ਜੱਟ ਜੱਟਾਂ ਦੇ ਸਾਲੇ

ਲਵੀ ਦੇ ਜੱਟ


ਕਾਂਗਰਸ ਮੁਕਤ ਭਾਰਤ ਚ ਜੱਟ ਮੁੱਖ ਮੰਤਰੀ ਵੀ ਲਗਦੈ ਜਲਦੀ ਹੀ ਤਿਲਕ ਲਗਾ ਲਵੇਗਾ , ਵੈਸੇ ਇਹ ਪਹਿਲੀ ਵਾਰ ਨਹੀਂ ਜਦ ਇਹਨਾ ਨੇ ਧੋਖਾ ਦੇ ਕੇ ਸਰਕਾਰਾਂ ਦਾ ਸਾਥ ਦਿੱਤਾ ਹੋਵੇ , ਬੰਦੇ ਬਹਾਦਰ ਨੂੰ ਧੋਖਾ, 1857 ਦੇ ਵਿਦਰੋਹ ਵੇਲੇ ਧੋਖਾ , ਗੁਰੂ ਗੋਬਿੰਦ ਸਿੰਘ ਨੂੰ ਧੋਖਾ , ਪੰਜਾਬ ਦੇ ਪਾਣੀਆਂ ਤੇ ਹੋਰ ਹੱਕਾਂ ਨੂੰ ਧੋਖਾ , ਇਹ ਧੋਖੇ ਤੇ ਧੋਖਾ ਦਿੰਦੇ ਹੀ ਆਏ ਹਨ , ਕਰਨਾਟਕਾ ਮੁੱਦੇ ਤੇ ਕੈਪਟਨ ਦੀ ਚੁੱਪੀ ਪੰਜਾਬ ਦੇ ਜਨਾਦੇਸ਼ ਨਾਲ ਹੋਣ ਵਾਲੇ ਧੋਖੇ ਦੀ ਗੰਧ ਆ ਰਹੀ ਹੈ

  • Gurtar Singh ਬਯੀ ਹਰੇਕ ਜੱਟ ਤਾਂ ਨੀ ਉਂਜ ਮੌਕਾਪ੍ਰਸਤੀ ਤਾਂ ਹਰੇਕ ਚ ਹੁੰਦੇ ਨੇ
    ਹਾਂ kaiptain ਜਰੂਰ
  • Umendra Dutt Lovy CharnjitBhai , Sorry to say Your posts are loosing balance – Why so much anti-Jat , This is not nice and nor graceful …You can express views without attacking one particular community . Regardsji.
  • Kirpal Singh ਬਿਲਕੁਲ ਸਹੀ.ਜੱਟ ਕੋਈ ਕਰੈਕਟਰ ਨਹੀ,ਭੋਲਾ ਇਨਸਾਨ ਹੈ.ਮਨੂਵਾਦੀਅਾੰ ਦਾ ਪਿਛਲਗ.
  • Umendra Dutt Kirpal Singh Here I disagree with you too What is MANUVADI – just a abuse used for a community or a section of society.
  • Lovy Charnjit ਮੁਆਫੀ ਚਾਹਾਂਗਾ ਜੀ ਪਰ ਮੈਂ ਗੱਲ ਥੋੜੀ ਜੀ ਸਿੱਧੀ ਕਹਿ ਦਿੰਦਾ ਹਾਂ ਪਰ ਅਸਲ ਸਚਾਈ ਇਹੋ ਹੀ ਐ
  • Lovy Charnjit ਦੂਸਰੇ ਤਬਕਿਆਂ ਦੀ ਕਿਰਤ ਦੀ ਲੁੱਟ , ਸਾਧਨਾ ਦੀ ਲੁੱਟ , ਗਲਤ ਲੀਡਰਸ਼ਿੱਪ ਦੇਣਾ , ਹਰ ਜਗਾ ਟੰਗ ਅਡਾਉਣੀ , ਦੂਸਰਿਆਂ ਸਬ ਨੂੰ ਨੀਵਾਂ ਸਮਝਣਾ , ਗਰੀਬ ਦੇ ਦੁਸ਼ਮਣ ਬ੍ਰਾਹਮਣਵਾਦ ਦੇ ਮੁੱਖ ਸਾਥੀ ਜੱਟ ਹੀ ਹਨ
  • Kirpal Singh ਜੱਟ ਹੀ ਕਿੳੰ ਖੁਦਕੁਸੀਅਾੰ ਦੇ ਰਾਹ ਪਿਅਾ ਹੈ ?ਬਾਬਾ ਨਾਨਕ ਦੀ ਸਿਖੇਅਾ ਤੋੰ ਮੁਨਕਰ ਹੋਣ ਕਰ ਕੇ.
  • Kirpal Singh Umendra Dutt Manuwadi system is worst type of abuse for the down troden society of this country.No one condems it even Shankarcharyas of this system. Follow the teachings of Guru Nanak.
  • Umendra Dutt Kirpal Singh Need to discuss more …there is nothing like MANUVAAD …I follow DHARMA only and it has several lighthouses and Gurus not one .
  • Ranjeet Singh Dhandwar Lovy Charnjit
    ਵੀਰ ਕਿਹੜੀ ਪੁਰਾਣੀ ਦੁਸ਼ਮਣੀ ਆ ਤੇਰੀ ਸਾਡੇ ਜੱਟਾੰ ਨਾਲ
    ਜਰਾ ਵਿਸਥਾਰ ਚ ਸਮਝਾ

 

14 Replies
  • Lovy Charnjit ਵੀਰ ਮੇਰੀ ਦੁਸ਼ਮਣੀ ਬਿਲਕੁਲ ਨਹੀਂ , ਮੇਰੇ 20-25% ਰਿਸ਼ਤੇਦਾਰ ਜੱਟ ਹਨ , 70% ਦੋਸਤ ਜੱਟ ਹਨ , ਪਰ ਜੋ ਜੱਟਾਂ ਨੇ ਗਲਤ ਕੀਤਾ ਜਾ ਕਰ ਰਹੇ ਹਨ ਉਹ ਤੁਹਾਡੇ ਵੀਰਾਂ ਦੇ ਸਾਹਮਣੇ ਕਿਸੇ ਨੰੂ ਤੇ ਰੱਖਣਾ ਹੀ ਪਵੇਗਾ , ਨਹੀਂ ਸੁਧਾਰ ਕਿਵੇਂ ਹੋਵੇਗਾ ?
  • Ranjeet Singh Dhandwar ਜੱਟ ਕੀ ਗੱਲਤ ਕਰ ਰਹੇ ਆ??
  • Lovy Charnjit Ranjeet Singh Dhandwar ਇਹ ਸਬ ਤੇ ਤੁਹਾਨੰੂ ਪਤਾ ਹੈ
  • Lovy Charnjit Ranjeet Singh Dhandwar ਦੂਸਰੇ ਤਬਕਿਆਂ ਦੀ ਕਿਰਤ ਦੀ ਲੁੱਟ , ਸਾਧਨਾ ਦੀ ਲੁੱਟ , ਗਲਤ ਲੀਡਰਸ਼ਿੱਪ ਦੇਣਾ , ਹਰ ਜਗਾ ਟੰਗ ਅਡਾਉਣੀ , ਦੂਸਰਿਆਂ ਸਬ ਨੂੰ ਨੀਵਾਂ ਸਮਝਣਾ , ਗਰੀਬ ਦੇ ਦੁਸ਼ਮਣ ਬ੍ਰਾਹਮਣਵਾਦ ਦੇ ਮੁੱਖ ਸਾਥੀ ਜੱਟ ਹੀ ਹਨ
  • Ranjeet Singh Dhandwar Lovy Charnjit ਰੋਜ਼ਗਾਰ ਨਾ ਮਿਲਣਾ,ਮੇਹਨਤ ਨਾਲ ਬੀਜੀਉ ਫਸਲ ਦੀ ਸਹੀ ਕੀਮਤ ਨਾ ਮਿਲਣਾ….ਬੌਰਡਰ ਤੇ ਦੇਸ਼ ਦੀ ਰੱਖਿਆ ਕਰਨ ਦੇ ਬਾਵਾਜੂਦ ਵੀ ਕੱਦਰ ਨਾ ਪੈਣਾ ਤੇ ਹੋਰ ਬਹੁਤ ਸਾਰਿਆੰ ਗੱਲਾ ਨੇ ਜੋ ਵਿਚਾਰੇ ਜੱਟ ਦੇ ਪੱਲੇ ਪੈੰਦੀਆੰ ਨੇ
  • Lovy Charnjit Ranjeet Singh Dhandwar ਵੀਰ ਜੱਟ ਕੋਲ ਤੇ ਰੋਜਗਾਰ ਹੈ , ਜਮੀਨ ਹੈ , ਬੱਸਾਂ ਹਨ , ਸੈਲਰ ਹਨ , ਪੈਟਰੋਲ ਪੰਪ ਹਨ , ਪੈਸਾ ਹੈ ਕਿਉਂ ਨੀ ਰੋਜਗਾਰ ਦੇ ਮੌਕੇ ਪੈਦਾ ਕਰਦਾ ? ਬੌਰਡਰ ਤੇ ਤਾਂ ਹਰ ਕੋਈ ਹੁਣ ਨੌਕਰੀ ਲੈਣ ਲਈ ਤਿਆਰ ਹੈ , 20% ਹੋਣ ਦੇ ਬਾਵਜੂਦ ਵੀ ਧਰਮ , ਸਿਆਸਤ ਤੇ ਪੈਸੇ ਤੇ ਕਬਜਾ ਹੈ , ਉਹਨਾ ਵੱਲ ਦੇਖੋ ਜਿਸ ਕੋਲ ਕੁਛ ਵੀ ਨਹੀਂ ਨਾ ਹੀ ਚਾਰ ਮਰਲੇ ਦਾ ਮਕਾਨ ਹੈ
  • Ranjeet Singh Dhandwar Lovy Charnjit ਜਿਹੜੇ ਜੱਟ ਅੱਜ ਮਜਬੂਰ ਹੋ ਕੇ ਬਾਹਰ ਪਲਾਇਨ ਕਰ ਰਹੇ ਆ ਜਾੰ ਜੋ ਰਿਕਸ਼ਾ ਚਲਾ ਕੇ ਤੇ ਮਜਦੂਰੀ ਕਰ ਰਿਹਾ ਉਹਨੂੰ ਵੀ ਯਾਦ ਕਰ ਲਉ…ਮੇਹਰਬਾਨੀ
  • Lovy Charnjit Ranjeet Singh Dhandwar ਕੋਈ ਮਜਬੂਰੀ ਨਹੀਂ ਕਿਸੇ ਦੀ ਵੀਰ , ਸਬ ਜਮੀਨਾ ਠੇਕੇ ਤੇ ਦੇ ਕੇ ਬਾਹਰ ਅਾਏ ਹਨ , ਤੁਸੀਂ ਉਹਨਾ ਬਾਰੇ ਨੀ ਸੋਚਦੇ ਜਿਹਨਾ ਕੋਲ ਦੋ ਮੰਜੇ ਇਕੱਠੇ ਡਾਹੁਣ ਦੀ ਜਗਾ ਵੀ ਨਹੀਂ ਹੈ
  • Karamjeet Singh Lovy Charnjit ਇਹਨਾ ਵੱਡਾ ਹਿਰਦਾ ਨਹੀਂ ਜੋ ਹੋਰਾਂ ਬਾਰੇ ਸੋਚਣ ਸਰਬੱਤ ਦੇ ਭਲੇ ਦੀਆਂ ਅਸੀਂ ਬੱਸ ਅਰਦਾਸਾਂ ਹੀ ਕਰਦੇ ਹਾਂ ਪਰ ਅਸਲੀਅਤ ਚ ਕੁਝ ਨਹੀਂ ਕਰਦੇ ਲੁਧਿਆਣੇ ਫੈਕਟਰੀਆਂ ਚ ਵੇਖ ਲਵੋ ਦਲਿਤ ਤਬਕਾ ਹੀ ਕੰਮ ਕਰਦਾ ਉਹ 6000-7000 ਮਹੀਨੇ ਤਨਖਾਹਾਂ ਤੇ ਕਿਵੇਂ ਗੁਜ਼ਾਰਾ ਕਰਦੇ ਹੋਣਗੇ ਰੱਬ ਹੀ ਜਾਣਦਾ
  • Lovy Charnjit ਇਹਨਾ ਬਾਰੇ ਕੀ ਕਹੋਗੇ ਜੀਤੇ ਵੀਰ ?
  • No photo description available.
  • Ranjeet Singh Dhandwar Lovy Charnjit ਇਦਾੰ ਦੇ ਹਿੰਦੂ ਵਰਗ ਦੇ ਪ੍ਰਾਣੀ Twitter ਤੇ ਹਜ਼ਾਰਾੰ ਚ ਲੱਬਦੇ ਆ
  • Lovy Charnjit Ranjeet Singh Dhandwar ਹਿੰਦੂ ਵਰਗ ਕਿਉਂ ਹੈ ਇਹ ? ਜੱਟ ਹਨ , ਬੁਰੀ ਮਾਨਸਿਕਤਾ ਹੈ ਇਹਨਾ ਦੇ ਮਗਰ ਪਵੋ , ਦੂਸਰਿਆਂ ਸਿਰ ਦੋਸ਼ ਦੇ ਕੇ ਗੰਦ ਖਤਮ ਨਹੀਂ ਹੋਵੇਗਾ ਵੀਰ
  • Ranjeet Singh Dhandwar Lovy Charnjit ਜਿਹੜੇ ਹਜ਼ਾਰਾੰ ਦੀ ਤਾਦਾਦ ਵਿੱਚ Twitter ਤੇ ਸਿੱਖਾੰ ਤੇ ਮੁੱਸਲਮਾਨਾ ਨੂੰ ਗੰਦ ਬੱਕਦੇ ਆ ਮੈੰ ਉਨਾੰ ਦੀ ਗੱਲ ਕੀਤੀ ਹੈ….ਉਹ ਕੀ ਨੇ
    ਮੈੰ ਇਸ ਬੰਦੇ ਦੀ ਨਿੰਦਿਆ ਕਰਦਾ ਪਰ ਕੱਟੜ ਹਿੰਦੂ ਕਿੰਨੇ ਕੁ ਦੁੱਧ ਦੇ ਧੁਲੇ ਆ
  • Lovy Charnjit Ranjeet Singh Dhandwar ਮੈਂ ਸਬ ਦਾ ਵਿਰੋਧ ਕਰਦਾ ਹਾਂ , ਮੁਸਲਮਾਨ, ਇਸਾਈ ਤੇ ਸਿੱਖ ਸਬ ਭਰਾ ਹਨ , ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ , ਜਿੰਨਾ ਸਮਾਂ ਚੰਗੇ ਲੋਕ ਇਕੱਠੇ ਹੋ ਕੇ ਨਹੀਂ ਲੜਨਗੇ ਤੇ ਬੁਰੇ ਦਾ ਸਾਥ ਦੇਣਗੇ ਇਹ ਗੰਦਪਾਊ ਮਹਿਕਮਾ ਹੋਰ ਵਧਦਾ ਜਾਵੇਗਾ
  • Dalvir Gill ਕੈਰੀ ਔਨ ਜੱਟਾ …. ਨ ਸੱਚ, ਐਂਟੀ-ਜੱਟਾ
  • ਤਜਿੰਦਰ ਢੀਂਡਸਾ tilak chahe na v lave but km ta ohi …aa
  • Sukhdev Singh ਪਹਿਲਾਂ ਸਾਫਟ ਹਿੰਦੂਤਵਾ ਨੇ ਕੇਪੀਐਸ ਗਿਲ ਅਤੇ ਬੇਅੰਤੇ ਸਮੇਤ ਇਨਾਂ ਭਿ੍ਸ਼ਟ ਜਟਾਂ ਨੂੰ ਖਰੀਦਿਆ, ਫੇਰ ਹਾਰਡ ਹਿੰਦੂਤਵਾ ਨੇ ਖਰੀਦਿਆ | ਪਰ ਗੁਰੂ ਸਾਹਿਬ ਨੂੰ ਵਿਚ ਨਾ ਘੜੀਸੋ | ਉਨਾਂ ਨੇ ਔਰੰਗਜ਼ੇਬ ਨੂੰ ਲਿਖੀ ਚਿਠੀ ਵਿਚ “ਬਰਿਆੜ ਕੌਮ ” ਦੀ ਉਨਾਂ ਪ੍ਤੀ ਵਫਾਦਾਰੀ ਦੀ ਪਰਸ਼ੰਸਾ ਕੀਤੀ ਹੈ |
53 Replies
  • Lovy Charnjit ਸਿੰਘ ਸਾਹਿਬ ਜੱਟ ਹਮੇਸ਼ਾਂ ਮੋਹਰੀ ਹੈ , ਲੀਡਰ ਹੈ , ਮੁਖੀ ਹੈ , ਬ੍ਰਾਹਮਣ ਦੇ ਹਰ ਫੈਸਲੇ ਨੂੰ execute ਕਰਦਾ ਹੈ ਤੇ ਫਿਰ ਦੋਸ਼ ਵੀ ਇਹਨਾ ਨੂੰ ਹੀ ਦੇਣਾ ਪਵੇਗਾ , ਬੇਅੰਤੇ ਕੇਪੀ ਗਿੱਲ ਜਾ ਕੈਪਟਨ ਬਾਦਲ ਹੀ ਕਿਉਂ ਹੱਥਠੋਕੇ ਬਣਦੇ ਹਨ
  • Sukhdev Singh ਇਸ ਸਵਾਲ ਦਾ ਜਵਾਬ ਇਕ ਵਾਰ ਸਵਰਗਵਾਸੀ ਪੰਜਾਬ ਦੇ ਪੁਲਿਸ ਮੁਖੀ ਭਗਵਾਨ ਸਿੰਘ ਦਾਨੇਵਾਲੀਆ ਨੇ ਦਿਤਾ ਸੀ | ਉਸ ਨੇ ਦਲੀਲ ਦਿਤੀ ਸੀ ਕਿ ਲੁਟ ਖਸੁਟ ਦੀ ਬਿਰਤੀ ਵਿਚ ਕਬਾਇਲੀੇ ਬਹੁਤ ਅਗੇ ਹਨ | ਜਟ ਬੁਨਿਆਦੀ ਤੌਰ ਤੇ ਕਬਾਇਲੀ ਹੈ ਅਤੇ ਉਹ ਇਸ ਬਿਰਤੀ ਦਾ ਸ਼ਿਕਾਰ ਚਲਿਆ ਆ ਰਿਹਾ ਹੈ | ਜੇ ਹੋਰ ਕੁਛ ਨਾ ਸਹੀ ਤਾਂ ਉਸ ਨੇ ਗੁਆਂਢੀ ਦੇ ਖੇਤ ਦੀ ਵਟ ਵਢ ਕੇ ਅਪਣੀ ਜ਼ਮੀਨ ਵਧਾਉਣ ਦਾ ਯਤਨ ਕਰਨਾ ਹੈ |
  • Lovy Charnjit Sukhdev Singh ਕਬਜਾ ਇਹਨਾ ਸਿੱਖੀ ਤੇ ਵੀ ਬੜੇ ਚਿਰ ਦਾ ਕੀਤਾ ਹੈ ਜੀ
  • No photo description available.
  • Sukhdev Singh ਸਿਖੀ ਕੋਈ ਵਿਅਕਤੀ ਨਹੀਂ, ਅਸੂਲ ਹਨ ਜੋ ਸ਼ਬਦ ਗੁਰੂ ਵਜੋਂ ਜਾਣੇ ਜਾਂਦੇ ਹਨ | ਬਰਾਹਮਣੀ ਵਿਉਂਤ ਵਿਚ ਸ਼ਬਦ ਗੁਰੁ ਨਹੀਂ ਬਲਕਿ ਵਿਅਕਤੀ ਗੁਰੂ ਹਨ | ਦੋਵਾਂ ਸੋਚ ਪਰਬੰਧਾਂ ਵਿਚ ਇਹ ਬੁਨਿਆਦੀ ਨਿਖੇੜਾ ਹੈ |
  • Lovy Charnjit Sukhdev Singh ਪਰ ਸਿੱਖੀ ਬਹੁਤ ਚਿਰ ਤੋਂ ਵਿਅਕਤੀਆਂ ਦੇ ਕਬਜੇ ਵਿੱਚ ਹੈ , ਅਸੂਲ ਤੇ ਖਤਮ ਹਨ ਜੀ
  • Sukhdev Singh ਸਿਖੀ ਧਾਰਨ ਕਰ ਲਵੋ , ਫਿਰ ਸਭ ਦੀ ਖਬਰ ਲਵੋ | ਉਨੀ ਦੇਰ ਬਰਾਹਮਣੀ ਮਤ ਵਲ ਧਿਆਨ ਦੇਵੋ, ਬਹੁਤ ਕੁਝ ਕਰਨ ਵਾਲਾ ਹੈ ਤੁਹਾਡੇ |
  • Lovy Charnjit Sukhdev Singh ਸਿੰਘ ਸਾਹਿਬ ਇਹ ਜਵਾਬ ਤੇ ਹਰ ਕਿਸੇ ਕੋਲ ਹੈ ਕਿ ਪਹਿਲਾਂ ਸਿੱਖੀ ਧਾਰਨ ਕਰੋ ਫੇਰ ਸਿੱਖੀ ਦੀ ਗੱਲ ਕਰਿਓ , ਜੱਟ ਕਿਉਂ ਜੰਮਦੇ ਹੀ ਸਿੱਖ ਹਨ ਤੇ ਬਾਕੀ ਸਬ ਗੈਰ ਸਿੱਖ , ਤੇ ਸਿੱਖ ਬਣਕੇ ਵੀ ਰਮਦਾਸੀਏ ਸਿੱਖ , ਮਜਬੀ ਸਿੱਖ ਜਾ ਰਾਮਗੜੀਏ ਸਿੱਖ ?
  • Sukhdev Singh ਧਾਰਮਿਕ ਮੁਦਿਆਂ ਬਾਰੇ ਮੈਂ ਕਦੀ ਨਹੀਂ ਲਿਖਿਆ | ਹੋ ਸਕਦਾ ਕੋਈ ਕਿਤੇ ਰੈਫਰੈਂਸ ਦਿਤਾ ਹੋਵੇ | ਪਰ , ਮਾਨਿਕ ਗੋਇਲ , ਮੇਰੇ ਕਿਸੇ ਅਖੌਤੀ ਧਾਰਮਕ ਲੇਖ ਬਾਰੇ ਧਿਆਨ ਦੁਆਣ ਦੀ ਕਿਰਪਾ ਕਰ |
  • Sukhdev Singh ਹਾ ਹਾ ਹਾ, ਸਫੈਦੇ ਜਿਡਾ ਲੇਖ ? ਧਰਮ ਬਾਰੇ ਮੇਰਾ ਕੋਈ ਅਧਿਐਨ ਹੀ ਨਹੀਂ | ਮੈਂ ਸਿਰਫ ਰਾਜਨੀਤੀ, ਅਰਥਚਾਰੇ ਤੇ ਇਤਹਾਸ ਦਾ ਵਿਦਿਆਰਥੀ ਹਾਂ |
  • Sukhdev Singh ਸਫੈਦੇ ਨੂੰ ਛਡ ਕੇ ਬਾਂਹ ਅਤੇ ਬਾਂਹ ਤੋਂ ਨਹੁੰ ਜਿਡੇ ਲੇਖ ਤੇ ਆਉਣਾ ਪਊ | ਚਲ ਕੋਈ ਗਲ ਨਹੀਂ | ਦਲੀਲ ਦੀ ਮਜ਼ਬੂਤੀ ਲਈ ਕਈ ਵਾਰ ਅਤਕਥਨੀ ਹੋ ਜਾਂਦੀ ਹੈ | ਪਰ ਕਿਸੇ ਨਹੁੰ ਜਿਡੇ ਰੈਫਰੈਂਸ ਵਲ ਵੀ ਧਿਆਨ ਦਵਾ ਦੇ ਤਾਕਿ ਆਪਾਂ ਉਸ ਦੇ ਗੁਣ ਔਗੁਣ ਤੇ ਮੁੜ ਵਿਚਾਰ ਕਰ ਲਈਏ |
  • Lovy Charnjit Sukhdev Singh ਸਿੰਘ ਸਾਹਿਬ ਵੈਸੇ ਬੁਰਾ ਨਾ ਮੰਨਣਾ ਤੁਸੀਂ ਜੱਟਵਾਦ ਦੇ ਖਿਲਾਫ ਕਦੇ ਵੀ ਨੀ ਬੋਲਦੇ
  • Sukhdev Singh ਜਟਵਾਦ ਕੋਈ ‘ਵਾਦ’ ਹੈ ਵੀ ?
  • Sukhdev Singh ਮੈਂ ਅਜੇ ਬਾਂਹ ਜਿਡੇ ਮੇਰੇ ਲੇਖ ਦੀ ਉਡੀਕ ਕਰ ਰਿਹਾ ਹਾਂ ਮਾਨਿਕ ਗੋਇਲ !
  • Sukhdev Singh ਮਾਨਕ ਗੋਇਲ, ਮਾਫ ਕਰਨਾ, ਮੈਂ ਦਲੀਲ ਨਾਲ ਗਲ ਕਰਦਿਆਂ ਬੁਰੇ ਦੇ ਘਰ ਤਕ ਜਾਣ ਦਾ ਆਦੀ ਹਾਂ |
  • Lovy Charnjit Sukhdev Singh ਸਬ ਤੋਂ ਵੱਡੀ ਬਿਮਾਰੀ ਜੋ ਪੰਜਾਬ ਨੂੰ ਚਿੰਬੜੀ ਹੈ , ਪਾਣੀ ਵੇਚ ਖਾਦਾ , ਧਰਮ ਕਬਜੇ ਚ ਕਰਕੇ ਕੁਧਰਮ ਬਣਾ ਛੱਡਿਆ , 1947 , 1984 ਸਬ ਇਹਨਾ ਕਰਕੇ ਹੀ ਹੋਇਆ ਹੈ ਜੀ
  • Sukhdev Singh ਕੋਈ ਸ਼ਕ ਨਹੀਂ ਅਨੇਕਾਂ ਜਟ ਆਗੂਆਂ ਨੇ ਪਾਣੀ ਵੇਚ ਖਾਧਾ ਹੈ | ਇਨਾਂ (ਜਟਾਂ) ਵਿਚੋਂ ਬਹੁਤ ਪਾਣੀ ਬਾਰੇ ਬੋਲਦੇ ਹਨ, ਅਨੇਕਾਂ ਨੇ ਪਾਣੀ ਦੇ ਮੁਦੇ ਤੇ ਜੇਲ ਯਾਤਰਾਵਾਂ ਵੀ ਕੀਤੀਆਂ ਹਨ ਅਤੇ ਹੋਰ ਕੁਰਬਾਨੀਆਂ ਵੀ ਕੀਤੀਆਂ ਹਨ | ਖਾੜਕੁਆਂ ਨੇ ਅਪਣੇ ਢੰਗ ਨਾਲ ਪਾਣੀ ਦੇ ਮੁਦੇ ਤੇ ਪੰਜਾਬ ਦੇ ਦੁਸ਼ਮਣਾਂ ਦੀਆਂ ਚਾਲਾਂ ਨੂੰ ਅਸਫਲ ਕੀਤਾ | ਪਰ ਕੋਈ ਇਕ ਭਾਈਚਾਰਾ ਇਕਲਾ ਇਸ ਸਾਮਰਾਜੀ ਹਮਲੇ ਦਾ ਮੁਕਾਬਲਾ ਨਹੀਂ ਕਰ ਸਕਦਾ ਨਾ ਹੀ ਵਡੀ ਪਰਾਪਤੀ ਕਰ ਸਕਦਾ ਹੈ | ਗਾਂਧੀ ਪਹਿਲਾ ਗ਼ੈਰ ਸਿਖ ਪੰਜਾਬੀ ਹੈ ਜੋ ਪੰਜਾਬ ਦੇ ਪਾਣੀ ਹਿਤਾਂ ਦੇ ਹਕ ਵਿਚ ਨਿਰੰਤਰ ਬੋਲਦਾ ਹੈ | ਉਹ ਵੀ ਪੂਰੀ ਸਟਡੀ ਕਰ ਕੇ | ਵੇਖਣਾ ਇਹ ਹੈ ਕਿ ਕਿਨੇ ਕੁ ਹੋਰ ਪੰਜਾਬੀ ਲੋਕ ਇਸ ਵਿਸ਼ੇਸ਼ ਮੁਦੇ ਬਾਰੇ ਡਾ ਗਾੰਧੀ ਦਾ ਸਾਥ ਦਿੰਦੇ ਹਨ | ਹੁਣ ਤਕ ਮੈਂ ਪੰਜਾਬੀ ਹਿੰਦੂਆਂ ਦੇ ਵਡੇ ਭਾਗਾਂ ਦੇ ਪ੍ਤੀਕਰਮ ਨੂੰ ਵਧੀਆ ਨਹੀਂ ਮੰਨਦਾ | ਮੈਂ ਸਵੀਕਾਰ ਕਰਦਾ ਹਾਂ ਪਹਿਲਾਂ ਨਾਲੋਂ ਚੋਖਾ ਫਰਕ ਪਿਆ ਹੈ | ਪਰ ਅਜੇ ਅਸੀਂ ਬਹੁਤ ਪਿਛੇ ਹਾਂ |
  • Sukhdev Singh ਵਖਵਾਦ ਅਤੇ ਅਤੰਕਵਾਦ ਦੀ ਚਟਣੀ ਨਾ ਬਣਾਉ | ਦੁਨੀਆਂ ਦੇ ਹਰ ਕੋਨੇ ਵਿਚ ਅਰਬਾਂ ਲੋਕ ਵਖਵਾਦੀ ਬੈਠੇ ਹਨ, ਜ਼ਰੂਰੀ ਨਹੀਂ ਨਾਲ ਨਾਲ ਉਹ ਸਾਰੇ ਅਤੰਕਵਾਦੀ ਵੀ ਹੋਣ | ਇਹੀ ਹਾਲ ਪੰਜਾਬ ਦਾ ਹੈ |
  • Lovy Charnjit Sukhdev Singh ਸਿੱਖੀ ਚ ਜਾਨ ਪੰਜਾਬੀ ਹਿੰਦੂਆਂ ਨੇ ਸਮੇਂ ਸਮੇਂ ਤੇ ਜਰੂਰ ਪਾਈ ਹੈ , ਭਗ਼ਤ ਪੂਰਨ ਸਿੰਘ ਨੇ 20 ਵੀਂ ਸਦੀ ਚ ਸਿੱਖੀ ਨੂੰ ਮਹੱਤਵਪੂਰਨ ਯੌਗਦਾਨ ਦਿੱਤਾ , ਡਾ ਗਾਂਧੀ ਜੀ ਨਾਲ ਅਸੀਂ ਵੀ ਬਰਾਬਰ ਖੜੇ ਹਾਂ ਜਦ ਤੋਂ ਉਹ active ਸਿਆਸਤ ਚ ਆਏ ਹਨ , ਪੰਜਾਬ ਦੇ ਹਿੰਦੂਆਂ ਨੇ ਕਦੇ ਵੀ ਪਾਣੀ ਦੇ ਮਸਲੇ ਤੇ ਪੰਜਾਬ ਦਾ ਵਿਰੋਧ ਨਹੀਂ ਕੀਤਾ , ਪਾਣੀ ਜੱਟਾਂ ਨੇ ਵੇਚਿਆ ਤੇ ਆਪ ਜਾ ਕੇ ਰਾਜਸਥਾਨ ਚ ਜਮੀਨਾ ਖਰੀਦੀਆਂ , ਸਿਰਫ ਭਾਸ਼ਾ ਦੇ ਮਸਲੇ ਤੇ ਜਰੂਰ ਓਸ ਵੇਲੇ ਡਰ ਕੇ ਹਿੰਦੀ ਲਿਖਾ ਗਏ , ਬਾਕੀ ਇਹਨਾ ਨੂੰ ਹਮੇਸ਼ਾਂ ਡਰਾ ਕੇ ਪਤਾ ਨੀ ਕਿਉਂ ਰੱਖਿਆ ਜਾਂਦੈ
  • Sukhdev Singh ਜਲੰਧਰ ਦਾ ਲਾਲਾ ਜਗਤ ਨਾਰਾਇਨ ਹਾਊਸ ਅਜ ਤਕ ਪਾਣੀ ਦੇ ਮੁਦੇ ਤੇ ਹਰਿਆਣਾ , ਰਾਜਸਥਾਨ ਤੇ ਦਿਲੀ ਨਾਲ ਖੜਾ ਹੈ | ਉਸ ਦੀਅਾਂ ਅਖਬਾਰਾਂ ਦਬ ਕੇ ਪੰਜਾਬ ਵਿਰੁਧ ਲਿਖਦੀਆਂ ਹਨ | ਕੀ ਕੋਈ ਹਰਿਆਣਾ ਜਾਂ ਰਾਜਸਥਾਨ ਬੈਠ ਕੇ ਪੰਜਾਬ ਦੇ ਹਕ ਵਿਚ ਬੋਲਦਾ ਵੇਖਿਆ ?
  • Lovy Charnjit Sukhdev Singh ਜਗਤ ਨਰਾਇਣ ਤੇ ਓਸਦਾ ਪਰਿਵਾਰ ਪੰਜਾਬ ਦੇ ਹਿੰਦੂ ਨੂੰ represent ਨਹੀਂ ਕਰਦਾ ਸਿੰਘ ਸਾਹਿਬ , ਉਹ ਵਪਾਰੀ ਬੰਦੇ ਨੇ ਜਿੱਧਰੋਂ ਚਾਰ ਆਨੇ ਲੱਭਣਗੇ ਤੁਰ ਪੈਣਗੇ ਓਸ ਪਾਸੇ
  • Sukhdev Singh ਪਰ ਅਖਬਾਰਾਂ ਦੀ ਵਡੀ ਪਾਠਕ ਗਿਣਤੀ ਤਾਂ ਹਿੰਦੂਆਂ ਵਿਚੋਂ ਹੀ ਹੈ |
  • Sukhdev Singh ਮੈਂ ਸਾਰੀ ਉਮਰ ਵਿਚਰਿਆ ਹੀ ਅਖਬਾਰਾਂ ਵਿਚ ਹਾਂ | ਇਨੀ ਕੁ ਸਮਝ ਲਈ ਸਰਵੇਖਣ ਦੀ ਲੋੜ ਨਹੀਂ |
  • Lovy Charnjit Manik Goyal ਕਦੇ ਨਾ ਉਹ ਪਰਿਵਾਰ ਪੰਜਾਬ ਚੋਂ MP ਬਣਿਆ ਨਾ ਹੀ mla , ਨਾ ਕੋਈ ਸਿਆਸੀ ਪਾਰਟੀ ਚਲਾਈ , ਹੁਣ ਵੀ ਉਹ ਹਰਿਆਣੇ ਚੋਂ MP ਹੈ , ਇਹ ਗਲਤ ਹੈ ਕਿ ਤੁਸੀਂ ਕਿਸੇ ਗੈਰ ਪੰਜਾਬੀ ਹਿੰਦੂ ਨੂੰ ਪੰਜਾਬ ਦੇ ਹਿੰਦੂਆਂ ਦਾ ਨੇਤਾ ਮੰਨਦੇ ਹੋ
  • Lovy Charnjit Sukhdev Singh ਪੰਜਾਬ ਦੇ ਹਿੰਦੂ ਦੀ ਤੇ ਕੋਈ ਆਪਣੀ ਸਿਆਸੀ ਪਾਰਟੀ ਹੀ ਨਹੀਂ ਹੈ , ਕਦੇ ਬਾਦਲ਼ਾਂ ਮਗਰ ਤੇ ਕਦੇ ਕਾਂਗਰਸ ਮਗਰ ਭੁਗਤਦਾ ਹੈ ਹਿੰਦੂ ਵੋਟਰ ਸਿੰਘ ਸਾਹਿਬ
  • Sukhdev Singh ਲਵੀ ਚਰਨਜੀਤ ਅਤੇ ਮਾਨਿਕ ਗੋਇਲ, ਬਰਾਹਮਣਵਾਦ ਨਾਲ ਕਿਸੇ ਸਿਖ ਦਾ ਕੋਈ ਰੌਲਾ ਨਹੀਂ | ਸਿਖ ਸਿਰਫ ਇਨਾ ਹੀ ਚਾਹੁੰਦੇ ਹਨ ਕਿ ਇਸ ਮਤ ਵਾਲੇ ਸਿਖੀ ਜਾਂ ਸਿਖ ਇਤਹਾਸ ਵਿਚ ਦਖਲ ਨਾ ਦੇਣ | ਸਿਖ ਕਿਸੇ ਇਕ ਵਿਸ਼ੇਸ਼ ਮਤ ਵਾਲਿਆਂ ਦੇ ਕਦੀ ਰਖਵਾਲੇ ਜਾਂ ਚੌਕੀਦਾਰ ਨਹੀਂ ਰਹੇ ਨਾ ਹੀ ਕਿਸੇ ਮਤ ਵਾਲਿਆਂ ਨਾਲ ਸਿਖਾਂ ਦਾ ਕੋਈ ਵੈਰ ਵਿਰੋਧ ਹੈ | ਜੇ ਕਦੀ ਕਿਸੇ ਨਾਲ ਵੈਰ ਵਿਰੋਧ ਜਾਂ ਜੰਗ ਯੁਧ ਹੋਏ ਹਨ ਤਾਂ ਬਹੁਤ ਛੇਤੀ ਹਿਸਾਬ ਬੇਬਾਕ ਹੁੰਦਾ ਰਿਹਾ ਹੈ |
  • Lovy Charnjit Sukhdev Singh ਸਿੰਘ ਸਾਹਿਬ ਸਾਡੇ ਵੱਡੇ ਵਡੇਰਿਆਂ , ਭਾਈ ਮਤੀ ਦਾਸ , ਸਤੀ ਦਾਸ , ਬਾਬਾ ਪਰਾਗ ਦਾਸ , ਭਾਈ ਦਿਆਲਾ ਜੀ , ਭਾਈ ਘਨਈਆ ਜੀ , ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਹਜਾਰਾਂ ਹਿੰਦੂਆਂ ਨੇ ਸਿੱਖੀ ਲਈ ਖੂਨ ਦਿੱਤਾ ਹੈ , ਇਹ ਸਾਡਾ ਹੱਕ ਹੈ ਕਿ ਸਿੱਖੀ ਨੂੰ ਗਰਕਣੋ ਬਚਾਈਏ , ਜੱਟਾਂ ਦੇ ਢਹੇ ਬਹੁਤ ਚੜਗੀ ਸਿੱਖੀ ਹੁਣ ਹੋਰ ਨਹੀਂ
  • Sukhdev Singh ਆਹ ਲਵੀ ਕਹਿ ਰਿਹਾ ਹੈ ਬਰਾਹਮਣ ਤੋਂ ਸਿਖ ਬਣੇ ਉਨਾਂ ਦੇ ਵਡ ਵਡੇਰਿਆਂ ਦੇ ਮਤ ਦੇ ਗ਼ਲਤ ਰੁਝਾਨਾਂ ਨੂੰ ਠੀਕ ਕਰਨ ਦਾ ਉਹ ਹਕ ਰਖਦੇ ਹਨ | ਲਵੀ ਕੋਈ ਰਸਸ ਕਟੜਵਾਦੀ ਤਾਂ ਹੈ ਨਹੀਂ ਲਗਦਾ | ਇਸ ਨੂੰ ਸਮਝਾਉ |
  • Lovy Charnjit Sukhdev Singh ਸਿੰਘ ਸਾਹਿਬ ਸਿੱਖ ਕਿਸੇ ਦੂਜੇ ਗ੍ਰਹਿ ਤੋਂ ਨਹੀਂ ਉੱਤਰੇ , ਨੀਵੀਆਂ ਜਾਤਾਂ , ਹਿੰਦੂਆਂ ਚੋਂ ਹੀ ਬਣੇ ਹਨ , ਹਾਂ ਜੱਟਾਂ ਨੇ ਜਰੂਰ ਕਬਜਾ ਕਰ ਲਿਆ ਬਿਨਾ ਕਿਸੇ ਕੁਰਬਾਨੀ ਤੋਂ
  • Bhan Garg ਹੁਣ ਅਖਬਾਰ ਕਿਹੜਾ ਪੜਨੈ ਇਹ ਵੀ ਪੰਜਾਬੀ ਹਿੰਦੂ ਿਭੰਡਰਾਂਵਾਲੇ ਅੱਤਵਾਦੀ ਦੇ ਚੇਲੇ ਚਪਟਿਆਂ ਤੋਂ ਆਗਿਆ ਲੈਕੇ ਪੜਨ ? ਜੱਗਬਾਣੀ ਦੀਆਂ ਦੋ ਪੀੜੀਆਂ ਕਤਲ ਕਰਕੇ ਵੀ ਅਖਵਾਰ ਬੰਦ ਨੀ ਕਰਵਾ ਸਕੇ ਅੱਤਵਾਦੀ। 🤔
  • Bhan Garg Manik Goyal ਮੈਂ ਖ਼ੁਦ ਵਾਲ ਵਾਲ ਬਚਿਆਂ PAU ਚ, ਹੈਂਡ ਗਰਨੇਡ ਪੈਰਾਂ ਚ ਿਡੱਗੇ, ਅਸੀਂ ਭੱਜ ਕੇ ਪਾਸੇ ਹੋਏ, ਫਟਨ ਤੇ ਨਾਲ ਦੇ ਮੁੰਡੇ ਦਾ ਗਿੱਟਾ ਉੱਡ ਗਿਆ, ਸਾਰੀ ਉਮਰ ਵਾਸਤੇ ਵੱਜ ਪੈ ਗਿਆ। ਿੲੱਕ ਡਾਕਟਰ ਕਪਾਹੀ ਮਾਰ ਤਾ ਸੀ ਕੁੱਤਿਆਂ ਨੇ। ਮੈਂ MVSc ਛੱਡ ਤੀ ਸੀ ਅੱਤਵਾਦ ਕਰਕੇ।
  • Sukhdev Singh 1940 ਤੋਂ 1966 ਤਕ ਦਾ ਪੰਜਾਬ ਦਾ ਸਾਰਾ ਰਾਜਸੀ ਏਜੰਡਾ ਲਾਹੌਰ/ਜਲੰਧਰ ਦੀਆਂ ਲਾਲਾ/ਆਰੀਆ ਸਮਾਜੀ ਅਖਬਾਰਾਂ ਹੀ ਤੈਅ ਕਰਦੀਆਂ ਆਈਆਂ ਹਨ |

    ਪੰਜਾਬੀ ਸੂਬੇ ਦੀ ਅਧੂਰੀ ਬਣਤਰ, ਇਸ ਨੂੰ ਸੂਬੀ ਬਨਾਉਣ, ਇਸ ਦੇ ਪਾਣੀ, ਰਾਜਧਾਨੀ ਤੇ ਡੈਮਾਂ ਨੂੰ ਖੋਣ ਦੇ ਹਕ ਵਿਚ ਵੀ ਇਹੀ ਅਤੇ ਇਨਾਂ ਦਾ ਸਮਾਜਿਕ ਆਧਾਰ ਸਹਾਈ ਹੁੰਦਾ ਆਇਆ ਹੈ | ਇਹ ਕੋਝਾ ਕਾਰਜ ਇਨਾਂ ਕੁਲਹਿਣੇ ਗ਼ਦਾਰਾਂ ਨੇ 1951/61 ਦੀ ਮਰਦਮ ਸ਼ੁਮਾਰੀ ਨੁੰ ਭਿ੍ਸ਼ਟ ਕਰਵਾਕੇ ਅਤੇ ਪੰਜਾਬ ਵਿਰੁਧ ਹਰ ਕਿਸਮ ਦੀ ਚੁਗਲੀ ਕਰਕੇ ਕੇਂਦਰੀ ਹਾਕਮਾਂ ਤੋਂ ਕਰਵਾਇਆ | ਪੰਜਾਬ ਦੇ ਬਾਕੀ ਲੋਕਾਂ ਨੁੰ ਪੰਜਾਬ ਦੇ ਇਨਾਂ ਦੁਸ਼ਮਣਾਂ ਦੀਆਂ ਕਰਤੂਤਾਂ ਕਾਰਨ ਹੀ ਧਰਮ ਯੁਧ ਮੋਰਚਾ ਲਾਉਣਾ ਪਿਆ ਸੀ ਜਿਸ ਨੂੰ ਕੁਚਲਣ ਦੀ ਬਲੂ ਸਟਾਰ ਯੋਜਨਾ ਵਿਚ ਵੀ ਇਨਾਂ ਹੀ ਅਨਸਰਾਂ ਦਾ ਪੂਰਾ ਹਥ ਰਿਹਾ ਹੈ |

    ਮੌਤ ਤੇ ਨਫਰਤ ਦੇ ਇਨਾਂ ਵਪਾਰੀਆਂ ਦੇ ਹਥੀਂ ਜਿਹੜੀਆਂ ਗੰਢਾਂ ਦਿਤੀਆਂ ਗਈਆਂ ਉਨਾਂ ਨੂੰ ਦੰਦਾਂ ਨਾਲ ਖੋਲਣ ਦੇ ਯਤਨ ਧਰਮਯੁਧ ਮੋਰਚੇ ਰਾਹੀਂ ਕਰਨੇ ਪਏ | ਸਰਕਾਰੀ ਹਿੰਸਾ ਵਿਚੋਂ ਹੀ ਪਰਾਈਵੇਟ ਹਿੰਸਾ ਨਿਕਲੀ ਜਿਸ ਨੂੰ ਭਾਨ ਗਰਗ ਅਤੇ ਮਾਨਿਕ ਗੋਇਲ ਅਤਵਾਦ ਤੇ ਵਖਵਾਦ ਆਖ ਰਹੇ ਹਨ |

    ਪਰ 1982-95 ਦੇ ਮੰਦਭਾਗੇ ਦੌਰ ਨੂੰ ਇਨਾਂ ਪੰਜਾਬ ਦੁਸ਼ਮਣਾਂ ਦੀਆਂ ਕਾਲੀਆਂ ਕਰਤੂਤਾਂ ਤੋਂ ਤੋੜ ਕੇ ਵੇਖਣਾ , ਇਨਾਂ ਵਲੋਂ ਅਦਾ ਕੀਤੇ ਰੋਲ ਨੂੰ ਭੁਲਾਉਣਾ, ਮੁਨਕਰ ਹੋਣਾ, ਇਨਾਂ ਤੋਂ ਪਾਸਾ ਵਟ ਕੇ ਸਫੈਦਪੋਸ਼ ਬਣ ਕੇ ਆ ਖੜੇ ਹੋਣਾ ਜਾਂ ਤਾਂ ਲੋਲੜਪੁਣਾ ਹੈ ਜਾਂ ਫਿਰ ਸਿਆਸੀ ਬੇਈਮਾਨੀ ਹੈ |

  • Sukhdev Singh ਸਰਕਾਰੀ ਤੇ ਨਿਜੀ ਹਿੰਸਾ ਦੇ ਆਕਾਰ ਦੇ ਸੰਦਰਭ ਨੁੰ ਸਮਝਣ ਲਈ ਕੁਝ ਉਦਮੀਆਂ ਨੇ ਸੂਚਨਾ ਵਾਲੇ ਕਾਨੂੰਨ ਰਾਹੀਂ ਸਰਕਾਰ ਤੋਂ ਜਾਣਕਾਰੀ ਲੈਣ ਦਾ ਯਤਨ ਕੀਤਾ ਹੈ ਪਰ ਸਰਕਾਰ ਇਹ ਜਾਣਕਾਰੀ ਦਬਾ ਕੇ ਬੈਠੀ ਹੋਈ ਹੈ | ਸਾਰੇ ਦੌਰ ਦੌਰਾਨ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕਰਨ ਦੇ ਹਿਤਾਂ ਵਿਚ ਕੌਮਾਂਤਰੀ ਪੜਤਾਲ ਤੋਂ ਭਜਣਾ ਵੀ ਇਹ ਸਾਬਤ ਕਰਦਾ ਹੈ ਕਿ ਇਹ ਸਜਣ ਕੁਛ ਛੁਪਾਉਣ ਵਾਲਿਆਂ ਦੇ ਪਾਲੇ ਵਿਚ ਖੜੇ ਹਨ |
  • Lovy Charnjit Sukhdev Singh ਜੀ ਖੱਡਾਂ ਚ ਜਿੰਨਾ ਮਰਜੀ ਹੱਥ ਮਾਰੀ ਜਾਵੋ , ਕੁਛ ਨੀ ਮਿਲਣਾ , ਪੰਜਾਬ ਪੰਜਾਬੀਅਤ ਤੇ ਭਾਈਚਾਰਾ ਕਿਵੇਂ ਬਚੇ ਅੱਗੇ ਤੋਂ ਇਹ ਸੋਚੋ , ਪੰਜਾਬ ਵੈਸੇ ਵੀ ਹੁਣ ਕੰਢੇ ਤੇ ਖੜਾ ਹੈ , ਬਚਾਉਣਾ ਹੈ ਜਾ ਡੋਬਣਾ ਹੈ ?
  • Sukhdev Singh ਮਾਨਿਕ ਗੋਇਲ, ਸਚਾਈਆਂ, ਝੂਠ ਤੁਫਾਨ ਤੇ ਅਰਧ ਸਚ, ਅਰਧ ਝੂਠ ਦੀ ਚਟਨੀ ਬਣ ਚੁਕੀ ਹੈ | ਇਸ ਦਾ ਜਵਾਬ ਤਾਂ ਵਿਸ਼ਵਾਸਯੋਗ ਪੜਤਾਲ ਹੀ ਹੈ | ਇਕ ਪਾਸੜ ਗਪਾਂ ਤੇ ਪਰਚਾਰ ਦਾ ਕੋਈ ਸਿਰਾ ਨਹੀਂ |
  • Lovy Charnjit Sukhdev Singh ਿਸੰਘ ਸਾਹਿਬ ਤੁਹਾਡੀ ਤੇ ਓਹ ਗੱਲ ਹੈ ਅਖੇ ਮੈਂ ਨਾ ਮਾਨੂੰ , ਚਲੋ ਫੇਰ ਬਣਾ ਲਵੋ ਖਾਲਿਸਤਾਨ , ਵੀਜਾ ਤੁਹਾਡੇ ਤੋਂ ਲੈ ਲਿਆ ਕਰਾਂਗੇ
  • Sukhdev Singh 1998 ਵਿਚ ਪੰਜਾਬ ਸਰਕਾਰ ਦੀ ਪਧਰ ਦੀ ਪੜਤਾਲ ਦੀ ਉਡੀਕ ਪਿਛੋਂ ਜਸਟਿਸ ਕੁਲਦੀਪ ਸਿੰਘ ਨੇ ਤਿੰਨ ਹਿੰਦੂ ਜਜਾਂ ਤੇ ਆਧਾਰਤ ਇਕ ਗੈਰਸਰਕਾਰੀ ਕਮਿਸ਼ਨ ਬਣਾਇਆ ਸੀ ਜਿਸ ਸਾਹਮਣੇ ਮੈਂ ਤੁਹਾਨੂੰ ਪੇਸ਼ ਹੁੰਦਿਆਂ ਨਹੀਂ ਵੇਖਿਆ | ਖੈਰ ਉਸ ਕਮਿਸ਼ਨ ਨੁੰ ਕਿਸ ਨ ਤੇ ਕਿਹੜੇ ਹਥਕੰਡੇ ਖੇਡ ਕੇ ਖਤਮ ਕਰਵਾਇਆ ਗਿਆ , ਇਹ ਜਾਣਕਾਰੀ ਵੀ ਲੋਕਾਂ ਨੂੰ ਦੇ ਦੇਵੋ |
  • Sukhdev Singh ਤੁਹਾਡੀ ਪਰਿਵਾਰ ਬੀਤੀ ਨੂੰ ਮੈਂ ਗ਼ਲਤ ਨਹੀਂ ਕਹਿ ਰਿਹਾ ਪਰ ਇਸ ਭਾਨ ਗਰਗ ਤੇ ਲਵੀ ਚਰਨਜੀਤ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਬਾਹਰਲੇ ਦੇਸ ਹਿੰਸਕ ਘਟਨਾਵਾਂ ਦੀ ਪੜਤਾਲ ਕਿਵੇਂ ਕਰਦੇ ਹਨ ਜਾਂ ਪਛੜੇ ਦੇਸਾਂ ਵਿਚ ਕਰਵਾਉਂਦੇ ਹਨ | ਪਛਮੀ ਦੇਸ ਜੇ ਦਬਾ ਪਾਕੇ ਸਿਰੀਲੰਕਾ ਵਿਚ ਪੜਤਾਲ ਕਰਵਾ ਸਕਦੇ ਹਨ ਤਾਂ ਇੰਡੀਆ ਵਿਚ ਅਜਿਹੀ ਪੜਤਾਲ ਕਿਉਂ ਨਹੀਂ ਹੋ ਸਕਦੀ ਤਾਕਿ ਹਰ ਦੋਸ਼ੀ ਨੂੰ ਸਜ਼਼ਾ ਦਿਵਾਈ ਜਾ ਸਕੇ | ਪੈਰ ਪੈਰ ਤੇ ਉਹੀ ਮੁਹਾਰਨੀ ਪੜਨ ਦਾ ਕੀ ਲਾਭ ਹੈ ?
  • Sukhdev Singh ਸੌ ਵਾਰ ਗਲ ਦੁਹਰਾਣ ਨਾਲ ਕੋਈ ਪਖ ਜਾਂ ਦਲੀਲ ਮਜ਼ਬੂਤ ਨਹੀਂ ਹੋ ਜਾਂਦੇ, ਇਕੋ ਗਲ ਦੁਹਰਾਈ ਜਾਣੀ ਹੋਰ ਵੀ ਬੁਰੀ ਹੈ ਜਦ ਮੈਂ ਤੁਹਾਡੇ ਕਥਨ ਨੂੰ ਕਿੰਤੁ ਕਰ ਹੀ ਨਹੀਂ ਰਿਹਾ | ਸਵਾਲ ਤੁਹਾਡੇ ਇਕਲਿਆਂ ਦੀ ਸ਼ਕਾਇਤ ਦਾ ਨਹੀਂ | ਵਿਕਟਮ ਬਣੇ ਲੋਕ ਬਹੁਤ ਹਨ | ਮੈਂ ਇਹ ਵੀ ਮੰਨਦਾ ਹਾਂ ਕਿ ਮੁਕਾਮੀ ਪੜਤਾਲਾਂ ਰਾਜਸੀ ਹੀ ਹੋਣਗੀਆਂ | ਇਸੇ ਲਈ ਮੈਂ ਕੌਮਾਂਤਰੀ (ਯੂਐਨ) ਪੜਤਾਲ ਦੀ ਮੰਗ ਕਰ ਰਿਹਾ ਹਾਂ | ਉਸ ਵਲ ਤੁਸੀਂ ਆ ਹੀ ਨਹੀਂ ਰਹੇ |
  • Sukhdev Singh ਹਰ ਗਲ ਦਾ ਨੋਟਿਸ ਨਹੀਂ ਲੈਣਾ ਚਾਹੀਦਾ | ਪਰ ਉਪਰ ਭਾਨ ਗਰਗ ਦਾ ਇਹ ਕਥਨ ਕਿ ਹਿੰਦੂ ਕਿਹੜਾ ਅਖਬਾਰ ਪੜਨ, ਇਹ ਉਨਾਂ ਨੇ ਵਖਵਾਦੀਆਂ, ਭਿੰਡਰਾਵਾਲਿਆਂ ਵਗੈਰਾ ਤੋਂ ਤਾਂ ਪੁਛਣਾ ਨਹੀਂ, ਬਹੁਤ ਹਲਕਾ ਹੈ ਜੋ ਗਰਗ ਦੇ ਪਧਰ ਦੇ ਵਿਅਕਤੀ ਦੇ ਮੁੰਹੋਂ ਸ਼ੋਭਾ ਨਹੀੇਂ ਦਿੰਦਾ | ਬਾਕੀ ਉਹ ਇਸ ਨੂੰ ਰਿਕਾਰਡ ਤੇ ਰਖਣਾ ਚਾਹੁਣ ਤਾਂ ਕੋਈ ਰੋਕ ਨਹੀਂ |
  • Bhan Garg ਤੁਹਾਡਾ ਕਥਨ ਤਾਂ ਬਹੁਤ ਉੱਚੇ ਪੱਧਰ ਦਾ ਹੈ ਕੁੱਤੇ ਅੱਤਵਾਦੀ ਨੂੰ ਸੰਤ ਤੇ ਅੱਤਵਾਦ ਦੇ ਕਾਲੇ ਦੌਰ ਨੂੰ ਸ਼ਾਤੀਪੂਰਨ ਸੰਘਰਸ਼ ਕਹਿਣਾ ਤੇ ਸ਼ੋਭਾ ਵੀ ਬਹੁਤ ਦਿੰਦਾ ਹੈ। ਿੲੱਕ ਕੰਮ ਕਰੋ ਮਖੌਟਾ ਲਾਹ ਕੇ ਸਿੱਧਾ ਪੰਜਾਬ ਮੋਰਚੇ ਵੱਲੋਂ ਅੱਤਵਾਦੀਆਂ ਤੇ ਉਹਨਾਂ ਦੇ ਸਰਗਨਾ ਿਭੰਡਰਾਂਵਾਲੇ ਦੇ ਹੱਕ ਵਿੱਚ ਔਫੀਸ਼ੀਅਲ ਸਟੇਟਮੈਂਟ ਦਿਓ। ਖੁੱਲ ਕੇ ਆਓ ਘੁੰਡ ਕੱਢ ਕੇ ਨੀ ਸੁਆਦ ਆਉਂਦਾਂ, ਪਤਾ ਵੀ ਲੱਗੇ ਕਿਹੋਜੇ ਸੱਪ ਗਾਂਧੀ ਦੀ ਬੁੱਕਲ਼ ਚ ਪਲ ਰਹੇ ਹਨ ਜਿਵੇਂ ਕੇਜਰੀਵਾਲ ਨੇ ਸਪਨੀ ਪਾਲੀ ਸੀ
  • Lovy Charnjit Bhan Garg ਮੈਨੂੰ ਲਗਦੈ ਭਿੰਡਰਾਂਵਾਲੇ ਤੋਂ ਉਲਟੇ ਸਿੱਧੇ ਬਿਆਨ ਵੀ ਇਹਨਾ ਮਹਾਪੁਰਖਾਂ ਦੀ ਦੇਣ ਸੀ , ਡਾ ਗਾਂਧੀ ਨੂੰ ਬਚਣ ਦੀ ਲੋੜ ਹੈ
  • Bhan Garg Lovy Charnjit , Advisors of Bhindrawala ?
  • Lovy Charnjit Bhan Garg yes it seems so
  • Sukhdev Singh ਸਿਆਣੇ ਕਹਿੰਦੈ ਮੂੰਹ ਚੰਗਾ ਨਾ ਵੀ ਸਹੀ ਪਰ ਗਲ ਤਾਂ ਚੰਗੀ ਕਰਨੀ ਚਾਹੀਦੀ ਹੈ | ਘੋਲੋ ਵਿਹੁ ਦਬ ਕੇ | ਰਹੋ ਅਪਣੀ ਦੁਨੀਆ ਵਿਚ |
  • Sukhdev Singh ਬਾਕੀ ਮੇਰੇ ਕੋਲੋਂ ਇਕ ਵਾਰ ਲਿਖਵਾਉਣਾ ਚਾਹੋ, ਇਕ ਵਾਰ ਲਿਖਵਾ ਲਵੋ, ਜੇ ਲਖ ਵਾਰ ਲਿਖਵਾਉਣਾ ਚਾਹੋ, ਲਖ ਵਾਰ ਲਿਖਵਾ ਲਵੋ :

    ਸੰਤ ਭਿੰਡਰਾਂਵਾਲੇ 20ਵੀਂ ਸਦੀ ਦੇ ਮਹਾਨ ਮਨੁਖਤਾਵਾਦੀ ਯੋਧੇ ਸਿਖ ਸ਼ਹੀਦ ਹੋਏ ਹਨ |

    ਮੇਰੇ ਇਸ ਕਥਨ ਨੂੰ ਚਾਹੋ ਤਾਂ ਕਾਪੀ ਪੇਸਟ ਕਰ ਲਵੋ, ਚਾਹੋ ਫਰੇਮ ਕਰਵਾ ਕੇ ਅਪਣੇ ਡਰਾਇੰਗ ਰੂਮਾਂ ਵਿਚ ਟੰਗ ਲਵੋ ਜਾਂ ਵੰਡ ਦੇਵੋ |

  • Sukhdev Singh ਲਵੀ ਚਰਨਜੀਤ ਦਾ ਇਕ ਨੁਕਤਾ ਟਿਪਣੀ ਦੀ ਮੰਗ ਕਰਦਾ ਹੈ ਜਿਹੜਾ ਪਹਿਲਾਂ ਅਖੋਂ ਪਰੋਖਾ ਹੋ ਗਿਆ | ਅਖੇ ਭਗਤ ਪੂਰਨ ਸਿੰਘ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਬਾਬਾ ਬੰਦਾ ਸਿੰਘ ਬਹਾਦਰ ਆਦਿ ਮਹਾਂਪੁਰਖਾਂ ਦਾ ਸਿਖੀ ਵਿਚ ਬਹੁਤ ਯੋਗਦਾਨ ਰਿਹਾ ਹੈ | ਇਨਾਂ ਸਭਨਾਂ ਨੇ ਸੇਵਾ ਵੀ ਕੀਤੀ ਤੇ ਕੁਰਬਾਨੀਆਂ ਵੀ ਦਿਤੀਆਂ | ਇਹ ਵਡੀ ਸਚਾਈ ਹੈ | ਇਨਾਂ ਦੀਆਂ ਕਮਾਈਆਂ ਅਗੇ ਸਿਰ ਝੁਕਦਾ ਹੈ | ਅਜਿਹੇ ਮਹਾਂਪੁਰਸ਼ਾਂ ਵਿਚ ਮਾਸਟਰ ਤਾਰਾ ਸਿੰਘ ਵੀ ਆਉਂਦੇ ਹਨ ਜਿਨਾਂ ਦੀਆਂ ਅਪਣੀਆਂ ਘਾਲਣਾਵਾਂ ਹਨ |

    ਪਰ ਸਿਖੀ ਕੋਈ ਰਾਸ਼ਟਰੀ ਸਵੈਮ ਸੇਵਕ ਸੰਘ ਨਹੀਂ ਜਿਸ ਦੇ ਮੈਂਬਰ ਰਸਸ ਵਿਚ ਰਹਿੰਦੇ ਹੋਏ ਬੀਜੇਪੀ ਦੇ ਮੈਂਬਰ ਵੀ ਹੋ ਸਕਦੇ ਹਨ, ਕਾਂਗਰਸ ਦੇ ਵੀ ਹੋ ਸਕਦੇ ਹਨ, ਬਾਦਲ ਅਕਾਲੀ ਦਲ ਦੇ ਜਾਂ ਆਪ ਦੇ ਵੀ ਹੋ ਸਕਦੇ ਹਨ | ਸਿਖੀ ਵਿਚ ਪਹੁੰਚਿਆ ਵਿਅਕਤੀ ਗੁਰੂ ਅਤੇ ਗੁਰੂ ਸ਼ਬਦ ਦਾ ਧਾਰਨੀ ਹੀ ਰਹਿੰਦਾ ਹੈ , ਉਸ ਲਈ ਹੋਰ ਕੋਈ ਦੇਵੀ ਦੇਵਤਾ ਨਹੀਂ ਹੁੰਦਾ | ਇਨਾਂ ਯੋਧਿਆਂ ਦੀਆਂ ਕੁਰਬਾਨੀਆਂ ਗੁਰੂ ਸਾਹਿਬਾਨ ਦੇ ਨਿਸ਼ਾਨ ਸਾਹਿਬ ਹੇਠ ਹੋਈਆਂ ਹਨ , ਕਿਸੇ ਹੋਰ ਪਰਚਮ ਥਲੇ ਨਹੀਂ ਹੋਈਆਂ |

  • Bhan Garg ਨਿਰਦੋਸ਼ ਲੋਕਾਂ ਦੇ ਖ਼ੂਨ ਦੀ ਹੋਲੀ ਖੇਡਣ ਵਾਲੇ ਅੱਤਵਾਦੀਆਂ ਦੇ ਸੋਹਲੇ ਗਾਉਣ ਵਾਲ਼ਿਆਂ ਦੇ ਮੂੰਹ ਬੜੇ ਸੋਹਣੇ ਹਨ 🤔
  • Bhan Garg ਮੇਰੇ ਕੋਲੋਂ ਇਕ ਵਾਰ ਲਿਖਵਾਉਣਾ ਚਾਹੋ, ਇਕ ਵਾਰ ਲਿਖਵਾ ਲਵੋ, ਜੇ ਲੱਖ ਵਾਰ ਲਿਖਵਾਉਣਾ ਚਾਹੋ, ਲਖ ਵਾਰ ਲਿਖਵਾ ਲਵੋ :

    ਭਿੰਡਰਾਂਵਾਲਾ 20ਵੀਂ ਸਦੀ ਦਾ ਮਨੁਖਤਾ ਦਾ ਘਾਣ ਕਰਨ ਵਾਲਾ ਅੱਤਵਾਦੀ ਹੋੲਐ|

    ਮੇਰੇ ਇਸ ਕਥਨ ਨੂੰ ਚਾਹੋ ਤਾਂ ਕਾਪੀ ਪੇਸਟ ਕਰ ਲਵੋ, ਚਾਹੋ ਫਰੇਮ ਕਰਵਾ ਕੇ ਅਪਣੇ ਡਰਾਇੰਗ ਰੂਮਾਂ ਵਿਚ ਟੰਗ ਲਵੋ ਜਾਂ ਵੰਡ ਦੇਵੋ

  • Bhan Garg ਗਾਂਧੀ ਦੀ ਬੁੱਕਲ਼ ਚ ਬੈਠੇ ਸੱਪ ਿਵਹੁ ਘੋਲ ਰਹੇ ਹਨ।
  • Aman Preet Singh Bhan Garg ਕੋਈ ਇਲਾਜ ਨਹੀਂ ! ਇਕ ਬੰਦਾ ਕਹਿੰਦਾ ਮੈਂ ਇਕ ਜੀਪ ਬਦਲੇ 5000 ਬੰਦੇ ਮਾਰੂੰਗਾ , ਉਹ ਮਨੁੱਖਤਾਵਾਦੀ ਹੈ ? ਢਿਲਵਾਂ ਕਾਂਡ ਵਾਲਾ ਸੁੱਖਾ ਸਿਪਾਹੀ 8 ਨਿਰਦੋਸ਼ ਮਾਰ ਕੇ ਸ਼ਹੀਦ ਜਨਰਲ ਲਾਭ ਸਿੰਘ ਦੀ ਉਪਾਧੀ ਪ੍ਰਾਪਤ ਕਰ ਸਕਦਾ ! ਜਿਹਨਾਂ ਦੇ ਘਰਾਂ ਦੇ ਨਿਰਦੋਸ਼ ਮਾਰ ਦਿਤੇ ਉਹਨਾਂ ਨੂੰ ਪੁੱਛੋਂ। Dr ਸੁਖਪਾਲ ਦੀ ਕਿਤਾਬ “ਰਹਿਣ ਕਿਥਾਓ ਨਹੀਂ ” ਪੜ੍ਹਨੀ ਸ਼ੁਰੂ ਕੀਤੀ , ਪਹਿਲੀ ਕਹਾਣੀ ਪੜੀ ਕਿਸਤਰਾਂ ਧਾਰੀਵਾਲ ਦਾ ਇਕ ਨਿਹੱਥਾ ਮੁੰਡਾ ਮਾਰਿਆ ਸੀ ਜਿਸਦਾ ਬੱਚਾ 18 ਮਹੀਨੇ ਦਾ ਸੀ! ਓਹਦੀ ਵਿਧਵਾ ਬਾਰੇ ਸੋਚ ਕੇ ਰੂਹ ਕੰਬਦੀ ਹੈ , ਤੇ ਜਿਹਨਾਂ ਨਾਲ ਬੀਤੀ ਓਹਨਾ ਦਾ ਕੀ ਹਾਲ ਹੋਊਗਾ !
  • Aman Preet Singh ਇਕ ਹੋਰ ਮਨੁੱਖਤਾਵਾਦੀ https://youtu.be/E9mhjIJ_qFg
  • The Truth: Khalistani threatening to kill 50000 Hindus
    youtube.com
    The Truth: Khalistani threatening to kill 50000 Hindus

    The Truth: Khalistani threatening to kill 50000 Hindus

  • Bhan Garg Aman Preet Singh Dr Sukhpal was my professor at PAU, I am witness to all he wrote. It’s 100% truth nothing else. Dr Kapahi was one year senior to me. Who was killed. Dr Sukhpal was beaten, it was the worst time not only for Hindus but for real Sikhs like Dr Sukhpal. He is in Guelph, Canada now too.
  • Bhan Garg Aman Preet Singh this person threatening to kill 50000 Hindu is Ajaib Singh Bagdi of World Sikh Organization from Vancouver.
    http://www.cbc.ca/…/you-won-t-want-to-read-this-1.915985
  • Vinod Sharma Dear sorry to intrept you people but firstly we all are humans & at this time of crisis everybody is suffering . Just problems are different no one is happy secondly manuvadi, jatt etc are names given by man-made thoughts just matter of luck.nothing else
  • Aman Mann Mann 📣 YesPunjab

    ਆਰ ਆਰ ਐਸ ਦੇ ਇਕ ਰਾਜਪਾਲ ਤੋਂ ਤੁਸੀ ਹੋਰ ਕੀ ਆਸ ਰੱਖ ਸਕਦੇ ਹੋ – ਕਰਨਾਟਕ ਦੀਆਂ ਘਟਨਾਵਾਂ ਬਾਰੇ ਕੈਪਟਨ ਦੀ ਟਿੱਪਣੀ http://owl.li/Mwdh30k2JoH

    What else do you expect from a RSS Governor: Capt Amarinder on Karnataka developments http://owl.li/cMXy30k2Jpt

 

yespunjab.com
ਆਰ ਆਰ ਐਸ ਦੇ ਇਕ ਰਾਜਪਾਲ ਤੋਂ ਤੁਸੀ ਹੋਰ ਕੀ ਆਸ ਰੱਖ ਸਕਦੇ ਹੋ – ਕਰਨਾਟਕ ਦੀਆਂ ਘਟਨਾਵਾਂ…

ਆਰ ਆਰ ਐਸ ਦੇ ਇਕ ਰਾਜਪਾਲ ਤੋਂ ਤੁਸੀ ਹੋਰ ਕੀ ਆਸ ਰੱਖ ਸਕਦੇ ਹੋ – ਕਰਨਾਟਕ ਦੀਆਂ ਘਟਨਾਵਾਂ ਬਾਰੇ ਕੈਪਟਨ ਦੀ ਟਿੱਪਣੀ

  • Sukhdev Singh ਆਹ ਬਿਆਨ ਦੇ ਕੇ ਕੈਪਟਨ ਨੇ ਅਪਣੀ ਕਾਂਗਰਸ ਮੁਖ ਮੰਤਰੀ ਵਜੋਂ ,ਪਰਿਵਾਰ ਦੇ ਘਰ ,ਅਪਣੀ ਹਾਜ਼ਰੀ ਲਵਾ ਲਈ ਹੈ ਜਿਥੇ ਅਜ ਕਲ ਸਿਧੁ ਵੜਿਆ ਬੈਠਾ ਹੈ |
  • ਜਸਪਾਲ ਨਿੱਪਾ ਤੁਹਾਡੀ ਗੱਲ ਵਿੱਚ ਦਮ ਹੈ ਤੇ ਇਹ ਭਵਿੱਖ ਵਿੱਚ ਵਾਪਰਨ ਵਾਲੀ ਕੌੜੀ ਸੱਚਾਈ ਵੀ ਹੈ
  • Lovy Charnjit ਜੇ ਨਿਤਿਸ਼ ਕੁਮਾਰ ਹਿੱਲ ਸਕਦੈ , ਤੇ ਕੈਪਟਨ ਕੀ ਚੀਜ ਹੈ
  • Prem Gurdaspuri ਹੈ ਕੋਈ ਜੁਆਬ?ਢੱਡਵਾਲ
  • Kawal Chauhan ਕਿਉ ਤੇਰੇ ਵਰਗਿਆ ਠੇਕਾ ਲੈ ਛੱਡਿਆ ਜੱਟਾ ਵਿਰੁੱਧ ਬੋਲਣ ਦਾ,,,,ਜੇ ਜੱਟਾਂ ਨੂੰ ਮਾੜਾ ਬੋਲਣਾ ਥੋਡੀ ਸਾਨ ਏ ਤਾਂ ਜਵਾਬ ਸੁਣਨ ਦਾ ਵੀ ਮਾਦਾ ਰੱਖੋ

 

  • Lovy Charnjit ਗਾਲਾਂ ਨੇ ਜੱਟਾਂ ਕੋਲ ਜਵਾਬ ਤੇ ਹੈ ਨਹੀਂ
  • Amandeep Singh Mandeep Jatta nal boht khar khanda a,,, kise jatt ne kutia hou,, jad te khal ch tati kari hou.. jede jatt nu mada bolde ah, ah jatt di chori to chari vadn gae dati chak leode ah… fer jat hath hola karda.. jatt bhola eh,, puch ke chari le aho koi gal ni,, jatt di mehnat nu sare kha rahe ah,,, kank2800 rup kharch ah quatl par,,, sabzi tusi muft lut de ah mandi ch, ajj hrek savzi 1 rup 2 rup kilo khrid ah tuhadi.. 4 rup 5 rup kilo tudai pendi ah.. fer lifafa. Mandi jan lai transparent kharch.. lut ke kha lia jatt.. tuhade dila ch nafrat bari ah.. jatt nal sare baimani karde ah… jatt mehnat di khanda.. hram di ni

 

Categories: ਜੱਟ ਜੱਟਾਂ ਦੇ ਸਾਲੇ | Tags: , , | Leave a comment

Create a free website or blog at WordPress.com.