੀੜੇ ਜਾਂਦੇ ਹਨ….ਬਹੀ ਕੱਢਕੇ ਬੈਠਾ ਲੇਖਾ ਲੈਣ ਨੂੰ…ਸਾਧੂ ਸਤਿਗੁਰ ਬਖਸ਼ਾ ਦਿੰਦੈ…ਹਰ ਪਲ ਉਦਕਰਖ ਆਕਰਖ ਹੁੰਦੈ……..
ਸੱਚੀ ਗੱਲ ਤਾਂ ਇਹ ਆ ਭਰਾਵੋ ਜੇ ਨਿੱਤਨੇਮ ਕਰਨਾਂ, ਗਰੰਥ ਨੂੰ ਗੁਰੂ ਮੰਨਕੇ ਮੱਥਾ ਟੇਕਣਾਂ…ਸਿਰ ਮਾਰ ਮਾਰਕੇ ਵਾਹਿਗੁਰੂ ਵੱਹਿਗੁਰੂ ਕਰਨਾਂ….ਪੰਜ ਕਕਾਰ ਧਾਰਨ ਕਰਨੇ…ਗੁਰ ਅਸਥਾਨਾਂ ਦੇ ਦਰਸ਼ਨ ਦੀਦਾਰਿਆਂ ਦੀ ਤਾਂਘ ਰੱਖਣੀ…ਦਸਾਂ ਨਹੁੰਆਂ ਦੀ ਕਿਰਤ ਕਰਨੀ…ਆਏ ਗਏ ਸਿੱਖ ਸਾਧ ਦੀ ਜਥਾਯੋਗ ਸੇਵਾਕਰਨੀ… ਜੇ ਇਹ ਸਾਰਾ ਕੁਛ ਕਰਮ ਕਾਂਡ, ਪਖੰਡ, ਬੇਵਕੂਫੀ,…ਅੰਧਵਿਸ਼ਵਾਸ਼, ਜੋ ਵੀ ਆ ਯਾਰ!…ਤਾਂ ਮੈਂ ਗੱਜ ਵੱਜਕੇ, ਡੰਕੇ ਦੀ ਚੋਟ ਨਾਲ਼ ਇਹ ਗੱਲ ਕਹਿੰਨਾਂ ਮੈਂ ਅੰਧਵਿਸ਼ਵਾਸ਼ੀ, ਕਰਮ-ਕਾਂਡੀ, ਬੇਵਕੂਫ—ਸਭ ਕੁਛ ਹਾਂ…ਮੈਨੂੰ ਤਰਕਵਾਦੀ, ਨਾਸਤਿਕ ਜਾਂ ਵਿਗਿਆਨਕ ਧਰਮਵਾਦੀ ਹੋਣ ਚ ਕੋਈ ਦਿਲਚਸਪੀ ਨਹੀ….ਮੈਨੂੰ ਮੇਰੇ ਗੁਰੂ ਦਾ ਹੋਕਾ ਰੋਜ਼ ਸੁਣਾਈ ਦਿੰਦਾ ਹੈ…
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥

ਅਮਰਦੀਪ ਸਿੰਘ ਅਮਰ

Categories: Amardeep Singh "Amar", ਵਲਵਲੇ | Tags: , , , , , , | 3 Comments

ਧ੍ਵਨੀ ਦਾ ਆਪਣਾ ਮੌਨ ਹੈ ਅਤੇ ਮੌਨ ਦੀ ਆਪਣੀ ਧ੍ਵਨੀ।


https://www.facebook.com/pumasohigh/posts/10155094825865082

ਬਲਰਾਮ Bodhi, ਧ੍ਵਨੀ ਦਾ ਆਪਣਾ ਮੌਨ ਹੈ ਅਤੇ ਮੌਨ ਦੀ ਆਪਣੀ ਧ੍ਵਨੀ। ( ਮੈਂ ਮਹਆ/ਮਹਾਅ = Ma ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ) ਭੈਰਵ ਦੇ ਵਿਗਿਆਨ ਵਿੱਚ ਜੋ ਧ੍ਵਨੀ ਨਾਲ ਸੰਬੰਧਿਤ ਤੰਤ੍ਰ ਹੈ ਉਸ ਵਿੱਚ ਹੈ
1.ਵਸਤਾਂ ਨੂੰ ਆਕਾਰ ਨਹੀਂ ਧ੍ਵਨੀ ਵਾਂਗ ਅਨੁਭਵ ਕਰ।
2. ਧ੍ਵਨੀ ਦਾ ਆਕਾਰ ਦੇਖ। ( ਜਾਂ ਅਜਿਹਾ ਕੁਝ। ) ਸਮਝ ਰਿਹਾਂ ਹੈਂ ਨਾ ਭਾ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ।

Like ·

 

  • Gurmukh Bhandohal Raiawal haa veere kmal da banda hai Balram Bodhi bahut nigha te pyar nal bhriya hoiya main vi miliya haa ik war, bahut wadhiya lagga si Bodhi ji milkeSee Translation
  • Dalvir Gill ਸੱਚਮੁੱਚ ਗੁਰਮੁੱਖ!!
    ਜਸਵਿੰਦਰ ਵੀਰਜੀ, ਇਹ ਫੋਟੂ ਉੱਥੇ ਲਾਓ ਜਿੱਥੇ ਤੁਸੀਂ ਕਹਿੰਦੇ ਸੀ ਭੇਡ ਪਿੱਛੇ ਪਿੰਡ ਈ ਨਹੀਂ 50-60 ਹਜ਼ਾਰ ਬੰਦੇ ਮਰਵਾ ਦਿੱਤੇ। :
    https://www.facebook.com/photo.php?fbid=1464250627193433&set=a.1421024554849374.1073741828.100008255284284&type=1&theater&notif_t=like

    ਸਿੱਖ ਇਤਿਹਾਸ ਵਿੱਚ ਦੋ ਘੱਲੂਘਾਰੇ ਹੋਏ ਨੇ ! ਪਹਿਲਾ ਘੱਲੂਘਾਰਾ
ਲੱਗਭਗ 1746 ਵਿੱਚ ਕਾਹਨੂੰਵਾਨ ਦੀ ਛੰਭ ਵਿੱਚ ਹੋਇਆ, ਜਿਸ ਵਿੱਚ ਅੰਦਾਜ਼ਾ15 ਤੋਂ 20 ਹਜ਼ਾਰ ਸਿੱਖਾਂ ਦੇ ਮਾਰੇ ਜਾਣ ਦੀ ਖਬਰ ਮਿਲਦੀ ਹੈ ! ਕਾਹਨੂੰਵਾਨ ਦੀ ਛੰਭ ਲਾਹੌਰ ਦੇ ਸੂਬੇ ਦੇ ਇਲਾਕੇ ਵਿੱਚ ਪੈਣ ਵਾਲੇ ਸੰਘਣੇ ਜੰਗਲ ਵਿੱਚ ਪੈਣ ਵਾਲੀ ਇਹ ਝੀਲ ਉਸ ਸਮੇਂ ਹਕੂਮਤ ਤੋਂ ਬਾਗੀ ਹੋ ਕੇ ਲੁੱਟ ਮਾਰ ਕਰਨ ਵਾਲੇ ਸਿੱਖਾਂ ਦਾ ਟਿਕਾਣਾ ਸੀ !

ਸਿੱਖਾਂ ਦਾ ਇਕ ਜੱਥਾ ਏਮਨਾਬਾਦ ਦੇ ਇਲਾਕੇ ਵਿੱਚ ਨਿਕਲ ਆਇਆ ! 
ਉਸ ਸਮੇਂ ਜ਼ਕਰੀਆ ਖਾਨ ਨੇ ਇਸ ਇਲਾਕੇ ਦਾ ਪ੍ਰਬੰਧ ਦੋ ਭਰਾਵਾਂ ਜਸਪਤ
ਰਾਏ ਅਤੇ ਲਖਪਤ ਰਾਏ ਨੂੰ ਸੌਂਪਿਆ ਹੋਇਆ ਸੀ !

ਇਸ ਇਲਾਕੇ ਵਿੱਚ ਪਹੁੰਚ ਕੇ ਸਿੱਖਾਂ ਦੇ ਇਸ ਜੱਥੇ ਨੇ ਇਕ ਗਰੀਬ ਆਜੜੀ
ਤੋਂ ਕੁੱਝ ਭੇਡਾਂ ਧੱਕੇ ਨਾਲ ਖੋਹ ਕੇ ਝਟਕਾਅ ਲਈਆਂ ! ਗਰੀਬ ਆਜੜੀ ਇਲਾਕੇ ਦੇ ਕੋਤਵਾਲ ਕੋਲ ਜਾ ਫਰਿਆਦੀ ਹੋਇਆ ! ਕੋਤਵਾਲ ਨੇ ਛੋਟੀ ਮੋਟੀ ਘਟਨਾ ਸਮਝ ਕੇ ਕੁੱਝ ਸਿਪਾਹੀਆਂ ਨੂੰ ਭੇਜਿਆ ਕਿ ਇਸ ਦੀਆਂ ਭੇਡਾਂ ਵਾਪਸ ਕਰਵਾ ਦਿਉ ਜਾਂ ਭੇਡਾਂ ਦਾ ਹਰਜਾਨਾ ਭਰਵਾ ਦਿਉ !

ਸਿਪਾਹੀਆਂ ਨੇ ਜਦੋਂ ਭੇਡਾਂ ਬਣਾ ਰਹੇ ਕੁੱਝ ਸਿੱਖਾਂ ਨੂੰ ਕੋਤਵਾਲ ਦਾ ਹੁਕਮ
ਸੁਣਾਕੇ ਆਖਿਆ ਕਿ ਇਸ ਗਰੀਬ ਆਜੜੀ ਨੂੰ ਭੇਡਾਂ ਦਾ ਹਰਜਾਨਾ ਦੇ ਦੇਵੋ!
ਸਿਪਾਹੀਆਂ ਦੀ ਗੱਲ ਸੁਣਨ ਦੀ ਬਜਾਏ ਜੱਥੇ ਦੇ ਕੁੱਝ ਲੁਕ ਕੇ ਬੈਠੇ ਸਿੱਖਾਂ ਨੇ ਹਮਲਾ ਕਰਕੇ ਆਜੜੀ ਅਤੇ ਸਿਪਾਹੀਆਂ ਨੂੰ ਮਾਰ ਦਿੱਤਾ !

ਗੱਲ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ! ਨਤੀਜਾ ਇਹ ਹੋਇਆ ਕਿ ਜਸਪਤ ਰਾਏ ਨੂੰ ਆਪਣੀ ਫੌਜ ਨਾਲ ਸਿੱਖਾਂ ਉਪਰ ਹਮਲਾ ਕਰਨਾ ਪਿਆ !
ਗੁਰੀਲਾ ਯੁੱਧ ਦੇ ਮਾਹਿਰ ਸਿੱਖਾਂ ਨੇ ਜਸਪਤ ਰਾਏ ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ! ਗੱਲ ਲਾਹੌਰ ਦਰਬਾਰ ਤੱਕ ਜਾ ਪਹੁੰਚੀ !

ਲਾਹੌਰ ਦਰਬਾਰ ਨੇ ਜਸਪਤ ਰਾਏ ਦੇ ਭਰਾ ਲਖਪਤ ਰਾਏ ਨੂੰ ਸ਼ਾਹੀ ਫੌਜਾਂ ਨਾਲ ਸਿੱਖਾਂ ਦਾ ਪਿੱਛਾ ਕਰਨ ਲਾ ਦਿੱਤਾ !ਲੜਦਾ ਭਿੜਦਾ ਜੱਥਾ ਕਾਹਨੂੰਵਾਨ ਦੀ ਛੰਭ ਦੇ ਗੁਪਤ ਟਿਕਾਣੇ ਤੱਕ ਪਹੁੰਚ ਗਿਆ ! ਸ਼ਾਹੀ ਫੌਜਾਂ ਨੇ ਪਹਿਲਾਂ ਥੋੜ੍ਹੀ ਗਿਣਤੀ ਦੇ ਭੁਲੇਖੇ ਜਦੋਂ ਛੰਭ ਵਿੱਚ ਹਮਲਾ ਕੀਤਾ ਤਾਂ ਉਥੇ ਸਿੱਖਾਂ ਦੀ ਭਾਰੀ ਗਿਣਤੀ ਕਾਰਨ ਸ਼ਾਹੀ ਫੌਜ ਨੂੰ ਨੁਕਸਾਨ ਉਠਾਉਣਾ ਪਿਆ ਤਾਂ ਉਨ੍ਹਾਂ ਨੇ ਛੰਭ ਨੂੰ ਚਾਰੇ ਪਾਸਿਓਂ ਘੇਰ ਕੇ ਛੰਭ ਨੂੰ ਅੱਗ ਲਗਾ ਦਿੱਤੀ !

ਇਸ ਅੱਗ ਅਤੇ ਫੌਜੀ ਹਮਲੇ ਕਾਰਨ ਭਾਰੀ ਗਿਣਤੀ ਵਿੱਚ ਸਿੱਖਾਂ ਦੀ ਮੌਤ
ਹੋ ਗਈ ਸੀ ! ਸਿੱਖ ਇਤਿਹਾਸ ਵਿੱਚ ਇਹ ਦੂਜੀ ਘਟਨਾ ਸੀ, ਜਿਸ ਵਿੱਚ
ਬਿਨਾਂ ਕਿਸੇ ਕਾਰਨ ਸਿੱਖਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ ! 

ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਤੂਤੀਆਂ ਖਾਣ ਦੇ ਸ਼ੌਕੀਨ ਸਿੱਖਾਂ ਵੱਲੋਂ ਇਕ ਬਾਗ ਦੇ ਰਾਖੇ ਤੋਂ ਦੋ ਆਨਿਆਂ ਦੀਆਂ ਤੂਤੀਆਂ ਖੋਹਣ ਕਾਰਨ ਹੋਈ ਲੜਾਈ ਵਿੱਚ ਵੀ ਕਈ ਸਿੱਖ ਲੀਡਰ ਮਾਰੇ ਗਏ ਸਨ. ......ਸਰੋਤ ਪੰਥ ਪ੍ਰਕਾਸ਼ ਅਤੇ ਬੰਸਾਂਵਲੀਨਾਮਾ

    ਸਿੱਖ ਇਤਿਹਾਸ ਵਿੱਚ ਦੋ ਘੱਲੂਘਾਰੇ ਹੋਏ ਨੇ ! ਪਹਿਲਾ ਘੱਲੂਘਾਰਾ
    ਲੱਗਭਗ 1746 ਵਿੱਚ ਕਾਹਨੂੰਵਾਨ ਦੀ ਛੰਭ ਵਿੱਚ ਹੋਇਆ, ਜਿਸ ਵਿੱਚ ਅੰਦਾਜ਼ਾ15 ਤੋਂ 20 ਹਜ਼ਾਰ ਸਿੱਖਾਂ ਦੇ ਮਾਰੇ ਜਾਣ ਦੀ ਖਬਰ ਮਿਲਦੀ ਹ

    See More

  • Deepi Sair Balram bodhi on right

    Deepi Sair's photo.
  • Dalvir Gill and National Award winner actor Samuel John, both my juniors, but i think both completed their degree before i did.
  • Balram Bodhi ਹੂੰ….! ਲਗਦਾ ਤਾਂ ਇਹੋ ਹੈ ਕਿ ਬਹੁਤ ਚੰਗੀ ਤਰਾਂ ਸਮਝ ਰਿਹਾ ਹਾਂ | ਵਸਤ, ਧੁਨੀ, ਗਤੀ,ਸਪੇਸ, ਮੌਨ, ਤੇ ਇਸ ਤੋਂ ਵਧ ਵੀ ਕੁਝ ਹੈ ਇਥੇ ! ਫਿਲਹਾਲ ਮੀਨੂੰ ਲਗ ਰਿਹਾ ਹੈ ਕਿ ਬਸ ਇਸਦਾ ਸੁਆਦ ਲੈਣਾ ਚਾਹੀਦਾ ਹੈ |
  • Balram Bodhi ਇਹ ਕੀ ਹੋ ਗਿਆ….!
  • Darbari Lal रमनीक भायो , आप गुरु गोबिंद सिंह हाथ पकड़े रखो जरा ध्यान से !See Translation
  • Dalvir Gill Ramneek Singh ਜੀਓ, ਮੈਂ ਗੁਰੂ-ਕਾਲ ਅਤੇ ਅਠਾਰਵੀਂ ਤਾਂ ਕੀ ਵੀਹਵੀਂ ਸਦੀ ਦੇ ਸਿੱਖ-ਸੰਘਰਸ਼ ਨੂੰ ਵੀ ਬਹੁਤ ਉੱਚਾ ਵੇਖਦਾ ਹਾਂ। ਤੁਹਾਨੂੰ ਕੋਈ ਭੁਲੇਖਾ ਲੱਗਾ ਹੋਵੇਗਾ। ਜੇ ਤੁਸੀਂ ਮੇਰੇ ਦੁਆਰਾ ਇਸ ਮਨਫ਼ੀ ਪ੍ਰਾਪੇਗੰਡੇ ਦੀ ਕੋਈ ਉਦਾਹਰਣ ਦੱਸ ਦਿਉਂ ਤਾਂ ਮੈਂ ਜ਼ਰੂਰ ਮੁੜ-ਵਿਚਾਰ ਕਰਾਂਗਾ ਅਤੇ ਜੇ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇਗੀ ਤਾਂ ਸਵੀਕਾਰ ਕਰਕੇ ਤੁਹਾਥੋਂ ਮੁਆਫ਼ੀ ਵੀ ਮੰਗਾਂਗਾ। ਹੇਠ ਇੱਕ ਲਿੰਕ ਪਾ ਰਿਹਾ ਹਾਂ ਜਿਸ ਉੱਪਰ 400 ਤੋਂ ਉੱਪਰ ਟਿੱਪਣੀਆਂ ਹੋਣ ਤੱਕ ਚੁੱਪ ਹੀ ਰਿਹਾ ਸੀ ਤੇ ਜਦ ਬੋਲਿਆ ਹਾਂ ਤਾਂ ਇਹੋ ਕਿਹਾ ਕਿ ਮੈਂ ਪ੍ਰੰਪਰਾਵਾਦੀ ਹਾਂ ਤੇ ਜੋ ਪਰੰਪਰਾ ਵਿੱਚ ਚੱਲਿਆ ਆ ਰਿਹਾ ਹੈ ਉਸ ਉੱਪਰ ਕਿੰਤੂ ਨਹੀਂ ਕਰਦਾ।
    ਇੱਥੇ ਤਾਂ ਮੈਂ ਹਾਇਕੂ ਦੇ ਸੰਧਰਵ ਵਿੱਚ ਜਾਪਾਨੀ ਸੁਹਜ-ਸ਼ਾਸ਼ਤਰ ਦੇ ਇੱਕ ਪਹਿਲੂ “ਮਹਾਅ” ( Ma ) ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਇੱਕ ਮਿਤ੍ਰ-ਵਿਸ਼ੇਸ਼ ਨੂੰ ਇਸ ਪੋਸਟ ਵਿੱਚ ਟੈਗ ਕਰਨ ਦਾ ਮਤਲਬ ਵੀ ਇਹੋ ਹੈ ਕਿ ਓਪਨ ਵਿੱਚ ਗੱਲ ਉਸੇ ਨਾਲ ਕਰਨਾ ਚਾਹੁੰਦਾ ਹਾਂ ਅਤੇ ਹਾਇਕੂ ਨਾਲ ਸੰਬੰਧਿਤ ਹੋਰ ਮਿੱਤ੍ਰ ਵੀ ਸ਼ਾਮਿਲ ਹੋ ਸਕਦੇ ਹਨ। ਤੁਸੀਂ ਲਿਖੀਆਂ ਲਾਈਨਾਂ ਦੇ ਵਿਚਕਾਰ ਕੀ ਪੜ੍ਹ ਗਏ ਮੈਨੂੰ ਕੋਈ ਇਲਮ ਨਹੀਂ। ਆਪਦੀ ਇਸ ਬੋਲਡ ਸਟੇਟਮੈਂਟ ਦਾ ਕੀ ਆਧਾਰ ਹੈ ਜ਼ਰੂਰ ਦੱਸਿਓ ਨਹੀਂ ਤਾਂ ਮੈਨੂੰ ਭੁਲੇਖਾ ਰਹੇਗਾ ਕਿ ਅਦਰਕ ਦੀ ਗੱਠੀ ਲੱਭੀ ਤੇ ਬਣੇ ਪੰਸਾਰੀ ਵਾਂਗ ਤੁਸੀਂ ਧੱਕੇ ਨਾਲ ਹੀ ਮੈਨੂੰ ਕਹੀ ਜਾਂਦੇ ਹੋ ਕਿ ਕੜਾਹ ਬਨਾਏ ਦਾ ਕੀ ਫਾਇਦਾ ਜੇ ਵਿੱਚ ਅਦਰਕ ਈ ਨਾਂਹ ਪਾਈ। ਮੈਂ ਤੁਹਾਨੂੰ ਆਪਣਾ ਫੋਨ ਨੰਬਰ ਵੀ ਭੇਜਿਆ ਹੈ ਜੇ ਗੱਲ ਕਰ ਸਕੋਂ ਕਿਉਂਕਿ ਮੇਰੇ ਪਿੰਡ ਵਿੱਚ ਹੀ ਜੋ ਵੀ ਦਰਦੀ ਹਨ ਉਹਨਾਂ ਨਾਲ ਤਾਂ ਮੈਂ ਸਗੋਂ ਮੇਲ ਕਰਨਾ ਚਾਹੁੰਦਾ ਹਾਂ।
    https://www.facebook.com/photo.php?fbid=1464250627193433&set=a.1421024554849374.1073741828.100008255284284&type=1&theater&notif_t=photo_comment_tagged

    ਸਿੱਖ ਇਤਿਹਾਸ ਵਿੱਚ ਦੋ ਘੱਲੂਘਾਰੇ ਹੋਏ ਨੇ ! ਪਹਿਲਾ ਘੱਲੂਘਾਰਾ
ਲੱਗਭਗ 1746 ਵਿੱਚ ਕਾਹਨੂੰਵਾਨ ਦੀ ਛੰਭ ਵਿੱਚ ਹੋਇਆ, ਜਿਸ ਵਿੱਚ ਅੰਦਾਜ਼ਾ15 ਤੋਂ 20 ਹਜ਼ਾਰ ਸਿੱਖਾਂ ਦੇ ਮਾਰੇ ਜਾਣ ਦੀ ਖਬਰ ਮਿਲਦੀ ਹੈ ! ਕਾਹਨੂੰਵਾਨ ਦੀ ਛੰਭ ਲਾਹੌਰ ਦੇ ਸੂਬੇ ਦੇ ਇਲਾਕੇ ਵਿੱਚ ਪੈਣ ਵਾਲੇ ਸੰਘਣੇ ਜੰਗਲ ਵਿੱਚ ਪੈਣ ਵਾਲੀ ਇਹ ਝੀਲ ਉਸ ਸਮੇਂ ਹਕੂਮਤ ਤੋਂ ਬਾਗੀ ਹੋ ਕੇ ਲੁੱਟ ਮਾਰ ਕਰਨ ਵਾਲੇ ਸਿੱਖਾਂ ਦਾ ਟਿਕਾਣਾ ਸੀ !

ਸਿੱਖਾਂ ਦਾ ਇਕ ਜੱਥਾ ਏਮਨਾਬਾਦ ਦੇ ਇਲਾਕੇ ਵਿੱਚ ਨਿਕਲ ਆਇਆ ! 
ਉਸ ਸਮੇਂ ਜ਼ਕਰੀਆ ਖਾਨ ਨੇ ਇਸ ਇਲਾਕੇ ਦਾ ਪ੍ਰਬੰਧ ਦੋ ਭਰਾਵਾਂ ਜਸਪਤ
ਰਾਏ ਅਤੇ ਲਖਪਤ ਰਾਏ ਨੂੰ ਸੌਂਪਿਆ ਹੋਇਆ ਸੀ !

ਇਸ ਇਲਾਕੇ ਵਿੱਚ ਪਹੁੰਚ ਕੇ ਸਿੱਖਾਂ ਦੇ ਇਸ ਜੱਥੇ ਨੇ ਇਕ ਗਰੀਬ ਆਜੜੀ
ਤੋਂ ਕੁੱਝ ਭੇਡਾਂ ਧੱਕੇ ਨਾਲ ਖੋਹ ਕੇ ਝਟਕਾਅ ਲਈਆਂ ! ਗਰੀਬ ਆਜੜੀ ਇਲਾਕੇ ਦੇ ਕੋਤਵਾਲ ਕੋਲ ਜਾ ਫਰਿਆਦੀ ਹੋਇਆ ! ਕੋਤਵਾਲ ਨੇ ਛੋਟੀ ਮੋਟੀ ਘਟਨਾ ਸਮਝ ਕੇ ਕੁੱਝ ਸਿਪਾਹੀਆਂ ਨੂੰ ਭੇਜਿਆ ਕਿ ਇਸ ਦੀਆਂ ਭੇਡਾਂ ਵਾਪਸ ਕਰਵਾ ਦਿਉ ਜਾਂ ਭੇਡਾਂ ਦਾ ਹਰਜਾਨਾ ਭਰਵਾ ਦਿਉ !

ਸਿਪਾਹੀਆਂ ਨੇ ਜਦੋਂ ਭੇਡਾਂ ਬਣਾ ਰਹੇ ਕੁੱਝ ਸਿੱਖਾਂ ਨੂੰ ਕੋਤਵਾਲ ਦਾ ਹੁਕਮ
ਸੁਣਾਕੇ ਆਖਿਆ ਕਿ ਇਸ ਗਰੀਬ ਆਜੜੀ ਨੂੰ ਭੇਡਾਂ ਦਾ ਹਰਜਾਨਾ ਦੇ ਦੇਵੋ!
ਸਿਪਾਹੀਆਂ ਦੀ ਗੱਲ ਸੁਣਨ ਦੀ ਬਜਾਏ ਜੱਥੇ ਦੇ ਕੁੱਝ ਲੁਕ ਕੇ ਬੈਠੇ ਸਿੱਖਾਂ ਨੇ ਹਮਲਾ ਕਰਕੇ ਆਜੜੀ ਅਤੇ ਸਿਪਾਹੀਆਂ ਨੂੰ ਮਾਰ ਦਿੱਤਾ !

ਗੱਲ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ ! ਨਤੀਜਾ ਇਹ ਹੋਇਆ ਕਿ ਜਸਪਤ ਰਾਏ ਨੂੰ ਆਪਣੀ ਫੌਜ ਨਾਲ ਸਿੱਖਾਂ ਉਪਰ ਹਮਲਾ ਕਰਨਾ ਪਿਆ !
ਗੁਰੀਲਾ ਯੁੱਧ ਦੇ ਮਾਹਿਰ ਸਿੱਖਾਂ ਨੇ ਜਸਪਤ ਰਾਏ ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ! ਗੱਲ ਲਾਹੌਰ ਦਰਬਾਰ ਤੱਕ ਜਾ ਪਹੁੰਚੀ !

ਲਾਹੌਰ ਦਰਬਾਰ ਨੇ ਜਸਪਤ ਰਾਏ ਦੇ ਭਰਾ ਲਖਪਤ ਰਾਏ ਨੂੰ ਸ਼ਾਹੀ ਫੌਜਾਂ ਨਾਲ ਸਿੱਖਾਂ ਦਾ ਪਿੱਛਾ ਕਰਨ ਲਾ ਦਿੱਤਾ !ਲੜਦਾ ਭਿੜਦਾ ਜੱਥਾ ਕਾਹਨੂੰਵਾਨ ਦੀ ਛੰਭ ਦੇ ਗੁਪਤ ਟਿਕਾਣੇ ਤੱਕ ਪਹੁੰਚ ਗਿਆ ! ਸ਼ਾਹੀ ਫੌਜਾਂ ਨੇ ਪਹਿਲਾਂ ਥੋੜ੍ਹੀ ਗਿਣਤੀ ਦੇ ਭੁਲੇਖੇ ਜਦੋਂ ਛੰਭ ਵਿੱਚ ਹਮਲਾ ਕੀਤਾ ਤਾਂ ਉਥੇ ਸਿੱਖਾਂ ਦੀ ਭਾਰੀ ਗਿਣਤੀ ਕਾਰਨ ਸ਼ਾਹੀ ਫੌਜ ਨੂੰ ਨੁਕਸਾਨ ਉਠਾਉਣਾ ਪਿਆ ਤਾਂ ਉਨ੍ਹਾਂ ਨੇ ਛੰਭ ਨੂੰ ਚਾਰੇ ਪਾਸਿਓਂ ਘੇਰ ਕੇ ਛੰਭ ਨੂੰ ਅੱਗ ਲਗਾ ਦਿੱਤੀ !

ਇਸ ਅੱਗ ਅਤੇ ਫੌਜੀ ਹਮਲੇ ਕਾਰਨ ਭਾਰੀ ਗਿਣਤੀ ਵਿੱਚ ਸਿੱਖਾਂ ਦੀ ਮੌਤ
ਹੋ ਗਈ ਸੀ ! ਸਿੱਖ ਇਤਿਹਾਸ ਵਿੱਚ ਇਹ ਦੂਜੀ ਘਟਨਾ ਸੀ, ਜਿਸ ਵਿੱਚ
ਬਿਨਾਂ ਕਿਸੇ ਕਾਰਨ ਸਿੱਖਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ ! 

ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਤੂਤੀਆਂ ਖਾਣ ਦੇ ਸ਼ੌਕੀਨ ਸਿੱਖਾਂ ਵੱਲੋਂ ਇਕ ਬਾਗ ਦੇ ਰਾਖੇ ਤੋਂ ਦੋ ਆਨਿਆਂ ਦੀਆਂ ਤੂਤੀਆਂ ਖੋਹਣ ਕਾਰਨ ਹੋਈ ਲੜਾਈ ਵਿੱਚ ਵੀ ਕਈ ਸਿੱਖ ਲੀਡਰ ਮਾਰੇ ਗਏ ਸਨ. ......ਸਰੋਤ ਪੰਥ ਪ੍ਰਕਾਸ਼ ਅਤੇ ਬੰਸਾਂਵਲੀਨਾਮਾ

    ਸਿੱਖ ਇਤਿਹਾਸ ਵਿੱਚ ਦੋ ਘੱਲੂਘਾਰੇ ਹੋਏ ਨੇ ! ਪਹਿਲਾ ਘੱਲੂਘਾਰਾ
    ਲੱਗਭਗ 1746 ਵਿੱਚ ਕਾਹਨੂੰਵਾਨ ਦੀ ਛੰਭ ਵਿੱਚ ਹੋਇਆ, ਜਿਸ ਵਿੱਚ ਅੰਦਾਜ਼ਾ15 ਤੋਂ 20 ਹਜ਼ਾਰ ਸਿੱਖਾਂ ਦੇ ਮਾਰੇ ਜਾਣ ਦੀ ਖਬਰ ਮਿਲਦੀ ਹ

    See More

  • Dalvir Gill ਭਾ ਕੁਝ ਨਹੀਂ ਹੋਇਆ, ਆਪਾਂ ਗੱਲ ਕਰਦੇ ਰਹਿ ਸਕਦੇ ਹਾਂ।
  • Balram Bodhi ਦਲਵੀਰ ਮੀਨੂੰ “ਮਹਾ ” ਬਾਰ ਕੁਝ ਪਤਾ ਨਹੀਂ , ਪਰ ਜੋ ਵੀ ਤੂੰ ਕਿਹਾ ਜੇ ਮੈਂ ਉਸਨੂੰ ਸਹੀ ਸਮਝਿਆ ਹਾਂ ਤਾਂ ਵਾਂ ਗਾਗ ਵਿਚਕ ਉਹ ਮੈਨੂੰ ਪ੍ਰਤਖ ਨਜਰ ਆਉਂਦਾ ਹੈ | ਕੀ ਮੈਂ shi ਦਿਸ਼ਾ ਵੱਲ ਜਾ ਰਹਾ ਹਾਂ ? ਵੈਸੇ ਇਹ ਪਰਮ੍ਪਰਾ ਕੀ ਹੈ ਜਿਸਦੇ ਨਾਲ ਤੂੰ ਵਾਦ ਜੋੜਿਆ ਹੈ ! ਮਜ਼ਾ ਆ ਗਿਆ ! ਮੈਂ ਬੜਾ ਸ਼ਰਾਰਤੀ ਹੋ ਗਿਆਂ ! ਹ ਹ ਹ……..
  • Dalvir Gill ਵਾਦ ਜੋੜਿਆ ਸੀ ਤਾਂਹੀ ਤਾਂ ਮੈਂ ਰਸਸ ਦੇ ਸਿਰ ‘ਤੇ ਬੋਦੇ ਵਜੋਂ ਲੱਗ ਗਿਆ। ਉੱਥੇ ਮੇਰਾ ਭਾਵ ਰਵਾਇਤ ਤੋਂ ਸੀ, ਕਿ ਜੇ ਰਵਾਇਤ ਕਹਿੰਦੀ ਹੈ ਕਿ ਗੁਰੂ ਜੀ ਨੂੰ ਸਰਪ ਨੇ ਛਾਂ ਕੀਤੀ ਤਾਂ ਮੈਂ ਮੰਨਾਂਗਾ ਕਿ ਇਹੋ ਠੀਕ ਹੈ।
    ਚਲੋ ਉਹ ਤਾਂ ਕੋਈ ਗੱਲ ਨਹੀਂ ਪਰ ਮਹਾਅ ਬਾਰੇ ਤੁਸੀਂ ਸਹੀ ਹੋ। ਇਸੇ ਤਰਾਂ ਵਾਬੀ-ਸਾਬੀ ਹੈ। ਬਜ਼ੁਰ
    ਗ ਦੇ ਚਿਹਰੇ ‘ਤੇ ਝੁਰੜੀਆਂ ਜਾਂ ਜੰਗਾਲ ਲੱਗੀ ਸਾਇਕਲ, ਪੱਤਝੜ੍ਹ ਜੋ ਪੱਤੇ ਵਿੱਚ ਇੱਕ ਹੁਸਨ ਭਰਦੀ ਹੈ। ਮਹਾਅ ਨੂੰ ਸ਼ੂਨ੍ਯ ਜਾਂ ਅਨਹਦ-ਨਾਦ ਦੇ ਅਰਥਾਂ ਵਿੱਚ ਵੀ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ, ਪਰ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਇਹ ਗੱਲਾਂ ਸਮਝਣ-ਸਮਝਾਉਣ ਨਾਲੋਂ ਜ਼ਿਆਦਾ ਅਨੁਭਵ ਨਾਲ ਸੰਬੰਧਿਤ ਹਨ। Lust for Life ਵਿੱਚ ਜਦੋਂ ਉਹ ਅਲੱਗ-ਅਲੱਗ ਪੇਂਟਰਾਂ ਦੀ ਕਾਰਜ-ਵਿਧੀ ਦੇ ਦਰਸ਼ਨ ਕਰਵਾਉਂਦਾ ਹੈ ਤਾਂ ਮੈਨੂੰ ਇਹੋ ਲੱਗਦਾ ਹੈ ਕਿ ਉਹ ਸਾਰੇ ਹੀ ਕੈਨਵਸ ਭਰਨ ਨਾਲੋਂ ਜ਼ਿਆਦਾ ਇਹੋ “ਖ਼ਾਲੀ ਸਥਾਨ” ਪੈਦਾ ਕਰ ਰਹੇ ਹਨ ਜੋ ਇਸ ਪੇਂਟਿੰਗ ਨੂੰ ਨਿਹਾਰਨ ਵਾਲੇ ਲਈ ਦਰਵਾਜ਼ਾ ਬਣਨਗੇ ਕਿ ਉਹ ਕਲਾ-ਕ੍ਰਿਤੀ ਅੰਦਰ ਦਾਖ਼ਿਲ ਹੋ ਸਕੇ, ਅਤੇ, ਵਾਨ ਗੋ ਤੋਂ ਸੋਹਣਾ ਇਹ ਕੰਮ ਕੋਈ ਨਹੀਂ ਕਰ ਸਕਿਆ ਕਿਉਂਕਿ ਉਸਨੇ ਇਹ ਕੰਮ ਉਦੋਂ ਹੀ ਸ਼ੁਰੂ ਕਰ ਦਿੱਤਾ ਸੀ ਜਦੋਂ ਉਹ ਅਜੇ ਕੋਲੇ ਦੀਆਂ ਖਾਨਾਂ ਦੇ ਇਲਾਕੇ ਕੋਲ ਹੀ ਰਹਿੰਦਾ ਸੀ, ਇਹ ਵੀ ਤਾਂ ਉੱਦੋਂ ਫੈਸ਼ਨ ਹੀ ਸੀ ਪੈਰਿਸ ਵਿੱਚ, “ਜਾਪਾਨੀ ਡਰਾਇੰਗ” ‘ਤੇ ਕੰਮ ਕਰਨਾਂ ਅਤੇ ਨੈੱਟ ਉੱਪਰ ਓਰਿਜ਼ਨਲ ਅਤੇ ਵਾਨ ਗੋ ਦੇ ਤਿਆਰ ਕੀਤੇ ਰੈਪਲਿਕਾ ਮਿਲ ਜਾਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਇਸ ਮਹਾਅ ਨੂੰ ਹੀ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾਂਕਿ ਡਰਾਇੰਗ ਦੀ ਨਕਲ।
  • Balram Bodhi बहुत सुंदर ……….! वां गाग पर काम करने को बहुत मन करता है , लेकिन मैं सिर्फ जीवनी नहीं चाहता और उसे मंच पर कैसे लाऊँ जहाँ से वो देखता है ये बात पकड़ में नहीं आती बरसों से रुका हूँ !See Translation
  • Dalvir Gill ਆਪਣੇ ਅਸਲੇ ਨੂੰ ਜਾਣਨ ਤੋਂ ਪਹਿਲਾਂ ਜੋ ਹਾਲਤ ਸਿਧਾਰਥ ਦੀ ਸੀ ਉਹੋ ਹਾਲਤ ਵਾਨ ਗੋ ਦੀ ਸੀ ਜਦ ਤੱਕ ਉਸਨੂੰ ਆਪਣਾ ਪੈਲੈੱਟ ਨਹੀਂ ਸੀ ਮਿਲਿਆ। ਜ਼ਿਆਦਾਤਰ ਇੰਮਪ੍ਰੈਸ਼ਨਿਸਟ ਪੇਂਟਰ ਪਾਗਲ ਕਿਉਂ ਹੋਏ? ਉਹ ਦਿਖਦੇ ਦੇ ਪਾਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਸਥੂਲ ਦੇ ਜ਼ਰੀਏ ਉਸ ਅਪਹੁੰਚ ਅਸਥੂਲ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ( ਇਸੇ ਕਰਕੇ ਤਾਂ ਮੈਂ ਪਰੰਪਰਾਵਾਦੀ ਬਣ ਗਿਆ ਹਾਂ … ਹਾਹਾ ਹਾਹਾ ਹਾਹਾ ) ਮੰਟੋ ਦਾ ਦਿਮਾਗ ਸ਼ਰਾਬ ਥੋੜੋ ਨਾ ਖ਼ਰਾਬ ਕਰਦੀ ਸੀ। ਯਥਾਰਥਵਾਦ ਬਕਵਾਸ ਜਾਂ ਬਕਬਾਸ ਹੈ, ਜੇ ਇਹ ਮੰਟੋ ਵਰਗਾ ਨਹੀਂ। ਯਥਾਰਥ ਦੇ ਉਹੋ ਮਾਸਟਰ-ਪੀਸ ਬਚੇ ਹਨ/ਬਚਣਗੇ ਜਿਨ੍ਹਾਂ ਦੀ ਗਹਿਰਾਈ ਵਿੱਚ ਕੁਝ ਅੰਡਰ-ਕਰੰਟ੍ਸ ਹੋਰ ਹੀ ਚਲ ਰਹੀਆਂ ਹਨ, ਜਿਸ ਬਾਰੇ ਰਚੇਤਾ ਨੂੰ ਭਾਵੇਂ ਪਤਾ ਹੈ ਜਾਂ ਨਹੀਂ। ਉਹ ਸਭ ਕੁਝ ਫਿਰ ਵੀ ਕਿਸੇ ਹੱਦ ਤੱਕ ਚੇਤੰਨ ਕੋਸ਼ਿਸ਼ਾਂ ਸਨ ਪਰ ਦੂਜੇ ਵਿਸ਼ਵ-ਯੁੱਧ ਨੇ ਮਾਨਵਤਾ ਨੂੰ ਇੰਨੀ ਬੁਰੀ ਤਰਾਂ ਝੰਝੋੜਿਆ ਸੀ ਇਹ ਕਦੇ ਤਾਬ ਨਹੀਂ ਆ ਸਕੇਗੀ। ਇੱਕ ਸਦੀਵੀ ਨੁਕਸਾਨ ( permanent, irreparable damage ) ਹੋ ਚੁੱਕਾ ਹੈ। ਦੁਨੀਆਂ ਨੂੰ ਸੱਚਮੁੱਚ ਹੀ ਇੱਕ ਮਸੀਹਾ ਚਾਹੀਦਾ ਹੈ। ਕਲਾਕਾਰਾਂ ਨੂੰ ਮਲ੍ਹਮ ਲਾਉਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕਰਨਾ ਚਾਹੀਦਾ ਪਰ ਯੁੱਧ ਨੇ ਇੱਕ ਸੈਡਿਸਟਿੱਕ ( sadistic ) ਹਿੱਸ ਸਾਨੂੰ ਦੇ ਦਿੱਤੀ ਹੈ। Strindberg ਦੇ ਨਾਟਕਾਂ ਨੂੰ ਦੁਬਾਰਾ ਪੜ੍ਹੋ ਸਕ੍ਰਿਪਟ ਦੇ ਕੰਟੇੰਟ ਲਈ ਨਹੀਂ ਸਗੋਂ ਉਸਦੀ ਤਕਨੀਕ ਲਈ। ਅਣਕਹੇ ਨੂੰ ਕਹਿਣ ਦਾ ਉਸਦਾ ਤਰੀਕਾ ਸਰਬੋਤਮ ਹੈ, “ਮਾਤ-ਲੋਕ” ਵਿੱਚ ਤੁਸੀਂ ਆਪ ਇਸਦਾ ਬਾ-ਖ਼ੂਬੀ ਇਸਤੇਮਾਲ ਵੀ ਕੀਤਾ ਹੈ।
  • Parveen Komal ਜਯ ਹੋ
  • Balram Bodhi hum ! ..there is a point ! Thanks indeed.
  • Balram Bodhi असल मसला यह है की वां गाग वहन से चीजों को देखता दिखाता है जहाँ देखने वाले और जिसे देखा जा रहा है, उन दोनों के बीच कोई फिक्स या बांटने वाली स्पेस नहीं है; यां यूँ कहें की एक ध्वनी आकाश है जिसे कृष्णामूर्ति कहते हैं आब्जर्वर इज आब्जर्वड, दूसरी तरफ नील बोह्र भी यही कहते हैं जिनसे आइन्स्टाइन सहमत नहीं हो पाए | हमारा मामला यह है की क्या हम परफार्मर और दर्शक के बीच की दूरी को खत्म कर सकते हैं ! सिर्फ नृत्य नाटिका मंच पर तो विलय का वो प्रभाव बना सकती है जो गाग की कैन्वेस पर है लेकिन गाग के विपरीत हमारे दर्शक कैन्वेस\मंच के बाहर बैठे हैं !See Translation
  • Dalvir Gill exactly! but that’s the challenge!! LOL
    if you understand the problem so clearly then you know that there’s a solution to it as well. think of the Greek and Classic Sanskrit Theatre ( Theatre, not Drama ). The Chorus of the Greeks & the Sutra-Dhaar of
    the Sanskrit ( while addressing the audience how he leads the audience to an imaginative world where they improvise together. ) the same thing with the ” One Million Baloons”, introduction of the Chorus, while distracting, with challenge the audience to not to depend on their auditory and visual senses for perception but they would need to go beyond. on the physical level the auditorium and stage might be needed to use as one unit.
    12 hrs · Like · 1
  • Balram Bodhi Ah ! yes…; the space of sanskrit theater, & simultaneously recompose the positioning or relation between the audience and performers. Ah ! I need you here !
    9 hrs · Unlike · 1
  • Balram Bodhi ….Yes; space in the sanskrit theater is created just by walking…; from the land to water & then sudden jump & lo sky is there with the change of body weight or gravity. Ah ! we need actors then !
    9 hrs · Unlike · 1
  • Balram Bodhi ਵੈਸੇ ਇਹ LOL ਸ਼ਬਦ ਸਾਰੇ ਬਹੁਤ ਵਰਤਦੇ ਨੇ ਕੀਤੇ ਇਸਦਾ ਮਤਲਬ ਆਮਿਰ ਖਾਨ ਦੀ ਪੀ.ਕੇ ਵਾਲਾ ਤਾਂ ਨਹੀਂ ! ਹਾ ਹਾ ਹਾ ……..

 

Dalvir Gill Laughing Out Loud ( LOL ). = telling the full form and also doing LOL
Categories: ਦਲਵੀਰ ਗਿੱਲ, Balram, Dalvir Gill, Facebook Status, Just Saying | Tags: , , , , , , | Leave a comment

ਸੰਤ ਬਾਬਿਆਂ ਦੇ ਪਰਚਾਰ ਬਨਾਮ ਮਾਡਰਨ ਮਿਸਨਰੀ ਪਰਚਾਰ


Three comments on a deleted post @ Akhoutividvan, a FB Group ( https://www.facebook.com/groups/Akhoutividvan/permalink/878931278802448/ )

ਇਹ ਕੌਣ ਹੈ ਬਈ, ਕੋਈ ਪੜ੍ਹਿਆ ਲਿਖਿਆ ਬਾਬਾ ਲੱਗਦਾ ਏ। ਅਨਪੜ੍ਹ ਸਿੱਧੜ ਬਾਬਿਆਂ ਨਾਲੋਂ ਬਹੁਤ ਚਤੁਰ ਹੈ, ਇਸਨੇ ਘੱਟੋ-ਘੱਟ ਵੀ ਹੋਊ ਤਾਂ 10 ਕਿਤਾਬਾਂ ਜ਼ਰੂਰ ਪੜ੍ਹੀਆਂ ਹੋਣਗੀਆਂ, ਹੋ ਸਕਦੈ 10,000 ਕਿਤਾਬ ਹੀ ਪੜ੍ਹੀ ਹੋਵੇ। ਕਿਸ ਸਫ਼ਾਈ ਨਾਲ ਸਮਝਾ ਗਿਆ ਕਿ ਮੈਂ ਹਾਂ ਅਸਲੀ ਪ੍ਰਚਾਰਿਕ ਜੋ ਮੌਤ ਤੋਂ ਵੀ ਨਹੀਂ ਡਰਦਾ – ਖ਼ਰਾ ਸੌਦਾ ਵੇਚਦਾਂ। ਮੇਰੀ ਦੁਕਾਨ ਤੋਂ ਹੀ ਸੌਦਾ ਲਵੋ, ਹੋਰ ਕਿਸੇ ਦੀ ਲਾਈ ਧਰਮ ਦੀ ਦੁਕਾਨ ਤੋਂ ਨਹੀਂ।

ਗੁਰੂ ਦਾ ਨਾਂ ਲੈ ਕੇ ਹੀ ਸਾਰੇ ਆਪੋ-ਆਪਣਾ ਕੱਚਾ-ਪਿੱਲਾ ਵੇਚੀ ਜਾਂਦੇ ਨੇ। ਸਿੱਧੜਾਂ ਕੋਲ ਵੇਚਣ ਵਾਲੇ ਆਪਣੇ ਗਾਹਕ ਦੀ ਵੁੱਕਤ ਦੇਖ ਕੇ ਡਾਂਗ ਦਾ ਗਜ਼ ਵਰਤ ਥਾਨ ਪਾੜ੍ਹ-ਪਾੜ੍ਹ ਸੁੱਟੀ ਜਾਂਦੇ ਨੇ। ਜਿਹਨਾਂ ਨੂੰ ਭਰਮ ਹੈ ਕਿ ਉਹ 15-20 ਸਾਲ ਸਕੂਲ-ਕਾਲਜ ਜਾ ਕੇ ਪੜ੍ਹੇ ਨੇ “ਵਿਦਿਆ” ਹਾਸਿਲ ਕੀਤੀ ਹੈ – ਵਿਦਿਆ ਵਾਲੇ ਨੇ ਵਿਦਵਾਨ ਨੇ ਉਹ ਕਹਿੰਦੇ ਸਾਡਾ ਗਜ਼ “ਵਿਗਿਆਨਿਕ” ਹੈ ਐਵੇਂ ਨਾ ਡਾਂਗ ਦੇ ਗਜ਼ ਵਾਲਿਆਂ ਕੋਲ ਜਾਵੋ । ਉਹ …
ਉਹ, ਨਹੀਂ ਬਚ ਸਕਦੇ ਐਸ ਬਾਬੇ ਦੀ ਮਾਰ ਤੋਂ।
ਕੌਣ ਕਹਿੰਦਾ ਹੈ ਬਾਣੀ ਗੂੜ ਹੈ, ਅਥਾਹੁ ਹੈ, ਬਾਤ ਅਗਮ ਕੀ ਹੈ ? ਸਾਰਾ ਕੁਛ ਬਾਹਲਾ ਈ ਸਾਦਾ, ਸੱਤਵੀਂ ਦੇ ਸਮਾਜਿਕ-ਵਿਗਿਆਨ ਤੋਂ ਵੀ ਸੌਖਾ।
ਨਾ ਜਪੁ ਕਰੋ, ਨਾ ਸਿਮਰਨ, ਨਾ ਕੁਝ ਹੋਰ, ਗਾਉਣ ਵਾਲਿਆਂ ਨੂੰ ਪੈਸੇ ਦੇਈ ਜਾਨੇ ਓਂ, ਕੱਚੀਆਂ-ਪਿੱਲੀਆਂ ਧਾਰਨਾਵਾਂ ‘ਤੇ ਗਾਉਣ ਵਾਲਿਆ ਨੂੰ ਦੇਈ ਜਾਣੇ ਓਂ, ਸਾਡੀ ਵਾਰੀ ਕਿਉਂ ਹੌਲ ਪੈਂਦੇ ਨੇ। ਅਸੀਂ ਪੜ੍ਹੇ-ਲਿਖੇ,ਵਿਦਵਾਨ ਪ੍ਰੋਫੈਸਰ।
ਅਸੀਂ ਨਹੀਂ ਭਗਤੀਆਂ ਕਰਦੇ, ਅਸੀਂ ਨੀ ਬੈਠ ਕੇ ਭੋਰਿਆਂ ‘ਚ ਧਿਆਨ ਗੁਰ-ਚਰਨਾਂ ‘ਚ ਜੋੜ ਦੇ ਅਸੀਂ ਤਾਂ ਤਰਕ ਦੇ, ਗਿਆਨ ਦੇ ਧਾਰਣੀ ਹਾਂ, ਬਾਣੀ ਦੀ ਵਿਚਾਰ ਕਰਦੇ ਹਾਂ। ਐਵੇਂ ਸਾਧਾਂ ਨੇ ਥੋਨੂੰ ਡਰਾਇਆ ਹੋਇਆ, ਹੈ ਕੀ ਨਹੀਂ ਤੁਹਾਡੇ ਕੋਲ, ਡਿਕਸ਼ਨਰੀਆਂ ਨੇ ਗੁਰਬਾਣੀ ਦੀ ਗ੍ਰਾਮਰ ਤੁਹਾਨੂੰ ਲਿੱਖ ਦਿੱਤੀ ਹੈ। ਕੀ ਨਹੀਂ ਸਮਝ ਆਉਂਦਾ ਤੁਹਾਨੂੰ? ਅਸੀਂ ਜੋ ਹਾਂ।

………………………. ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥

ਗਉੜੀ ਚੇਤੀ
ੴ ਸਤਿਗੁਰ ਪ੍ਰਸਾਦਿ ॥

ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
ਬਾਤਨ ਹੀ ਅਸਮਾਨੁ ਗਿਰਾਵਹਿ ॥੧॥
ਐਸੇ ਲੋਗਨ ਸਿਉ ਕਿਆ ਕਹੀਐ ॥
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
ਆਪਿ ਨ ਦੇਹਿ ਚੁਰੂ ਭਰਿ ਪਾਨੀ ॥
ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
ਬੈਠਤ ਉਠਤ ਕੁਟਿਲਤਾ ਚਾਲਹਿ ॥
ਆਪੁ ਗਏ ਅਉਰਨ ਹੂ ਘਾਲਹਿ ॥੩॥
ਛਾਡਿ ਕੁਚਰਚਾ ਆਨ ਨ ਜਾਨਹਿ ॥
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
ਆਪੁ ਗਏ ਅਉਰਨ ਹੂ ਖੋਵਹਿ ॥
ਆਗਿ ਲਗਾਇ ਮੰਦਰ ਮੈ ਸੋਵਹਿ ॥੫॥
ਅਵਰਨ ਹਸਤ ਆਪ ਹਹਿ ਕਾਂਨੇ ॥
ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥

ਇਸਲਾਮ ਵਿੱਚ ਇੱਕ ਰਵਾਇਤ ਹੈ ਕਿ ਜਿੱਥੇ ਵੀ ਹਜ਼ਰਤ ਮੁਹੰਮਦ ਸਾਹਿਬ ਜਾਂਦੇ ਇੱਕ ਗਾੜ੍ਹਾ-ਕਾਲਾ ਬੱਦਲ ਉਹਨਾਂ ਨੂੰ ਛਾਂ ਕਰੀ ਰੱਖਦਾ –
ਇਹ ਤੱਥ ਨਹੀਂ ਹੈ, ਪਰ ਸੱਚ ਹੈ।
ਪਰੰਪਰਾਗਤ ਗਿਆਨੀ ਆਪਣੀ ਕਥਾ ਵਿੱਚ ਸੱਚ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਅਤੇ ਮਾਡਰਨ ਵਿਦਵਾਨ ਤੱਥਾਂ ਨੂੰ ਆਧਾਰ ਬਣਾਉਂਦੇ ਹਨ।
ਕੋਈ ਵੀ ਗਲਤ ਨਹੀਂ।
ਕਥਾਕਾਰ ਦਾ ਮੰਤਵ ਆਪਣੇ ਸਰੋਤਿਆਂ ਅੰਦਰ ਇੱਕ ਭਾਵ ਜਗਾਉਣਾ ਹੁੰਦਾ ਹੈ, ਹੋਰ ਕੁਝ ਨਹੀਂ।
ਪੁਰਾਤਨ ਰੀਤੀ ਦੇ ਕਥਾਕਾਰ ਇਸ ਵਿੱਚ ਨਿਪੁੰਨ ਸਨ ਕਿ ਉਹ ਆਪਣੇ ਸਰੋਤਿਆਂ ਵਿੱਚ ਗੁਰੂ ਪ੍ਰਤੀ ਅਤੇ ਪਰਮਸੱਤਾ ਪ੍ਰਤੀ ਇੱਕ ਸ਼ਰਧਾ ਦਾ ਭਾਵ ਜਗਾਉਂਦੇ ਸਨ ਅਤੇ ਉਹ ਉਸ ਭਾਵ ਦੇ ਅੰਤ੍ਰੀਵੀ-ਸੱਚ ਉੱਪਰ ਕੇਂਦ੍ਰਿਤ ਹੁੰਦੇ ਸਨ ਤੱਥਾਂ ਉੱਪਰ ਨਹੀਂ ( ਇਸੇ ਗੱਲ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੇ ਜ਼ਿਆਦਾਤਰ ਹਵਾਲੇ ਤੱਥਹੀਣ ਹੁੰਦੇ ਸਨ। ) ਮੰਤਵ ਅਤੇ ਸਾਧਨ ਵਿੱਚੋਂ ਉਹਨਾਂ ਦੀ ਚੋਣ ਸਾਧਨ ਨਹੀਂ ਮੰਤਵ ਹੁੰਦਾ ਹੈ ਅਤੇ ਉਹ ਆਪਨੇ ਮੰਤਵ ਵਿੱਚ ਕਾਮਯਾਬ ਵੀ ਹੁੰਦੇ ਸਨ।

ਦੂਜੇ ਪਾਸੇ ਮਾਡਰਨ ਵਿਦਵਾਨ ਕਿਸਮ ਦੇ ਕਥਾਕਾਰ ਦਾ ਮੰਤਵ ਇਹੋ ਲੱਗਦਾ ਹੈ ਕਿ ਉਹ ਆਪਨੇ ਸਰੋਤਿਆਂ ਦੀ ਹਉਮੈ ਨੂੰ ਪੱਠੇ ਪਾਵੇ ਕਿ ਉਹਨਾਂ ਨੂੰ ਲੱਗੇ ਕਿ ਅੱਜ ਤੱਕ ਦੇ ਸਾਰੇ ਗਿਆਨੀ ਧਿਆਨੀ, ਸੰਤ-ਬਾਬੇ ਆਪ ਵੀ ਝੱਖ ਮਾਰਦੇ ਰਹੇ ਅਤੇ ਉਹਨਾਂ ਤੋਂ ਵੀ ਮਰਵਾਉਂਦੇ ਰਹੇ। ਇੱਕ ਜਾਦੂਗਰ ਜਿਹੀ ਹੱਥ ਦੀ ਸਫ਼ਾਈ ਨਾਲ ਉਹ ਆਪਨੇ ਆਪ ਨੂੰ ਗੁਰੂ ਅਤੇ ਗੁਰਬਾਣੀ ਨੂੰ ਸਮਝਣ ਵਾਲਿਆਂ ਦਾ ਸੁਪਰ-ਸਟਾਰ ਸਿੱਧ ਕਰ ਜਾਂਦਾ ਹੈ।
ਸਰੋਤਿਆਂ ਨੂੰ ਵੀ ਲੱਗਦਾ ਹੈ ਕਿ ਜੇ ਇਸਦੀ ਗੱਲ ਨੂੰ ਅੰਤਿਮ ਮੰਨ ਲਈਏ. ਤਾਂ
ਅਸੀਂ ਪਿਛਲੇ ਸਾਰੇ ਦੇ ਭਾਰ ਤੋਂ ਮੁਕਤ ਹੋ ਜਾਵਾਂਗੇ ਅਤੇ ਗੁਰਬਾਣੀ ਦਾ ਇਸ ਦੁਆਰਾ ਕੀਤਾ ਸਰਲੀਕਰਣ ਅੱਗੇ ਨੂੰ ਸਾਡੇ ਕੰਮ ਆਵੇਗਾ, ਮੁੱਖ ਰੂਪ ਵਿੱਚ ਵਿਰੋਧੀ ਦਾ ਮੂੰਹ ਬੰਦ ਕਰਵਾਉਣ ਲਈ। … … …

ਅਜੀਬ ਅਸਮੰਜਸ ਹੈ, ਪੁਰਾਤਨ ਵਿਧੀ ਵਾਲੇ ਕਥਾਕਾਰ ਲੱਗਦੇ ਸਖਸ਼ੀ-ਪੂਜਾ ਵਾਲੇ ਸਨ ਪਰ ਗੁਰੂ ਨਾਲ ਜੋੜਦੇ ਸਨ, ਮਾਡਰਨ ਵਿਦਵਾਨ ਲੱਗਦੇ ਗੁਰੂ ਦੀ ਗੱਲ ਕਰਦੇ ਹਨ ਪਰ ਆਪੋ-ਆਪਣੀ ਪੂਜਕਾਂ ਦੀ ਇੱਕ ਜਮਾਤ ਪੈਦਾ ਕਰ ਰਹੇ ਹਨ। ਮੈਂ ਕਿਸੇ ਬਾਬੇ ਦੇ ਇੰਨੇ ਕੱਟੜ ਸ਼ਰਧਾਲੂ ਨਹੀਂ ਵੇਖੇ ਜਿੰਨੇ ਇਹਨਾਂ ਮਾਡਰਨ ਵਿਦਵਾਨਾਂ ਦੇ ਦੇਖੇ ਹਨ ਕਿ ਉਹ ਆਪਣੇ ਗੁਰੂਆਂ ਪ੍ਰਤੀ ਪ੍ਰਗਟਾਏ ਅਸ਼੍ਰਧਿਕ “ਵਲਵਲੇ” ਸੁਣ ਕੇ ਵੀ ਚੁੱਪ ਹੀ ਨਹੀਂ ਰਹਿੰਦੇ ਸਗੋਂ ਉਹਨਾਂ ਨੂੰ ਡਿਫੈਂਡ ਵੀ ਕਰਦੇ ਹਨ।

ਅੰਗ੍ਰੇਜ਼ਾਂ ਦੇ ਆਉਣ ਤੋਂ ਬਾਅਦ ਜਿਸ ਕਾਸੇ ਵਿੱਚੀਂ ਅਸੀਂ ਗੁਜ਼ਰੇ, ( ਜਿਸਨੂੰ “ਕਲੋਨੀਅਲ ਡਿਸਕੋਰਸ” ਦੇ ਨਾਂ ਹੇਠ ਸਮਝਣ ਦੀ ਕੋਸ਼ਿਸ਼ ਸਾਰੇ ਹੀ ਸਾਬਕ-ਕਲੋਨੀਆਂ ਦੇ ਬਸ਼ਿੰਦੇ ਕਰ ਰਹੇ ਹਨ, ਸ਼ੁਕਰ ਹੈ ਅਸੀਂ ਵੀ ਇਸ ਪਾਸੇ ਕੰਮ ਸ਼ੁਰੂ ਕੀਤਾ ਹੈ। ) ਉਸ ਅਨੁਸਾਰ ਅਸੀਂ ਸਭ ਤੋਂ ਪਹਿਲਾਂ ਗੁਰ-ਸਾਖੀਆਂ, ਫਿਰ ਗੁਰੁ ਬਿਲਾਸ ਤੇ ਹੁੰਦਿਆਂ-ਹੁੰਦਿਆਂ ਕਰੀਬਨ ਸਾਰਾ ਹੀ ਉਹ ਸਾਹਿਤ ਰੱਦ ਕਰ ਦਿੱਤਾ ਜੋ ਤੱਥਾਂ ‘ਤੇ ਆਧਾਰਿਤ ਨਹੀਂ ਸੀ, ਪਰ ਇਹ ਨਾ ਸੋਚਿਆ ਕਿਤੇ ਇਹ ਕਿਸੇ ਅੰਤ੍ਰੀਵੀ ਸੱਚ ਵਲ ਇਸ਼ਾਰਾ ਤਾਂ ਨਹੀਂ ਕਰ ਰਿਹਾ ?।!
ਸੱਚ ਦਾ ਉਸਦੀ ਸੰਪੂਰਨਤਾ ਵਿੱਚ ਕੌਣ ਵਿਖਿਆਨ ਕਰ ਸਕਦਾ ਹੈ??

ਅੱਜ ਇਤਿਹਾਸ ਤਾਂ ਕੀ ਵਿਗਿਆਨ ਵੀ ਤੱਥਾਂ ਨਾਲੋਂ ਜ਼ਿਆਦਾ ਪਰਿਕਲਪਨਾ ( hypothesis ) ‘ਤੇ ਨਿਰਭਰ ਕਰਦਾ ਹੈ।
ਅਸੀਂ ਸਿੰਘ ਸਭਾ ਦੇ ਉਦੈ ਸਮੇਂ ਦੀਆਂ ਸਾਹਿਤਿਕ ਅਤੇ ਵਿਗਿਆਨਿਕ ਖੋਜਾਂ ਅਤੇ ਉਸ ਸਮੇਂ ਦੀਆਂ ਪ੍ਰਚਲਿਤ ਰਵਾਇਤਾਂ ਉੱਪਰ ਹੀ ਖੜ੍ਹੇ ਹਾਂ,
ਪਿਛਲੀ ਸਦੀ ਦੇ 60ਵਿਆਂ ਦੇ ਦਹਾਕੇ ਸਮੇਂ ਤੋਂ ਬਹੁਤ ਕੁਝ ਨਵਾਂ ਸਾਹਮਣੇ ਆਇਆ ਹੈ,
ਪਿਛਲੇ 15-20 ਸਾਲਾਂ ਦੇ ਅਰਸੇ ਨੇ ਤਾਂ ਉੱਕਾ ਹੀ ਹੇਠਲੀ ਉੱਤੇ ਕੀਤੀ ਹੈ।
ਯੂ-ਟਿਊਬ ਉੱਪਰ ਖੋਜ ਕਰਕੇ ਕੁਆਂਟਮ ਫਿਜ਼ਿਕਸ ( Quantum Physics ) ਅਤੇ ਕੇਆਸ ਥਿਓਰੀ ( Chaos Theory ) ਬਾਰੇ ਜਾਣ ਲੈਣਾ ਚਾਹੀਦਾ ਹੈ।

ਸੁਖਮਨੀ ਸਾਹਿਬ ਵਿੱਚ ਕੀਤੀ ਗਈ ਯੋਨੀਆਂ ਦੀ ਗਿਣਤੀ ਦੇ ਆਪਣੀ ਸਹੂਲਤ ਅਨੁਸਾਰ ਕਿਤੇ ਰੂਹਾਨੀ ਅਤੇ ਕਿਤੇ ਸਥੂਲ ਅਰਥ ਕਰਨੇ ਮੈਨੂੰ ਠੀਕ ਨਹੀਂ ਲੱਗਦੇ। ਜਦੋਂ ਅਸੀਂ ਆਪਣੇ ਮਤਲਬ ਲਈ ਕਿਸੇ ਇੱਕ ਤੁੱਕ ਨੂੰ ਪ੍ਰਮਾਣ ਵਜੋਂ ਪੇਸ਼ ਕਰਦੇ ਹਾਂ ਤਾਂ ਗੁਰੂ-ਹੁਕੂਮ ਨਹੀਂ ਸੁਣ ਰਹੇ ਹੁੰਦੇ ਸਗੋਂ ਗੁਰੂ ਨੂੰ ਇੱਕ ਗਵਾਹ ਵਾਂਗ ਆਪਣੇ ਹੱਕ਼ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ,
ਇਹ ਯੋਗ ਨਹੀਂ ਲੱਗਦਾ।
ਗੁਰੂ ਕੋਲ ਜਾਣ ਸਮੇਂ ਆਪਣਾ ਸਿਰ ਨਾਲ ਲੈ ਕੇ ਜਾਣ ਵਾਲਾ ਉਸ ਚੋਟ ਤੋਂ ਬਚ ਜਾਂਦਾ ਹੈ ਜੋ ਮਨੂਆ ਸਾਹਿਬ ਦੀ ਮੌਤ ਲਈ ਨਹਾਇਤ ਜਰੂਰੀ ਹੈ।
ਗੁਰੂ-ਸੂਰੇ ਦਾ ਤੀਰ ਸਹਿਣ ਵਾਲਾ ਹੀ ਕਬੀਰ ਸਾਹਿਬ ਦਾ ਮੀਤ ਹੈ।

ਇਸ ਵਿਸ਼ੇ ਬਾਰੇ ਮੈਂ ਸਿਰਫ਼ ਇਹੋ ਹੀ ਸੋਚਦਾ ਹਾਂ ਕਿ ਕਥਾਕਾਰ ਦਾ ਮਕਸਦ ਗੂਗਲ ਵਾਂਗ “ਜਾਣਕਾਰੀ” ਦੇਣਾ ਨਹੀਂ ਹੁੰਦਾ, ਸਗੋਂ ਸੰਗਤ ( ਸਰੋਤਿਆਂ ) ਅੰਦਰ ਇੱਕ ਭਾਵ ਦਾ ਜਾਗ ਲਾਉਣਾ ਹੁੰਦਾ ਹੈ – ਪ੍ਰੀਤਮ ਪਿਆਰੇ ਪ੍ਰਤੀ ਪ੍ਰੇਮਾ-ਭਗਤੀ ਦਾ ਭਾਵ ਜਗਾਉਣਾ।

ਸਾਡੀ ਪ੍ਰੰਪਰਾ ਵਿੱਚ ਇਤਿਹਾਸ ਦੀਆਂ ਕਦਰਾਂ-ਕ਼ੀਮਤਾਂ ਉਹ ਨਹੀਂ ਹਨ ਜੋ ਯੂਰਪ ਵਿੱਚ 1860ਵਿਆਂ ਵਿੱਚ ਸਨ; ਅਤੇ, ਸਿੰਘ ਸਭਾ ਦੁਆਰਾ 1900ਵਿਆਂ ਦੇ ਗੇੜ ਵਿੱਚ ਚੁੱਕੇ ਉਨ੍ਹਾਂ ਸੰਕਲਪਾਂ ਦਾ ਬੋਝ ਇਹ ਮਿਸ਼ਨਰੀ ਖ਼ਰ ਅਜੇ ਤੱਕ ਢੋਈ ਜਾਂਦੇ ਹਨ।
ਉਦੋਂ, ਇਤਿਹਾਸ ਕੀ, ਸਾਰੇ ਹੀ ਸਮਾਜਿਕ-ਵਿਗਿਆਨਾਂ ਵਿੱਚ ਤੱਥਾਂ ਦੀ ਭਾਰੀ ਕੀਮਤ ਪਾਈ ਜਾਂਦੀ ਸੀ ਜਿਸ ਵਿੱਚ 1920ਵਿਆਂ ਦੇ ਕਰੀਬ ਭਾਰੀ ਤਬਦੀਲੀ ਆਈ ਅਤੇ ਹੁੰਦਿਆਂ-ਹੁੰਦਿਆਂ ਅੱਜ ਗੱਲ ਇਥੇ ਪੁੱਜ ਚੁੱਕੀ ਹੈ ਕਿ ਸਾਇੰਸ ਵਿੱਚ ਵੀ ਅੱਜ ਤੱਥ ਬਾਅਦ ਵਿੱਚ ਆਉਂਦੇ ਹਨ, ਪਰ
ਪਰਿਕਲਪਨਾ ( Hypothesis ) ਪਹਿਲਾਂ – ਪ੍ਰਮੁੱਖ ਰੂਪ ਵਿੱਚ।
ਇਸ ਧੜੇ ( ਅਸਲ ਵਿੱਚ ਧੜਾ ਨਹੀਂ, ਟੋਲੀ ਜਾਂ ਜੁੰਡਲੀ ) ਦੇ ਪੂਜਣਹਾਰਿਆਂ ਨੂੰ ਤਾਂ ਛੱਡੋ ਇਹਨਾਂ ਦੇ ਆਕਾ ਲੋਕਾਂ ( ਆਪਣੇ ਆਪ ਨੂੰ ਖੱਬੇ-ਪੱਖੀ ਕਹਿ ਆਪੇ ਆਪਣੇ ਮੋਢੇ ਥਾਪੜਣ ਵਾਲੇ ਜਣ ) ਨੂੰ ਵੀ ਮੇਰੀ ਬੇਨਤੀ ਹੁੰਦੀ ਹੈ ਕਿ ਸਾਇੰਸ ਬਾਰੇ ਆਪਣੇ ਗਿਆਨ ਨੂੰ 1960 ਤੋਂ ਪਹਿਲਾਂ-ਪਹਿਲਾਂ ਛਪੀਆਂ ਕਿਤਾਬਾਂ ਦੇ ਘੇਰੇ ਤੋਂ ਬਾਹਰ ਕੱਢਕੇ … ਅੱਪ-ਡੇਟ ਕਰ ਲਵੋ, ਖ਼ਾਸ ਕਰ ਜੋ ਪਿਛਲੇ 15-20 ਸਾਲਾਂ ਵਿੱਚ ਹੋਇਆ ਹੈ ਉਸ ਨਾਲ ਤਾਂ ਜ਼ਰੂਰ ਹੀ ਲਿਹਾਜ਼ ਪਾਵੋ।

ਇਤਿਹਾਸ ਕੀ ਹੈ, ਮਿਥਿਹਾਸ ਕੀ ਹੈ, ਕਵਿਤਾ ਕੀ ਹੈ, ਕਲਾ ਕੀ ਹੈ, ਧਾਰਮਿਕ ਰੁਚੀ ਦੀ ਕਵਿਤਾ ਕੀ ਹੈ ਬਾਰੇ ਸਾਡੀਆਂ ਥਿਉਰੀਆਂ ਬਦਲਦੀਆਂ ਰਹੀਆਂ ਹਨ, ਬਦਲ ਰਹੀਆਂ ਹਨ ਅਤੇ ਅਜਿਹਾ ਕੁਦਰਤੀ ਵੀ ਹੈ, ਜੀਵਨ ਕੋਈ ਸੜਿਹਾਂਦ ਮਾਰਦਾ ਛੱਪੜ ਨਹੀਂ ਨਿਰੰਤਰ ਬਹਿੰਦਾ ਦਰਿਆ ਹੈ।

ਡਾ. ਕੰਵਲਜੀਤ ਸਿੰਘ ਆਸਟ੍ਰੇਲੀਆ, ਭਾਈ ਗੁਰਜੰਟ ਸਿੰਘ ਅਤੇ ਅਨਾਹਦ ਘਰ ਜੀ ਸਾਡੀ ਬਹੁਤ ਮੱਦਦ ਕਰ ਸਕਦੇ ਹਨ, ਉਹਨਾਂ ਨੇ ਪਹਿਲਾਂ ਵੀ ਕੀਤੀ ਹੈ। ਕਿਸੇ ਦੀ ਸੁਣ ਲੈਣ ਵਿੱਚ ਕੋਈ ਹਰਜ਼ਾ ਨਹੀਂ ਹੁੰਦਾ ਸਗੋਂ ਸਾਡਾ ਫਾਇਦਾ ਹੀ ਹੈ। ਇਸ ਬੇਕਾਰ ਜਿਹੀ ਪੋਸਟ ਨੂੰ ਵੀ ਅਨਾਹਦ ਘਰ ਜੀ ਨੇ ਜਿਵੇਂ ਅਰਥ ਦੇਣ ਦੀ ਕੋਸ਼ਿਸ਼ ਕੀਤੀ ਸੀ ਉਸੇ ਤਰਾਂ ਚੰਗੀਆਂ ਭਲੀਆਂ ਪੋਸਟਾਂ ਨੂੰ ਵੀ ਬੇਕਾਰ ਬਣਾ ਦਿੱਤਾ ਜਾਂਦਾ ਹੈ। ਇਸ ਤਰਾਂ ਨਾਲ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਹੁੰਦਾ ਸਮੇਂ ਦੀ ਬਰਬਾਦੀ ਜ਼ਰੂਰ ਹੈ।

ਸਾਡੀ ਗਫ਼ਲਤ ਕਾਰਣ ਇਹਦਾ ਪਤਾ ਨਹੀਂ ਲੱਗਦਾ ਪਰ ਆਪਣੇ ਕਿਸੇ ਕੋਲ ਵੀ ਬਰਬਾਦ ਕਰਨ ਜੋਗਾ ਸਮਾਂ ਨਹੀਂ ਹੁੰਦਾ। ਕਾਲ ਦੀ ਤਲਵਾਰ ਸਭ ਦੇ ਸਿਰ ਗੂੰਜ ਰਹੀ ਹੈ। ਜਾਣ ਲੱਗਿਆਂ ਮੌਤ ਕਾਰਣ ਕੋਈ ਨਹੀਂ ਰੋਂਦਾ, ਸਾਰੇ ਇਸ ਲਈ ਪਿੱਟਦੇ ਹਨ ਕਿ ਜਿਉਣਾ ਸ਼ੁਰੂ ਵੀ ਨਾ ਕਰ ਸਕੇ ਅਤੇ ਮੌਤ ਆ ਵੀ ਗਈ।

ਮਹਾ ਕਾਲ ਕਾਲਿ ਅਕਾਲਹ

Categories: ਦਲਵੀਰ ਗਿੱਲ, Dalvir Gill, Facebook Status | Tags: , , , , , , | Leave a comment

Haiku-esque


 

. Haiku-esque

Categories: Dalvir Gill, Facebook Status | Tags: , , , | 1 Comment

Create a free website or blog at WordPress.com.