ਗਾਥਾ ਪੰਜਾਬੀ ਸੂਬੇ ਦੀ
ਪੋਸਟ ਨੰਬਰ 1
ਵੰਡ ਸਮੇਂ ਅਕਾਲੀ ਨੇਤਾਵਾਂ ਦੀ ਸਿਆਸੀ ਸੌਦੇਬਾਜ਼ੀ ਕਰਨ ਦੀ ਕੋਈ ਹੈਸੀਅਤ ਨਹੀਂ ਸੀ । ਕਾਂਗਰਸ ਦੇ ਭਾਰਤ ਛੱਡੋ ਅੰਦੋਲਨ ਦਾ ਪੰਜਾਬ ਤੇ ਪ੍ਰਭਾਵ :
ਕਾਂਗਰਸ ਨੇ ਦੂਜੀ ਸੰਸਾਰ ਜੰਗ ਸਮੇਂ ਬ੍ਰਿਟਿਸ਼ ਹਕੂਮਤ ਦੇ ਵਿਰੋਧ ਵਿੱਚ ਆਪਣੀਆਂ ਵਜ਼ਾਰਤਾਂ ਛੱਡ ਕੇ ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਤਾਂ ਭਾਰਤ ਦੀਆਂ ਫਿਰਕਾਪ੍ਰਸਤ ਸਿਆਸੀ ਪਾਰਟੀਆਂ ਮੁਸਲਿਮ ਲੀਗ, ਅਕਾਲੀ ਦਲ, ਹਿੰਦੂ ਮਹਾ ਸਭਾ ਅਤੇ ਆਰ ਐੱਸ ਐੱਸ ਨੇ ਬ੍ਰਿਟਿਸ਼ ਹਕੂਮਤ ਦੀ ਹਿਮਾਇਤ ਕਰਦੇ ਹੋਏ ਸਿਕੰਦਰ ਹਯਾਤ ਖ਼ਾਨ-ਬਲਦੇਵ ਸਿੰਘ ਪੈਕਟ ਦੇ ਅਧਾਰ ਤੇ ਮੁਸਲਿਮ ਲੀਗ ਦੀ ਅਗਵਾਈ ਵਿੱਚ ਸਾਂਝੀਆਂ ਸਰਕਾਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ।
7 ਮਈ 1943 ਨੂੰ ਗਿਆਨੀ ਕਰਤਾਰ ਸਿੰਘ ਅਤੇ ਗਿਆਨੀ ਸ਼ੇਰ ਸਿੰਘ ਨੇ ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਟੈਲੀਗਰਾਮ ਕਰਕੇ ਵੀਰ ਸਾਵਰਕਰ ਤੋਂ ਭਵਿੱਖ ਵਿੱਚ ਅਪਨਾਏ ਜਾਣ ਵਾਲੇ ਸਿਆਸੀ ਪੈਂਤੜੇ ਵਾਸਤੇ ਅਗਵਾਈ ਲੈਣ ਲਈ ਕਿਹਾ ਅਤੇ ਵੀਰ ਸਾਵਰਕਰ ਦੀ ਰਾਇ ਅਨੁਸਾਰ ਪੰਜਾਬ ਵਿੱਚ ਕਾਂਗਰਸ ਦਾ ਵਿਰੋਧ ਕਰਦਿਆਂ ਮੁਸਲਿਮ ਲੀਗ ਨਾਲ ਸਾਂਝੀ ਸਰਕਾਰ ਬਣਾਉਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ।
ਜਿਸ ਦਾ ਬਾਅਦ ਵਿੱਚ ਨਤੀਜਾ ਇਹ ਨਿਕਲਿਆ ਕਿ ਕਾਂਗਰਸ ਨੇ ਸਿੱਖ ਲੀਡਰਸ਼ਿਪ ਨੂੰ ਗੰਭੀਰਤਾ ਨਾਲ ਲੈਣਾ ਬੰਦ ਕਰ ਦਿੱਤਾ ਅਤੇ ਪੰਜਾਬ ਨੇ ਇਸ ਦਾ ਖਮਿਆਜ਼ਾ 1947 ਦੀ ਵੰਡ ਦੇ ਰੂਪ ਵਿੱਚ ਭੁਗਤਿਆ ।
(ਇਹ ਲੜੀ ਪ੍ਰਸਿਧ ਅਕਾਲੀ ਨੇਤਾ ਅਜੀਤ ਸਿੰਘ ਸਰਹੱਦੀ ਦੀ ਕਿਤਾਬ ਪੰਜਾਬੀ ਸੂਬੇ ਦੀ ਗਾਥਾ ਦੇ ਵੇਰਵਿਆਂ ਤੇ ਅਧਾਰਿਤ ਹੈ )
#Harjindermeet
*****************************************************************************
-
सनी शकुंतलेश्वर सर 😊 भारत छोड़ो आंदोलन का पंजाब पर प्रभाव इस बारे में है ये पोस्ट
अलग अलग पार्टियों ने आंदोलन को समर्थन नही दिया।।
-
-
सनी शकुंतलेश्वर मुस्लिम लीग , अकाली दल और ओर अनेक पार्टियों ने सावरकर के कहेअनुसार सांझी सरकार बनाने पर जोर दिया।
-
-
Hárjinderméet Singh Ajay Yadav
पोस्ट का सार सनी धानिया जी ने बता दिया है । भारत छोड़ो आंदोलन का उत्तर भारत में असर यह हुआ कि उत्तर भारत का सियासी मैदान कट्टरपंथी ताकतों और ब्रिटिश साम्राज्य के समर्थकों के हाथ में आ गया ~ जो बाद में पार्टीशन का आधार बना । मुस्लिम लीग ने अपने एजेंडा को आगे बढ़ाने के लिए आर एस एस और अकालियों का बाखूबी प्रयोग किया । -
-
Hárjinderméet Singh Ajay Yadav
दूसरा मेरा मानना है कि अकाली दल के नेताओं ने ब्रिटिश साम्राज्य के विरुद्ध हुए प्रमुख आंदोलनों के समय धर्म आधारित आंदोलन छेड़ कर पंजाब में ब्रिटिश साम्राज्य के विरुद्ध कोई जनतक आंदोलन शुरू नहीं होने दिया ।ना मिलवर्तन लहर के समय अकाली दल ने गुरद्वारा सुधार लहर शुरू करके पंजाब के लोगों को इस आंदोलन से दूर रखने की कोशिश की ।नतीजा यह हुआ कि कांग्रेस ने पंजाब की ओर ध्यान देना बंद कर दिया ।
-
-
सनी शकुंतलेश्वर ਸਰ ਮੈਂ ਆਪ ਜੀ ਤੋਂ ਉਮਰ ਤੇ ਤਜੁਰਬੇ ਦੋਵੇ ਤਰਹ ਛੋਟਾ ਹਾਂ…
-
-
-
Satgursingh Khaira asl ch punjab nu jo lok bulid kita c oh ohna de next junretion ਲਾਈਲੱਗ nikli lailag na hove kise de ghrwala chndraa gwaand marda
-
-
ਰਾਮੂੰਵਾਲੀਆ ਬਲਦੀਪ ਸਿੰਘ ਡਾ.ਸਾਹਬ ਥੋੜਾ ਪਿੱਛੇ ਚੱਲੀਏ ੧੯੨੯-੩੦ ਦੀ ਨਹਿਰੂ ਰਿਪੋਰਟ ਜਿਸਨੂੰ ਕਾਂਗਰਸ ਲਾਗੂ ਕਰ ਰਹੀ ਸੀ, ੳੁਸ ਚ ਅਕਾਲੀਆਂ ਦਾ ਕਾਂਗਰਸ ਨੇ ਕੀ ਪੱਖ ਪੂਰਿਆ? ….ੳੁਸਤੋਂ ਪਹਿਲ੍ਹਾਂ ਲਖਨਊ ਪੈਕਟ, ਕਮਿਊਨਲ ਅਵਾਰਡ ਦੇ ਬਾਰੇ ਚ ਕਾਂਗਰਸ ਦਾ ਕੀ ਨਜ਼ਰੀਆ ਸੀ? ਿਫ਼ਰਕੇਦਾਰਾਨਾ ਚੋਣ ਪ੍ਰਕਿਰਿਅਾ ਦੀ ਸਭ ਤੋਂ ਵੱਧ ਮੁਖਾਲਫਤ ਅਕਾਲੀਆਂ ਕੀਤੀ, ਕਾਂਗਰਸ ਨੇ ਕਿਉਂ ਨਹੀ ਕੀਤੀ? ਉਤਰ ਪ੍ਰਦੇਸ਼ ਚ ੧੪.੮ ਫੀਸਦੀ ਮੁਸਲਮਾਨਾਂ ਨੂੰ ੩੦ ਫੀਸਦੀ ਸੀਟਾਂ ਮਿਲੀਆਂ ਪਰ ਪੰਜਾਬ ਦੇ ੧੩.੫ ਫੀਸਦੀ ਸਿੱਖਾਂ ਨੂੰ ੧੮.੮ ਫੀਸਦੀ ਕਿਉਂ ਇੰਨਾ ਵਿਤਕਰਾ, ਇਸਤੇ ਕਾਂਗਰਸ ਦੀ ਕੀ ਪ੍ਰਤੀਕਿਰਿਅਾ ਸੀ, …..!੨੪ ਜੁਲਾੲੀ ੧੯੪੨ ਨੂੰ ਵਹਿਲਾਂ ਕਲਾਂ (ਲਾਇਲਪੁਰ) ਹੋਈ ਕਾਨਫਰੰਸ ਚ ਆਜ਼ਾਦ ਪੰਜਾਬ ਦਾ ਮੁੱਦਾ ਕਿਉਂ ਗੂੰਜਿਆ? ……੧੪-੧੫ ਅਗਸਤ ੧੯੪੩ ਦੀ ਸਿੱਖ ਪੋਲੀਟੀਕਲ ਕਾਨਫਰੰਸ ਪੰਜਾ ਸਾਹਿਬ ਚ ਆਜ਼ਾਦ ਪੰਜਾਬ ਦੇ ਹੱਕ ਚ ਿਗਅਾਨੀ ਸ਼ੇਰ ਸਿੰਘ ਖੁਦ ਵੀ ਖੜ੍ਹਾ ਸੀ! ….ਲੀਗ ਤੇ ਕਾਂਗਰਸ ਦੀ ਖਿੱਚੋ ਤਾਣ ਚ ਢੁਕਵਾਂ ਫੈਸਲਾਂ ਲੈ ਕੇ ਖੜ੍ਹ ਸਕਣ ਦੀ ਅਕਾਲੀਆਂ ਚ ਕਮੀ ਰਹੀ ਇਸ ਗੱਲ ਨਾਲ ਸਹਿਮਤ ਹਾਂ, ਆਪੂ ਹਉਮੈ ਚ ਉਨ੍ਹਾਂ ਬਹੁਤ ਕੁਝ ਗਵਾਇਆ!
-
-
Hárjinderméet Singh ਕਾਂਗਰਸ ਨੂੰ ਉਮੀਦ ਸੀ ਕਿ ਇਸ ਪੈਕਟ ਨਾਲ ਮੁਸਲਿਮ ਲੀਗ ਦੇ ਨੇਤਾ ਟਿਕ ਜਾਣਗੇ । ਬਾਅਦ ਵਿੱਚ ਜਿਨਾਹ ਨੇ ਇਸ ਲਖਨਊ ਪੈਕਟ ਨੂੰ ਹੀ ਅਧਾਰ ਬਣਾਕੇ ਪਾਕਿਸਤਾਨ ਦੀ ਮੰਗ ਕੀਤੀ ।
ਰਾਮੂੰਵਾਲੀਆ ਬਲਦੀਪ ਸਿੰਘ -
-
Hárjinderméet Singh ਰਾਮੂੰਵਾਲੀਆ ਬਲਦੀਪ ਸਿੰਘ ਜਿਸ ਸਮੇਂ ਦੀ ਤੁਸੀਂ ਉਦਾਹਰਣ ਦੇ ਰਹੇ ਹੋ ਉਸ ਸਮੇਂ ਤੱਕ ਅਕਾਲੀ ਦਲ ਦਾ ਸਿਆਸਤ ਵਿੱਚ ਕੋਈ ਅਧਾਰ ਨਹੀਂ ਸੀ ।
ਅਕਾਲੀ ਦਲ ਦੇ ਨੇਤਾਵਾਂ ਨੇ ਕਾਂਗਰਸ ਦੇ ਅੰਦੋਲਨ ਦੇ ਮੁਕਾਬਲੇ ਵਿੱਚ ਆਪਣੇ ਧਾਰਮਿਕ ਅੰਦੋਲਨ ਸ਼ੁਰੂ ਕਰਕੇ ਪੰਜਾਬ ਵਿੱਚ ਕਾਂਗਰਸ ਦੇ ਪੈਰ ਨਹੀਂ ਲੱਗਣ ਦਿੱਤੇ ।
ਇਸ ਦਾ ਨਤੀਜਾ ਇਹ ਨਿਕਲਿਆ ਭਾਰਤ ਵਿੱਚ ਜਦੋਂ ਨਾ ਮਿਲਵਰਤਨ ਅੰਦੋਲਨ ਚੱਲ ਰਿਹਾ ਸੀ ਅਕਾਲੀ ਦਲ ਦੇ ਨੇਤਾਵਾਂ ਨੇ ਉਸ ਦੇ ਮੁਕਾਬਲੇ ਗੁਰਦੁਆਰਾ ਸੁਧਾਰ ਲਹਿਰ ਚਲਾ ਕੇ ਪੰਜਾਬ ਨੂੰ ਅਲੱਗ ਉਜਾੜ ਟਾਪੂ ਵਿੱਚ ਬਦਲ ਦਿੱਤਾ ।
1957 ਤੱਕ ਅਕਾਲੀ ਅਤੇ ਕਾਂਗਰਸੀ ਇਕੋ ਪਾਰਟੀ ਦੇ ਅਧੀਨ ਚੋਣਾਂ ਲੜਦੇ ਰਹੇ ।
ਗਿਆਨੀ ਕਰਤਾਰ ਸਿੰਘ ਦੀਆਂ ਆਪਣੇ ਚੇਲੇ ਨੂੰ ਮਨਿਸਟਰੀ ਦਿਵਾਉਣ ਲਈ ਖੇਡੀ ਖੇਡ ਨੂੰ ਅੱਖੋਂ ਪਰੋਖੇ ਕਰਕੇ ਗਾਲ੍ਹਾਂ ਮਾਸਟਰ ਤਾਰਾ ਸਿੰਘ ਨੂੰ ਕੱਢਦੇ ਹਨ ।
-
ਰਾਮੂੰਵਾਲੀਆ ਬਲਦੀਪ ਸਿੰਘ ਡਾਕਟਰ ਸਾਹਬ ਕਰਾਂਗੇ ਗੱਲ ਇਸ ਵਿਸ਼ੇ ਤੇ …ਰਿੜਕਣਾ ਪਾਵਾਂਗੇ, ਕੁਝ ਨਵਾਂ ਮਿਲੇਗਾ, ਬਸ ਅੱਜ ਮਸਰੂਫ ਹਾਂ, ਕਲ ਕਰਦੇਂ ਹਾਂ ਗੱਲ
-
-
-
Hárjinderméet Singh ਅਬੁਲ ਕਲਾਮ ਅਜ਼ਾਦ ਅਤੇ ਹੋਰ ਕਾਂਗਰਸੀ ਲੀਡਰਸ਼ਿਪ ਦੇ ਲਖਨਊ ਪੈਕਟ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਇਸ ਦੇ ਨਤੀਜੇ ਮਾੜੇ ਨਿਕਲ ਸਕਦੇ ਹਨ ।
ਪਰ ਗਾਂਧੀ ਅਤੇ ਨਹਿਰੂ ਦੀ ਸੋਚ ਇਹ ਸੀ ਕਿ ਸ਼ਾਇਦ ਇਸ ਨਾਲ ਮੁਸਲਿਮ ਲੀਗ ਦੇ ਨੇਤਾ ਟਿਕ ਜਾਣਗੇ ।
ਲਖਨਊ ਪੈਕਟ ਦੇ ਬਾਵਜੂਦ ਵੀ ਜਦੋਂ ਮੁਸਲਿਮ ਲੀਗ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਈ ਤਾਂ ਉਸਨੇ ਉਸਨੂੰ ਵਜ਼ਾਰਤ ਵਿੱਚ ਹਿੱਸੇਦਾਰੀ ਦੇਣ ਲਈ ਕਾਂਗਰਸ ਨੇ ਮੁਸਲਿਮ ਲੀਗ ਸਾਹਮਣੇ ਜੋ ਸ਼ਰਤਾਂ ਰੱਖੀਆਂ ~ ਉਸ ਨੇ ਮੁਸਲਿਮ ਲੀਗ ਦੇ ਨੇਤਾਵਾਂ ਨੂੰ ਦੇਸ਼ ਵੰਡਣ ਦਾ ਅਧਾਰ ਪ੍ਰਦਾਨ ਕਰ ਦਿੱਤਾ ।
ਕਾਂਗਰਸ ਨੇ ਵਜ਼ਾਰਤ ਵਿੱਚ ਹਿੱਸੇਦਾਰੀ ਦੇਣ ਲਈ ਉੱਤਰ ਪ੍ਰਦੇਸ਼ ਵਿੱਚ ਮੁਸਲਿਮ ਲੀਗ ਨੂੰ ਭੰਗ ਕਰਕੇ ਕਾਂਗਰਸ ਵਿੱਚ ਮਰਜ਼ ਕਰਨ ਦੀ ਸ਼ਰਤ ਰੱਖ ਦਿੱਤੀ ਸੀ
-
-
Hárjinderméet Singh ਕਾਂਗਰਸ ਦੇ ਪੰਜਾਬ ਦੇ ਪ੍ਰਮੁਖ ਨੇਤਾ ਮਿਹਰ ਚੰਦ ਖੰਨਾ ਨੇ ਪੰਜਾਬ ਦੇ ਅਕਾਲੀ ਲੀਡਰਾਂ ਨੂੰ ਮਿਲ ਕੇ ਭਰੋਸਾ ਦਿੱਤਾ ਕਿ ਜਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾਈ ਜਾਵੇਗੀ ਤਾਂ ਅਕਾਲੀ ਦਲ ਨੂੰ ਮੰਤਰੀ ਮੰਡਲ ਵਿੱਚ ਬਣਦਾ ਹਿੱਸਾ ਦਿੱਤਾ ਜਾਵੇਗਾ ।
ਅਕਾਲੀ ਦਲ ਵੱਲੋਂ ਆਰ ਐੱਸ ਐੱਸ ਦੇ ਲੀਡਰਾਂ ਦੇ ਕਹਿਣ ਤੇ ਮੁਸਲਿਮ ਲੀਗ ਦੀ ਅਗਵਾਈ ਵਿੱਚ ਸਾਂਝੀਆਂ ਸਰਕਾਰਾਂ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ।
ਇਸ ਨਾਲ ਭਵਿੱਖ ਵਿੱਚ ਸਿੱਖ ਭਾਈਚਾਰੇ ਦਾ ਨੁਕਸਾਨ ਹੋਵੇਗਾ ਅਤੇ ਸਿੱਖ ਕਾਂਗਰਸ ਅਤੇ ਮੁਸਲਿਮ ਲੀਗ ਦੋਵਾਂ ਤੋਂ ਹੀ ਭਰੋਸਾ ਖੋਹ ਬੈਠਣਗੇ ।
ਸਿਰਫ਼ ਮਨਿਸਟਰੀਆਂ ਲਈ ਆਪਣੇ ਭਵਿੱਖ ਨੂੰ ਦਾਅ ਤੇ ਲਾਉਣਾ ਕੋਈ ਸਿਆਣਪ ਨਹੀਂ ਹੈ ।
ਪਰ ਅਕਾਲੀ ਨੇਤਾਵਾਂ ਨੇ ਮਿਹਰ ਚੰਦ ਖੰਨਾ ਦੀ ਬਜਾਏ ਵੀਰ ਸਾਵਰਕਰ ਦੀ ਰਾਇ ਅਨੁਸਾਰ ਪੰਜਾਬ ਵਿੱਚ ਮੁਸਲਿਮ ਲੀਗ ਨਾਲ ਗੱਠਜੋੜ ਕਰਨ ਨੂੰ ਪਹਿਲ ਦਿੱਤੀ ।
-
Hárjinderméet Singh 1933 ਵਿੱਚ ਕਿਸੇ ਸ਼ਰਾਰਤੀ ਪੰਜਾਬੀ ਅਨਸਰ ਨੇ ਸਰ ਮੁਹੰਮਦ ਸ਼ਾਹ ਨਵਾਜ਼ ਦੇ ਜਾਅਲੀ ਨਾਮ ਹੇਠ ਭਾਰਤ ਨੂੰ ਪੰਜ ਹਿੱਸਿਆਂ ਵਿੱਚ ਵੰਡ ਕੇ ਇਕ ਕਨਫੈਡਰੇਸ਼ਨ ਬਣਾਉਣ ਦੀ ਮੰਗ ਕਰਦੀ ਕਿਤਾਬ ਲਿਖ ਕੇ ਪੰਜਾਬ ਦੀ ਰਾਜਨੀਤੀ ਨੂੰ ਇਕ ਨਵੀਂ ਦਿਸ਼ਾ ਵੱਲ ਧੱਕ ਦਿੱਤਾ ।
ਇਸ ਕਿਤਾਬ ਨੂੰ ਲਿਖਣ ਦੀ ਸ਼ੈਲੀ ਤੋਂ ਪਤਾ ਲੱਗਦਾ ਹੈ ਕਿ ਇਹ ਕਿਤਾਬ ਕਿਸੇ ਸਿੱਖ ਆਥਰ ਦੀ ਲਿਖੀ ਹੋਈ ਸੀ ਅਤੇ ਇਸ ਵਿੱਚ ਲਿਖਿਆ ਗਿਆ ਸੀ ਭਾਰਤ ਨੂੰ ਹੇਠ ਲਿਖੇ ਢੰਗ ਨਾਲ ਪੰਜ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ :
ੳ : ਸਿੰਘ ਖੇਤਰ
ਅ : ਹਿੰਦੂ ਭਾਰਤ
ੲ : ਰਾਜਸਥਾਨ
ਸ : ਦੱਖਣੀ ਰਾਜ
ਹ : ਬੰਗਾਲਕਨਫੈਡਰੇਸ਼ਨ ਦੀ ਕੇਂਦਰੀ ਸਰਕਾਰ ਸਿਰਫ਼ ਰੱਖਿਆ ਅਤੇ ਵਿਦੇਸ਼ ਵਿਭਾਗ ਕੰਟਰੋਲ ਕਰੇ ।
ਇਸ ਕਿਤਾਬ ਦੇ ਅਸਲੀ ਆਥਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ । ਪਰ ਅੰਤ ਤੱਕ ਇਸਦੇ ਅਸਲ ਆਥਰ ਦਾ ਪਤਾ ਨਹੀਂ ਲੱਗ ਸਕਿਆ ।
ਇਸ ਤੋਂ ਬਾਅਦ ਯੂਨੀਅਨਿਸਟ ਪਾਰਟੀ ਦੇ ਸਿਕੰਦਰ ਹਯਾਤ ਖ਼ਾਨ ਨੇ ਵੀ ਇਸੇ ਆਸ਼ੇ ਦੀ ਮੰਗ ਕਰਦਾ ਇਕ ਕਿਤਾਬਚਾ ਛਾਪਿਆ ਜਿਸ ਦਾ ਨਾਮ ਸੀ ” ਆਊਟ ਲਾਈਨਜ਼ ਆਫ਼ ਸਕੀਮ ਆਫ਼ ਇੰਡੀਅਨ ਫੈਡਰੇਸ਼ਨ ” । ਇਸ ਵਿੱਚ ਮੰਗ ਕੀਤੀ ਗਈ ਸੀ ਕਿ ਭਾਰਤ ਨੂੰ ਸੱਤ ਹਿੱਸਿਆਂ ਵਿੱਚ ਵੰਡ ਦਿੱਤਾ ਜਾਵੇ ।
1938 ਵਿੱਚ ਮੁਸਲਿਮ ਲੀਗ ਨੇ ਸਪੱਸ਼ਟ ਰੂਪ ਵਿੱਚ ਐਲਾਨ ਕਰ ਦਿੱਤਾ ਕਿ ਉਸ ਦਾ ਕਿਸੇ ਕਨਫੈਡਰੇਸ਼ਨ ਵਿੱਚ ਭਰੋਸਾ ਨਹੀਂ ਹੈ ।
#Harjindermeet -
-
Hárjinderméet Singh ਫੈਡਰਲ ਸਿਸਟਮ ਬਾਰੇ ਸਵਾਲ ਉਠਾ ਕੇ ਗਾਲ੍ਹੀ ਗਲੋਚ ਕਰਨ ਵਾਲੇ ਪੰਥਕ ਵਿਦਵਾਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਟੈਫਰਡ ਕਰਿਪਸ ਦੇ ਵਜ਼ਾਰਤੀ ਮਿਸ਼ਨ ਨੇ ਭਾਰਤ ਵਿੱਚ ਬਣੀ ਪਹਿਲੀ ਸਾਂਝੀ ਸਰਕਾਰ ਫੈਡਰਲ ਅਧਾਰ ਤੇ ਹੀ ਬਣਾਈ ਗਈ ਸੀ । ਜਿਸ ਵਿੱਚ ਮੁਸਲਿਮ ਲੀਗ, ਅਕਾਲੀ ਦਲ , ਕਾਂਗਰਸ ਅਤੇ ਦੂਜੀਆਂ ਸਿਆਸੀ ਪਾਰਟੀਆਂ ਸਾਂਝੇ ਤੌਰ ਤੇ ਸ਼ਾਮਿਲ ਸਨ ।
ਪਰ ਕੁਝ ਹੀ ਮਹੀਨਿਆਂ ਵਿੱਚ ਮੁਸਲਿਮ ਲੀਗ ਦੇ ਵਿੱਤ ਮੰਤਰੀ ਬਣੇ ਲਿਆਕਤ ਅਲੀ ਖ਼ਾਨ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸਾਰਾ ਸਰਕਾਰੀ ਸਿਸਟਮ ਜਾਮ ਕਰ ਦਿੱਤਾ ਸੀ । ਇਥੋਂ ਤੱਕ ਰਿਪੋਰਟਾਂ ਮਿਲਦੀਆਂ ਹਨ ਕਿ ਉਸ ਨੇ ਕਾਂਗਰਸ ਦੇ ਮੰਤਰੀਆਂ ਲਈ ਖਰੀਦੇ ਗਏ ਗਿਲਾਸਾਂ ਦੇ ਬਿੱਲ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।
ਜਿਸ ਦੇ ਨਤੀਜੇ ਵਜੋਂ ਕਾਂਗਰਸ ਦੇ ਵੱਡੇ ਨੇਤਾਵਾਂ ਨੇ ਮੁਸਲਿਮ ਲੀਗ ਤੋਂ ਖਹਿੜਾ ਛੁਡਾਉਣ ਲਈ ਦੇਸ਼ ਦੀ ਵੰਡ ਨੂੰ ਪ੍ਰਵਾਨ ਕਰਨ ਦਾ ਅੰਦਰਖਾਤੇ ਫ਼ੈਸਲਾ ਕਰ ਲਿਆ ਸੀ ।
ਆਪਣੀ ਸਿਆਸੀ ਮੌਕਾਪ੍ਰਸਤੀ ਕਾਰਨ ਉਸ ਸਮੇਂ ਆਪਣੀ ਵੁਕਤ ਗਵਾ ਚੁੱਕੀ ਅਕਾਲੀ ਲੀਡਰਸ਼ਿਪ ਕੋਲ ਭਾਰਤ ਵਿੱਚ ਰਹਿਣ ਦਾ ਫ਼ੈਸਲਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਸੀ ।
#Harjindermeet
-
Yuvraj Singh ਬਿਲਕੁਲ ਸਹੀ, ਪਹਿਲੀ ਸੰਯੁਕਤ ਸਰਕਾਰ 1946 ਚ ਬਣੀ ਸੀ
-
-
-
Hárjinderméet Singh ਬ੍ਰਿਟਿਸ਼ ਹਕੂਮਤ ਦੇ ਅਫ਼ਸਰਾਂ ਦੀ ਨਜ਼ਰ ਵਿੱਚ ਸਿੱਖ ਲੀਡਰਸ਼ਿਪ ਦੀ ਕਿੰਨੀ ਕੁ ਵੁਕਤ ਸੀ । ਇਸ ਗੱਲ ਦਾ ਅੰਦਾਜ਼ਾ ਲਾਰਡ ਮਾਊਂਟਬੈਟਨ ਨਾਲ ਸਿੱਖ ਲੀਡਰਸ਼ਿਪ ਦੀ ਆਖਰੀ ਮੁਲਾਕਾਤ ਦੀ ਰਿਪੋਰਟਿੰਗ ਤੋਂ ਲਾਇਆ ਜਾ ਸਕਦਾ ਹੈ ।
-
Hárjinderméet Singh ਭਾਰਤ ਦੀ ਵੰਡ ਸਮੇਂ ਸਿੱਖਾਂ ਦੇ ਹੋਏ ਨੁਕਸਾਨ ਬਾਰੇ ਡਾਕਟਰ ਅੰਬੇਡਕਰ ਦਾ ਨਜ਼ਰੀਆ :
-
Vikrant Honey Bansal Sir eh kehdi book hai ??
-
-
Hárjinderméet Singh Vikrant Honey Bansal ਪ੍ਰਮੁਖ ਅਕਾਲੀ ਨੇਤਾ ਅਜੀਤ ਸਿੰਘ ਸਰਹੱਦੀ ਦੀ ਕਿਤਾਬ ਪੰਜਾਬੀ ਸੂਬੇ ਦੀ ਗਾਥਾ
-
-
-
Hárjinderméet Singh 24 ਦਸੰਬਰ 1955 ਵਿੱਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਇਕ ਵਫਦ ਪ੍ਰਧਾਨ ਮੰਤਰੀ ਨੂੰ ਮਿਲਿਆ ਅਤੇ ਉਸਨੇ ਮੰਗ ਕੀਤੀ ਕਿ
1) ਪਬਲਿਕ ਸਰਵਿਸ ਕਮਿਸ਼ਨ ਵਿੱਚ ਹਿੰਦੂ ਸਿੱਖਾਂ ਵਿੱਚ ਚੇਅਰਮੈਨ ਬਣਾਉਣ ਸਮੇਂ ਰੋਟੇਸ਼ਨ ਲਾਗੂ ਕੀਤੀ ਜਾਵੇ ।
2)ਪੰਜਾਬ ਦੀਆਂ ਮਨਿਸਟਰੀਆਂ ਵਿੱਚ 50% ਸਿੱਖ ਮਨਿਸਟਰ ਲਏ ਜਾਣ ਤਾਂ ਕਿ ਸਿੱਖਾਂ ਵਿੱਚ ਸਰਕਾਰ ਪ੍ਰਤੀ ਭਰੋਸਾ ਪੈਦਾ ਹੋ ਸਕੇ ।
3) ਪੰਜਾਬ ਦੇ ਹਿੰਦੂਆਂ ਨੂੰ ਦੇਵਨਾਗਰੀ ਪੜ੍ਹਨ ਦੀ ਦਿੱਤੀ ਛੋਟ ਵਾਪਿਸ ਲਈ ਜਾਵੇ ਤਾਂ ਕਿ ਪੰਜਾਬ ਦੇ ਹਿੰਦੂਆਂ ਨੂੰ ਗੁਰਮੁਖੀ ਪੜ੍ਹਨ ਲਈ ਮਜ਼ਬੂਰ ਕੀਤਾ ਜਾ ਸਕੇ ।
4) ਪੰਜਾਬ ਕਾਂਗਰਸ ਨੇ ਦਸੰਬਰ 1955 ਦੇ ਅਖੀਰ ਵਿੱਚ ਅੰਮ੍ਰਿਤਸਰ ਵਿੱਚ ਆਪਣਾ ਸਿਖ਼ਰ ਸੰਮੇਲਨ ਕਰਨ ਦਾ ਐਲਾਨ ਕੀਤਾ ਤਾਂ ਮਾਸਟਰ ਤਾਰਾ ਸਿੰਘ ਨੇ ਕਾਂਗਰਸ ਦੇ ਸੰਮੇਲਨ ਨੂੰ ਫੇਲ੍ਹ ਕਰਨ ਲਈ ਇੰਨ੍ਹਾਂ ਤਾਰੀਖਾਂ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੰਮੇਲਨ ਦਾ ਐਲਾਨ ਕਰ ਦਿੱਤਾ ਅਤੇ ਪੰਜਾਬ ਦੇ ਸਿੱਖਾਂ ਨੂੰ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਕਰਨ ਲਈ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ।
ਇਹ ਸਭ ਮੰਗਾਂ ਉਸੇ ਮੁਸਲਿਮ ਲੀਗ ਦੇ ਸਿਧਾਂਤ ਤੇ ਅਧਾਰਿਤ ਸਨ, ਜੋ ਦੇਸ਼ ਦੀ ਵੰਡ ਦਾ ਕਾਰਨ ਬਣੀਆਂ ਸਨ ।
-
-
Hárjinderméet Singh ਕਾਂਗਰਸ ਦੀ ਟਿਕਟ ਤੇ ਜਿੱਤ ਕੇ ਐਮ ਪੀ ਬਣਿਆ ਪ੍ਰਮੁਖ ਅਕਾਲੀ ਨੇਤਾ ਅਜੀਤ ਸਿੰਘ ਸਰਹੱਦੀ ਆਪਣੀ ਕਿਤਾਬ ਪੰਜਾਬੀ ਸੂਬੇ ਦੀ ਗਾਥਾ ਵਿੱਚ ਲਿਖਦਾ ਹੈ ਕਿ ਅਸੀਂ ਹਿੰਦੀ ਭਾਸ਼ੀ ਖੇਤਰਾਂ ਵਿੱਚ ਦੇਵਨਾਗਰੀ ਦੀ ਥਾਂ ਗੁਰਮੁਖੀ ਲਾਗੂ ਕਰਨ ਦੀ ਮੰਗ ਇਸ ਕਰਕੇ ਕੀਤੀ ਸੀ ਤਾਂ ਕਿ ਪੰਜਾਬ ਦੇ ਹਿੰਦੀ ਭਾਸ਼ੀ ਖੇਤਰਾਂ ਦੇ ਲੋਕ ਇਸ ਮੰਗ ਦਾ ਵਿਰੋਧ ਕਰਨ ਅਤੇ ਕੇਂਦਰ ਸਰਕਾਰ ਪੰਜਾਬੀ ਬੋਲਦੇ ਇਲਾਕਿਆਂ ਨਾਲੋਂ ਹਿੰਦੀ ਭਾਸ਼ੀ ਖੇਤਰਾਂ ਵਿੱਚ ਹੋਣ ਵਾਲੇ ਵਿਰੋਧ ਕਰਕੇ ਦਬਾਅ ਹੇਠ ਆ ਕੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਦੂਜੇ ਇਲਾਕਿਆਂ ਤੋਂ ਵੱਖ ਕਰਨ ਲਈ ਮਜ਼ਬੂਰ ਹੋ ਜਾਵੇ ।
ਮਾਸਟਰ ਤਾਰਾ ਸਿੰਘ ਨੇ ਤਾਂ 1948 ਤੋਂ ਹੀ ਹਿੰਦੂ ਬਹੁਗਿਣਤੀ ਵਾਲੇ ਹਰਿਆਣੇ ਦੇ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਤੋਂ ਅਲੱਗ ਕਰਨ ਦੀ ਮੰਗ ਸ਼ੁਰੂ ਕਰਕੇ ਇਸਨੂੰ ਪਹਾੜੀ ਖੇਤਰ ਐਲਾਨੇ ਜਾਣ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਅਕਾਲੀ ਦਲ ਨੂੰ ਪੰਜਾਬੀ ਬੋਲਦੇ ਇਲਾਕਿਆਂ ਵਿੱਚ ਸਰਕਾਰ ਬਣਾਉਣ ਦੇ ਮੌਕੇ ਮਿਲ ਸਕਣ ।
ਹੁਣ ਇਸ ਗੱਲ ਦਾ ਅੰਦਾਜ਼ਾ ਤੁਸੀਂ ਖੁਦ ਲਾ ਲਵੋ ਕਿ ਪੰਜਾਬ ਨੂੰ ਫਿਰਕਾਪ੍ਰਸਤੀ ਵਿੱਚ ਝੋਕਣ ਲਈ ਜ਼ਿੰਮੇਵਾਰ ਅਕਾਲੀ ਸਨ ਜਾਂ ਆਰੀਆ ਸਮਾਜੀ ਸਨ ।
ਆਰੀਆ ਸਮਾਜੀ ਤਾਂ ਉਦੋਂ ਵਿਰੋਧ ਵਿੱਚ ਉੱਤਰੇ ਜਦੋਂ ਅਕਾਲੀਆਂ ਨੇ ਜਾਣ ਬੁੱਝ ਕੇ ਸਮੁੱਚੇ ਪੰਜਾਬ ਵਿੱਚ ਗੁਰਮੁਖੀ ਲਾਗੂ ਕਰਨ ਦੀ ਮੰਗ ਕੀਤੀ ।
ਅਕਾਲੀਆਂ ਵੱਲੋਂ ਅਕਾਲੀ ਦਲ ਨੂੰ ਭੰਗ ਕਰਕੇ ਕਾਂਗਰਸ ਵਿੱਚ ਮਰਜ਼ ਕਰ ਦੇਣ ਪਿੱਛੇ ਵੀ ਹਾਸੋਹੀਣੀ ਇਹ ਸਿਆਸਤ ਕੰਮ ਕਰਦੀ ਸੀ ਕਿ ਇਸ ਨਾਲ ਸਿਆਸੀ ਲੀਡਰ ਸਤਾ ਸੁਖ ਵੀ ਭੋਗਣਗੇ ਅਤੇ ਕਾਂਗਰਸ ਦੇ ਅੰਦਰੋਂ ਖ਼ਬਰਾਂ ਵੀ ਲਿਆਉਣਗੇ ।
-
-
Vini Thind Informative
-
-
Hárjinderméet Singh ਇਕ ਪੁਰਾਣੀ ਪੋਸਟ ਤੇ ਪਾਇਆ ਕਮੈਂਟ:
ਮੁਸਲਿਮ ਬਹੁ ਗਿਣਤੀ ਵਾਲੇ ਪੰਜਾਬ ਸੂਬੇ ਦੀ ਰਾਜਨੀਤੀ ਸਾਰੇ ਪੰਜਾਬੀਆਂ ਲਈ ਬਹੁਤ ਮਹੱਤਵ ਰੱਖਦੀ ਸੀ । ਪੰਜਾਬ ਦੀ ਰਾਜਨੀਤੀ ਦੇ ਇਸ ਮਹੱਤਵਪੂਰਨ ਦੌਰ ਵਿੱਚ ਜਦੋਂ ਹਿੰਦੂ ਅਤੇ ਮੁਸਲਿਮ ਲੀਡਰ ਕੌਮੀ ਰਾਜਨੀਤੀ ਵਿੱਚ ਆਪਣੇ ਸਥਾਨ ਲਈ ਲੜ ਰਹੇ ਸਨ ਤਾਂ ਸਿੱਖ ਲੀਡਰਸ਼ਿਪ ਉਸ ਸਮੇਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਉਲਝੀ ਹੋਈ ਸੀ ਅਤੇ ਪੰਜਾਬ ਵਿੱਚ ਮਨਿਸਟਰੀਆਂ ਲੈਣ ਲਈ ਅਸਥਾਈ ਗੱਠਜੋੜ ਕਰਕੇ ਆਪਣੀਆਂ ਨਿੱਜੀ ਗਰਜ਼ਾਂ ਪੂਰੀਆਂ ਕਰਨ ਤੱਕ ਸੀਮਤ
ਸੀ। ਅਜਿਹੇ ਸਮੇਂ ਸਿੱਖ ਲੀਡਰਸ਼ਿੱਪ ਨੇ ਭਵਿੱਖ ਸੁਰੱਖਿਅਤ ਕਰਨ ਲਈ ਨਾ ਹਿੰਦੂਆਂ ਨਾਲ ਗੱਠਜੋੜ ਕੀਤਾ, ਨਾ ਮੁਸਲਮਾਨਾਂ ਨਾਲ । ਕਾਂਗਰਸ ਅਤੇ ਗਾਂਧੀ ਦਾ ਪੰਜਾਬ ਤੋਂ ਪਹਿਲਾਂ ਹੀ ਮੋਹ ਭੰਗ ਹੋ ਚੁੱਕਿਆ ਸੀ ।ਪੰਜਾਬ ਦੇ ਤਿੰਨਾਂ ਧਰਮਾਂ ਦੇ ਲੀਡਰ ਜਦੋਂ ਪੰਜਾਬ ਲਈ ਕੋਈ ਸਾਂਝੀ ਲੀਡਰਸ਼ਿੱਪ ਖੜ੍ਹੀ ਨਾ ਕਰ ਸਕੇ ਤਾਂ ਯੂ ਪੀ ਦੇ ਮੁਸਲਿਮ ਲੀਡਰ ਬਾਂਦਰ ਹੱਥ ਆਏ ਕਬੂਤਰ ਵਾਂਗ ਪੰਜਾਬ ਨੂੰ ਮੁਸਲਿਮ ਬਹੁਗਿਣਤੀ ਖਿੱਤਾ ਐਲਾਨ ਕੇ ਇਸ ਨੂੰ ਸੁਤੰਤਰ ਦੇਸ਼ ਬਣਾਉਣ ਦੀਆਂ ਗੋਦਾਂ ਗੁੰਦ ਰਹੇ ਸਨ । ਜਿਸ ਦਾ ਭਾਰਤ ਦੇ ਨਕਸ਼ੇ ਤੇ ਜਿਥੇ ਜੀ ਕਰਦਾ, ਲਕੀਰ ਮਾਰ ਕੇ ਪੰਜਾਬ ਨੂੰ ਯੂ ਪੀ ਤੱਕ ਸੁਤੰਤਰ ਦੇਸ਼ ਬਣਾਉਣ ਦੀ ਮੰਗ ਕਰ ਦਿੰਦਾ ।
ਹੈਰਾਨੀ ਦੀ ਗੱਲ ਇਹ ਹੈ ਕਿ ਜਨਤਕ ਤੌਰ ਤੇ ਅਲੱਗ ਦੇਸ਼ ਦੀ ਇਹ ਮੰਗ ਪੰਜਾਬ ਦੇ ਮੁਸਲਮਾਨ ਲੀਡਰ ਨਹੀਂ ਬਲਕਿ ਯੂ ਪੀ ਅਤੇ ਦੂਜਿਆਂ ਸੂਬਿਆਂ ਦੀਆਂ ਮੁਸਲਿਮ ਜਥੇਬੰਦੀਆਂ ਕਰ ਰਹੀਆਂ ਸਨ ।
ਭਾਰਤ ਤੋਂ ਅਲੱਗ ਸੁਤੰਤਰ ਦੇਸ਼ ਬਣਾਉਣ ਦੇ ਮੁੱਦੇ ਤੇ ਪੰਜਾਬ ਦੇ ਮੁਸਲਿਮ ਲੀਡਰ ਵੀ ਇਕ ਸੁਰ ਨਹੀਂ ਸਨ । ਪੰਜਾਬ ਦੀ ਮੁਸਲਿਮ ਵਸੋਂ ਤੇ ਆਪਣਾ ਪ੍ਰਭਾਵ ਘਟਦਾ ਦੇਖ ਕੇ ਉਹ ਕਦੇ ਕਦੇ ਜਿਨਾਹ ਅਤੇ ਯੂ ਪੀ ਦੇ ਮੁਹੰਮਦ ਅਲੀ ਦਾ ਵਿਰੋਧ ਕਰਦੇ ਹੋਏ ਇਹ ਐਲਾਨ ਵੀ ਕਰ ਦਿੰਦੇ ਕਿ ਪੰਜਾਬ ਦੀ ਹੋਣੀ ਦਾ ਫੈਸਲਾ ਪੰਜਾਬ ਦੇ ਮੁਸਲਿਮ ਲੀਡਰ ਕਰਨਗੇ ।
ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਵਿਸੇਸ਼ ਕਰਕੇ ਯੂ ਪੀ ਵਿੱਚ ਕਾਂਗਰਸ ਪਾਰਟੀ ਵੱਲੋਂ ਮੁਸਲਿਮ ਲੀਡਰਾਂ ਨੂੰ ਸਤਾ ਵਿਚ ਹਿੱਸੇਦਾਰ ਨਾ ਬਣਾਉਣ ਕਰਕੇ ਮੁਸਲਿਮ ਲੀਡਰ ਬਿਆਨਬਾਜ਼ੀ ਕਰਕੇ ਪੰਜਾਬ ਵਿੱਚ ਦਿਨ ਬ ਦਿਨ ਮਾਹੌਲ ਖਰਾਬ ਕਰਦੇ ਹੋਏ ਪੰਜਾਬ ਦੇ ਮੁਸਲਮਾਨਾਂ ਵਿੱਚ ਡਰ ਦਾ ਮਾਹੌਲ ਬਣਾ ਰਹੇ ਸਨ ।
ਫਜ਼ਲ ਹੁਸੈਨ ਵਾਂਗ ਮੁਸਲਿਮ ਲੀਡਰਸ਼ਿੱਪ ਤਿਕੜਮਬਾਜ਼ੀ ਨਾਲ ਅੰਗਰੇਜ਼ ਅਫਸਰਾਂ ਤੋਂ ਮੁਸਲਮਾਨਾਂ ਲਈ ਵਿਸੇਸ਼ ਰਿਆਇਤਾਂ ਚੁੱਪਚਾਪ ਪਾਸ ਕਰਵਾ ਲੈਂਦੇ ਰਹੇ ।
ਕਾਂਗਰਸ ਅਤੇ ਮੁਸਲਿਮ ਲੀਡਰਸ਼ਿੱਪ ਨੇ ਆਪਣੀ ਆਪਣੀ ਰਾਜਨੀਤੀ ਨੂੰ ਸਫਲ ਬਣਾਉਣ ਲਈ ਲੰਡਨ ਤੱਕ ਗਰੁੱਪਬਾਜ਼ੀ ਕੀਤੀ ਹੋਈ ਸੀ । ਗਾਂਧੀ ਨਹਿਰੂ ਜੁੰਡਲੀ ਦੀਆਂ ਕੁੱਟਲ ਚਾਲਾਂ ਨੂੰ ਨਫ਼ਰਤ ਕਰਨ ਵਾਲੇ ਚਰਚਿਲ ਵਰਗੇ ਅੰਗਰੇਜ਼ ਲੀਡਰ ਸਮੇਂ ਸਮੇਂ ਮੁਸਲਿਮ ਲੀਡਰਸ਼ਿੱਪ ਨੂੰ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਲਈ ਤਿਆਰ ਕਰਦੇ ਰਹੇ । ਅਲੱਗ ਦੇਸ਼ ਬਣਾਉਣ ਲਈ ਪੰਜਾਬ ਅਤੇ ਬੰਗਾਲ ਦੇ ਮੁਸਲਿਮ ਬਹੁ ਗਿਣਤੀ ਵਾਲੇ ਇਲਾਕੇ ਉਨ੍ਹਾਂ ਨੇ ਪਹਿਲਾਂ ਹੀ ਮਾਰਕ ਕੀਤੇ ਹੋਏ ਸਨ ।
ਇਸ ਸਾਰੀ ਰਾਜਨੀਤੀ ਵਿੱਚ ਉਸ ਸਮੇਂ ਦੀ ਸਿੱਖ ਲੀਡਰਸ਼ਿੱਪ ਕਿਤੇ ਵੀ ਕੌਮੀ ਪੱਧਰ ਦੀ ਰਾਜਨੀਤੀ ਵਿੱਚ ਆਪਣੀ ਹੋਂਦ ਜਿਤਾਉਂਦੀ ਦਿਖਾਈ ਨਹੀਂ ਦਿੰਦੀ ।
#Harjindermeet -
-
یہ کیا ہے سردار جی
-
-
Harminder Bathinda Very informative as usual. Started reading today from part1. Thanks ji. Maninder Singh
-
-
-
Jagtar Gill ਜੋ ਵੀ ਹੋਇਆ ਅੰਤ ਵਿਚ ਸਿੱਖ ਲੀਡਰਸ਼ਿਪ ਨੇ ਸਿੱਖ ਹੋਮ ਲੈਂਡ ਨਾ ਲੈ ਕੇ India ਨਾਲ ਰਹਿਣ ਦਾ ਫੈਸਲਾ ਲਿਆ ਤਾਂ ਏਸੇ ਕਾਂਗਰਸ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਿਉਂ ਐਲਾਨਿਆ।
- 13 Replies
-
Karmjit Singh Only sardar Patel was behind this
-
-
Jas Brar Raj there is no evidence of this statement it was propaganda against Congress . Read Hazara Singh Mississauga’s artical
-
-
Hárjinderméet Singh Jas Brar Raj ਪੰਥਕ ਵਿਦਵਾਨ ਨੇ ਪੰਜਾਬੀਆਂ ਨੂੰ ਭੇਡਾਂ ਬਣਾ ਦਿੱਤਾ ਹੈ ਅਤੇ ਪੰਥਕ ਵਿਦਵਾਨ ਦੀ ਇਸ ਖੇਡ ਦਾ ਸ਼ਿਕਾਰ ਹੋਏ ਲੋਕਾਂ ਨੂੰ ਗੱਲ ਕਹਿਣ ਲਈ ਕਿਸੇ ਸਬੂਤ ਜਾਂ ਡਾਕੂਮੈਂਟ ਦੀ ਲੋੜ ਨਹੀਂ ਹੁੰਦੀ ~ ਬਸ ਜੋ ਕਹਿ ਦਿੱਤਾ ~ ਉਹੀ ਸਵੋ ਸੱਚ ਹੁੰਦਾ ਹੈ ।
ਹੁਣ ਮੰਨ ਕੇ ਚੱਲੋ ਕਿ ਅੰਗਰੇਜ਼ੀ ਹਕੂਮਤ ਖਾਲਿਸਤਾਨ ਦਿੰਦੀ ਸੀ । ਪਰ ਸਿੱਖ ਲੀਡਰਾਂ ਨੇ ਲਿਆ ਨਹੀਂ । 🤣😂🤣🤣🤣🤣
-
-
Jas Brar Raj Hárjinderméet Singh ji bilkul sahi kiha tusin
-
-
Tarlochan Singh Jas Brar Raj ਬਰਾੜ ਸਾਹਿਬ, ਇਨ੍ਹਾਂ ਦੋਸਤਾਂ ਨੂੰ ਕੋਈ ਪੁੱਛੇ ਬਈ ਜ਼ਰਾਇਮ ਪੇਸ਼ਾ “ਕੌਮ” ਦੇ ਬੰਦੇ ਨੂੰ ਰੱਖਿਆ ਮੰਤਰੀ ਕੌਣ ਲਗਾਉਂਦਾ ਹੈ?
-
-
Hárjinderméet Singh Tarlochan Singh ਇਹ ਡਫ਼ਰ ਲਾਣਾ ਹੈ । ਸੁਣੀਆਂ ਸੁਣਾਈਆਂ ਮੰਨਣ ਵਾਲੇ
-
-
Jagtar Gill Jas Brar Raj ji u don’t have any personal experience u r also mentioning some books as I have read then whom to believe A person of my father’s age tells something should I not believe him?
-
-
Jas Brar Raj Jagtar Gill logic and believe is deferent things you can go logical way or beleive some one . how you can make sure elder people doesn’t lie . how you ll make sure ?? I have personal experience that Sikhs never had any trouble to doing jobs or politics in India. Many Sikhs retard from high positions in Army defence and from policing . There is no written letter have found that saying that sikhs are criminal race. Hazara Singh wrote artical with evidences so thats why i given you reference of that artical. He wrote about how this slogan was created and how this word traveled to Sikhs are criminal race . when first time this word been adressed and what was its past.
-
Jagtar Gill Jas Brar Raj ji let’s forget what has been written in the books and experience what has happened after independence and give our views accordingly so that if someone asks us we could give our views honestly not on the basis of books we read ।
-
-
-
Jagtar Gill Some
-
-
Jagtar Gill Sorry my hand touched
-
-
Sanjiv SH Jagtar Gill bro there’s no writing or documentation to support your claim it’s just hear say nothing else ,as our people have closed minds when it comes to their religion and caste.
-
Hárjinderméet Singh Jagtar Gill
ਕੌਣ ? ਕਿਹੜੀ ਹੋਮਲੈਂਡ ਦਿੰਦਾ ਸੀ ?ਇਹ ਤੁਹਾਡੇ ਪੰਥਕ ਵਿਦਵਾਨਾਂ ਨੇ ਤੁਹਾਡੇ ਦਿਮਾਗ਼ ਵਿੱਚ ਗ਼ਲਤ ਪਾਇਆ ਹੋਇਆ ਹੈ ।
-
Jagtar Gill ਜੋ ਸਿਰਦਾਰ ਕਪੂਰ ਸਿੰਘ ਨੇ ਲਿਖਿਆ ਸਾਚੀ ਸਾਖੀ ਵਿਚ ਉਸ ਬਾਰੇ ਚਾਨਣਾ ਪਾਉ
-
-
Hárjinderméet Singh Jagtar Gill ਸਾਚੀ ਸਾਖੀ ਝੂਠ ਦੀ ਪੰਡ ਹੈ । ਉਸ ਬਾਰੇ ਪਹਿਲਾਂ ਕਾਫੀ ਤੱਥ ਪੇਸ਼ ਕੀਤੇ ਜਾ ਚੁੱਕੇ ਹਨ ਸਰ ।
ਸਾਚੀ ਸਾਖੀ ਵਿੱਚ ਕਪੂਰ ਸਿੰਘ ਦਾ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਕੇਸ ਪੜ੍ਹ ਕੇ ਦੱਸੋ ਕਿ ਉਸਨੂੰ ਸਸਪੈਂਡ ਕਿਸ ਅਧਾਰ ਤੇ ਕੀਤਾ ਗਿਆ ਸੀ ?
ਜੇ ਤੁਹਾਨੂੰ ਸੀ ਐਸ ਆਰ ਦੇ ਕਾਨੂੰਨ ਅਨੁਸਾਰ ਮੁਲਾਜ਼ਮ ਦੇ ਹੱਕਾਂ ਦੀ ਜਾਣਕਾਰੀ ਹੈ ਤਾਂ ਕਪੂਰ ਸਿੰਘ ਦੀ ਰਿੱਟ ਪਟੀਸ਼ਨ ਪੜ੍ਹ ਕੇ ਨਾਲ ਦੀ ਨਾਲ ਪਤਾ ਲੱਗ ਜਾਵੇਗਾ ਕਿ ਕਪੂਰ ਸਿੰਘ ਝੂਠ ਬੋਲ ਰਿਹਾ ਹੈ ।
-
-
Jagtar Gill Hárjinderméet Singh ਜੀ ਹੋ ਸਕਦਾ ਪਰ ਇੱਕ ਆਮ ਨਾਗਰਿਕ ਨੇ ਤਾਂ ਪੜ ਸੁਣ ਕੇ ਹੀ ਆਪਣੇ ਗਿਆਨ ਵਿਚ ਵਾਧਾ ਕਰਨਾ ਹੁੰਦਾ ਫੇਰ ਉਹ ਕਿਸ ਤੇ ਵਿਸ਼ਵਾਸ ਕਰੇ ਕਿਉਂਕਿ ਹਰ ਇਤਿਹਾਸਕਾਰ ਆਪਣੇ ਆਪ ਨੂੰ ਸੱਚ ਸਿਧ ਕਰਦਾ।
-
-
Hárjinderméet Singh Jagtar Gill ਜੀ ਇਤਿਹਾਸ ਦੇ ਨਾਮ ਤੇ ਪਰੋਸੇ ਝੂਠ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਸਰ । ਤੱਥਾਂ ਨੂੰ ਸਮਝ ਕੇ ਫਿਰ ਹੀ ਰਾਇ ਬਣਾਉਣੀ ਚਾਹੀਦੀ ਹੈ
-
-
Jas Brar Raj try to see both sides of the coin then you can make a decision which one is right which one is wrong
-
-
Hárjinderméet Singh Jas Brar Raj ਲੋਕਾਂ ਨੂੰ ਪੜ੍ਹਨ ਅਤੇ ਇਤਿਹਾਸ ਸਮਝਣ ਦੀ ਆਦਤ ਹੀ ਨਹੀਂ ਹੈ । ਜ਼ਿਆਦਾਤਰ ਲੋਕਾਂ ਲਈ ਸੁਣੀਆਂ ਸੁਣਾਈਆਂ ਗੱਲਾਂ ਹੀ ਇਤਿਹਾਸ ਹੁੰਦੀਆਂ ਹਨ ।
-
-
Jas Brar Raj Hárjinderméet Singh ji sir
-
-
Hárjinderméet Singh Jas Brar Raj ਇਹ ਜਿਹੜੇ ਕਹਿੰਦੇ ਹਨ ਕਿ ਅੰਗਰੇਜ਼ ਸਾਨੂੰ ਖਾਲਿਸਤਾਨ ਦਿੰਦਾ ਸੀ ~ ਉਹ ਕੋਰਾ ਝੂਠ ਬੋਲਦੇ ਹਨ । ਅਸਲ ਸਥਿਤੀ ਦਾ ਪਤਾ ” ਦਾ ਸਿੱਖ ਪਲੈਨ ” ਕਿਤਾਬ ਚੋਂ ਲੱਗਦਾ ਹੈ ਕਿ ਬ੍ਰਿਟਿਸ਼ ਹਕੂਮਤ, ਮੁਸਲਿਮ ਲੀਗ ਅਤੇ ਕਾਂਗਰਸ ਲੀਡਰਸ਼ਿਪ ਅਕਾਲੀਆਂ ਨੂੰ ਬੇਰਾਂ ਵੱਟੇ ਨਹੀਂ ਸੀ ਸਿਆਣਦੀ । ਇਸ ਕਿਤਾਬ ਵਿੱਚ ਲਾਹੌਰ ਦੇ 1947 ਵਿੱਚ ਗਵਰਨਰ ਜਨਰਲ ਨੂੰ ਬ੍ਰਿਟਿਸ਼ ਪਾਰਲੀਮੈਂਟਰੀ ਕਮੇਟੀ ਦੀਆਂ ਲਿਖੀਆਂ ਚਿੱਠੀਆਂ ਵਿੱਚ ਕਿਹਾ ਗਿਆ ਹੈ ਕਿ ਸਿੱਖ ਜਿਸ ਭਰਮ ਵਿੱਚ ਜਿਉਂ ਰਹੇ ਹਨ ~ ਉਨ੍ਹਾਂ ਨੂੰ ਉਸੇ ਭਰਮ ਰਹਿਣ ਦਿਉ । ਤੁਸੀਂ ਦੇਸ਼ ਦੀ ਵੰਡ ਕਰਨ ਉਪਰ ਧਿਆਨ ਦਿਉ । ਜੇ ਸਿੱਖ ਕੋਈ ਉਪਦਰਵ ਕਰਦੇ ਹਨ ਤਾਂ ਸਖਤੀ ਨਾਲ ਕੁਚਲ ਦਿਉ । ਵੰਡ ਤੋਂ ਬਾਅਦ ਇਹ ਜਿਸ ਵੀ ਡੋਮਨੀਅਨ ਸਟੇਟ ਵਿੱਚ ਰਹਿਣਗੇ ~ ਉਸ ਵਿੱਚ ਉਪਦਰਵ ਹੀ ਖੜ੍ਹਾ ਕਰਨਗੇ । ” ਦਾ ਸਿੱਖ ਪਲੈਨ ” ਕਿਤਾਬ ਦੇ ਕੁਝ ਹਿੱਸੇ ਇੰਨ੍ਹਾਂ ਪੋਸਟਾਂ ਵਿੱਚ ਹੀ ਸ਼ੇਅਰ ਕੀਤੇ ਹਨ ।
-
Jagtar Gill Hárjinderméet Singh ਇੰਨਾ ਕੁਝ ਜਾਣਦੇ ਹੋਏ ਵੀ ਅਸੀਂ ਸਿਖਾਂ ਉਪਰ ਉਂਗਲੀ ਚੁਕੀਏ? ਜਦੋਂ ਕਿ ਚਾਹੀਦਾ ਇਸਦੇ ਉਲਟ ਹੈ।।
-
-
Hárjinderméet Singh Jas Brar Raj ਇਹ ਝੂਠ ਆਸਰੇ ਜਿਉਣ ਵਾਲੇ ਲੋਕ ਨੇ । ਇੰਨ੍ਹਾਂ ਨੂੰ ਜਿੰਨ੍ਹੇ ਮਰਜ਼ੀ ਤੱਥ ਪੇਸ਼ ਕਰ ਲਵੋ ~ ਇੰਨ੍ਹਾਂ ਨੇ ਮੰਨਣਾ ਕਦੇ ਵੀ ਨਹੀਂ ।
-
Jas Brar Raj Hárjinderméet Singh ਜੀ ਬਿਲਕੁੱਲ
-
-
-
Hárjinderméet Singh ਜ਼ਰਾਇਮ ਪੇਸ਼ਾ ਕੌਮ ਵਾਲਾ ਝੂਠ ਕਪੂਰ ਸਿੰਘ ਨੇ ਆਪਣੇ 13000/ ਰੁਪਏ ਦੇ ਗਬਨ ਨੂੰ ਛੁਪਾਉਣ ਲਈ ਮਾਰਿਆ ਗੱਪ ਹੈ । ਕਪੂਰ ਸਿੰਘ ਦੇ ਮਾਰੇ ਇਸ ਝੂਠ ਬਾਰੇ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਬਹੁਤ ਚਰਚਾ ਹੋ ਚੁੱਕੀ ਹੈ ਅਤੇ ਕੋਈ ਪੰਥਕ ਵਿਦਵਾਨ ਇਸ ਸਰਕੂਲਰ ਬਾਰੇ ਕੋਈ ਸਬੂਤ ਨਹੀਂ ਪੇਸ਼ ਕਰ ਸਕਿਆ ।
Jagtar Gill ji
-
Jasvir Brar Hárjinderméet Singh ਅਬਦਾਲੀ ਨੇ ਤਾਂ ਜਿੳੁਦੇ ਜੀ ੲਿੱਕ ਦੋ ਪੀਹੜੀਅਾ ਦਾ ਨੁਕਸਾਨ ਕੀਤਾ ਪਰ ਕਪੂਰ ਸਿੰਘ ਪਤਾ ਨਹੀ ਕਿੰਨੀਅਾ ਪੀਹੜੀਅਾ ਦੇ ਜੜ੍ਹੀ ਬੈਠੇਗਾ ਸਾਫ ਸ਼ਪਸ਼ਟ ਚਿੱਟੇ ਦਿਨ ਵਰਗੇ ੲਿਤਿਹਾਸਕ ਤੱਥਾਂ ਨੂੰ ਕੋੲੀ ਮੰਨਣ ਲੲੀ ਤਿਅਾਰ ਨਹੀ ਪਰ ਕਪੂਰ ਸਿੰਘ ਦੇ ਝੂਠਾ ਨੂੰ ਧੁਰ ਕੀ ਬਾਣੀ ਸਮਝਦੇ ਹਨ ਜਦਕਿ ਸਿੱਖ ਜਰਾੲਿਮ ਪੇਸ਼ਾ ਕੋਮ ਤੇ ਅੰਗਰੇਜ ਸਿੱਖ ਹੋਮਲੈਡ ਦਿੰਦੇ ਸਨ ਵਾਲੇ “ਝੂਠੀ ਸਾਖੀ” ਦੇ ਝੂਠਾ ਨੂੰ ਸਿਅਾਣੇ ਵਿਦਵਾਨ ਬੰਦੇ ੲਿੱਕ ਸਿਰੇ ਤੋ ਝੂਠੇ ਸਿੱਧ ਕਰ ਚੁੱਕੇ ਹਨ ਪਰ ਕਪੂਰ ਸਿੰਘ ਦੇ ਝੂਠਾ ਕਾਰਨ ਸ਼ੋਸ਼ਲ ਮੀਡੀੲੇ ਚ ਵਿਚਾਰੇ ਮਾਸਟਰ ਤਾਰਾ ਸਿੰਘ ਨੂੰ ਪੰਜ ਸੱਤ ਅਰਬ ਗਾਲ੍ਹਾ ਮਿਲ ਚੁੱਕੀਅਾ ਤੇ ਅਜੇ ਵੀ ਜਾਰੀ ਹਨ
-
-
Hárjinderméet Singh Jasvir Brar ਇੰਨ੍ਹਾਂ ਗਪੌੜ ਸੰਖਾਂ ਦੀ ਬਦੌਲਤ ਪੰਜਾਬ ਵਿੱਚ ਇਕ ਇਹੋ ਜਿਹੀ ਡਫ਼ਰ ਪੀੜ੍ਹੀ ਪੈਦਾ ਹੋ ਚੁੱਕੀ ਹੈ ~ ਜਿਸ ਲਈ ਇਤਿਹਾਸ ਸਮਾਜਿਕ ਵਰਤਾਰਿਆਂ ਦਾ ਡਾਕੂਮੈਂਟ ਨਹੀਂ ਬਲਕਿ ਆਪਣੇ ਹੰਕਾਰ ਦੀ ਤੁਸ਼ਟੀ ਦਾ ਸੋਮਾ ਹੁੰਦਾ ਹੈ । ਇਹ ਡਫ਼ਰ ਪੀੜ੍ਹੀ ਹੁਣ ਜਥੇਬੰਦਕ ਗੁੰਡਾ ਗਰੋਹ ਬਣ ਕੇ ਸੋਸ਼ਲ ਮੀਡੀਆ ਤੇ ਆਪਣੀ ਮਰਜ਼ੀ ਅਨੁਸਾਰ ਇਤਿਹਾਸ ਵਿੱਚ ਭੰਨ੍ਹ ਤੋੜ ਕਰ ਰਹੀ ਹੈ ।
-
-
Gurjit Singh Randhawa ਕਪੂਰ ਸਿੰਘ ਸੱਚ ਚ ਹੀ ਗਬਨ ਕੀਤਾ ਸੀ
-
-
Gurjit Singh Randhawa ਸਾਚੀ ਸਾਖੀ ਮੇਰੇ ਕੋਲ ਹੈ ਤੇ ਮੈ ਪਡ਼ ਚੁਕਾ ਹਾ
-
-
Hárjinderméet Singh ਕਪੂਰ ਸਿੰਘ ਨੇ ਇਹ ਜ਼ਹਿਰੀਲਾ ਪ੍ਰਚਾਰ 1967 ਵਿੱਚ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਕਰਨਾ ਸ਼ੁਰੂ ਕੀਤਾ ਸੀ ।
ਆਪਣੀ ਕਿਤਾਬ ਵਿੱਚ ਕਪੂਰ ਸਿੰਘ ਸਭ ਤੋਂ ਵੱਡੀ ਬੇਈਮਾਨੀ ਇਹ ਕਰਦਾ ਹੈ ਕਿ ਉਹ ਆਪਣੇ ਸਸਪੈਂਡ ਹੋਣ ਦੇ ਕਾਰਨਾਂ ਬਾਰੇ ਕੁਝ ਨਹੀਂ ਲਿਖਦਾ । ਆਪਣੇ ਲੇਖ ਵਿੱਚ ਉਹ ਸਿੱਧਾ ਇਥੋਂ ਸ਼ੁਰੂ ਕਰਦਾ ਹੈ ਕਿ ਹਿੰਦੂਆਂ ਦੇ ਰਾਜ ਵਿੱਚ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ।
-
Karmjit Singh Sad to say that sirdar kapoor Singh was strong supporter of Gandhi the rascal.
-
Harpreet Singh Sandhu Baljinder Singh Sidhu, post padh te sare comment v … Kapoor singh bare coment v padh ..
-
-
Hárjinderméet Singh Harpreet Singh Sandhu
ਕਾਫੀ ਸਮਾਂ ਪਹਿਲਾਂ ਕਪੂਰ ਸਿੰਘ ਬਾਰੇ ਇਕ ਪੋਸਟ ਪਾਈ ਸੀ ਜਿਸ ਵਿੱਚ ਕਪੂਰ ਸਿੰਘ ਦੀਆਂ ਆਪ ਹੁਦਰੀਆਂ ਬਾਰੇ ਤੱਥਾਂ ਤੇ ਆਧਾਰਿਤ ਵੇਰਵੇ ਸਨ । ਹੁਸ਼ਿਆਰਪੁਰ ਵਿੱਚ ਡਿਪਟੀ ਕਮਿਸ਼ਨਰ ਹੋਣ ਸਮੇਂ ਉਸਨੇ ਆਪਣੇ ਅਧਿਕਾਰਾਂ ਦੀ ਕਿਵੇਂ ਦੁਰਵਰਤੋਂ ਕਰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਲਾਲਾ ਜਗਤ ਨਰਾਇਣ ਨੂੰ ਸਿਰਫ਼ ਇਸ ਕਰਕੇ ਡਿਟੇਨ ਕਰ ਦਿੱਤਾ ਸੀ ਕਿਉਂਕਿ ਉਹ ਕਪੂਰ ਸਿੰਘ ਨੂੰ ਆਪਣੇ ਸਿੱਖਿਆ ਵਿਭਾਗ ਵਿੱਚ ਦਖ਼ਲ ਅੰਦਾਜ਼ੀ ਕਰਨ ਤੋਂ ਰੋਕਦਾ ਸੀ ।Harpreet Singh Sandhu Thanwad Dr.saab… us post da Link share kr deo plz je ho sake tai .. thankx -
-
Hárjinderméet Singh Harpreet Singh Sandhu ਜੇ ਪੋਸਟ ਲੱਭ ਗਈ ਤਾਂ ਜ਼ਰੂਰ ਕਰਾਂਗਾ
-
Harpreet Singh Sandhu Shukriya sir …
-
-
-
Hárjinderméet Singh ਪੰਥਕ ਵਿਦਵਾਨਾਂ ਨੇ ਇਤਿਹਾਸ ਦੇ ਨਾਮ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਨਾ ਗੁੰਮਰਾਹ ਕੀਤਾ ਹੋਇਆ ਹੈ ਕਿ ਇਤਿਹਾਸ ਦੇ ਨਾਮ ਤੇ ਚਰਚਾ ਕਰਦਿਆਂ ਸਿੱਖ ਯੂਥ ਦੀ ਨਵੀਂ ਪੀੜ੍ਹੀ ਆਪਣਾ ਜਲੂਸ ਆਪ ਕੱਢ ਲੈਂਦੀ ਹੈ ।
ਬ੍ਰਿਟਿਸ਼ ਹਕੂਮਤ ਦੇ ਕਿਸੇ ਵੀ ਡਾਕੂਮੈਂਟ ਤੋਂ ਇਹ ਸਾਬਿਤ ਨਹੀਂ ਹੁੰਦਾ ਹੈ ਕਿ ਬ੍ਰਿਟਿਸ਼ ਹਕੂਮਤ ਅਕਾਲੀਆਂ ਨੂੰ ਕੋਈ ਵੱਖਰਾ ਦੇਸ਼ ਦੇਣ ਦੀ ਸੋਚ ਰਹੀ ਸੀ ।
ਇਹ ਝੂਠ ਪੰਥਕ ਵਿਦਵਾਨਾਂ ਨੇ ਆਪਣੇ ਡੀ ਐਨ ਏ ਵਿੱਚ ਪਏ ਝੂਠ ਨੂੰ ਗ਼ਲੋਰੀਫਾਈ ਕਰਨ ਦੀ ਆਦਤ ਵਿੱਚੋਂ ਬੋਲਿਆ ਹੈ ।
-
-
Hárjinderméet Singh ਜੁਲਾਈ 1947 ਤੋਂ 1948 ਤੱਕ ਭਾਰਤੀ ਪੰਜਾਬ ਅਤੇ ਪਾਕਿਸਤਾਨ ਦਾ ਸਾਰਾ ਹਿੱਸਾ ਸਟੇਟਲੈੱਸ ਵਾਲਾ ਇਲਾਕਾ ਸੀ । ਇਸ ਇਲਾਕੇ ਵਿੱਚ ਪ੍ਰਸਾਸ਼ਨ ਨਾਮ ਦੀ ਕੋਈ ਵਿਵਸਥਾ ਨਹੀਂ ਸੀ । ਹਰ ਇਲਾਕੇ ਵਿੱਚ ਲੋਕ ਜੱਥੇ ਬਣਾ ਕੇ ਵਿਰੋਧੀ ਧਰਮ ਨਾਲ ਸਬੰਧਤ ਲੋਕਾਂ ਦੇ ਕਤਲ ਕਰ ਰਹੇ ਸਨ । ਦੋਵਾਂ ਫਿਰਕਿਆਂ ਦੀ ਪੁਲਿਸ ਅਤੇ ਫੌਜ ਦੇ ਟਰੇਂਡ ਲੋਕ ਕਾਤਲ ਟੋਲਿਆਂ ਦੀ ਅਗਵਾਈ ਕਰ ਰਹੇ ਸਨ ।
ਸਤਲੁਜ ਦਰਿਆ ਤੋਂ ਪਾਰ ਇਲਾਕਿਆਂ ਵਿੱਚ ਹਿੰਦੂ ਅਤੇ ਸਿੱਖਾਂ ਦਾ ਇਸ ਕਰਕੇ ਸਫ਼ਾਇਆ ਕੀਤਾ ਜਾ ਰਿਹਾ ਸੀ ਤਾਂ ਕਿ ਪਾਕਿਸਤਾਨ ਨਾਮ ਤੇ ਇਕ ਸ਼ੁੱਧ ਮੁਸਲਿਮ ਦੇਸ਼ ਉਸਾਰਿਆ ਜਾ ਸਕੇ ਅਤੇ ਭਾਰਤੀ ਪੰਜਾਬ ਵਿੱਚ ਮੁਸਲਮਾਨਾਂ ਨੂੰ ਇਸ ਕਰਕੇ ਕਤਲ ਕੀਤਾ ਜਾ ਰਿਹਾ ਸੀ ਤਾਂ ਕਿ ਪੰਜਾਬ ਭਵਿੱਖ ਵਿੱਚ ਜੇ ਭਾਰਤ ਦੀ ਵੱਸੋਂ ਅਧਾਰਿਤ ਕੋਈ ਵੰਡ ਹੁੰਦੀ ਹੈ ਤਾਂ ਪੰਜਾਬ ਨੂੰ ਸਿੱਖ ਬਹੁਗਿਣਤੀ ਵਾਲੇ ਇਲਾਕੇ ਦੇ ਤੌਰ ਤੇ ਸਿਖਸਤਾਨ ਬਣਾਇਆ ਜਾ ਸਕੇ ।
ਬ੍ਰਿਟਿਸ਼ ਹਕੂਮਤ ਵੱਲੋਂ ਕੀਤੇ ਜਾ ਦੇਸ਼ ਦੇ ਬਟਵਾਰੇ ਦੇ ਸਿਧਾਂਤ ਨੂੰ ਸਮਝਣ ਤੋਂ ਬਗੈਰ ਅਕਾਲੀ ਨੇਤਾਵਾਂ ਨੇ ਸਿਵਲ ਵਾਰ ਵਰਗੀ ਸਥਿਤੀ ਪੈਦਾ ਕਰ ਦਿੱਤੀ ਸੀ ।
ਮਿੰਟਗੁੰਮਰੀ ਦਾ ਜੰਗਲੀ ਇਲਾਕਾ ਸਿੱਖ ਕਿਸਾਨਾਂ ਨੇ ਹੀ ਵਸਾਇਆ ਸੀ । ਪਰ ਬਟਵਾਰੇ ਵਿੱਚ ਇਸ ਇਲਾਕੇ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਐਲਾਨ ਕਰ ਦਿੱਤਾ ਗਿਆ ।
ਅਗਸਤ ਦੇ ਆਖਰੀ ਦਿਨਾਂ ਵਿੱਚ ਮਾਸਟਰ ਤਾਰਾ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸਿੱਖਾਂ ਨੂੰ ਫੌਜੀ ਹਮਲਾ ਕਰਕੇ ਇਸ ਇਲਾਕੇ ਵਿੱਚ ਆਪਣਾ ਕਬਜ਼ਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਇਹ ਇਲਾਕਾ ਸਿੱਖਾਂ ਨੇ ਆਪਣੀ ਮਿਹਨਤ ਨਾਲ ਵਸਾਇਆ ਹੈ ।
ਪਰ ਨਹਿਰੂ ਨੂੰ ਦੇਸ਼ ਦੀ ਵੰਡ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਹੋਣ ਕਰਕੇ ਮਾਸਟਰ ਤਾਰਾ ਸਿੰਘ ਨੂੰ ਇਹੋ ਜਿਹਾ ਕੁਝ ਨਾ ਕਰਨ ਦੀ ਹਿਦਾਇਤ ਦਿੱਤੀ । ਇਸ ਤਰ੍ਹਾਂ ਦੀ ਕਿਸੇ ਕਾਰਵਾਈ ਨੂੰ ਰੋਕਣ ਲਈ ਭਾਰਤ ਦੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਫਰੀਦਕੋਟ ਦੇ ਰਾਜੇ ਨੂੰ 800 ਬੰਦੂਕਾਂ ਭੇਜਦੇ ਹੋਏ ਭਾਰਤ ਦੀ ਨਵੀਂ ਬਣੀ ਸਰਹੱਦ ਦੀ ਰਾਖੀ ਕਰਨ ਦੇ ਹੁਕਮ ਜਾਰੀ ਕੀਤੇ ਸਨ ।
-
-
ਪਰਮਵੀਰ ਸਿੰਘ ਵੀਰ Ramandeep Singh ਜੀ, ਆ ਲੜੀ ਅਤੇ ਇਸ ਵਿੱਚ ਹੋਈਆਂ ਸਾਰੀਆਂ ਣਿੱਪਣੀਆਂ ਜਰੂਰ ਪੜਿਆ ਜੇ ਸਮਾਂ ਕੱਢ ਕੇ ਜੇਕਰ ਵਾਕਈ ਜਾਣਕਾਰੀ ਦੀ ਤਾਂਘ ਰੱਖਦੇ ਓ, ਹਾਲਾਂਕਿ ਮੈਂ ਅਜੇ ਆ ਲੜੀ ਪੜਨ੍ਹੀ ਸ਼ੁਰੂ ਕਰਨੀ ਆ.. ਪਰ ਨਾ ਉਮੀਦ ਨਹੀਂ ਹੋਵੋਗੇ ਐਸਾ ਮੇਰਾ ਯਕੀਨ ਆ 🙏🙏
-
-
Hárjinderméet Singh ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਦਾ ਵਿਰੋਧ ਸਭ ਤੋਂ ਪਹਿਲਾਂ ਭਾਰਤ ਦੇ ਮੁਸਲਮਾਨਾਂ ਨੇ ਕੀਤਾ ਸੀ । ਅਕਾਲੀਆਂ ਨੇ ਤਾਂ ਹਿੰਦੂ ਮਹਾਂ ਸਭਾ ਅਤੇ ਮੁਸਲਿਮ ਲੀਗ ਨਾਲ ਮਿਲ ਕੇ ਸਰਕਾਰ ਬਣਾਈ ਸੀ ।
ਜਾਣਕਾਰੀ ਲਈ ਇਕ ਲਿੰਕ:
23 मार्च 1940 को मुस्लिम लीग ने लाहौर में अलग मुल्क पाकिस्तान के लिए रिज़ोलुशन पास कराया तो इसको ले कर मुस्लिम लीग का सबसे पहला मज़बूत विरोध बिहार ने दर्ज करवाया।बिहार के रहने वाले जंग ए आज़ादी के अज़ीम रहनुमा मौलाना मग़फ़ूर अहमद एजाज़ी ने अप्रील 1940 में मुस्लिम लीग के समानान्तर कुल-हिन्द जमहूर मुस्लिम लीग की बुनियाद डाल कर जिन्ना को ज़ोर का झटका दिया।मुस्लिम लीग के विरोध में मौलाना मग़फ़ूर अहमद एजाज़ी ने महमुदाबाद के नवाब मुहम्मद अमीर अहमद ख़ान के साथ मिल कर कुल-हिन्द जमहूर मुस्लिम लीग क़ायम किया और इसका पहला इजलास मुज़फ़्फ़रपुर बिहार मे हुआ जिसमे नवाब मुहम्मद अमीर अहमद ख़ान को कुल-हिन्द जमहूर मुस्लिम लीग का अध्यक्ष और मौलाना मग़फ़ूर अहमद एजाज़ी को जेनरल सिक्रेटरी मुंतख़िब किया गया; पर नवाब महमुदाबाद से जिन्ना के ख़ानदानी तालुक़ात थे और वोह वापस उन्ही से जा मिले; पर कुल-हिन्द जमहूर मुस्लिम लीग अपनी आईडियोलॉजी पर क़ायम रही और लगातार मुस्लिम लीग के बटवारे की सियासत का खुल कर विरोध करती रही।
इसके लिए मौलाना मग़फ़ूर अहमद एजाज़ी साहेब ने एक टीम तशकील कर घर घर दस्तक देना शुरु किया ताके लोग मुस्लिम लीग के बहकावे मे नही आ सके। इस दौरान मुस्लिम लीग के लोगों द्वारा उन्हे “ग़द्दार ए क़ौम” के ख़िताब से भी नवाज़ा गया।
बाद में मौलाना मग़फ़ूर अहमद एजाज़ी सहेब ने कुल-हिन्द जमहूर मुस्लिम लीग के एक बड़े धड़े को भारत छोड़ो तहरीक के दौरान कांग्रेस मे मिला दिया।
#JamhurMuslimLeague #Muzaffarpur #Bihar #JamhoorMuslimLeague #MuslimLeague
#LahoreResolution
#TwoNationTheory
#DrMaghfoorAhmadAjazi #MaghfoorAhmadAjazi #Bihari #बिहार #बिहारी -
Lost Muslim Heritage Of Bihar
-
-
Amarpreet Singh Informative
-
-
Hárjinderméet Singh ਵੱਡੀ ਖੇਡ ਦੇ ਪਰਛਾਵੇਂ ਹੇਠ : ਲੜੀ ਨੰਬਰ 3
1940 ਦੀ ਗਰਮੀਆਂ ਚ ਨਾਜ਼ੀ ਜਰਮਨੀ ਫਰਾਂਸ ਫਤਿਹ ਕਰ ਲੈਂਦਾ ਹੈ ਤੇ ਬਰਤਾਨੀਆ ਉਸ ਦੀ ਜੱਦ ਤੋਂ ਬਹੁਤੀ ਦੂਰ ਨਹੀਂ ਹੈ !
ਸ਼ਿਮਲੇ ਚ ਮਹਾਤਮਾ ਗਾਂਧੀ ਲਾਰਡ ਲਿਲੀਨਥਗੋ ਜੋ ਕਿ ਉਸ ਵਕਤ ਵਾਇਸਰਾਇ ਸੀ ਨੂੰ ਮਿਲਦਾ ਹੋਇਆ ਕਿਸੇ ਵੇਗ ਚ ਕਹਿੰਦਾ ਹੈ ,”ਜੇ ਜਰਮਨੀ ਤੁਹਾਡੇ ਖੂਬਸੂਰਤ ਟਾਪੂ ( ਇੰਗਲੈਂਡ ) ਨੂੰ ਫਤਿਹ ਕਰਦੇ ਹਨ ਤਾਂ ਕਰਨ ਦਵੋ , ਜੇ ਉਹ ਤੁਹਾਡੇ ਘਰਾਂ ਤੇ ਕਬਜ਼ਾ ਕਰਦੇ ਹਨ ਤਾਂ ਕਰਨ ਦਵੋ ਤੇ ਜੇ ਉਹ ਤੁਹਨੂੰ ਭੱਜਣ ਦਾ ਰਾਹ ਵੀ ਨਹੀਂ ਦੇਂਦਾ ਤਾਂ ਤੁਹਾਡੇ ਬੱਚੇ ਅਤੇ ਅਤੇ ਜਨਾਨੀਆਂ ਨੂੰ ਉਸ ਦੇ ਹੱਥੋਂ ਜਿਬਾਹ ਹੋਣ ਦਵੋ ( ਤਾਂ ਜੋ ਤੁਹਨੂੰ ਗੁਲਾਮੀ ਦਾ ਮਤਲਬ ਪਤਾ ਲੱਗੇ ) ……ਇਸ ਗੱਲ ਦਾ ਜਿਕਰ ਮੌਲਾਨਾ ਅਜਾਦ ਨੇ ਆਪਣੀ ਕਿਤਾਬ ਇੰਡੀਆ ਵਿਨਜ਼ ਫਰੀਡਮ ਚ ਵੀ ਕੀਤਾ ਹੈ |
ਕਾਂਗਰਸ ਦੇ ਇਸ ਵਤੀਰੇ ਨੇ ਹੀ ਲਾਰਡ ਲਿਲੀਨਤਗੋ ਅਤੇ ਅੰਗਰੇਜ਼ਾਂ ਦੀ ਇਸ ਰਾਏ ਨੂੰ ਪੱਕਿਆਂ ਕਰ ਦਿੱਤਾ ਕਿ ਉਹ ਨਾਜ਼ੀ ਜਰਮਨੀ ਦਾ ਮੁਕਾਬਲਾ ਕਰਨ ਲਈ ਮੁਸਲਿਮ ਲੀਗ ਦੀ ਹਮਾਇਤ ਤੇ ਬੁਰੀ ਤਰਾਂ ਨਿਰਭਰ ਹਨ ਤੇ ਉਸ ਨੂੰ ਨਹੀਂ ਗਵਾ ਸਕਦੇ !ਇਹ ਵਾਕਿਆ 29 ਜੂਨ 1940 ਦਾ ਹੈ |ਉਸ ਤੋਂ ਪਹਿਲਾਂ 1935 ਦੇ ਐਕਟ ਅਧੀਨ ਅੰਗਰਜ਼ਾਂ ਦੀ ਯੋਜਨਾ ਕੇਂਦਰ ਚ ਇੱਕ ਐਸੀ ਪ੍ਰਣਾਲੀ ਦੇਣ ਦੀ ਸੀ ਜਿਸ ਅਧੀਨ ਘੱਟੋ ਘੱਟ ਇੱਕ ਤਿਹਾਈ ਤੋਂ ਵੱਧ ਸੀਟਾਂ ਰਾਜਾਂ ਮਹਾਰਾਜਿਆਂ ਜਾਂ ਹੋਰਨਾਂ ਦੇ ਰਾਹੀਂ ਨਾਮਜਦ ਹੁੰਦੀਆਂ ਜਿਸ ਅਧੀਨ ਅੰਗਰੇਜ਼ ਮਨਚਾਹੇ ਢੰਗ ਨਾਲ ਰਾਜ ਕਰ ਸਕਦੇ ਸਨ |
ਇਸ ਤੋਂ ਪਹਿਲਾਂ ਹੋਈਆਂ ਚੋਣ ਜਿਨਾਹ ਲਈ ਇੱਕ ਵੱਡੀ ਸੱਟ ਸਨ ਜਿਥੇ ਉਹ ਰਿਜ਼ਰਵ ਮੁਸਲਿਮ ਸੀਟਾਂ ਚੋਣ ਇੱਕ ਚੁਥਾਈ ਵੀ ਨਹੀਂ ਸੀ ਜਿੱਤ ਸਕਿਆ |
ਕਾਂਗਰਸ ਜਿਸ ਦੀ ਸਾਰੇ ਪ੍ਰਾਂਤਾਂ ਚ ਸਰਕਾਰ ਸੀ ਇਹ ਕਹਿ ਕਿ ਅਸਤੀਫਾ ਦੇ ਗਏ ਕਿ ਹਿੰਦੁਸਤਾਨ ਨੂੰ ਜੰਗ ਚ ਝੋਕ ਦਿੱਤਾ ਗਿਆ ਹੈ …ਕਾਂਗਰਸ ਦੇ ਇਸ ਬੇਵਕੂਫੀ ਵਾਲੇ ਰਵਈਏ ਨੇ ਸਾਹ ਸਤਹੀਣ ਮੁਸਲਿਮ ਲੀਗ ਨੂੰ ਇੱਕ ਕਿਸਮ ਦੀ ਚੋਰ ਮੋਰੀ ਰਾਹੀਂ ਜੀਵਨ ਦਾਨ ਬਖਸ਼ ਦਿੱਤਾ !
ਬਹੁਤੇ ਇਤਿਹਾਸਕਾਰ ਇਸ ਬਾਰੇ ਇਕਮਤ ਹਨ ਕਿ ਜੇ ਕਾਂਗਰਸ ਅਸਤੀਫੇ ਨਾ ਦੇਂਦੀ ਤਾਂ ਸ਼ਾਇਦ ਮੁਲਕ ਦਾ ਇਤਿਹਾਸ ਕੁਝ ਹੋਰ ਹੁੰਦਾ !
ਕਾਂਗਰਸ ਦੀ NFWP ਚੋਂ ਗੈਰ ਹਾਜਰੀ ਸ਼ਾਇਦ ਸਭ ਤੋਂ ਵੱਡੀ ਗਲਤੀ ਸੀ ਜਿਸ ਨੇ ਇਹ ਮਹੱਤਵਪੂਰਨ ਸੂਬਾ ਪਾਕਿਸਤਾਨ ਦਾ ਹਿੱਸਾ ਬਣਨ ਦਿੱਤਾ |
ਮਾਲਾਬਾਰ ਹਿੱਲ ਚ ਅਰਬ ਸਾਗਰ ਦੀਆਂ ਲਹਿਰਾਂ ਨੂੰ ਵੇਖਦਿਆਂ ਕਾਂਗਰਸ ਦੇ ਅਸਤੀਫੇ ਬਾਰੇ ਜਿਨਾਹ ਦੇ ਹੋਠਾਂ ਤੇ ਆਏ ਲਫ਼ਜ਼ ਸਨ “ਹਿਮਾਲੀਅਨ ਬਲੰਡਰ” …ਇੱਕ ਘਾਗ ਵਕੀਲ ਨੂੰ ਪਤਾ ਸੀ ਸਾਹਮਣੇ ਵਾਲੀ ਧਿਰ ਆਪਣਾ ਕੇਸ ਹਾਰ ਗਈ ਹੈ ਤੇ ਆਉਣ ਵਾਲਾ ਵਕਤ ਹੁਣ ਉਸਦਾ ਹੈ !ਜਦੋਂ ਨਾਜ਼ੀ ਜਰਮਨੀ ਨੇ ਫਰਾਂਸ ਢਾਹ ਲਿਆ ਤਾਂ ਗੋਰਿਆਂ ਨੂੰ ਵੀ ਇਹ ਡਰ ਸਤਾਉਣ ਲੱਗਾ ਕਿ ਇੰਗਲੈਂਡ ਅੱਜ ਢਠਾ ਕਿ ਕੱਲ …ਜਰਮਨੀ ਨੂੰ ਪਛਾੜਨ ਲਈ ਉਹਨਾਂ ਨੂੰ ਲੜਾਕੂਆਂ ਅਤੇ ਸਾਜੋ ਸਮਾਨ ਦੀ ਲੋੜ ਸੀ ….ਕਾਂਗਰਸ ਦਾ ਤਰਕ ਸੀ ਕਿ ਜੇ ਇੰਗਲੈਂਡ ਆਪਣੀ ਆਜ਼ਾਦੀ ਲਈ ਲੜ ਰਿਹਾ ਹੈ ਤਾਂ ਕੀ ਉਸ ਨੂੰ ਹਿੰਦੁਸਤਾਨ ਨੂੰ ਅਜਾਦ ਨਹੀਂ ਕਰ ਦੇਣਾ ਚਾਹੀਦਾ – ਇਸ ਤੋਂ ਇਲਾਵਾ ਕਾਂਗਰਸ ਵਾਲੇ ਬੱਸ ਹਮਦਰਦੀ ਹੀ ਜਿਤਾ ਸਕਦੇ ਸਨ …
ਪਰ ਜਿਨਾਹ ਪੂਰੇ ਜ਼ੋਰ ਨਾਲ ਕਹਿ ਰਿਹਾ ਸੀ ਕਿ ਮੁਸਲਮਾਨ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਚ ਹੋਣ ਉਹ ਅੰਗਰੇਜ਼ਾਂ ਦਾ ਸਾਥ ਦੇਣਗੇ- ਜਿਵੇਂ ਕਿ ਉਹ ਸਾਰੇ ਹਿੰਦੁਸਤਾਨ ਦੇ ਮੁਸਲਮਾਨਾਂ ਦਾ ਤਰਜ਼ਮਾਨ ਸੀ |ਸ਼ਾਇਦ ਇਹੀ ਕਾਰਨ ਸੀ ਕਿ ਵਾਇਸਰਾਇ ਦੀਆਂ ਜਿਨਾਹ ਤੇ ਗਾਂਧੀ ਨਾਲ ਜਿੰਨੀਆਂ ਵੀ ਮੁਲਾਕਾਤਾਂ ਹੋਈਆਂ ਉਹ ਜਿਨਾਹ ਅਤੇ ਮੁਸਲਿਮ ਲੀਗ ਦੇ ਨੇੜੇ ਹੁੰਦਾ ਗਿਆ ਅਤੇ ਕਾਂਗਰਸ ਤੋਂ ਦੂਰ |
(ਲੜੀ ਤਿੰਨ – ਚਲਦਾ ..ਨਵਚੇਤਨ , ਦੇਸਨਾਮਾ )
-
-
Hárjinderméet Singh ਵੱਡੀ ਖੇਡ ਦੇ ਪਰਛਾਵੇਂ ਹੇਠ …ਭਾਰਤ ਦੀ ਵੰਡ ……..ਲੜੀ ਨੰਬਰ 4
ਜਿਨਾਹ ਦੀ ਵਾਇਸਰਾਇ ਨਾਲ ਮਿਲਣੀ ਨੂੰ ਵਾਇਸਰਾਇ ਇੰਝ ਬਿਆਨ ਕਰਦਾ ਹੈ ……” ਜਿਨਾਹ ਨੇ ਸਭ ਤੋਂ ਪਹਿਲਾ ਮੇਰਾ ਧੰਨਵਾਦ ਕੀਤਾ ਉਹਦੀ ਪਾਰਟੀ ਨੂੰ ਇਕੱਠਿਆਂ ਰੱਖਣ ਲਾਇ ..ਜਿਨਾਹ ਦਾ ਇਸ਼ਾਰਾ ਪੰਜਾਬ ਦੇ ਮੁਖ ਮੰਤਰੀ ਸਿਕੰਦਰ ਹਯਾਤ ਖ਼ਾਨ ਨੂੰ ਜਿਨਾਹ ਦੀ ਪਾਲਿਸੀ ਲਾਈਨ ਨਾਲ ਸਹਿਮਤੀ ਪ੍ਰਗਟਾਉਣ ਤੇ ਸੀ ..ਹਾਲਾਂਕਿ ਸਿਕੰਦਰ ਹਯਾਤ ਖ਼ਾਨ ਦਿਲੀ ਤੌਰ ਤੇ ਇਹ ਮਹਿਸੂਸ ਕਰਦਾ ਸੀ ਕਿ ਜਿਨਾਹ ਦੀ ਟੁ ਨੇਸ਼ਨ ਥਿਊਰੀ ਉਹਦੇ ਰਾਜ ਪੰਜਾਬ ਦਾ ਵੱਡਾ ਨੁਕਸਾਨ ਕਰ ਰਹੀ ਹੈ ਜਿਥੇ ਸਭ ਉਹਦੀ ਕੋਲਿਸ਼ਨ ਦਾ ਹਿੱਸਾ ਹਨ ਤੇ ਭਾਈਚਾਰਕ ਸਾਂਝ ਵੱਡੇ ਹੱਦ ਤੱਕ ਬਰਕਰਾਰ ਹੈ …….”
ਪਰ ਅੰਗ੍ਰਰੇਜ਼ਾਂ ਲਈ ਸਿਕੰਦਰ ਹਯਾਤ ਦਾ ਜਿਨਾਹ ਨਾਲ ਸਹਿਮਤ ਹੋਣਾ ਜਰੂਰੀ ਸੀ ਕਿਓਂਕਿ ਦੂਸਰੀ ਸੰਸਾਰ ਜੰਗ ਚ ਭਾਰਤ ਦੇ ਅਧੀਨ ਵੱਧ ਲੜਾਕੇ ਇਸੇ ਰਾਜ ਚੋਂ ਸਨ |
ਇਹਨਾਂ ਹਲਾਤਾਂ ਚ ਵਾਇਸਰਾਇ ਕਾਂਗਰਸ ਨਾਲ ਏਨਾ ਖਿਝਿਆ ਖਪਿਆ ਹੋਇਆ ਸੀ ਕਿ ਜਦੋਂ ਪਾਇਓਨੀਰ ਦੇ ਸੰਪਾਦਕ ਨੇ ਨਹਿਰੂ ਲਈ ਇੰਟਰਵਿਊ ਦਾ ਸਮਾਂ ਲਾਈਨ ਲਈ ਬੇਨਤੀ ਕੀਤੀ ਤਾਂ ਵਾਇਸਰਾਇ ਦਾ ਜਵਾਬ ਸੀ ਕਿ ਉਹ “ਇਹਨਾਂ ਲੋਕਾਂ ਦੇ ਇੱਕ ਵੀ ਲਫ਼ਜ਼ ਤੇ ਭਰੋਸਾ ਨਹੀਂ ਕਰਦਾ ਤੇ ਇਹ ਸਮੇਂ ਦੀ ਬਰਬਾਦੀ ਤੋਂ ਵੱਧ ਹੋਰ ਕੁਝ ਨਹੀਂ “|
ਇਸੇ ਸਮੇਂ ਚ ਹੀ ਵਾਇਸਰਾਇ ਦੀ ਨਿਭਰਤਾ ਲੀਗ ਅਤੇ ਰਿਆਸਤੀ ਰਾਜਿਆਂ ਤੇ ਹੋਰ ਵੱਧ ਗਈ ਕਿਓਂਕਿ ਉਹਨਾਂ ਨਾਲ ਜੰਗ ਦੇ ਸਮੇਂ ਨਜਿੱਠਣਾ ਬੇਹੱਦ ਸੁਖਾਲਾ ਸੀ ਅਤੇ ਕਿਓਂਕਿ ਉਹ ਸੋਮੇ ਅਤੇ ਲੜਾਕੇ ਭਰਤੀ ਕਰਨ ਦਾ ਮੁਖ ਸਾਧਨ ਸਨ |
ਅਜਿਹੇ ਵੇਲੇ ਜਿਨਾਹ ਨੇ ਆਪਣੀ ਹਮਾਇਤ ਦਾ ਮੁੱਲ ਵੱਟਣ ਲਈ ਕੁਝ ਅਜਿਹੀਆਂ ਗੱਲਾਂ ਅਤੇ ਮੰਗਾਂ ਰੱਖੀਆਂ ਜੋ ਕਿਸੇ ਵੀ ਅੰਗਰੇਜ਼ ਸਾਸ਼ਕ ਦੇ ਕੰਨਾਂ ਲਈ ਸ਼ਾਹਿਦ ਤੋਂ ਘੱਟ ਨਹੀਂ ਸਨ…ਇੱਕ ਤਾਂ ਜਿਨਾਹ ਖੁੱਲ ਕਿ ਇਹ ਕਹਿ ਸਕਿਆ ਕਿ ਉਹ ਹਿੰਦੁਸਤਾਨੀ ਸਾਸ਼ਕਾਂ ਦੇ ਖੁਦ ਰਾਜ ਕਰਨ ਦੀ ਸਮਰਥਾ ਤੇ ਉੱਕਾ ਹੀ ਭਰੋਸਾ ਨਹੀਂ ਕਰਦਾ ਤੇ ਦੂਸਰਾ ਬਹੁਤ ਅਹਿਮ ਪੱਖ ਇਹ ਕਿ ਭਵਿੱਖ ਚ ਜਦੋਂ ਵੀ ਅੰਗਰੇਜ਼ ਭਾਰਤ ਛੱਡਦੇ ਹਨ ਤਾਂ ਉਹ ਉਹ ਕੁਝ ਵੀ ਐਸਾ ਨਹੀਂ ਕਰਨਗੇ ਜੋ ਮੁਸਲਮਾਨਾਂ ਨੂੰ ਮਨਜ਼ੂਰ ਨਾ ਹੋਣ |
ਕਿਸੇ ਵੀ ਸ਼ਾਤਿਰ ਹਾਕਮ ਵਾਂਗ ਵਾਇਸਰਾਇ ਨੇ ਉਦੋਂ ਤਾਂ ਕੋਈ ਭਰੋਸਾ ਨਾ ਦਿੱਤਾ ਪਰ ਇਹ ਜਰੂਰ ਕਿਹਾ ਕਿ ਉਹ ਜਿਨਾਹ ਦੀ ਇਹ ਮੰਗ ਲੰਡਨ ਦੇ ਕੰਨੀ ਪਾ ਦਵੇਗਾ |
ਇਸ ਗੱਲ ਨੂੰ ਵਾਇਸਰਾਇ ਨੇ ਇਹਨਾਂ ਲਫ਼ਜ਼ਾਂ ਚ ਲੰਡਨ ਨੂੰ ਦੱਸਿਆ..”ਜਿਨਾਹ ਘੱਟ ਗਿਣਤੀ ਦੇ ਪ੍ਰਤੀਨਿਧਤਾ ਕਰਦਾ ਹੈ ਤੇ ਘੱਟ ਗਿਣਤੀ ਸਾਡੀ ਇਸ਼ਾਰੇ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੀ ”
ਜਿਨਾਹ ਇਸ ਵਕਤ ਵਾਇਸਰਾਇ ਤੇ ਜ਼ੋਰ ਪਾ ਰਿਹਾ ਸੀ ਕਿ ਉਹ NWFP ਚ ਲੀਗ ਦੀ ਵਜਾਰਤ ਕਾਇਮ ਕਰਨ ਚ ਉਸ ਦੀ ਮਦਦ ਕਰੇ ਜੋ ਕਿ ਉਸ ਦੇ ਵੰਡ ਲਈ ਦਾਅਵੇ ਚ ਕਾਫੀ ਮਦਦਗਾਰ ਸਾਬਿਤ ਹੋਵੇਗੀ ..ਜਦਕਿ ਗਾਂਧੀ ਵਾਇਸਰਾਇ ਵੱਲੋ ਹਲਾਤਾਂ ਨੂੰ ਨਾਰਮਲ ਬਣਾਉਣ ਲਈ ਅਤੇ ਆਲ ਇੰਡੀਆ ਫੈਡਰੇਸ਼ਨ ਬਣਾਉਣ ਦੇ ਮੁੱਦੇ ਤੇ ਗੱਲ ਬਾਤ ਬੇਕਿਰਸੀ ਨਾਲ ਠੁਕਰਾ ਰਿਹਾ ਸੀ …..
…ਜਿਨਾਹ ਇਸ ਗੱਲ ਤੇ ਨਰਾਜ ਸੀ ਕਿ ਵਾਇਸਰਾਇ ਨੇ ਗਾਂਧੀ ਨੂੰ ਗੱਲਬਾਤ ਦਾ ਸੱਦਾ ਹੀ ਕਿਓਂ ਦਿੱਤਾ ਤੇ ਭਵਿੱਖ ਚ ਇਸ ਕਿਸਮ ਦੀ (ਗੱਲਬਾਤ ਦੀ ) ਕਿਸੇ ਵੀ ਪਹਿਲਕਦਮੀ ਨੂੰ ਰੋਕਣ ਲਈ ਜਿਨਾਹ ਗੱਲਬਾਤ ਦੇ ਮੇਜ ਤੇ ਖੁਲ੍ਮ ਖੁੱਲ੍ਹਾ ਆਪਣਾ ਬ੍ਰਹਮ ਅਸਤਰ ਲੈ ਕਿ ਆਉਂਦਾ ਹੈ ……
ਉਹ ਬ੍ਰਹਮ ਅਸਤਰ ਹੈ ….ਟੂ ਨੇਸ਼ਨ ਥਿਊਰੀ ਦੇ ਬੁਰਕੇ ਚ ਲੁਕਿਆ ਹੋਇਆ ਪਾਕਿਸਤਾਨ …………
(ਚਲਦਾ ਲੜੀ ਨੰਬਰ 4 ……. ਨਵਚੇਤਨ , ਦੇਸ਼ਨਾਮਾ )
-
-
Hárjinderméet Singh ਵੱਡੀ ਖੇਡ ਦੇ ਪਰਛਾਵੇਂ ਹੇਠ : ਲੜੀ ਨੰਬਰ 2
ਜਰਮਨੀ 7 ਮਈ 1945 ਨੂੰ ਹਥਿਆਰ ਸੁੱਟਦਾ ਹੈ ਤੇ ਉਸੇ ਦਿਨ ਪ੍ਰਧਾਨ ਮੰਤਰੀ ਚਰਚਿਲ ਹਿੰਦੁਸਤਾਨੀ ਉਪ ਮਹਾਂਦੀਪ ਚ ਲੰਬੇ ਸਮੇਂ ਦੇ ਰਣਨੀਤਿਕ ਹਿੱਸੇਦਾਰ ਲਈ ਦੀ ਮੁਲਾਂਕਣ ਲਈ ਇੱਕ ਕਮੇਟੀ ਦਾ ਗਠਨ ਕਰਦਾ ਹੈ …19 ਮਈ 1945 ਨੂੰ ਇਸ ਕਮੇਟੀ ਦੀ ਰਿਪੋਰਟ ਉਸ ਨੂੰ ਪੇਸ਼ ਕੀਤੀ ਜਾਂਦੀ ਹੈ ਕਿ ਰਿਪੋਰਟ ਦਾ ਨਿਚੋੜ ਹੈ ਕਿ ਇੰਗਲੈਂਡ ਭਾਰਤ ਚ ਆਪਣੇ ਮਿਲਟਰੀ ਹਿੱਤ ਕਿਓਂ ਸੁਰੱਖਿਅਤ ਰੱਖਣੇ ਚਾਹੀਦੇ ਹਨ | ਰਿਪੋਰਟ ਚਾਰ ਗੱਲਾਂ ਤੇ ਜ਼ੋਰ ਦੇਂਦੀ ਹੈ :
1 ਹਿੰਦ ਮਹਾਂਸਾਗਰ ਚ ਅਧਾਰ ਜਿਥੋਂ ਖਾੜੀ ਅਤੇ ਪੂਰਬੀ ਖਾੜੀ ਤੇ ਨਜ਼ਰ ਰੱਖੀ ਜਾ ਸਕੇ
2 ਭਾਰਤ ਦੇ ਇੱਕ ਹਿੱਸਾ ਜਿਸ ਨੂੰ ਹਵਾਈ ਅਤੇ ਸਮੁੰਦਰ ਲਈ ਟ੍ਰਾੰਜ਼ਿਟ ਪਵਾਇੰਟ ਵਜੋਂ ਵਰਤਿਆ ਜਾ ਸਕੇ
3 ਇੱਕ ਖਿੱਤਾ ਜੋ ਵਧੀਆ ਕਿਸਮ ਦੇ ਲੜਾਕੂ ਲੋਕ ਦੇ ਸਕੇ (“A Region which can provide high quality fighters”)
4 ਉਤਰ ਪੱਛਮ ਦਾ ਉਹ ਹਿੱਸਾ ਜੋ ਸੋਵੀਅਤ ਰੂਸ ਦੀ ਠਿਕਾਣਿਆਂ ਨੂੰ ਹਵਾ ਰਾਹੀਂ ਮੁਕਾਬਲਾ ਦੇ ਸਕੇ..ਰਿਪੋਰਟ ਇਸ ਸੰਭਾਵਨਾ ਤੇ ਵੀ ਨਜ਼ਰਸਾਨੀ ਲਈ ਕਹਿੰਦੀ ਹੈ ਕਿ ਜਿਸ ਨਾਲ ਬਲੋਚਿਸਤਾਨ ਨੂੰ ਹਿੰਦੁਸਤਾਨ ਤੋਂ ਵੱਖ ਕੀਤਾ ਜਾ ਸਕੇ ! ਤੇ ਬੇਸ਼ੱਕ ਭਾਰਤ ਚ ਸੰਵਿਧਾਨਿਕ ਪ੍ਰਬੰਧ ਕੋਈ ਵੀ ਆਵੇ ਭਾਰਤ ਨਾਲ ਫੌਜੀ ਸਬੰਧ ਹਰ ਹਾਲਤ ਚ ਕਾਇਮ ਰੱਖਿਆ ਜਾਵੇ ਜਿਸ ਚ ਉੱਤਰ ਪੱਛਮ (ਪੰਜਾਬ , ਬਲੋਚਿਸਤਾਨ ) ਮੁਖ ਭੂਮਿਕਾ ਨਿਭਾਵੇਗਾ !
ਯਾਦ ਰਹੇ ਕਿ ਭਾਰਤ ਦੀ ਵੰਡ ਦਾ ਜਿਕਰ ਵਾਈਟ ਹਾਲ ਚ ਚਰਚਿਲ ਦੇ ਵੇਲੇ ਹੀ ਆਰੰਭ ਹੋ ਇਗਾ ਸੀ ਤੇ ਬਰਤਾਨੀਆਂ ਦਾ ਬਹੁਤ ਜ਼ੋਰ ਇਸ ਮਿਲਟਰੀ ਤੇ ਰਣਨੀਤਿਕ ਹਿੱਤਾਂ ਵੱਲ ਸੀ ….18 ਅਪ੍ਰੈਲ 1946 ਨੂੰ ਜਦੋਂ ਸੰਸਾਰ ਜੰਗ ਖਤਮ ਹੋ ਚੁੱਕੀ ਸੀ ਤਾਂ ਬਰਤਾਨੀਆ ਦੇ ਫੌਜ ਮੁਖੀ ਦਾ ਪ੍ਰਧਾਨ ਮੰਤਰੀ ਨੂੰ ਕਹਿੰਦਾ ਹੈ ਕਿ ਭਵਿੱਖ ਵਿਚ ਰੂਸ ਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਵੇਗਾ |
ਲਾਰਡ ਵੇਵਲ ਜੋ 1943 -47 ਤੱਕ ਭਾਰਤ ਦਾ ਵਾਇਸਰਾਇ ਸੀ ਨੇ ਚਾਰ ਸਬੰਧਿਤ ਕਾਰਕਾਂ ਦੀ ਨਿਸ਼ਾਨਦੇਹੀ ਕੀਤੀ ਸੀ ਜੋ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਸਨ
1 ਭਾਰਤ ਦੀ ਅਸਲ ਯੋਗਤਾ ਇੱਕ ਮੰਡੀ ਦੇ ਤੌਰ ਤੇ ਘੱਟ ਤੇ ਇੱਕ ਫੌਜੀ ਨਜਰੀਏ ਤੋਂ ਜਿਆਦਾ ਹੈ .|
2 ਜੋ ਨਜ਼ਰ ਆ ਰਿਹਾ ਹੈ ਦੇਰ ਸਵੇਰ ਇੰਗਲੈਂਡ ਨੂੰ ਭਾਰਤ ਚੋਂ ਨਿਕਲਣਾ ਹੀ ਪਵੇਗਾ |
3 ਕਾਂਗਰਸੀ ਲੀਡਰ ਜੋ ਕਿ ਹਿੰਦੁਸਤਾਨ ਦੀ ਸਰਕਾਰ ਸੰਭਾਲਣਗੇ ਬਰਤਾਨੀਆਂ ਨਾਲ ਸਹਿਯੋਗ ਨਹੀਂ ਕਰਨਗੇ
4 ਬਰਤਾਨੀਆਂ ਦੇ ਮੱਧ ਪੂਰਬ ਅਤੇ ਖਾੜੀ ਚ ਆਪਣੇ ਹਿੱਤਾਂ ਦੀ ਰੱਖਿਆ ਲਈ ਜਰੂਰੀ ਹੈ ਕਿ ਮੁਸਲਿਮ ਲੀਗ ਹਿੰਦੁਸਤਾਨ ਦੀ ਵੰਡ ਦੀ ਆਪਣੀ ਜਿਦ ਪੁਗਾ ਲਵੇ ਅਤੇ ਇਸ ਤੇ ਰਾਜ ਕਰੇ …ਤੇ ਇਸ ਕੰਮ ਲਈ ਲਾਰਡ ਲਿਲੀਨਥਗੋ ਜੋ ਕਿ ਹਿੰਦੁਸਤਾਨ ਦਾ ਸਾਬਕਾ ਵਾਇਸਰਾਇ ਸੀ ਤੇ ਜਿਸ ਦੇ ਸਬੰਧ ਜਿਨਾਹ ਨਾਲ ਬੇਹੱਦ ਵਧੀਆ ਸਨ ਦੀ ਸੇਵਾ ਲਈ ਜਾ ਸਕਦੀ ਹੈ !
ਬਰਤਾਨੀਆਂ ਨੂੰ ਉਮੀਦ ਸੀ ਕਿ ਕੋਈ ਵੱਡੀ ਰਿਆਸਤ ਵੀ (ਕਸ਼ਮੀਰ , ਹੈਦਰਾਬਾਦ ) ਅਜਾਦ ਰਹੇਗੀ ਤੇ ਉਹਨਾਂ ਦਾ ਕੰਮ ਹੋਰ ਸੁਖਾਲਾ ਕਰੇਗੀ !
ਜਿਹੜੇ ਡਾਕੂਮੈਂਟ 1945 ਚ ਲਿਖੇ ਗਏ ਅਤੇ ਡੀ ਕਲਾਸਿਫ਼ਾਈ ਕੀਤੇ ਗਏ ਉਹਨਾਂ ਮੁਤਾਬਿਕ ; “ਸਿੰਧ ਘਾਟੀ – ਪੰਜਾਬ ਅਤੇ ਬਲੋਚਿਸਤਾਨ ਖਾੜੀ ਤੇ ਊਰਜਾ ਸੋਮਿਆਂ ਦੀ ਹਿਫਾਜਤ ਲਈ ਬਹੁਤ ਜਰੂਰੀ ਹਨ ..ਤੇ ਜੇ ਰਣਨੀਤਿਕ ਨਜ਼ਰੀਏ ਤੋਂ ਇਸ ਨੂੰ ਸੋਵੀਅਤ ਰੂਸ ਵਿਰੁੱਧ ਇੱਕ ਕੰਧ ਵਜੋਂ ਦੇਖਿਆ ਜਾਵੇ ਤਾਂ ਪਾਕਿਸਤਾਨ , ਅਫ਼ਗ਼ਾਨ , ਇਰਾਨ , ਇਰਾਕ ਅਤੇ ਤੁਰਕੀ ਇਸ ਕੰਧ ਦੀਆਂ ਮਹੱਤਵਪੂਰਨ ਇੱਟਾਂ ਹਨ ”
ਕਹਿਣ ਦੀ ਲੋੜ ਨਹੀਂ ਕਿ 1955 ਚ ਪਾਕਿਸਤਾਨ , ਤੁਰਕੀ , ਇਰਾਨ , ਇਰਾਕ ਤੇ ਬਰਤਾਨੀਆ ਬਗ਼ਦਾਦ ਸਮਝੌਤੇ ਤੇ ਦਸਤਖਤ ਕਰਦੇ ਹਨ ਤੇ ਫਿਰ CENTO ਸਮਝੌਤੇ ਤੇ ਜਿਸ ਵਿਚ ਅਮਰੀਕਾ ਵੀ ਸ਼ਾਮਿਲ ਹੁੰਦਾ ਹੈ !
(ਚਲਦਾ 2 ………..ਨਵਚੇਤਨ , ਦੇਸਨਾਮਾ ) -
-
Hárjinderméet Singh “ਵੱਡੀ ਖੇਡ ਦੇ ਪਰਛਾਵੇਂ ਹੇਠ “………….ਲੜੀ ਨੰਬਰ -1
ਭਾਰਤ ਦੀ ਵੰਡ ਇੱਕ ਵੱਖਰੇ ਨਜ਼ਰੀਏ ਤੋਂ – ਹਿੰਦੁਸਤਾਨ ਦੀ ਵੰਡ ਬਾਰੇ ਅਣਗਿਣਤ ਕਿਤਾਬਾਂ ਲਿਖੀਆਂ ਗਈਆਂ ਹਨ ..ਲਗਭਗ ਸਾਰੀਆਂ ਕਿਤਾਬਾਂ -(ਕੁਝ ਇੱਕ ਨੂੰ ਛੱਡ ਕਿ ) ਜਿਨਾਹ ਦੀ ਟੁ ਨੇਸ਼ਨ ਥਿਊਰੀ ਨੂੰ ਕੇਂਦਰ ਬਿੰਦੂ ਮੰਨ ਕਿ ਭਾਰਤ ਦੀ ਵੰਡ ਦੀ ਵਿਆਖਿਆ ਅਤੇ ਪੁਨਰ ਵਿਆਖਿਆ ਕਰਦੀਆਂ ਹਨ …….ਪਰ ਵਿਸ਼ਵ ਦੀ ਡਿਪਲੋਮੇਸੀ ਅਤੇ ਸਿਆਸਤ ਦੇ ਪੱਧਰ ਤੇ ਕੀ ਚੱਲ ਰਿਹਾ ਸੀ ਉਸ ਨੂੰ ਅੱਖੋਂ ਪਰੋਖੇ ਕਰਦੀਆਂ ਹਨ ….
ਪਰ ਕੀ ਇੱਕ ਵਿਸ਼ਵ ਜੰਗ ਜਿਸ ਅੰਤ ਵੀ ਭਾਰਤ ਨੂੰ ਅਜਾਦੀ ਦਾ ਇੱਕ ਕਾਰਨ ਸੀ ਇੱਕ ਅਜਿਹੀ ਵੱਡੀ ਘਟਨਾ ਵਿਸ਼ਵੀ ਸਿਆਸਤ ਤੋਂ ਮੁਕਤ ਰਹਿ ਕਿ ਹੋ ਸਕਦੀ ਸੀ ….
ਨਰਿੰਦਰ ਸਰੀਲਾ ਜੋ ਕਿ ਮਾਊਂਟਬੈਟਨ ਦਾ ਏ ਡੀ ਸੀ ਨੇ ਭਾਰਤ ਡੀ ਵੰਡ ਦੇ ਇਸ ਪੱਖ ਬਾਰੇ ਇੱਕ ਵੱਧ ਆਕਾਰੀ ਕਿਤਾਬ ਲਿਖੀ ਹੈ –ਇਸ ਕਿਤਾਬ ਤੇ ਗੁਰਿੰਦਰ ਚੱਡਾ ” ਵਾਇਸਰਾਇ ਹਾਊਸ ” ਨਾਂ ਦੀ ਫਿਲਮ ਵੀ ਬਣਾ ਚੁਕੀ ਹੈ ਜਿਸ ਚ ਇਸ ਕਿਤਾਬ ਦੇ ਮੂਲ ਨੂੰ ਇੱਕ ਪ੍ਰੇਮ ਕਹਾਣੀ ਚ ਗੁੰਨ੍ਹ ਕਿ ਪੇਸ਼ ਕੀਤਾ ਗਿਆ ਹੈ …..ਤੇ ਇਹ ਫਿਲਮ ਵੀ ਵੇਖਣਯੋਗ ਹੈ ……
ਨਰਿੰਦਰ ਸਰੀਲਾ ਨੇ ਇਹ ਕਿਤਾਬ ਚ ਕਈ ਅਹਿਮ ਤੇ ਖੋਜ ਭਰਪੂਰ ਤੱਥ ਪੇਸ਼ ਕੀਤੇ ਹਨ ਜੋ ਕਿ ਕਈ ਅਹਿਮ ਡੀਕਲਾਸੀਫਾਈਡ ਡਾਕੂਮੈਂਟਸ ਤੇ ਅਧਾਰਿਤ ਹੈ ….
ਕਿਤਾਬ ਦੀ ਪਿੱਠ ਭੂਮੀ ਤਿਆਰ ਕਰਦਾ ਹੋਇਆ ਸੁਰੀਲਾ ਲਿਖਦਾ ਹੈ “…..ਇੰਗਲੈਂਡ ਦੀ ਬੰਗਾਲ ਤੋਂ ਉੱਤਰ ਭਾਰਤ ਵੱਲ ਪੇਸ਼ਕਦਮੀ ਅਤੇ ਰੂਸ ਦੀ ਮੱਧ ਏਸ਼ੀਆ ਵੱਲ ਪੇਸ਼ਕਦਮੀ ਦੀ ਤਾਲ ਇੱਕ ਹੀ ਸੀ ਤੇ ਦੋਵੇਂ ਧਿਰਾਂ ਹੀ ਇੱਕ ਦੂਜੇ ਦਾ ਡਰਾਵਾ ਦੇ ਕਿ ਆਪਣਾ ਰਾਜ ਭਾਗ ਵਧਾਊਂਦੀਆਂ ਰਹੀਆਂ ਜਦੋਂ ਤੱਕ ਦੋਵੇਂ ਧਿਰਾਂ ਅਫ਼ਗ਼ਾਨਿਸਤਾਨ ਦੇ ਦੋਵੇਂ ਪਾਸੇ ਜਾ ਕਿ ਰੁਕ ਨਹੀਂ ਗਈਆਂ ”
ਦੋਸਤੋਵਸਕੀ 1885 ਚ ਲਿਖਦਾ ਹੈ ,”ਰੂਸ ਨੂੰ ਨਾ ਸਿਰਫ ਜਮੀਨ ਅਤੇ ਮੰਡੀ ਚਾਹੀਦੀ ਹੈ ਬਲਕਿ ਉਹ ਇੱਕ ਪਛੜੇ ਇਲਾਕੇ ਚ ਰੇਲ ਅਤੇ ਸੜਕਾਂ ਵੀ ਲਾਇ ਕਿ ਆਵੇਗਾ ….ਰੂਸ ਲਈ ਭਾਰਤ ਮਹਾਂਦੀਪ ਦੀ ਉਹੀ ਅਹਿਮੀਅਤ ਹੈ ਜੋ ਯੂਰਪ ਲਾਇ ਅਮਰੀਕਾ ਦੀ ਹੈ ”
ਤੇ ਭਾਰਤ ਦੀ ਉਨੀਵੀਂ ਸਦੀ ਦੀ ਸਾਰੀ ਰਾਜਨੀਤੀ ਇਸ “ਗ੍ਰੇਟ ਗੇਮ ” ਭਾਵ ਵੱਡੀ ਖੇਡ ਦੇ ਪਰਛਾਵੇਂ ਹੇਠ ਘੁੰਮਦੀ ਹੈ ਤੇ ਅੰਤ ਨੂੰ ਭਾਰਤ ਦੀ ਵੰਡ ਦਾ ਕਾਰਨ ਬਣਦੀ ਹੈ …..
(ਚਲਦਾ, ………..ਨਵਚੇਤਨ , ਦੇਸਨਾਮਾ )
-
Hárjinderméet Singh ਵੱਡੀ ਖੇਡ ਦੇ ਪਰਛਾਵੇਂ ਹੇਠ …ਭਾਰਤ ਦੀ ਵੰਡ ……..ਲੜੀ ਨੰਬਰ 5
ਫਰਵਰੀ 1940 ਦੇ ਅਖੀਰ ਤੇ ਕਾਂਗਰਸ ਵਰਕਿੰਗ ਕਮੇਟੀ ਪਟਨਾ ਚ ਮਿਲਦੀ ਹੈ ਤੇ ਵਿਸ਼ਵ ਜੰਗ ਦੀ “ਇਮਪੇਰੀਆਲਿਸ੍ਟ ” ਹੋਣ ਦਾ ਫਤਵਾ ਜਾਰੀ ਕਰਦੀ ਹੈ …ਤੇ ਇਹ ਵੀ ਕਹਿੰਦੀ ਹੈ ਕਿ ਇਸ ਦੇ ਬਾਈਕਾਟ ਨਾਲ ਸਿਵਿਲ ਨਾਫੁਰਮਾਨੀ ਲਹਿਰ ਚਲਾਈ ਜਾਵੇ …….ਜਦਕਿ ਹਿੰਦੁਸਤਾਨ ਚ ਇਸ ਲਹਿਰ ਅਤੇ ਬਾਈਕਾਟ ਬਾਰੇ ਆਮ ਧਾਰਨਾ ਸੀ ਕਿ ਇਹ ਮੌਜੂਦਾ ਅੰਤਰ ਰਾਸ਼ਟਰੀ ਹਲਾਤਾਂ ਨੂੰ ਅੱਖੋਂ ਓਹਲੇ ਕਰਦੀ ਹੈ ….ਇਸੇ ਪਿੱਠਭੂਮੀ ਚ ਜਿਨਾਹ ਆਪਣਾ ਪਾਕਿਸਤਾਨ ਕਾਰਡ ਖੇਡਣ ਦਾ ਪੂਰਾ ਮੌਕਾ ਮਿਲ ਜਾਂਦਾ ਹੈ ਜਿਸ ਦਾ ਐਲਾਨ ਉਹ ਕੁਝ ਦਿਨ ਪਿੱਛੋਂ ਉਹ 23 ਮਾਰਚ ਨੂੰ ਕਰਦਾ ਹੈ |
ਜਿਨਾਹ ਇਹ ਸੰਭਾਵਨਾ ਵੇਖ ਰਿਹਾ ਸੀ ਕਿ ਜਦੋਂ ਵਿਸ਼ਵ ਜੰਗ ਏਸ਼ੀਆ ਚ ਦਾਖਿਲ ਹੁੰਦੀ ਹੈ ਤਾਂ ਬਰਤਾਨੀਆ ਦੇ ਇਥੇ ਚਿਰ ਸਥਾਈ ਰਹਿਣ ਦੀ ਸੰਭਾਵਨਾ ਹੈ ਤੇ ਉਹ ਘੱਟੋ ਘੱਟ ਅੰਗਰੇਜ਼ਾਂ ਦੀ ਮਦਦ ਨਾਲ ਮੁਸਲਿਮ ਬਹੁਗਿਣਤੀ ਹਿੱਸਿਆਂ ਤੇ ਰਾਜ ਕਰ ਸਕਦਾ ਹੈ |
ਜਿਨਾਹ ਦਾ ਕਹਿਣਾ ਸੀ ਕਿ ਮੁਸਲਮਾਨ ਇੱਕ ਘੱਟ ਗਿਣਤੀ ਨਹੀਂ ਪਰ ਕੌਮ ਹਨ ਇਸ ਲਈ ਹਿੰਦੁਸਤਾਨ ਵਰਗੇ ਰਾਜ ਚ ਲੋਕਤੰਤਰ ਸੰਭਵ ਨਹੀਂ ਹੈ ..ਇਹੋ ਉਸਦੇ ਪਾਕਿਸਤਾਨ ਮਤੇ ਦਾ ਜੋ 24 ਮਾਰਚ ਨੂੰ ਪਾਸ ਕਰਦਾ ਹੈ ਸਾਰ ਹੈ ਕਿ ਮੁਸਲਮਾਨਾਂ ਦੇ ਆਪਣੇ ਰਾਜ ਅਤੇ ਯੂਨਿਟ ਹੋਣ ਜਿਥੇ ਕਿ ਉਹ ਬਹੁਗਿਣਤੀ ਚ ਹਨ |
4 ਅਪ੍ਰੈਲ ਨੂੰ ਵਾਇਸਰਾਇ ਲੰਡਨ ਨੂੰ ਮੁਸਲਿਮ ਲੀਗ ਦੇ ਮਤੇ ਬਾਰੇ ਟੈਲੀਗ੍ਰਾਮ ਦੇਂਦਾ ਹੈ ਕਿ ……..”ਹਾਲਾਂਕਿ ਹਿੰਦੁਸਤਾਨ ਨੂੰ ਛੱਡ ਕਿ ਜਾਣ ਦਾ ਦਿਨ ਬਹੁ ਦੂਰ ਹੈ ਪਰ ਸਿਆਸੀ ਤੌਰ ਤੇ ਜਿਨਾਹ ਦੀ ਯੋਜਨਾ ਨੂੰ ਰੱਦ ਕਰਨਾ ਅਕਲਮੰਦੀ ਨਹੀਂ ਹੋਵੇਗੀ …ਸੋ ਸਾਨੂੰ (ਇੰਗਲੈਂਡ ਨੂੰ ) ਆਪਣੇ ਪੱਤੇ ਲੂਕਾ ਕਿ ਰੱਖਣੇ ਚਾਹੀਦੇ ਹਨ ਜਦੋਂ ਤੱਕ ਸੰਵਿਧਾਨਿਕ ਗੱਲਬਾਤ ਤੇ ਕੋਈ ਹੰਨੇ ਬੰਨੇ ਦੀ ਸਥਿਤੀ ਨਹੀਂ ਆਉਂਦੀ “|
ਅਮਰੀਕਾ ਨੇ ਜਿਨਾਹ ਦੀ ਇਸ ਬਿਆਨ ਨੂੰ ਮੰਦਭਾਗਾ ਦੱਸਿਆ ਤੇ ਬਰਤਾਨੀਆਂ ਦੀ ਨੀਤੀ ਇਸ ਵੰਡ ਦੇ ਬਿਆਨ ਨੂੰ ਰੱਦ ਨਾ ਕਰਨ ਦੀ ਸੀ ਪਰ ਵਾਇਸਰਾਇ ਸੈਕਟਰੀ ਆਫ ਸਟੇਟ ਨੂੰ ਇਹ ਸਲਾਹ ਦੇਂਦਾ ਹੈ ,” ਇਸ ਮੁੱਦੇ ਨੂੰ ਇਸ ਤਰਾਂ ਖੇਡਿਆ ਜਾਵੇ ਕੇ ਸਾਡੀ ਪੁਰਾਣੀ ਨੀਤੀ (ਹਿੰਦੁਸਤਾਨ ਨੂੰ ਇਕਠੀਆ ਰੱਖਣ ਦੀ ) ਦੇ ਨੇੜੇ ਤੇੜੇ ਰਹੇ” |
ਸੋ ਸੈਕਟਰੀ ਆਫ ਸਟੇਟ ਹਾਊਸ ਆਫ ਕਾਮਨਜ਼ ਚ 18 ਅਪ੍ਰੈਲ ਨੂੰ ਬਿਨਾ ਦੇਂਦਾ ਹੈ “ਅਸੀਂ ਕਕੁਝ ਵੀ ਅਜਿਹਾ ਨਹੀਂ ਕਰਾਂਗੇ ਜਿਸ ਨਾਲ ਹਿੰਦੁਸਤਾਨ ਦੇ ਅੱਠ ਕਰੋੜ ਮੁਸਲਮਾਨ ਸੁਖ ਅਤੇ ਸ਼ਾਂਤੀ ਨਾਲ ਨਾ ਰਹਿਣ ਸਕਣ ”
ਵਾਇਸਰਾਇ ਇਸੇ ਬਿਆਨ ਦੀ ਕਾਪੀ ਜਿਨਾਹ ਨੂੰ ਭੇਜ ਦੇਂਦਾ ਹੈ |
ਵਾਇਸਰਾਇ ਲਿਲੀਨਥਗੋ ਦੀ ਖੇਡ ਖਤਰਨਾਕ ਸੀ ……..7 ਵਰ੍ਹੇ ਬਾਅਦ ਜਦੋਂ ਉਹ ਰਿਟਾਇਰ ਹੋ ਕਿ ਸਕਾਟਲੈਂਡ ਦੇ ਆਪਣੇ ਫਾਰਮਹਾਉਸ ਚ ਆਰਾਮ ਫਾਰਮ ਰਿਹਾ ਸੀ ਤਾਂ ਅੱਧਿਓਂ ਵੱਧ ਹਿੰਦੁਸਤਾਨ ਉਹਨਾਂ ਹੀ ਲੋਕਾਂ ਦੇ ਗਲੇ ਕੱਟ ਰਿਹਾ ਸੀ ਜਿਨਾਂ ਨਾਲ ਉਹ ਜੁਗ ਜੁਗਾਂਤਰਾਂ ਤੋਂ ਰਹਿ ਰਹੇ ਸਨ |(ਚਲਦਾ ਲੜੀ ਨੰਬਰ 5 ……. ਨਵਚੇਤਨ , ਦੇਸ਼ਨਾਮਾ )
-
-
Hárjinderméet Singh ਵੱਡੀ ਖੇਡ ਦੇ ਪਰਛਾਵੇਂ ਹੇਠ …ਭਾਰਤ ਦੀ ਵੰਡ ……..ਲੜੀ ਨੰਬਰ 6
ਮਈ 1940 ਚ ਜਦੋਂ ਯੂਰਪ, ਨਾਜ਼ੀ ਜਰਮਨੀ ਦੇ ਪੈਨਜ਼ਰ ਜਹਾਜਾਂ ਦੀ ਬੰਬਾਰੀ ਨਾਲ ਗੂੰਜ ਰਿਹਾ ਸੀ …ਚਰਚਿਲ ਨੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ |
ਲਾਰਡ ਵੇਵਲ ਜੋ ਬਾਅਦ ਚ ਵਾਇਸਰਾਇ ਬਣਿਆ ਆਪਣੀ ਨਿੱਜੀ ਡਾਇਰੀ ਚ ਚਰਚਿਲ ਬਾਰੇ ਇੰਜ ਬਿਆਨ ਕਰਦਾ ਹੈ ,”ਚਰਚਿਲ ਭਾਰਤ ਅਤੇ ਇਸ ਨਾਲ ਜੁੜੇ ਸਭ ਕਾਸੇ ਨੂੰ ਨਫਰਤ ਕਰਦਾ ਹੈ “….ਚਰਚਿਲ ਖੁਦ ਵੀ ਮੰਨਦਾ ਹੈ ਕਿ “ਹਿੰਦੁਸਤਾਨੀ ਜੰਗਲੀ ਕਿਸਮ ਦੇ ਲੋਕ ਹਨ ਜੋ ਇੱਕ ਜੰਗਲੀ ਕਿਸਮ ਦੇ ਧਰਮ ਨੂੰ ਮੰਨਦੇ ਹਨ ” …..ਬਹੁਤੇ ਇਤਿਹਾਸਕਾਰ ਇਸ ਬਾਰੇ ਇੱਕਮੱਤ ਹਨ ਕਿ ਚਢ਼ਚਿਲ ਗਾਂਧੀ ਪ੍ਰਤੀ ਨਫਰਤ ਵੀ ਬੜੀ ਸੁਭਾਵਿਕ ਸੀ ਜਿਸ ਨੂੰ ਉਹ “ਸਿਰ ਤੋਂ ਪੈਰਾਂ ਤੱਕ ਇੱਕ ਬੁਰੀ ਆਤਮਾ ਅਤੇ ਦੁਸ਼ਮਣ ਮੰਨਦਾ ਸੀ ”ਕਾਂਗਰਸ ਵੱਲ ਮੁੜਦਿਆਂ ..ਜੂਨ 1940 ਤੱਕ ਕਾਂਗਰਸ ਦੇ ਕਿਸੇ ਵੀ ਗੱਲਬਾਤ ਦਾ ਹਿੱਸਾ ਬਣਨ ਦੀ ਸਮਰੱਥਾ ਬੁਰੀ ਤਰਾਂ ਮੱਧਮ ਪੈ ਚੁੱਕੀ ਸੀ …ਤੇ ਗਾਂਧੀ ਆਪਣੀਆਂ ਬੇਤੁਕੀਆਂ ਅਤੇ ਬੇਹੂਦਾ (ਇਹ ਲਫ਼ਜ਼ ਦੇਸਨਾਮਾ ਦੇ ਹਨ ) ਕਿਸਮ ਦੀਆਂ ਦਲੀਲਾਂ
ਨਾਲ ਇਸ ਨੂੰ ਸੁਧਾਰਨ ਦੀ ਹਰ ਗੁੰਜਾਇਸ਼ ਵੀ ਖਤਮ ਕਰ ਰਿਹਾ ਸੀ ….ਜੰਗ ਚ ਆਪਣਾ ਵਜੂਦ ਖਤਮ ਹੋਣ ਦਾ ਸਾਹਮਣਾ ਕਰ ਰਹੇ ਇੰਗਲੈਂਡ ਨੂੰ ਗਾਂਧੀ ਦੇ ਇਸ ਸਲਾਹ ਦਾ ਨਮੂਨਾ ਦੇਖੋ :-
ਗਾਂਧੀ ਵਾਇਸਰਾਇ ਨੂੰ ਇਹ ਸਲਾਹ ਤੋਂ ਬਾਅਦ ਕਿ ਹਿਟਲਰ ਦਾ ਮੁਕਾਬਲਾ ਅਹਿੰਸਾ ਨਾਲ ਕਰੇ ਅਗਲੇ ਦਿਨ ਗਾਂਧੀ ਵਾਇਸਰਾਇ ਨੂੰ ਚਿਠੀ ਲਿਖਦਾ ਹੈ ,”ਤੁਸੀਂ ਹਾਰ ਰਹੇ ਹੋ , ਤੇ ਜੇ ਤੁਸੀਂ ਹੋਰ ਮੁਕਾਬਲਾ ਕਰੋਗੇ ਤਾਂ ਹੋਰ ਵੀ ਖੂਨ ਵਹੇਗਾ , ਜੇ ਤੁਸੀਂ ਆਪਣੇ ਵੱਲੋਂ ਜੰਗ ਖਤਮ ਹੋਣ ਦ ਐਲਾਨ ਕਰ ਦੇਂਦੇ ਹੋ ਤਾਂ ਹਿਟਲਰ ਵੀ ਕਰ ਦੇਵੇਗਾ , ਓੜਕ ਉਹ ਬੁਰਾ ਆਦਮੀ ਨਹੀਂ ਹੈ ਤੇ ਇਸ ਮਕਸਦ ਲਈ ਜੇ ਤੁਸੀਂ ਮੈਨੂੰ ਜਰਮਨੀ (ਹਿਟਲਰ ਨੂੰ ਮਿਲਣ ) ਲਈ ਵੀ ਕਹਿੰਦੇ ਹੋ ਤਾਂ ਮੈਂ ਤਿਆਰ ਹਾਂ ”ਗਾਂਧੀ ਦੇ ਇਹ ਤਰਕ ਹੋਰ ਵੀ ਹਾਸੋਹੀਣੇ ਲਗਦੇ ਸਨ ਖਾਸ ਕਰ ਜਦੋਂ ਇੰਗਲੈਂਡ ਦੇ ਸਾਸ਼ਕ ਇਹ ਹੋਕਾ ਦੇ ਰਹੇ ਸਨ ਕਿ ਸਾਨੂੰ ਖੂਨ , ਪਸੀਨਾ , ਹੰਝੂ ਜੋ ਵੀ ਕੀਮਤ ਦੇਣੀ ਪਵੇਗੀ ਦੇਣਗੇ |
ਗਾਂਧੀ ਨੂੰ ਪਤਾ ਹੀ ਨਹੀਂ ਸੀ ਕਿ ਗਾਂਧੀ ਉਹੋ ਕੁਝ ਕਰ ਰਿਹਾ ਸੀ ਜੋ ਜਿਨਾਹ ਸਾਬਿਤ ਕਰਨਾ ਚਾਹੁੰਦਾ ਸੀ – ਅੰਗਰੇਜ਼ੀ ਸਾਮਰਾਜ ਦਾ ਸਭ ਤੋਂ ਵੱਡਾ ਦੋਖੀ |
8 ਅਗਸਤ 1940 ਨੂੰ ਬਰਤਾਨੀਆ ਐਲਾਨ ਕਰਦਾ ਹੈ ਜਿਸ ਅਧੀਨ ਭਾਰਤ ਨੂੰ ਡੋਮੀਨੀਅਨ ਸਟੇਟਸ , ਐਗਜੈਕਟਿਵ ਕੌਂਸਲ ਦਾ ਵਿਸਤਾਰ , ਵਾਰ ਕੌਂਸਲ ਚ ਰਾਜਿਆਂ ਦੀ ਪ੍ਰਤੀਨਿਧਤਾ ਅਤੇ ਘੱਟ ਗਿਣਤੀਆਂ ( ਖਾਸ ਕਰ ਮੁਸਲਮਾਨਾਂ ਨੂੰ ) ਨੂੰ ਗਰੰਟੀ ਦੇਂਦਾ ਹੈ ਕਿ ਭਾਰਤ ਦੀ ਵੰਡ ਚ ਕੁਝ ਵੀ ਉਹਨਾਂ ਦੀ ਇੱਛਾ ਬਿਨਾ ਥੋਪਿਆ ਨਹੀਂ ਜਾਵੇਗਾ |ਇਹ ਮਹੱਤਵਪੂਰਨ ਹੈ ਕਿ ਉਦੋਂ ਤੱਕ ਜਿਨਾਹ ਦੀ ਪੰਜਾਬ ਅਤੇ ਬੰਗਾਲ ਦੇ ਮੁਸਲਿਮ ਮੁਖ ਮੰਤਰੀਆਂ ਵੱਲੋਂ ਜਿਨਾਹ ਦੀ ਟੁ ਨੇਸ਼ਨ ਥਿਊਰੀ ਦੀ ਜਬਰਦਸਤ ਵਿਰੋਧਤਾ ਸੀ ਇਥੋਂ ਤੱਕ ਕਿ ਸਿਕੰਦਰ ਹਯਾਤ ਤਾਂ ਪਾਕਿਸਤਾਨ ਦੀ ਮੰਗ ਨੂੰ ਨੂੰ ਜਿਨਾਹਸਤਾਨ ਕਹਿੰਦਾ ਸੀ ! ਇਹੀ ਕਾਰਨ ਸੀ ਕਿ ਕਾਂਗਰਸ ਇਹ ਮੰਗ ਕਰਦੀ ਸੀ ਕਿ ਗੱਲਬਾਤ ਮੁਸਲਮਾਨਾਂ ਦੁਆਰਾ ਚੁਣੇ ਨੁਮਾਇੰਦਿਆਂ ਨਾਲ ਹੋਵੇ ਨਾ ਕਿ ਜਿਨਾਹ ਨਾਲ |
ਸੋ 8 ਅਗਸਤ ਦਾ ਐਲਾਨ ਕਾਂਗਰਸ ਲਈ ਇੱਕ ਝਟਕੇ ਤੂੰ ਘੱਟ ਨਹੀਂ ਸੀ ਤੇ ਉਸ ਦਾ ਮੰਨ ਸੀ ਕਿ ਇਹ ਅਜਾਦੀ ਲਈ ਜਿਨਾਹ ਦੇ ਹੇਠ ਵੀਟੋ ਦੇਣ ਵਾਲੀ ਗੱਲ ਸੀ |
ਤੇ ਗਾਂਧੀ ਅਕਤੂਬਰ 1940 ਨੂੰ ਸਿਵਲ ਨਾ ਫੁਰਮਾਨੀ ਅੰਦਲਨ ਦਾ ਐਲਾਨ ਕਰਦਾ ਹੈ …..ਸਿਵਲ ਨਾ ਫੁਰਮਾਨੀ ਦਾ ਅੰਜਾਮ ਹੋਰ ਕੁਝ ਹੋਵੇ ਨਾ ਹੋਵੇ ਪਰ ਇਸ ਨੂੰ ਜਿਨਾਹ ਨੂੰ ਆਪਣੀ ਪੋਜ਼ੀਸ਼ਨ ਬਰਤਾਨੀਆਂ ਦੀਆਂ ਨਜ਼ਰਾਂ ਚ ਏਨੀ ਤਗੜੀ ਕਰਨ ਦਾ ਮੌਕਾ ਦੇ ਦਿੱਤਾ ਕਿ ਅੰਗਰੇਜ਼ ਹੁਕਮਰਾਨ ਵੀ ਚੁਣੇ ਹੋਏ ਆਗੂਆਂ ਸਿਕੰਦਰ ਹਯਾਤ ਖ਼ਾਨ ਅਤੇ ਫ਼ਜ਼ਲ ਉਲ ਹੱਕ ਨੂੰ ਛੱਡ ਕਿ ਜਿਨਾਹ ਨੂੰ ਮੁਸਲਮਾਨਾਂ ਦੇ ਸੁਪ੍ਰੀਮ ਆਗੂ ਵਜੋਂ ਮਾਨਤਾ ਦੇਣ ਲੱਗੇ |
ਦਸੰਬਰ 1941 ਨੂੰ ਜਪਾਨ ਪਰਲ ਹਾਰਬਰ ਤੇ ਹਮਲਾ ਕਰਦਾ ਹੈ ਤ ਇੱਕੋ ਝਟਕੇ ਚ ਬਰਤਾਨੀਆਂ ਦਾ ਪੂਰਬੀ ਏਸ਼ੀਆ ਤੇ ਕਬਜਾ ਤਹਿਸ ਨਹਿਸ ਹੋ ਜਾਂਦਾ ਹੈ ਤੇ ਅਮਰੀਕਾ ਜੰਗ ਦਾ ਹਿੱਸਾ ਬਣ ਜਾਂਦਾ ਹੈ ……
ਇਹਨਾਂ ਵੇਲਿਆਂ ਚ ਜਦੋਂ ਬਰਤਾਨੀਆਂ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਮੁਸਲਿਮ ਲੀਗ ਦੀ ਬਿਨਾ ਸ਼ਰਤ ਹਮਾਇਤ ਤੇ ਗਾਂਧੀ ਅਤੇ ਕਾਂਗਰਸ ਦਾ ਜੰਗ ਦਾ ਵਿਰੋਧ ਅੰਗਰੇਜ਼ਾਂ ਦੇ ਦਿਮਾਗ ਚ ਇਹ ਪੱਕਿਆਂ ਕਰ ਦੇਂਦਾ ਹੈ ਕਿ ਉਹਨਾਂ ਦੇ ਦੋਸਤ ਅਤੇ ਦੁਸ਼ਮਣ ਕੌਣ ਹਨ | ਤੇ ਇਹ ਗੱਲ ਵੰਡ ਦੀ ਯੋਜਨਾ ਦੀ ਹਮਾਇਤ ਚ ਨਿਸਚੇ ਹੀ ਅੰਗਰੇਜ਼ਾਂ ਨੂੰ ਲੀਗ ਦੀ ਹਮਾਇਤ ਚ ਖੜੀ ਕਰ ਦੇਂਦੀ ਹੈ |(ਚਲਦਾ ਲੜੀ ਨੰਬਰ 6 ……. ਨਵਚੇਤਨ , ਦੇਸ਼ਨਾਮਾ )
-
-
Hárjinderméet Singh ਅਸਲ ਸਥਿਤੀ ਇਹ ਹੈ ਕਿ ਸਿੱਖ ਪੰਥ ਦੇ ਨਾਮ ਤੇ ਰਾਜਨੀਤੀ ਕਰਨ ਵਾਲੀਆਂ ਧਿਰਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਤੋਂ ਬਾਅਦ ਹੀ ਸਿਆਸੀ ਤੌਰ ਤੇ ਦੀਵਾਲੇਪਣ ਦੀ ਸੋਚ ਦਾ ਸ਼ਿਕਾਰ ਹੋ ਗਈਆਂ ਸਨ । 1850 ਤੋਂ ਬਾਅਦ ਸਿੱਖ ਪੰਥ ਦੇ ਨਾਮ ਸਿਆਸਤ ਕਰਨ ਵਾਲੇ ਨੇਤਾਵਾਂ ਨੇ ਬ੍ਰਿਟਿਸ਼ ਸਾਮਰਾਜ ਤੋਂ ਅਜ਼ਾਦੀ ਹਾਸਿਲ ਕਰਨ ਦੀ ਬਜਾਏ ਬ੍ਰਿਟਿਸ਼ ਸਾਮਰਾਜ ਨਾਲ ਸਾਂਝ ਭਿਆਲੀ ਪਾ ਕੇ ਬ੍ਰਿਟਿਸ਼ ਹਕੂਮਤ ਦੀ ਪੰਜਾਬ ਤੇ ਕਬਜ਼ਾ ਕਰਨ ਦੀ ਪੂਰੀ ਸਿਆਸੀ ਮਦਦ ਕਰਦੇ ਹੋਏ, ਸਿੱਖ ਭਾਈਚਾਰੇ ਵਿੱਚੋਂ ਬ੍ਰਿਟਿਸ਼ ਸਾਮਰਾਜ ਦੇ ਖਿਲਾਫ਼ ਉੱਠੀਆਂ ਸਭ ਮੁਹਿੰਮਾਂ ਦਾ ਵਿਰੋਧ ਕੀਤਾ ਅਤੇ ਅਜ਼ਾਦੀ ਦੀਆਂ ਮੁਹਿੰਮਾਂ ਚਲਾਉਣ ਵਾਲੇ ਸਿੱਖ ਨੇਤਾਵਾਂ ਨੂੰ ਧਾਰਮਿਕ ਫਤਵੇ ਜਾਰੀ ਕਰਕੇ ਸਿੱਖ ਸਮਾਜ ਤੋਂ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕੀਤੀ । ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਤੋਂ ਸਿੱਖਾਂ ਨੂੰ ਹੁਕਮਨਾਮੇ ਜਾਰੀ ਕੀਤੇ ਗਏ । ਬ੍ਰਿਟਿਸ਼ ਹਕੂਮਤ ਦੇ ਖਿਲਾਫ਼ ਹਥਿਆਰਬੰਦ ਸੰਘਰਸ਼ ਲੜਨ ਵਾਲੇ ਨਾਮਧਾਰੀ , ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ ਦੇ ਕਾਰਕੁਨਾਂ ਦੀ ਮੁਖਬਰੀ ਕਰਕੇ ਜਾਂ ਆਪ ਫੜ ਕੇ ਹਕੂਮਤ ਦੇ ਹਵਾਲੇ ਕਰਨ ਦੇ ਹੁਕਮਨਾਮੇ ਜਾਰੀ ਕਰਕੇ ਲਾਲਚ ਦਿੱਤਾ ਗਿਆ ਕਿ ਅਜਿਹੇ ਕੰਮ ਕਰਨ ਵਾਲੇ ਲੋਕਾਂ ਨੂੰ ਅੰਗਰੇਜ਼ੀ ਹਕੂਮਤ ਤੋਂ ਜ਼ਮੀਨਾਂ ਦੇ ਮੁਰੱਬੇ ਦਿਵਾਉਣ ਦਾ ਲਾਲਚ ਦਿੱਤਾ ਗਿਆ ।
ਸਿੱਖ ਪੰਥ ਦੇ ਨਾਮ ਤੇ ਰਾਜਨੀਤੀ ਕਰਨ ਵਾਲੀਆਂ ਧਿਰਾਂ ਦੀ 1850 ਤੋਂ 1947 ਤੱਕ ਕੋਈ ਅਜਿਹੀ ਲਹਿਰ ਦਿਖਾਈ ਨਹੀਂ ਦਿੰਦੀ ਜਿਸ ਵਿੱਚ ਬ੍ਰਿਟਿਸ਼ ਹਕੂਮਤ ਤੋਂ ਅਜ਼ਾਦੀ ਦੀ ਮੰਗ ਕੀਤੀ ਗਈ ਹੋਵੇ ।
ਸਿੱਖ ਨੇਤਾਵਾਂ ਨੇ ਇਹੋ ਜਿਹੇ ਕੰਮ ਕਰਕੇ ਜਿਥੇ ਸਿੱਖ ਭਾਈਚਾਰੇ ਨੂੰ ਦੇਸ਼ ਵਿੱਚ ਚੱਲ ਰਹੀਆਂ ਅਜ਼ਾਦੀ ਦੀਆਂ ਲਹਿਰਾਂ ਤੋਂ ਅਲੱਗ ਥਲੱਗ ਕਰੀ ਰੱਖਿਆ ~ ਉੱਥੇ ਆਪਣੇ ਆਪ ਬ੍ਰਿਟਿਸ਼ ਹਕੂਮਤ ਦੇ ਸਮਰਥਕ ਦਲਾਲਾਂ ਵਜੋਂ ਪੇਸ਼ ਕੀਤਾ । ਇਤਿਹਾਸ ਗਵਾਹ ਹੈ ਕਿ ਸਰਕਾਰਾਂ ਦਲਾਲਾਂ/ ਮੁਖਬਰਾਂ ਨੂੰ ਸਿਰਫ਼ ਵਰਤਦੀਆਂ ਹੁੰਦੀਆਂ ਹਨ ~ ਸਤਿਕਾਰ ਨਹੀਂ ਕਰਦੀਆਂ ਹੁੰਦੀਆਂ । ਬ੍ਰਿਟਿਸ਼ ਹਕੂਮਤ ਸਿੱਖ ਲੀਡਰਾਂ ਨੂੰ ਕਿੰਨਾ ਕੁ ਭਾਅ ਦਿੰਦੀ ਸੀ ? ਇਸਨੂੰ ਦੇਸ਼ ਦੀ ਵੰਡ ਸਮੇਂ ਪੈਦਾ ਹੋਏ ਹਾਲਤਾਂ ਵਿੱਚੋਂ ਦੇਖਿਆ ਜਾ ਸਕਦਾ ਹੈ । ਮੌਕਾਪ੍ਰਸਤ ਕਿਰਦਾਰਾਂ ਕਰਕੇ ਸਿੱਖ ਲੀਡਰਸ਼ਿਪ ਨੂੰ ਨਾ ਤਾਂ ਬ੍ਰਿਟਿਸ਼ ਸਰਕਾਰ, ਨਾ ਕਾਂਗਰਸ ਅਤੇ ਨਾ ਹੀ ਮੁਸਲਿਮ ਲੀਗ ਨੇ ਕੋਈ ਭਾਅ ਦਿੱਤਾ ।
#Harjindermeet -
-
Hárjinderméet Singh 1905 ਤੋਂ 1947 ਤੱਕ ਹੀ ਜਿੰਨਾਹ ਡੋਮਨੀਅਨ ਸਟੇਟ ਦੀ ਮੰਗ ਕਰਦਾ ਰਿਹਾ ਸੀ । ਨਹਿਰੂ ਅਤੇ ਜਿੰਨਾਹ ਦੀ ਸਿਆਸਤ ਨੂੰ ਸਮਝਣ ਲਈ ਇਕ ਹੋਰ ਮਹੱਤਵਪੂਰਨ ਫੰਡਾ ਇਹ ਹੈ ਕਿ ਨਹਿਰੂ ਉਸ ਸਮੇਂ ਭਾਰਤ ਦੀ ਕੌਮੀ ਸਰਮਾਏਦਾਰੀ ਦੇ ਨੈਸ਼ਨਲਿਜ਼ਮ ਦੀ ਪ੍ਰਤੀਨਿਧਤਾ ਕਰ ਰਿਹਾ ਸੀ, ਜੋ ਭਾਰਤ ਦਾ ਵਿਕਾਸ ਭਾਰਤ ਦੀਆਂ ਲੋੜਾਂ ਅਨੁਸਾਰ ਕਰਨਾ ਚਾਹੁੰਦੀ ਸੀ । ਇਸ ਦੇ ਮੁਕਾਬਲੇ ਜਿੰਨਾਹ ਉਸ ਸਮੇਂ ਦੀ ਮੁਸਲਿਮ ਫਿਊਡਲ ਜਮਾਤ ਦੇ ਹਿੱਤਾਂ ਨੂੰ ਬਚਾਉਣ ਦੀ ਰਾਜਨੀਤੀ ਕਰ ਰਿਹਾ ਸੀ । ਸਮਾਜਿਕ ਵਿਕਾਸ ਦੇ ਨਿਯਮਾਂ ਅਨੁਸਾਰ ਫਿਊਡਲਿਜ਼ਮ ਉਸ ਸਮੇਂ ਸਮਾਜਿਕ ਵਿਕਾਸ ਦੇ ਰਾਹ ਵਿੱਚ ਬੈਰੀਅਰ ਬਣਿਆ ਹੋਇਆ ਸੀ । ਨਹਿਰੂ ਦੀਆਂ ਪ੍ਰਾਪਤੀਆਂ ਨੂੰ ਰੱਦ ਕਰਨ ਵਾਲੇ ਫਿਊਡਲ ਸਰਦਾਰਾਂ ਦੇ ਕਾਕਿਆਂ ਦੀ ਭਾਸ਼ਾ ਬੋਲਦੇ ਹਨ । ਅਕਾਲੀ ਦਲ ਦੇ ਨੇਤਾ ਵੀ ਇਹੀ ਜਿੰਨਾਹ ਵਾਲੀ ਸੋਚ ਦੇ ਧਾਰਨੀ ਸਨ । ਇੰਨ੍ਹਾਂ ਕੋਲ ਵਿਕਾਸ ਦਾ ਕੋਈ ਮਾਡਲ ਨਾ ਹੋਣ ਕਰਕੇ ਇਹ ਯਥਾ ਸਥਿਤੀ ਬਣਾਈ ਰੱਖਣ ਲਈ ਕੋਸ਼ਿਸ਼ ਕਰ ਰਹੇ ਸਨ ।
-
-
Hárjinderméet Singh ਪ੍ਰੋ Harjeshwar Pal Singh Nav Chetan ਇਕ ਹੋਰ ਮਹੱਤਵਪੂਰਨ ਡਾਕੂਮੈਂਟ ਸ਼ੇਅਰ ਕਰ ਰਿਹਾ, ਜਿਸ ਵਿੱਚ ਸਾਰੀ ਉਮਰ ਪਟਿਆਲਾ ਰਿਆਸਤ ਨੂੰ ਗਾਲ੍ਹਾਂ ਕੱਢਣ ਵਾਲੇ ਪੰਥਕ ਲੀਡਰਾਂ ਨੇ 1947 ਤੋਂ ਬਾਅਦ ਮਹਾਰਾਜਾ ਪਟਿਆਲਾ ਦੇ ਇਲਾਕਿਆਂ ਨੂੰ ਖਾਲਿਸਤਾਨ ਐਲਾਨੇ ਜਾਣ ਦੀ ਮੰਗ ਕੀਤੀ ਸੀ ।
Sir,
The heinous and suicidal decision of the Punjab Boundary Commission has been implemented. To say the least, it is highly disappointing from the Sikh’s point of views- A clever British I lawyer has deprived us of our innumerable holy shrines, including our Mecca and Jerusalem, Sri Nankana Sahib, and more than 70 per cent, of our holdings just with one stroke of his pen. Can any Sikh tolerate this intolerable position? Most certainly not. The clarion call of our lost prestige and fatally wounded pride beckons all of us to stake our all now and here in the struggle either to win it or to meet a martyr’s death.Hark, there is another voice. It is not so soul-inspiring as the first, but it is saner and seems more promising. We do not want war to lose it and thus be deprived of whatever is left with us. We want a war to win it and get our due share. Winning of war requires large, efficient and well-equipped army and vast resources. Our opponents no more consist of partially trained and poorly equipped fanatic mobs. They have now been reinforced by strong, well-trained and highly equipped army, whereas, our strength and our army are in the hands of those who dare not risk anything for us at this moment. Thus to fight our enemies now is to invite our own disaster.
It is no cowardice if we utilise this time in strengthening our hold at one point and then wait for a chance, which will not be in the distant future, to pounce upon those who dare stand between our due share and us.
Let us unanimously choose the Maharajadhiraj of Patiala the head of our community and I then put our demand before the Indian Union that the whole of the Punjabi speaking area of the East Punjab be joined with the territory of Patiala State. The Maharaja of Patiala should be preferred to other Sikh rulers for the simple reason that nearly a million of our stout bretheren are residing in that State. Our compact and constitutional union with them at this juncture will create a new sense of self confidence and security among our ranks and files who have been greatly unnerved by the recent sad happenings in the Punjab. We should solemnly assure the congress and our Hindu bretheren that the new State thus formed will remain within the Indian Union and guard its western frontiers stoutly and faithfully and that it will follow democratic principles.
The creation of a bigger Sikh State is a matter of urgent necessity, otherwise we will not be able either to stop the present haphazard mass migration of our men from the West Punjab, which is economically so disasterous to us or to rehabilitate to our national advantage those who have already come to this side. Only States with their vast resources and prestige, and not private bodies, however well organised these may be, can hope to tackle these mighty problems successfully.
May God grant us sufficient courage, determination, unity and above all constructive statesmanship to enable us to realise our dream of Khalistan.
Khalistan Zinda Bad. Jubbulpore.
AMAR SINGH.https://www.nationalarchives.gov.uk/education/resources/the-road-to-partition/liberator/
-
-
Hárjinderméet Singh ਇਤਿਹਾਸ ਦੇ ਨਾਮ ਤੇ ਸਿਆਸੀ ਇਤਿਹਾਸਕਾਰਾਂ ਦਾ ਕੁੱਢਰਪੁਣਾ ;
ਵੰਡ ਨਾਲ ਸਬੰਧਿਤ ਇਤਿਹਾਸ ਦੀਆਂ ਜਿਆਦਾਤਰ ਕਿਤਾਬਾਂ ਵਿੱਚ ਸਭ ਤੋਂ ਵੱਧ ਬਦਨਾਮੀ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਦੀ ਕੀਤੀ ਗਈ ਹੈ ਅਤੇ ਉਸ ਨੂੰ ਮੂਰਖ ਸਿੱਧ ਕਰਨ ਲਈ ਉਸ ਤੇ ਦੋਸ਼ ਲਾਇਆ ਗਿਆ ਕਿ ਜਿਨਾਹ 15/16 ਮਈ ਦੀ ਮੀਟਿੰਗ ਵਿੱਚ ਮਾਸਟਰ ਤਾਰਾ ਸਿੰਘ ਅਤੇ ਦੂਜੇ ਅਕਾਲੀ ਲੀਡਰਾਂ ਨਾਲ ਖੁਦ ਮੁਖਤਿਆਰੀ ਦੇਣ ਦਾ ਵਾਅਦਾ ਕਰ ਰਿਹਾ ਸੀ ? ਖੁਦਮੁਖਤਿਆਰੀ ਲੈਣ ਦੀ ਬਜਾਏ ਉਸ ਨੇ ‘ ਹਿੰਦੂ ‘ ਭਾਰਤ ਦੀ ਗ਼ੁਲਾਮੀ ਚੁਣਨ ਨੂੰ ਪਹਿਲ ਦਿੱਤੀ । ਉਸ ਨੂੰ ਇਥੇ ਵੀ ਨਹੀਂ ਬਖਸ਼ਿਆ ਗਿਆ ਬਲਕਿ ਉਸ ਤੇ ਹਿੰਦੂ ਭਾਪਾ ਹੋਣ ਦਾ ਦੋਸ਼ ਲਾਏ ਗਏ।
ਜਦੋਂ ਕਿ ਅਸਲੀਅਤ ਇਹ ਹੈ 20 ਫਰਵਰੀ ਦੇ ਬ੍ਰਿਟਿਸ਼ ਮਹਾਰਾਣੀ ਦੇ ਭਾਰਤ ਛੱਡਣ ਦੇ ਐਲਾਨ ਨਾਲ ਹੀ ਪੱਛਮੀ ਪੰਜਾਬ ਵਿਚ ਪਾਕਿਸਤਾਨ ਦੀ ਧਰਤੀ ਨੂੰ ਹਿੰਦੂ ਸਿੱਖਾਂ ਤੋਂ ਪਾਕ ਪਵਿੱਤਰ ਕਰਨ ਲਈ ਮੁਸਲਿਮ ਲੀਗ ਦੇ ਨੇਤਾਵਾਂ ਨੇ ਰਾਵਲਪਿੰਡੀ, ਮੁਲਤਾਨ ਅਤੇ ਦੂਜੇ ਸ਼ਹਿਰਾਂ ਵਿੱਚ ਸਫਾਏ ਦੀ ਮੁਹਿੰਮ ਸ਼ੁਰੂ ਕਰਕੇ 5000 ਪਰਿਵਾਰਾਂ ਨੂੰ ਕਤਲ ਕਰ ਦਿੱਤਾ ਸੀ । ਫਰਵਰੀ ਦੇ ਆਖਰੀ ਹਫ਼ਤੇ ਤੱਕ ਪੱਛਮੀ ਪੰਜਾਬ ਤੋਂ ਪੰਜ ਲੱਖ ਲੋਕ ਵੱਡੇ ਸ਼ਹਿਰਾਂ ਚੋਂ ਆਪਣੀਆਂ ਜਾਇਦਾਦਾਂ ਵੇਚ ਕੇ ਸ਼ਰਣਾਰਥੀਆਂ ਦੇ ਰੂਪ ਵਿੱਚ ਦਿੱਲੀ ਅਤੇ ਦੂਜੇ ਵੱਡੇ ਸ਼ਹਿਰਾਂ ਵਿੱਚ ਪਹੁੰਚ ਚੁੱਕੇ ਸਨ । ਇਹ ਮਾਸਟਰ ਤਾਰਾ ਸਿੰਘ ਵੱਲੋਂ ਸਾਲ ਭਰ ਪਹਿਲਾਂ ਦਿੱਤੇ ਗਏ ਅਲੱਰਟ ਦਾ ਨਤੀਜਾ ਸੀ , ਜਿਸ ਕਾਰਨ ਇਹ ਪਰਿਵਾਰ ਕਤਲੇਆਮ ਤੋਂ ਬਚ ਸਕੇ ।
ਇਸ ਅਲੱਰਟ ਦੇ ਬਾਵਜੂਦ ਬਾਅਦ ਵਿੱਚ ਕਤਲੇਆਮ ਦਾ ਸ਼ਿਕਾਰ ਹੋਣ ਵਾਲੇ ਜਾਂ ਤਾਂ ਜ਼ਮੀਨ ਨਾਲ ਜੁੜੇ ਕਿਸਾਨ ਸਨ ਜਾਂ ਹਿੰਦੂ ਸਿੱਖਾਂ ਦੇ ਉਹ ਗਰੀਬ ਪਰਿਵਾਰ ਸਨ ਜਿੰਨਾ ਕੋਲ ਵੇਚ ਵੱਟ ਕੇ ਨਵੀਂ ਥਾਂ ਤੇ ਜਾ ਕੇ ਬਸੇਰਾ ਵਸਾਉਣ ਵਾਸਤੇ ਕੁਝ ਹੈ ਹੀ ਨਹੀਂ ਸੀ ਅਤੈ ਉਹ ਆਪਣੇ ਟਿਕਾਣਿਆਂ ਤੇ ਟਿਕੇ ਰਹੇ ।ਜਿਨਾਹ ਨਾਲ ਮਈ ਵਿਚ ਹੋਈ ਮੀਟਿੰਗ ਵਿੱਚ ਸਿੱਖ ਲੀਡਰਾਂ ਵਜੋਂ ਮਾਸਟਰ ਤਾਰਾ ਸਿੰਘ, ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ, ਗਿਆਨੀ ਕਰਤਾਰ ਸਿੰਘ ਸ਼ਾਮਿਲ ਸਨ ।
ਮਈ ਦੀ ਮੀਟਿੰਗ ਵਿੱਚ ਸਿੱਖਾਂ ਨੂੰ ਖੁਦਮੁਖਤਿਆਰੀ ਦਾ ਭਰੋਸਾ ਦੇਣ ਵਾਲਾ ਜਿਨਾਹ ਫਰਵਰੀ ਵਿਚ ਮੁਸਲਿਮ ਲੀਗ ਦੇ ਨੇਤਾਵਾਂ ਨੂੰ ਧਰਤੀ ਨੂੰ ਪਾਕ ਪਵਿੱਤਰ ਕਰਨ ਲਈ ਉਕਸਾ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਰਾਵਲਪਿੰਡੀ, ਮੁਲਤਾਨ ਅਤੇ ਦੂਜੇ ਹਿੰਦੂ ਸਿੱਖ ਵਸੋਂ ਵਾਲੇ ਇਲਾਕਿਆਂ ਵਿੱਚ ਪੂਰੀ ਦੀ ਪੂਰੀ ਹਿੰਦੂ ਸਿੱਖ ਵਸੋਂ ਦਾ ਪਰਿਵਾਰਾਂ ਸਮੇਤ ਸਫਾਇਆ ਕਰ ਦਿੱਤਾ ਗਿਆ ਸੀ । ਬਾਕੀ ਇਲਾਕਿਆਂ ਵਿੱਚ ਵੀ ਮੁਸਲਿਮ ਲੀਗ ਨੇ ਮਈ ਤੱਕ ਪਿੰਡ ਪੱਧਰ ਤੇ ਕਤਲੇਆਮ ਜਾਰੀ ਰੱਖੇ ਹੋਏ ਸਨ ।
ਇਥੇ ਇਕ ਹੋਰ ਗੱਲ ਵੀ ਸਪੱਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਮੁਸਲਿਮ ਲੀਗ ਵੱਲੋਂ ਦੂਜੀ ਸੰਸਾਰ ਜੰਗ ਲਈ ਮੁਸਲਮਾਨਾਂ ਨੂੰ ਭਰਤੀ ਕਰਵਾਉਣ ਸਮੇਂ ਕਿਹਾ ਵੀ ਇਹੀ ਗਿਆ ਸੀ ਹੁਣ ਕੀਤੀ ਫੌਜੀ ਟਰੇਨਿੰਗ ਬਾਅਦ ਵਿੱਚ ਪਾਕਿਸਤਾਨ ਬਣਾਉਣ ਸਮੇਂ ਕੰਮ ਆਵੇਗੀ । ਜੰਗ ਖਤਮ ਹੋਣ ਤੋਂ ਤੁਰੰਤ ਬਾਅਦ ਮੁਸਲਿਮ ਲੀਗ ਦੇ ਨੇਤਾਵਾਂ ਦੇ ਕਹਿਣ ਤੇ ਵੱਡੀ ਗਿਣਤੀ ਵਿੱਚ ਮੁਸਲਮਾਨ ਫੌਜੀ ਹਥਿਆਰਾਂ ਸਮੇਤ ਫਰਾਰ ਹੋ ਕੇ ਮੁਸਲਿਮ ਲੀਗ ਦੇ ਲੀਡਰਾਂ ਦੀਆਂ ਜਗੀਰਾਂ ਵਿੱਚ ਭੇਸ ਬਦਲ ਕੇ ਰਹਿੰਦੇ ਰਹੇ ਅਤੇ ਬਾਅਦ ਵਿੱਚ ਉਨ੍ਹਾਂ ਨੇ ਹਥਿਆਰਬੰਦ ਗ੍ਰੋਹ ਬਣਾ ਕੇ ਯੋਜਨਾਬੱਧ ਤਰੀਕੇ ਨਾਲ ਹਿੰਦੂ ਸਿੱਖਾਂ ਦੇ ਕਤਲੇਆਮ ਨੂੰ ਅੰਜ਼ਾਮ ਦਿੱਤਾ ।
ਜਿਨਾਹ ਕਿੰਨਾ ਸ਼ਾਤਰ ਦਿਮਾਗ ਸਿਆਸਤਦਾਨ ਸੀ, ਉਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਬਣਾਉਣ ਦੀ ਹਮਾਇਤ ਕਰਨ ਵਾਲੇ ਸਰਕਾਰੀ ਅੰਗਰੇਜ਼ ਅਫਸਰਾਂ ਅਤੇ ਬ੍ਰਿਟਿਸ਼ ਸਿਆਸਤਦਾਨਾਂ ਨੂੰ ਉਹੀ ਨਕਸ਼ਾ ਦਿਖਾਉਂਦਾ ਸੀ, ਜਿਸ ਵਿਚ ਮੁਸਲਿਮ ਬਹੁ ਗਿਣਤੀ ਇਲਾਕੇ ਸਨ । ਉਸ ਨੇ ਪੂਰਬੀ ਪੰਜਾਬ ਦਾ ਨਕਸ਼ਾ ਕਦੇ ਨਹੀਂ ਸੀ ਪੇਸ਼ ਕੀਤਾ, ਜਿਸ ਵਿਚ ਸਿੱਖ ਅਤੇ ਹਿੰਦੂ ਬਹੁ ਗਿਣਤੀ ਵਿੱਚ ਸਨ । ਇਸ ਦਾ ਨਤੀਜਾ ਦੇਸ਼ ਦੀ ਵੰਡ ਵੇਲੇ ਨਿਕਲਿਆ, ਜਦੋਂ ਬਹੁ ਗਿਣਤੀ ਦੇ ਆਧਾਰ ਤੇ ਵੰਡ ਹੋਣੀ ਨਿਸਚਿਤ ਹੋਈ ਅਤੇ ਇਲਾਕਿਆਂ ਦਾ ਰੋਲ ਘਚੋਲਾ ਪੈ ਗਿਆ ।
ਜਿਆਦਾ ਕਤਲੇਆਮ ਇਸ ਕਰਕੇ ਹੋਇਆ ਕਿਉਂਕਿ ਲੀਗ ਨੇ ਮੁਸਲਮਾਨਾਂ ਨੂੰ ਇਹ ਜਚਾਇਆ ਹੋਇਆ ਸੀ ਕਿ ਪਾਕਿਸਤਾਨ ਦੀ ਹੱਦ ਗੁੜਗਾਂਵ ਤੱਕ ਹੋਵੇਗੀ ਅਤੇ ਪੂਰਾ ਪੰਜਾਬ ਪਾਕਿਸਤਾਨ ਦਾ ਹਿੱਸਾ ਹੋਵੇਗਾ । ਇਸ ਕਰਕੇ ਪੂਰਬੀ ਪੰਜਾਬ ਵਿੱਚ ਮੁਸਲਮਾਨ ਅਤੇ ਪੱਛਮੀ ਪੰਜਾਬ ਵਿੱਚ ਹਿੰਦੂ ਸਿੱਖ ਅਵੇਸਲੇ ਹੋ ਕੇ ਬੈਠੇ ਰਹੇ ।
ਇਸ ਦਾ ਨਤੀਜਾ ਪੱਛਮੀ ਪੰਜਾਬ ਵਿੱਚ ਅੰਦਾਜ਼ਾ ਪੰਜ ਲੱਖ ਅਤੇ ਪੂਰਬੀ ਪੰਜਾਬ ਵਿੱਚ ਅੱਠ ਲੱਖ ਦੇ ਕਰੀਬ ਲੋਕ ਕਤਲ ਹੋਏ ।
-
Nav Chetan Hárjinderméet Singh ਜੀ ਅੰਕਲ – ਇਸ ਮੀਟਿੰਗ ਦੀ ਦਸਤਾਵੇਜ ਹਨ – ਜਿਨਾਹ ਮੰਗਦਾ ਸੀ ਕਿ ਜੇ ਹਿੰਦੁਸਤਾਨ ਦੀ ਲੁਜ ਫੈਡਰੇਸ਼ਨ ਨਾ ਚੱਲੇ ਤਾਂ 10 ਸਾਲ ਬਾਅਦ ਪਾਕਿਸਤਾਨ ਉਸ ਤੋਂ ਬਾਹਰ ਆ ਸਕਦਾ ਹੈ …ਜਿਸ ਮੀਟਿੰਗ ਚ ਜਿਨਾਹ ਮਹਾਰਾਜੇ ਪਟਿਆਲੇ ਨੂੰ ਕਹਿੰਦਾ ਹੈ ਕਿ ਪਾਕਸਿਤਾਨ ਚ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਚੋਣ ਇੱਕ ਇਸਖ ਜਰੂਰ ਹੋਵੇਗਾ …ਮਹਾਰਾਜਾ ਪਟਿਆਲਾ ਪਛੜ ਹੈ ਕਿ ਜੇ ਇਹ ਅਰੈਂਜਮੈਂਟ ਨੇਪਰੇ ਨਹੀਂ ਚ੍ਹੜਦੀ ਤਾਂ ਕਿ ਦਸ ਸਾਲ ਬਾਅਦ ਸਿੱਖ ਇਸ ਤੋਂ ਬਾਹਰ ਆ ਸਕਣਗੇ , ਜਿਹੜੀ ਸ਼ਰਤ ਜਿਨਾਹ ਭਾਰਤ ਅੱਗੇ ਰੱਖਦਾ ਸੀ ਮੁਸਲਮਾਨਾਂ ਲਈ ? ਤਾਂ ਜਿਨਾਹ ਦਾ ਜਵਾਬ ਸੀ ਕਿ ਨਹੀਂ …ਮਹਾਰਾਜਾ ਪਟਿਆਲਾ ਨੇਉਸ ਵਕਤ ਮਨ ਬਣਾ ਲਿਆ ਕਿ ਇਸ ਬੰਦੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ …ਉਹ ਜੋ ਆਪ ਘੱਟ ਗਿਣਤੀ ਦ ਅਟੌਰ ਤੇ ਮੰਗਦਾ ਸੀ ਉਹ ਦੂਜਿਆਂ ਘੱਟ ਗਿਣਤੀਆਂ ਨੂੰ ਦੇਣ ਲਈ ਤਿਆਰ ਨਹੀਂ ਸੀ …
-
-
Hárjinderméet Singh Nav Chetan 10 ਸਾਲ ਦੀ ਟਰਮ ਭਾਰਤ ਵਿੱਚ ਵੀ ਲਾਗੂ ਰਹੀ ਹੈ । 1957 ਵਿੱਚ ਜਵਾਹਰ ਲਾਲ ਨਹਿਰੂ ਨੇ ਪਾਰਲੀਮੈਂਟ ਵਿੱਚ ਇਸਨੂੰ ਖਤਮ ਕਰਨ ਦਾ ਮਤਾ ਰੱਖਿਆ ਤਾਂ ਪੰਥਕ ਵਿਦਵਾਨ ਸਿਰਦਾਰ ਕਪੂਰ ਸਿੰਘ ਨੇ ਸਰਕਾਰ ਵੱਲੋਂ ਰੱਖੇ ਗਏ ਇਸ ਮਤੇ ਦੀ ਪ੍ਰੋੜਤਾ ਕਰਦੇ ਹੋਏ ਇਸ ਨੂੰ ਖਤਮ ਕੀਤੇ ਜਾਣ ਦਾ ਸਮਰਥਨ ਕੀਤਾ ਸੀ ।
-
-
Harnek Singh ਜੇਕਰ ਰਾਵਲਪਿੰਡੀ ਵਿੱਚ ਹਿੰਦੂ ਸਿੱਖਾਂ ਦਾ ਪੂਲਨ ਸਫਾੲਿਅਾ ਕਰ ਦਿੱਤਾ ਗਿਅਾ ਸੀ ਤਾਂ ਅੱਜ ਰਾਵਲਪਿੰਡੀ ਵਿੱਚ ਜਿਹੜੇ ਹਿੰਦੂ ਰਹਿ ਰਹੇ ਹਨ, ੳੁਹ ਕਿਥੋਂ ਅਾੲੇ ?
-
-
-
Hárjinderméet Singh 1905 ਤੋਂ 1947 ਤੱਕ ਹੀ ਜਿੰਨਾਹ ਡੋਮਨੀਅਨ ਸਟੇਟ ਦੀ ਮੰਗ ਕਰਦਾ ਰਿਹਾ ਸੀ । ਨਹਿਰੂ ਅਤੇ ਜਿੰਨਾਹ ਦੀ ਸਿਆਸਤ ਨੂੰ ਸਮਝਣ ਲਈ ਇਕ ਹੋਰ ਮਹੱਤਵਪੂਰਨ ਫੰਡਾ ਇਹ ਹੈ ਕਿ ਨਹਿਰੂ ਉਸ ਸਮੇਂ ਭਾਰਤ ਦੀ ਕੌਮੀ ਸਰਮਾਏਦਾਰੀ ਦੇ ਨੈਸ਼ਨਲਿਜ਼ਮ ਦੀ ਪ੍ਰਤੀਨਿਧਤਾ ਕਰ ਰਿਹਾ ਸੀ, ਜੋ ਭਾਰਤ ਦਾ ਵਿਕਾਸ ਭਾਰਤ ਦੀਆਂ ਲੋੜਾਂ ਅਨੁਸਾਰ ਕਰਨਾ ਚਾਹੁੰਦੀ ਸੀ । ਇਸ ਦੇ ਮੁਕਾਬਲੇ ਜਿੰਨਾਹ ਉਸ ਸਮੇਂ ਦੀ ਮੁਸਲਿਮ ਫਿਊਡਲ ਜਮਾਤ ਦੇ ਹਿੱਤਾਂ ਨੂੰ ਬਚਾਉਣ ਦੀ ਰਾਜਨੀਤੀ ਕਰ ਰਿਹਾ ਸੀ । ਸਮਾਜਿਕ ਵਿਕਾਸ ਦੇ ਨਿਯਮਾਂ ਅਨੁਸਾਰ ਫਿਊਡਲਿਜ਼ਮ ਉਸ ਸਮੇਂ ਸਮਾਜਿਕ ਵਿਕਾਸ ਦੇ ਰਾਹ ਵਿੱਚ ਬੈਰੀਅਰ ਬਣਿਆ ਹੋਇਆ ਸੀ । ਨਹਿਰੂ ਦੀਆਂ ਪ੍ਰਾਪਤੀਆਂ ਨੂੰ ਰੱਦ ਕਰਨ ਵਾਲੇ ਫਿਊਡਲ ਸਰਦਾਰਾਂ ਦੇ ਕਾਕਿਆਂ ਦੀ ਭਾਸ਼ਾ ਬੋਲਦੇ ਹਨ । ਅਕਾਲੀ ਦਲ ਦੇ ਨੇਤਾ ਵੀ ਇਹੀ ਜਿੰਨਾਹ ਵਾਲੀ ਸੋਚ ਦੇ ਧਾਰਨੀ ਸਨ । ਇੰਨ੍ਹਾਂ ਕੋਲ ਵਿਕਾਸ ਦਾ ਕੋਈ ਮਾਡਲ ਨਾ ਹੋਣ ਕਰਕੇ ਇਹ ਯਥਾ ਸਥਿਤੀ ਬਣਾਈ ਰੱਖਣ ਲਈ ਕੋਸ਼ਿਸ਼ ਕਰ ਰਹੇ ਸਨ ।
-
Sukhjinder Gill ਹਰਜਿੰਦਰ ਜੀ। ਬਸ ਮੈਂ ਕੁਝ ਨਹੀਂ ਕਹਿਣਾਂ।ਪਰਤ ਦਰ ਪਰਤ ਖੌਲੀ ਜਾਉ।
-
-
Hárjinderméet Singh ਕਾਪੀ ਪੇਸਟ
੧੮ ਜੁਲਾੲੀ ੧੯੪੬ ਨੂੰ ਸਰ ਸਟਾਫੋਡ ਕ੍ਰਿਪਸ ਨੇ ਬਰਤਾਨਵੀ ਪਾਰਲੀਮੈਂਟ ਚ ਬੋਲਦਿਆਂ ਸਿੱਖਾਂ ਬਾਰੇ ਕਿਹਾ :-
“ਸਾਡੇ ਲੲੀ ਇਹ ਬੜੇ ਦੁਖ ਦੀ ਗੱਲ ਹੈ ਕੇ ਸਿੱਖ ਮਹਿਸੂਸ ਕਰਦੇ ਹਨ ਕੇ ਉਹਨ੍ਹਾਂ ਨਾਲ ਅਜਿਹਾ ਸਲੂਕ ਨਹੀ ਕੀਤਾ ਗਿਆ ਜਿਸਦੇ ੳੁਹ ਇਕ ਮਹੱਤਵਪੂਰਨ ਵਰਗ ਹੋਣ ਕਾਰਨ, ਹੱਕਦਾਰ ਹਨ। ਇਹ ਅੌਕੜ ਇਸ ਕਰਕੇ ਪੈਦਾ ਨਹੀ ਹੋਈ ਕੇ ਕੋਈ ਸਿੱਖ ਫਿਰਕੇ ਦਾ ਘੱਟ ਮਹੱਤਵ ਸਮਝਦਾ ਹੈ, ਸਗੋਂ ਇਹ ਤਾਂ ਭੂਗੋਲਿਕ ਹਕੀਕਤਾਂ ਚ ਪੈਦਾ ਹੋੲੀ ਅਸਲ ਮਜ਼ਬੂਰੀ ਕਾਰਨ ਹੈ। ਸਿੱਖ ਇਹ ਚਾਹੁੰਦੇ ਹਨ ਕੇ ਉਹਨ੍ਹਾਂ ਨਾਲ ਵੀ ਮੁਸਲਮਾਨਾਂ ਦੇ ਅਨੁਰੂਪ ਹੀ ਵਿਸ਼ੇਸ਼ ਸਲੂਕ ਕੀਤਾ ਜਾਵੇ । ਪਰ ਸਿੱਖ ਮੁਸਲਮਾਨਾਂ ਦੇ ੯ ਕਰੋੜ ਦੇ ਮੁਕਾਬਲੇ ੫੫ ਲੱਖ ਲੋਕਾਂ ਦਾ ਅਤਿਅੰਤ ਛੋਟਾ ਫਿਰਕਾ ਹੈ ਤੇ ੳੁਹ ਭੂਗੋਲਿਕ ਤੌਰ ਤੇ ਇਸ ਤਰ੍ਹਾਂ ਸਥਿਤ ਹਨ ਕੇ ਉਹਨ੍ਹਾਂ ਦੀ ਮੰਗ ਅਨੁਸਾਰ ਅੈਸਾ ਇਲਾਕਾ ਘੜਿਆ ਜਾਂ ਉਲੀਕਿਆ ਨਹੀ ਜਾ ਸਕਦਾ ਜਿੱਥੇ ੳੁਹ ਬਹੁ-ਗਿਣਤੀ ਵਿਚ ਹੋ ਜਾਣ।” (ਸਟੇਟਸਮੈਨ- ੧੯ ਜੁਲਾਈ ੧੯੪੬)
-
-
Hárjinderméet Singh @ Harjeshwar Pal Singh
ਅੰਗਰੇਜ ਅਤੇ ਪੰਜਾਬ
1849 ਦੇ ਅੰਗ੍ਰੇਜਾਂ ਦੇ ਕਬਜੇ ਤੋਂ ਬਾਅਦ ਪੰਜਾਬ ਅੰਗ੍ਰੇਜਾਂ ਦੇ ਸੱਬ ਤੋਂ ਵਫਾਦਾਰ ਖਿੱਤਿਆਂ ਵਿੱਚੋਂ ਿੲੱਕ ਸੀ।
ਅੰਗ੍ਰੇਜ 1857 ਦੇ ਗੱਦਰ ਨੂੰ ਦਬਾਉਣ ਵਿੱਚ ਿੲਸਲਈ ਸਫਲ ਹੋਏ ਸਨ ਕਿਉਂਕਿ ਪੰਜਾਬੀਆਂ ਨੇ ਉੱਨਾਂ ਦੀ ਦੱਬਕੇ ਮੱਦਤ ਕੀਤੀ ਸੀ ।
ਪੰਜਾਬ ਨੂੰ ਆਪਣੀ ਵਫਾਦਾਰੀ ਦਾ ਿੲਨਾਮ ਫੌਜ ਵਿੱਚ ਭਰਤੀ ਅਤੇ ਨਹਿਰੀ ਕਲੋਨੀਆਂ ਦੇ ਰੂਪ ਵਿੱਚ ਮਿਲਿਆ ।ਪਹਿਲੀ ਵੱਡੀ ਜੰਗ ਤੱਕ ਤਕਰੀਬਨ ਅੱਧੀ ਅੰਗ੍ਰੇਜੀ-ਭਾਰਤੀ ਫੌਜ ਪੰਜਾਬੀ ਮੁਸਲਮਾਨਾਂ,ਸਿੱਖਾਂ,ਡੋਗਰਿਆਂ ਅਤੇ ਜਾਟਾਂ ਨਾਲ ਭਰੀ ਹੋਈ ਸੀ ।ਪੱਛਮੀ ਪੰਜਾਬ ਵਿੱਚ ਆਬਾਦ ਕਿਤੀਆਂ ਨਹਿਰੀ ਕਲੋਨੀਆਂ ਰਾਹੀਂ ਤਕਰੀਬਨ 1.1 ਕਰੋੜ ਐਕੜ ਜਮੀਨ (ਅਜੋਕੇ ਪੰਜਾਬ ਦੇ ਰੱਕਬੇ ਦੇ ਬਰਾਬਰ) ਕਾਸ਼ਤ ਦੇ ਅਧੀਨ ਲਿਆਂਦੀ ਗਈ ।ਪੰਜਾਬ ਸਾਰੇ ਅੰਗ੍ਰੇਜੀ ਸਾਮਰਾਜ ਨੂੰ ਕੱਣਕ,ਕਪਾਹ ਆਦਿ ਪੈਦਾ ਕਰਕੇ ਦੇਣ ਲੱਗਿਆ ।
ਪੰਜਾਬ ਵਿੱਚ ਅੰਗ੍ਰੇਜੀ ਰਾਜ ਜਿਸ ਨੂੰ ਆਮ ਤੌਰ ਤੇ “ਪੰਜਾਬ ਸਕੂਲ ਆਫ ਅਡਮਿਨਸਟਰੇਸ਼ਨ “ ਕਿਹਾ ਜਾਂਦਾ ਸੀ ਦਾ ਨੁਮਾਇੰਦਾ ਡਿਪਟੀ ਕਮਿਸ਼ਨਰ ਮੰਨਿਆ ਜਾਂਦਾ ਸੀ ,ਜੋ ਆਪਣੀ ਮੁਸ਼ਕਤ ,ਕੁਸ਼ਲਤਾ,ਨਿਆਂ ਅਤੇ ਤਾਨਾਸ਼ਾਹੀ ਸੁਬਾਅ ਕਾਰਨ ਜਾਣਿਆ ਜਾਂਦਾ ਸੀ ।ਪੈਂਡੂ ਪੰਜਾਬ ਨੂੰ ਸ਼ਹਿਰੀ ,ਸੂਦਖੋਰ,ਰਾਸ਼ਟ੍ਰਵਾਦੀ ਅਨਸਰਾਂ ਦੇ ਅਸਰ ਅਤੇ ਪ੍ਰਭਾਵ ਤੋਂ ਦੂਰ ਰੱਖਣ ਵਾਲਾ ਪਿਤ੍ਰਕ ਤਾਨਾਸ਼ਾਹ ।
ਪੰਜਾਬ ਵਿੱਚ ਅੰਗ੍ਰੇਜੀ ਰਾਜ ਦੀ ਬੁਨਿਆਦ ਵਫਾਦਾਰ ਜਿੰਮੀਦਾਰਾਂ,ਪੀਰਾਂ ,ਜੈਲਦਾਰਾਂ,ਨੰਬਰਦਾਰਾਂ,ਸੋਡੀਆਂ,ਬੇਦੀਆਂ ਆਦਿ ਤੇ ਖੜੀ ਸੀ ।ਆਮ ਲੋਕਾਂ ਨੂੰ ਕੰਟਰੋਲ ਕਰਨਾ,ਫੌਜ ਵਿੱਚ ਭਰਤੀ ਕਰਾਉਣਾ ਆਦਿ ਕੱਮਾਂ ਵਾਸਤੇ ਜਮੀਨਾਂ ,ਅਹੁਦੇ ਆਦਿ ਦੀਆਂ ਬਖਸ਼ਿਸ਼ਾਂ
ਿੲੰਨਾਂ ਨੂੰ ਮਿਲਦੀਆਂ ਸਨ ।ਯੁੱਧਨਿਤਕ,ਵਪਾਰਕ ਅਤੇ ਫੌਜੀ ਕਾਰਨਾਂ ਕਰਕੇ ਪੰਜਾਬ ਵਿੱਚ ਅਮਨ ਸ਼ਾਂਤੀ ਅੰਗ੍ਰੇਜੀ ਰਾਜ ਦੀ ਸਿਥਰਤਾ ਵਾਸਤੇ ਅਹਿਮ ਜਰੂਰੀ ਸੀ ।ਿੲਸਲਈ ਕਿਸੇ ਵੀ ਗੜਬੜੀ ਨੂੰ ਰੋਕਣ ਲਈ ਅੰਗ੍ਰੇਜ ਜਾਂ ਤਾਂ ਤੁਰੰਤ ਰਿਆਇਤਾਂ ਦੇ ਦਿੰਦੇ ਸਨ ਜਿੰਵੇ ਲੈਂਡ ਐਲਿਨੇਸ਼ਨ ਐਕਟ 1901 ,1907 ਵਾਲਾ ਨਹਿਰੀ ਕਲੌਨੀਆਂ ਵਾਲੇ ਬਿਲ ਦੀ ਵਾਪਸੀ ,ਗੁਰਦੁਆਰਾ ਐਕਟ 1925 ਜਾਂ ਫਿਰ ਸੱਖਤੀ ਨਾਲ ਨਜਿਠਦੇ ਸੀ ਜਿੰਵੇ ਕੂਕਾ ਲਹਿਰ ਨੂੰ ਕੁਚਲਣਾ ਜਾਂ ਫਿਰ ਜਲਿਆਂਵਾਲਾ ਬਾਗ ਆਲਾ ਸਾਕਾ ।
ਪੰਜਾਬ ਦੀ ਵਸੋਂ ਦਾ ਵੱਡਾ ਹਿੱਸਾ ਖਾਸ ਕਰ ਮੁਸਲਮਾਨ,ਹਿੰਦੂ ਜਾਟ ਅਤੇ ਸਿੱਖਾਂ ਦਾ ਵੱਡਾ ਹਿੱਸਾ ਅੰਗ੍ਰੇਜੀ ਰਾਜ ਦੇ ਵਫਾਦਾਰ ਰਹੇ ।
ਪੰਜਾਬ ਵਿੱਚ ਰਾਸ਼ਟ੍ਰਵਾਦ ਦਾ ਪਸਾਰ ਹੌਲੀ ਅਤੇ ਟੁਟਵਾਂ ਹੋਇਆ ਅਤੇ ਜਿਆਦਾਤਰ ਸ਼ਹਿਰੀ ਵਰਗਾਂ ਅਤੇ ਕੇਂਦਰੀ ਪੰਜਾਬ ਵਿੱਚ ਹੀ ਿੲਸਦਾ ਅਸਰ ਦਿੱਸਿਆ ।1920 ਤੋਂ ਬਾਅਦ ਕਰਾਂਤੀਕਾਰੀਆਂ ,ਅਕਾਲੀਆਂ ਅਤੇ ਖੱਬੇ ਪੱਖੀਆਂ ਦੀਆਂ ਗਤੀਵਿਧਿਆਂ ਿੲੰਨਾਂ ਿੲਲਾਕਿਆਂ ਵਿੱਚ ਹੀ ਸੀਮਤ ਸਨ ।
ਕਾਂਗ੍ਰਸ ਪਾਰਟੀ ਪੰਜਾਬ ਵਿੱਚ ਖਾਸ ਕਰਕੇ ਕਮਜੋਰ ਰਹੀ ।ਕਾਂਗ੍ਰਸ ਦਾ ਅਸਰ ਜਿਆਦਾਤਰ ਸ਼ਹਿਰੀ ਹਿੰਦੂਆਂ ਖਾਸ ਕਰਕੇ ਆਰਿਆ ਸਮਾਜੀਆਂ ਤੇ ਹੀ ਦਿਸਦਾ ਸੀ ।1921 ਆਲੇ ਅਸਹਿਯੋਗ ਅੰਦੋਲਨ ਨੂੰ ਛੱਡਕੇ ਕਾਂਗਰਸ ਦੇ ਬਾਕੀ ਵੱਡੇ ਅੰਦੋਲਨਾਂ ਦਾ ਪੰਜਾਬ ਵਿੱਚ ਕੋਈ ਬਾਹਲਾ ਜਿਆਦਾ ਅਸਰ ਨਹੀਂ ਦਿਸਿਆ ।
ਪੰਜਾਬ ਵਿੱਚ ਅੰਗਰੇਜਾਂ ਦੀ ਵਫਾਦਾਰ Unionist ਪਾਰਟੀ ਦਾ ਗਲਬਾ ਅਤੇ ਕਾਂਗ੍ਰਸ ਅਤੇ ਮੁਸਲਿਮ ਲੀਗ ਦੇ 1940 ਵਿਆਂ ਦੇ ਮੱਧ ਤੱਕ ਪੈਰ ਨਾਂ ਲੱਗਣੇ ਵੀ ਿੲਹ ਦ੍ਰਸ਼ਾਉਂਦਾ ਹੈ ਕਿ ਪੰਜਾਬ ਮੋਟੇ ਤੋਰ ਤੇ ਅੰਗਰੇਜੀ ਰਾਜ ਦਾ ਵਫਾਦਾਰ ਹੀ ਰਿਹਾ ।
-
Vishal Sharma Respected Harjindermeet Singh ji will you please share the name of the author of the said book Sikh Plan
-
-
Hárjinderméet Singh ਅਕਾਲੀ ਦਲ ਦੇ ਉਸ ਸਮੇਂ ਦੇ ਨੇਤਾਵਾਂ ਦੀਆਂ ਤਕਰੀਰਾਂ ਸਾਬਿਤ ਕਰਦੀਆਂ ਹਨ ਕਿ ਅਕਾਲੀ ਉਸ ਸਮੇਂ ਕਿਸ ਰਾਹ ਤੇ ਲਿਜਾ ਰਹੇ ਸਨ ਪੰਜਾਬ ਦੀ ਸਿਆਸਤ ਨੂੰ । ਇਕ ਪੁਰਾਣੇ ਪੰਥਕ ਅਖ਼ਬਾਰ ਦੀ ਮਹਤਵਪੂਰਣ ਅਕਾਲੀ ਨੇਤਾਵਾਂ ਦੇ ਬਿਆਨਾਂ ਦੀ ਕਟਿੰਗ
-
Tarlochan Singh ਡਾ ਸਾਹਿਬ ਇਨ੍ਹਾਂ ਤਕਰੀਰਾਂ ਨੇਂ ਨੌਜਵਾਨਾਂ ਨੂੰ ਮਰਵਾਉਣ ਚ ਬੜਾ ਯੋਗਦਾਨ ਪਾਇਆ ਹੈ। ਸ ਦਰਬਾਰਾ ਸਿੰਘ ਵੇਲੇ ਦੀ ਭੰਗ ਅਸੰਬਲੀ (ਸ਼ਾਇਦ 83 ਦੇ ਨੇੜੇ ਤੇੜੇ) ਦੁਬਾਰਾ ਸੁਰਜੀਤ ਕਰਨ ਦੀ ਗੱਲ ਚੱਲੀ ਸੀ ਤਾਂ ਪਟਿਆਲੇ ਜਿਲ੍ਹੇ ਦੇ ਸਵਰਗੀ ਪੰਥ ਰਤਨ ਦਾ ਇਹ ਅਖ਼ਬਾਰੀ ਬਿਆਨ ਮੈਂ ਅੱਜ ਤੱਕ ਨਹੀਂ ਭੁੱਲਿਆ ਕੇ – ਜੇਕਰ ਭਾਰਤ ਸਰਕਾਰ ਨੇ ਪੰਜਾਬ ਅਸੰਬਲੀ ਸੁਰਜੀਤ ਕਰਨ ਦੀ ਗ਼ਲਤੀ ਕੀਤੀ ਤਾਂ ਉਸ ਦਾ ਸਵਾਗਤ ਸਾਡੇ ਮੋਟਰ ਸਾਈਕਲ ਸਵਾਰ ਨੌਜਵਾਨ ਕਰਨਗੇ।
-
Hárjinderméet Singh Tarlochan Singh ਅਨੰਦਪੁਰ ਦੇ ਮਤੇ ਦੇ ਨਾਮ ਤੇ ਮੋਰਚਾ ਲਾ ਕੇ ਭਿੰਡਰਾਂਵਾਲੇ ਨੂੰ ਸਿਆਸਤ ਵਿੱਚ ਲਿਆਉਣ ਦੀ ਖੇਡ ਵੀ ਟੌਹੜੇ ਦੀ ਸੀ । ਬਾਦਲ ਦੀ ਸਿਆਸਤ ਨੂੰ ਖਤਮ ਕਰਨ ਲਈ ਹੀ ਭਿੰਡਰਾਂਵਾਲੇ ਨੂੰ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਹਥਿਆਰਬੰਦ ਮੋਰਚਾਬੰਦੀ ਕਰਨ ਦੀ ਛੋਟ ਦਿੱਤੀ । ਪਰ ਬਾਦਲ ਨੇ ਇਸ ਮੋਰਚੇ ਵਿੱਚ ਪਹਿਲੀ ਗ੍ਰਿਫ਼ਤਾਰੀ ਦੇਣ ਤੋਂ ਬਾਅਦ ਕੋਈ ਸਰਗਰਮ ਰੋਲ ਨਹੀਂ ਸੀ ਕੀਤਾ ।
-
-
Tarlochan Singh Hárjinderméet Singh ਡਾਕਟਰ ਸਾਹਿਬ, ਬਾਬਾ ਮੰਜੀ ਸਾਹਿਬ ਆਪਣੇ ਲੈਕਚਰ ਵਿੱਚ ਅਕਾਲੀਆਂ ਚੋਂ ਤਵਾ ਸਿਰਫ਼ ਬਾਦਲ ਵਿਰੁੱਧ ਹੀ ਲਗਾਉਂਦਾ ਸੀ, ਪੰਥ ਰਤਨ ਵਿਰੁੱਧ ਕਦੇ ਕੁੱਝ ਨਹੀਂ ਸੀ ਬੋਲਿਆ।
-
Hárjinderméet Singh Tarlochan Singh ਮਹਾਪੁਰਖੋ ਟੌਹੜਾ ਸਿੱਖ ਪੰਥ ਦੀਆਂ ਚਾਰ ਪੀੜ੍ਹੀਆਂ ਨੂੰ ਬਰਬਾਦ ਕਰਨ ਲਈ ਜ਼ਿੰਮੇਵਾਰ ਹੈ । ਸਿੱਖ ਸਿਆਸਤ ਵਿੱਚ ਕਿਹਾ ਜਾਂਦਾ ਹੈ ਕਿ ਟੌਹੜੇ ਦੇ ਚੱਟੇ ਦਰਖ਼ਤ ਵੀ ਹਰੇ ਨਹੀਂ ਹੁੰਦੇ ।
-
Dalvir Gill But somehow Badal is the only one who survived. even tohraa faced a couple of assassination attempts and killing of saNT loNgowaal started something, it was not the end of a phenomenon. even the last of the of the “mohigans” were proven to be sheltered by only one person; not a group or many groups, and certainly not by aany Party, political or otherwise.
-
-
Tarlochan Singh ਲੌਂਗੋਵਾਲ ਦੇ ਕਤਲ ਵੇਲੇ ਬਾਦਲ ਪੰਥ ਰਤਨ ਦਾ ਜੋੜੀਦਾਰ ਸੀ।
-
-
Hárjinderméet Singh Tarlochan Singh ਤਲਵੰਡੀ ਨੂੰ ਵੀ ਸਿਆਸੀ ਤੌਰ ਤੇ ਖਤਮ ਕਰਵਾਉਣ ਵਿੱਚ ਟੌਹੜੇ ਦੀ ਸਿਆਸਤ ਸੀ । ਪਹਿਲਾਂ ਤਲਵੰਡੀ ਨੂੰ ਭਰੋਸਾ ਦਿੱਤਾ ਕਿ ਮੈਂ ਤੇਰੇ ਨਾਲ ਹਾਂ । ਜਦੋਂ ਬਾਦਲ ਗਰੁੱਪ ਨੇ ਤਲਵੰਡੀ ਨੂੰ ਅਕਾਲੀ ਦਲ ਵਿੱਚੋਂ ਬਾਹਰ ਕਰ ਦਿੱਤਾ ਤਾਂ ਟੌਹੜੇ ਨੇ ਵਿਦੇਸ਼ ਵਿੱਚ ਬੈਠੇ ਨੇ ਐਲਾਨ ਕਰ ਦਿੱਤਾ ਕਿ ਮੈਂ ਬਾਦਲ ਦੀ ਹਮਾਇਤ ਕਰਦਾ ਹਾਂ । ਉਸ ਸਮੇਂ ਬਾਦਲ ਗਰੁੱਪ ਨੇ ਟੌਹੜੇ ਨੂੰ ਵੀ ਬਾਹਰ ਕਰਨ ਦਾ ਫੈਸਲਾ ਕਰ ਲਿਆ ਸੀ । ਪਰ ਟੌਹੜਾ ਆਪਣੀ ਲੂੰਬੜ ਚਾਲ ਨਾਲ ਤਲਵੰਡੀ ਨੂੰ ਮਰਵਾ ਕੇ ਆਪ ਬਚ ਗਿਆ ।
-
-
Hárjinderméet Singh ਸਾਡੇ ਕੋਲ ਇਤਿਹਾਸ ਨੂੰ ਸਮਝਣ ਦੀ ਜੁਗਤ ਨਾ ਹੋਣ ਕਰਕੇ ਅਸੀਂ ਆਪਣੀ ਮਰਜ਼ੀ ਦਾ ਇਤਿਹਾਸ ਸਿਰਜੀ ਜਾ ਰਹੇ ਹਾਂ
-
-
Kamalpreet Singh Brar Navi Brar
ਸਾਰੇ ਭਾਗ ਪੜ ਪਲੀਸ -
Hárjinderméet Singh Prof. Joga Singh Chahal ji ਇਹ ਪੂਰੀ ਸੀਰੀਜ਼ ਤੁਹਾਡੇ ਪੜ੍ਹਨ ਵਾਲੀ ਹੈ । ਪੰਜਾਬੀ ਸੂਬੇ ਦੀ ਅਸਲ ਤਸਵੀਰ ਇਹ ਹੈ ।
-
-
Joga Singh Chahal ਜੀ ਸਰ
-
-
Hárjinderméet Singh Raj Bhatti ji ਇਹ ਪੂਰੀ ਸੀਰੀਜ਼ ਤੁਹਾਡੇ ਪੜ੍ਹਨ ਵਾਲੀ ਹੈ । ਪੰਜਾਬੀ ਸੂਬੇ ਦੀ ਅਸਲ ਤਸਵੀਰ ਇਹ ਹੈ ।
-
Raj Bhatti Hárjinderméet Singh dhanwaad sir ji
-
-
Hárjinderméet Singh ਆਰ ਐੱਸ ਐੱਸ ਦੇ ਨੇਤਾਵਾਂ ਦੇ ਕਾਂਗਰਸ ਦੇ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਬਾਰੇ ਕੀ ਵਿਚਾਰ ਸਨ ਅਤੇ ਉਨ੍ਹਾਂ ਨੇ ਅਕਾਲੀਆਂ ਨੂੰ ਕਿਹੋ ਜਿਹੀ ਰਾਇ ਦਿੱਤੀ ਹੋਵੇਗੀ ? ਇਸ ਦਾ ਸਬੂਤ ਉਸ ਸਮੇਂ ਦੇ ਹੇਠਲੇ ਡਾਕੂਮੈਂਟ ਨੂੰ ਪੜ੍ਹ ਕੇ ਲੱਗ ਜਾਂਦਾ ਹੈ :
-
Hárjinderméet Singh 1947 ਵਿੱਚ ਮਾਸਟਰ ਤਾਰਾ ਸਿੰਘ ਅਤੇ ਦੂਜੇ ਸਿੱਖ ਸਿਆਸਤਦਾਨਾਂ ਦੇ ਸੱਚ ਨੂੰ ਪੇਸ਼ ਕਰਦੀ ਇਕ ਮਹਤਵਪੂਰਣ ਲਿਖਤ ਦੇ ਪੰਨਾ 80+81+82
-
Dalvir Gill second chapter opens with ( from ‘the last viceroy’, the 1st chapter; to ) ” first governor-general “. from page 200, ( or 212 ) onward are important for “what” happened, as the last pages of the 1st chapter are for “why” it happened. akali movement divorced from the main-stream national politics, without the slightest idea about the inter-national politics even though they witnessed/participated in the two great wars in the first half of the twentieth century. they present fifteenth century of an isolated patch from antiquity on the body of ancient world history. they know only one politics: by hook or crook make everyone agree to their lies, or, #The_Historical_Lie.
https://ia800905.us.archive.org/4/items/MissionWithMountbatten/Mission%20with%20Mountbatten.pdf
-
-
Hárjinderméet Singh 1947 ਵਿੱਚ ਮਾਸਟਰ ਤਾਰਾ ਸਿੰਘ ਅਤੇ ਦੂਜੇ ਸਿੱਖ ਸਿਆਸਤਦਾਨਾਂ ਦੇ ਸੱਚ ਨੂੰ ਪੇਸ਼ ਕਰਦੀ ਇਕ ਮਹਤਵਪੂਰਣ ਲਿਖਤ ।
-
Hárjinderméet Singh 1947 ਵਿੱਚ ਮਾਸਟਰ ਤਾਰਾ ਸਿੰਘ ਅਤੇ ਦੂਜੇ ਸਿੱਖ ਸਿਆਸਤਦਾਨਾਂ ਦੇ ਸੱਚ ਨੂੰ ਪੇਸ਼ ਕਰਦੀ ਇਕ ਮਹਤਵਪੂਰਣ ਲਿਖਤ ।
-
Balbir Ajjee Balbir Ajjee ਬਹੁਤ ਵਧੀਆ ਜਾਣਕਾਰੀ
-
-
Jasvir Mahi ਸ਼ੁਕਰੀਆ ਅੰਕਲ ਜੀ ,ਵੱਡਮੁੱਲੀ ਜਾਨਕਾਰੀ ਸਾਂਝੀ ਕਰਨ ਲਈ
-
-
Dalvir Gill second chapter opens with ( from ‘the last viceroy’, the 1st chapter; to ) ” first governor-general “. from page 200, ( or 212 ) onward are important for “what” happened, as the last pages of the 1st chapter are for “why” it happened. akali movement divorced from the main-stream national politics, without the slightest idea about the inter-national politics even though they witnessed/participated in the two great wars in the first half of the twentieth century. they present fifteenth century of an isolated patch from antiquity on the body of ancient world history. they know only one politics: by hook or crook make everyone agree to their lies, or, #The_Historical_Lie.
-
Hárjinderméet Singh ਅਕਾਲੀ ਨੇਤਾਵਾਂ ਨੂੰ 1937 ਵਿੱਚ ਸਿੱਖਸਤਾਨ ਬਣਾਉਣ ਦੀ ਰਾਇ ਸਾਵਰਕਰ ਨੇ ਦਿੱਤੀ ਸੀ । ਸਿੱਖ ਨੇਤਾਵਾਂ ਦਾ ਕੋਈ ਨਾ ਕੋਈ ਗਰੁੱਪ ਅਜੇ ਵੀ ਇਸ ਮੰਗ ਨਾਲ ਚਿਪਕ ਕੇ ਆਪਣਾ ਤੋਰੀ ਫੁਲਕਾ ਚਲਾ ਹੀ ਲੈਂਦਾ ਹੈ । ਆਪਣੇ ਮਰਨ ਤੱਕ ਸਾਵਰਕਰ ਬ੍ਰਿਟਿਸ਼ ਹਕੂਮਤ ਤੋਂ 60 ਰੁਪਏ ਪੈਨਸ਼ਨ ਲੈਂਦਾ ਰਿਹਾ ਸੀ । ਸਾਵਰਕਰ ਬਾਰੇ ਵੱਡੇ ਭੇਦ ਖੋਲ੍ਹਦੀ ਸੀਨੀਅਰ ਪੱਤਰਕਾਰ ਨਰਿੰਜਨ ਟਾਕਲੇ ਦਾ ਅੰਡੇਮਾਨ ਜੇਲ੍ਹ ਵਿੱਚ ਕੀਤੀ ਖੋਜ ਬਾਰੇ ਸੁਣਨਯੋਗ ਲੈਕਚਰ :
-
Hárjinderméet Singh Dalvir Gill ਜੋ ਗੱਲਾਂ ਟੱਲੀ ਕਰ ਰਿਹਾ ਹੈ ਉਹੋ ਉਦੋਂ ਸਾਰੇ ਕਰਦੇ ਸਨ, ਪਰ ਚੁੱਪ ਕਰਾਉਣ ਵਾਲੇ ਭੀ ਇੰਨੇ ਹੀ ਜ਼ੋਰਾਵਰ ਸਨ, ਜਿੰਨੇ ਅੱਜ ਹਨ। ਹਿੰਦੂ-ਸਿੱਖਾਂ ਵਿੱਚ ਇੰਨੀ “ਦੁਸ਼ਮਣੀ” ਨਹੀਂ ਸੀ ਜਿੰਨੀ ਅੱਜ ਹੈ, ਕਿਸੇ ਇੱਕ ਬੰਦੇ ਦਾ ਕੰਮ ਇਹ ਹੈ ਹੀ ਨਹੀਂ ਸੀ, ਸਭਨੇ ਮਿਲਕੇ ਯੋਗਦਾਨ ਪਾਇਆ। ਭਾਰਤੀ ਘੱਟ-ਗਿਣਤੀਆਂ ਵਿੱਚੋਂ ਦੋ ਵੱਡੀਆਂ ਧਿਰਾਂ ਨੂੰ “ਅਕਲਦਾਨ” ਦੇ ਦਿੱਤਾ ਜਾ ਚੁੱਕਾ ਹੈ, ਜੇ ਸ਼ੱਕ ਰਹਿ ਗਈ ਹੈ ਤਾਂ ਅੱਗ ਲਾਉਣ ਵਾਲੇ ਕਿਹੜਾ ਮੁੱਕ ਗਏ ਜਾਂ ਫਿਰ ਪੈਦਾ ਨਹੀਂ ਕੀਤੇ ਜਾ ਸਕਦੇ, ਰਹਿੰਦੀ ਕਸਰ ਪੂਰੀ ਕਰਨ ਨੂੰ ਜੋ pitch ਤਿਆਰ ਕੀਤੀ ਜਾਵੇਗੀ ਉਸ ਉੱਪਰ ਖੇਲ੍ਹਣ ਲਈ ਭੀ ਟੀਮਾਂ ਤਿਆਰ ਕਰਨ ਲਈ ਕਿੰਨਾ ਕੁ ਤਰੱਦਦ ਕਰਨਾ ਪਵੇਗਾ? ਸਿਮਰਨਜੀਤ ਮਾਨ “ਖ਼ਾਲਿਸਤਾਨੀ” ਅਤੇ ਅਤਿੰਦਰਪਾਲ ਸਿੰਘ “ਖ਼ਾਲਸਤਾਨੀ” ਦੇ ਵਿਚਾਰ ਹੀ ਭਿੜਨੋਂ ਨਹੀਂ ਹਟ ਸਕਦੇ। ਭਿੰਡਰਾਂਵਾਲੇ ਦੇ ਸਮੇਂ ਵਿੱਚ ਭੀ ਵਿਰੋਧੀ ਨੂੰ ਸਰਕਾਰੀਆ ਕਿਹਾ ਜਾਂਦਾ ਸੀ ਅੱਜ ਭੀ ਇਹੋ ਮੁਹਾਵਰਾ ਚਾਲੂ ਹੈ।
ਮਜ਼ਾ ਉਦੋਂ ਆਵੇਗਾ ਜਦੋਂ “ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਲਈ” ਅਕਾਲੀ-ਦਲ ਅਤੇ ਕਾਂਗਰਸ ਇਕੱਠੇ ਹੋ ਕੇ ਲੜਨਗੇ ਪਰ ਫਿਰ ਭੀ ਬੀਜੇਪੀ ਤੋਂ ਹਾਰਨਗੇ, ਉਂਝ RSS ਕੱਚੀਆਂ ਗੋਲੀਆਂ ਨਹੀਂ ਖੇਡਣ ਲੱਗੀ, ਉਹ ਠਿੱਬੀ ਮਾਰਨਗੇ ਹੀ ਉਦੋਂ ਜਦੋਂ ਇਨ੍ਹਾਂ ਦੋਵਾਂ ਧਿਰਾਂ ਵਿੱਚੋਂ ਇੱਕ ਦੀ ਤਹਿ ਲਾ ਚੁੱਕੇ ਹੋਣਗੇ। ਉਂਝ ਭੀ HVP ਅਤੇ ਅਕਾਲੀ ਦਲ ਦੀ ਸਾਂਝ ਪੁਰਾਣੀ ਹੈ ਅਤੇ ਬਲੂ-ਸਟਾਰ ਪਿੱਛੇ ਜਿਨ੍ਹਾਂ ਦਾ ਹੱਥ ਸੀ ਉਹ ਅੱਜ ਤੱਕ ਇਨ੍ਹਾਂ ਦੇ ਨੇਤਾ ਚਲੇ ਆਉਂਦੇ ਹਨ। ਧਾਰਾ 370 ਮੌਕੇ ਜੋ ਸੁਖਬੀਰ ਬਾਦਲ ਨੇ ਸੰਸਦ ਵਿੱਚ ਕਿਹਾ ਸੀ ਉਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਕਰਤੂਤ ਸੀ, ਖ਼ਾਸਕਰ ਇਸ ਗੱਲ ਨੂੰ ਮੱਦ-ਏ-ਨਜ਼ਰ ਰੱਖਦਿਆਂ ਕਿ ਇਹ ਸਦਾ ਹੀ ‘ਮਤਾ ਆਨੰਦਪੁਰ’ ਬਾਰੇ ਕੋਈ ਭੀ ਗੱਲ ਕਰਦਿਆਂ ਸਦਾ ਹੀ ਇਸਨੂੰ ਮਾਡਲ ਵਜੋਂ ਪੇਸ਼ ਕਰਦੇ ਰਹੇ ਸਨ।
( to be continued in the next comment box )
Dalvir Gill -
-
Hárjinderméet Singh cont.’d ) Dalvir Gill
ਸਾਰੀਆਂ ਗੋਲਮੇਜ਼ ਕਾਨਫਰੰਸਾਂ ਅਤੇ ਕਮਿਸ਼ਨ, ਮੀਟਿੰਗਾਂ ਵਿੱਚ ਅਸਲ ਵਿੱਚ ਦੋ ਹੀ ਧਿਰਾਂ ਸਨ ਜੋ ਸੈਂਟਰ ਅਤੇ ਸੂਬਿਆਂ ਵਿੱਚ ਤਾਕ਼ਤ ਦੀ ਵੰਡ ਬਾਰੇ ਸਨ ਅਤੇ ਖੁੱਲ੍ਹ ਕੇ ਸੂਬਿਆਂ ਨੂੰ ਅਧਿਕਾਰ ਦੇਣ ਲਈ ਜਿੰਨਾਹ ਹੀ ਗੱਲ ਕਰ ਰਿਹਾ ਸੀ, ਕਾਂਗਰਸ ਅਤੇ ਸੰਘ ਦੋਵੇਂ ਤਾਕ਼ਤ ਕੇਂਦ੍ਰ ਕੋਲ ਰੱਖਣਾ ਚਾਹ ਰਹੇ ਸਨ ਜੋ ਘੱਟ-ਗਿਣਤੀਆਂ ਨਾਲ ਧੱਕੇ ਦੀ ਧਮਕੀ ਜਿਹਾ ਸੀ, ਉਦੋਂ ਸ਼ੂਦਰਾਂ ਅਤੇ ਸਿੱਖਾਂ ਨੇ ਬਹੁ-ਗਿਣਤੀ ਨਾਲ ਖੜ੍ਹੇ ਰਹਿਣਾ ਹੀ ਸਵੀਕਾਰ ਕੀਤਾ। ’47 ਦੀ ਵੰਡ ਨੂੰ ਵੇਖਣ ਲਈ ਜੇ center vs states ਵਾਲੇ ਕੋਣ ਤੋਂ ਦੇਖਿਆ ਜਾਵੇ ਤਾਂ ਸਾਰੀਆਂ ਪੂਰਬ-ਮੁਲਾਕਾਤਾਂ/ਮੀਟਿੰਗਾਂ ਦੀ ਅਸਲ tussle ਸਾਫ਼ ਦਿੱਖਦੀ ਹੈ। ਗਾਂਧੀ ਦੇ ਇਹ ਕਹੇ ਕਿ “ਜੇ ਕਾਂਗ੍ਰਸ/ਬਹੁਗਿਣਤੀ ਸਿੱਖਾਂ ਨੂੰ ਹੱਕ ਦੇਣ ਵਿੱਚ ਢਿੱਲ-ਮੱਠ ਕਰਨਗੇ ਤਾਂ ਉਹ ਗੁਰੂ ਦੀ ਤਲਵਾਰ ਨਾਲ ਲੈ ਲੈਣਗੇ” ਦੀ ਵਿਆਖਿਆ ਪਾਕਿਸਤਾਨ ਦੇ ਸੰਧਰਭ ਵਿੱਚ ਵਿੱਚ ਭੀ ਕੀਤੀ ਜਾ ਸਕਦੀ ਸੀ ਜਿਸ ਨਾਲ ਪੰਜਾਬ ਦੀ ਵੰਡ ਨਾ ਹੁੰਦੀ; ਪਰ ਫਿਰ ਹਿੰਦੋਸਤਾਨ ਕੋਲ ਕਸ਼ਮੀਰ ਤੱਕ ਦੀ ਰਾਹਦਾਰੀ ਖ਼ਤਮ ਹੁੰਦੀ ਸੀ ਅਤੇ ਸ਼ਾਇਦ ਕਸ਼ਮੀਰ ਭੀ ਵੰਡ ਤੋਂ ਬਚ ਜਾਂਦਾ; ਕਾਂਗ੍ਰਸ ਦੇ ਕੁੜਿੱਕੀ ਵਿੱਚ ਫ਼ਸੇ ਹੋਣ ਦੇ ਬਾਵਜੂਦ ਭੀ ਸਾਡੇ ਸਿਰ-ਰਹਿਤ ਸਰਦਾਰਾਂ ਨੇ ਕੋਈ ਲਿਖਾ-ਪੜ੍ਹੀ ਨ ਕੀਤੀ, ਹਿੰਦੋਸਤਾਨ ਨੂੰ ਕਮਜ਼ੋਰ ਦੇਖਣ ਦੀ ਕੋਸ਼ਿਸ਼ ਵਿੱਚ ਜਿਨਾਹ ਖ਼ੁਸ਼ੀ-ਖ਼ੁਸ਼ੀ ਕੁਝ ਭੀ ਮੰਨ ਜਾਂਦਾ। ਲੋਂਗੋਵਾਲ ਨੂੰ ਠਿੱਬੀ ਮਾਰਨ ਲਈ ਤਲਵੰਡੀ ਅਤੇ ਬਾਦਲ ਦੋਵੇਂ, ਭਿੰਡਰਾਂਵਾਲੇ ਦੇ ਨੇੜੇ ਬੈਠਦੇ ਸਨ, ਉਦੋਂ ਅਕਾਲੀਆਂ ਨੂੰ ਗ਼ਲਤ ਕਹਿਣਾ ਭੀ ਕਿਸੇ ਨੂੰ ਨਹੀਂ ਸੀ ਚੁੱਭਦਾ। 1986 ਮਗਰੋਂ “ਮੂਵਮੈਂਟ” ਵਾਲੇ ਭੀ ਆਪੋ ਵਿੱਚ ਖੱਖੜੀਆਂ-ਕਰੇਲੇ ਸਨ ਹਾਲਾਂਕਿ ਉਦੋਂ ਆਖਿਆ ਜਾਂਦਾ ਹੈ ਕਿ ਸਰਕਾਰ ਜ਼ੁਲਮ ਕਰ ਰਹੀ ਸੀ, ਕੀ ਇਹ ਮਿਸਲ-ਕਾਲ ਵਾਲੀ ਤਰਜ਼ ਦਾ ਹੀ ਗੀਤ ਨਹੀਂ ਹੈ ਕਿ ਮੁਗ਼ਲਾਂ ਦੇ ਸਭਤੋਂ ਵੱਡੇ ਠੇਕੇ ਭੀ ਸਰਦਾਰਾਂ ਨੂੰ ਹੀ ਮਿਲ ਰਹੇ ਸਨ ਅਤੇ ਉਨ੍ਹਾਂ ਦੇ ਸਿਰਾਂ ਦੇ ਭੀ ਮੁੱਲ ਪੈ ਰਹੇ ਸਨ। ਜੁੱਤੀਆਂ ਪੈਂਦੀਆਂ ‘ਤੇ ਏਕਾ ਹੁੰਦਾ ਹੈ ਅਤੇ ਲੁੱਟ ਦੇ ਮਾਲ ਨੂੰ ਵੰਡਣ ਲਈ ਜੁੱਤੀਏਂ ਦਾਲ ਵੰਡ ਹੁੰਦੀ ਹੈ। ਜਿੱਥੇ ਤੱਕ ਭੀ ਮੁਜ਼ਾਰੇ ਸਨ ਉਹ ਕਿਉਂਕਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਨ ਮਿਲਦੇ ਜਿਸ ਲਈ ਲਾਹੌਰ ਲੈਣਾ ਭੀ ਕੋਈ ਮੁਸ਼ਕਲ ਨਹੀਂ ਸੀ, ਪਰ ਉਹ ਕੌਣ ਲੋਕ ਸਨ ਜਿਨ੍ਹਾਂ #ਸਿੰਘ_ਬਹਾਦਰ ਦੇ ਫ਼ੌਜੀਆਂ ਦਾ ਵੱਢਾਂਗਾ ਕੀਤਾ ਪਰ ਉਸਨੇ ਗੁਰੂ ਦੇ ਸਿੱਖ ਜਾਣ ਕੇ ਮੋੜਵਾਂ ਸਬਕ ਦੇਣ ਦੀ ਥਾਂ ਵਾਪਿਸੀ ਪਾਉਣੀ ਹੀ ਸਹੀ ਸਮਝੀ?
ਜਿਵੇਂ ਹਿੰਦੂਤਵ ਵਾਲਾ ਨਵਾਂ ਇਤਿਹਾਸ ਸਾਡੇ ਸਾਹਮਣੇ ਲਿਖਿਆ ਜਾ ਰਿਹਾ ਹੈ ਉਵੇਂ ਹਰ ਕੌਮ ਹੀ ਕਰਦੀ ਆਈ ਹੈ। ਜੇ ਸਿੱਖ ਇਤਿਹਾਸ ਦੇ ਛੇ-ਸੱਤ ਮੁੱਢਲੇ ਗ੍ਰੰਥਾਂ ਦੀ ਮੱਦਦ ਤੋਂ ਬਗ਼ੈਰ ਹੀ ਸਿੱਖਾਂ ਦਾ ਇਤਿਹਾਸ ਲਿਖਣਾ ਹੋਵੇ ਤਾਂ ਇਹ ਅਸੰਭਵ ਕੰਮ ਨਹੀਂ ਹੈ; ਇਤਿਹਾਸ ਦੀਆਂ ਕਿਤਾਬਾਂ ਤੋਂ ਬਗ਼ੈਰ ਹੀ ਸਿਰਫ਼ ਸਰਕਾਰੀ ਰਿਕਾਰਡਾਂ ਆਸਰੇ ਹੀ ਬਹੁਤ ਕੁਝ ਪਤਾ ਲੱਗ ਜਾਂਦਾ ਹੈ, ਪਰ ਉਹ ਸਾਡੀ ਅੱਜ ਦੀ ਵਿਆਖਿਆ ਦੇ ਅਨੁਕੂਲ ਨਹੀਂ।
ਅੱਜ ਅਸੀਂ ਇਤਿਹਾਸ ਦੀ ਖ਼ੋਜ ਵਿੱਚ ਲੱਗੇ ਹੋਏ ਹਾਂ ਅਤੇ ਸਿਧਾਂਤ ਦੀ ਭੀ ਇਤਿਹਾਸਮੁਖੀ ਵਿਆਖਿਆ ਕਰ ਰਹੇ ਹਾਂ ਅਤੇ ਸਿਧਾਂਤ ਤੋਂ ਦੂਰ ਹਟਦੇ-ਹਟਦੇ ਬਿਲਕੁਲ ਸਿਰ-ਭਾਰ ਖੜ੍ਹੇ ਹੋਣ ਦੇ ਲਾਗੇ ਹਾਂ।
ਅੱਕੀਂ-ਪਲਾਹੀਂ ਹੱਥ ਮਾਰ ਰਹੇ ਹਾਂ, ਇਸ ਵਿੱਚ ਮੈਂ ਤਾਂ ਸ਼ਾਮਿਲ ਹਾਂ ਹੀ ਕਿਤੇ ਤੁਸੀਂ ਨ ਹੋ ਜਾਇਓ। ਤੁਹਾਡੇ ਤੋਂ, ਹੋਰ ਕਿਸੇ ਨੂੰ ਨ ਭੀ ਹੋਵੇ, ਮੈਨੂੰ ਵੱਡੀਆਂ ਆਸਾਂ ਹਨ। Dalvir Gill -
-
Hárjinderméet Singh ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਭਾਰਤੀ ਲੋਕਾਂ ਦੇ ਮਨੋਵਿਗਿਆਨ ਨੂੰ ਬਹੁਤ ਗਹਿਰੇ ਰੂਪ ਵਿੱਚ ਸਮਝਣ ਤੋਂ ਬਾਅਦ ਹੀ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ । ਕਾਂਗਰਸ ਦੀ ਪੂਰੀ ਲੀਡਰਸ਼ਿਪ ਸਮਝਦੀ ਸੀ ਕਿ ਧਰਮਾਂ, ਜਾਤਾਂ ਅਤੇ ਇਲਾਕਿਆਂ ਵਿੱਚ ਵੰਡੇ ਲੋਕ ਫੈਡਰਲ ਢਾਂਚਾ ਬਣਾਉਣ ਨਾਲ ਹਿੰਦੋਸਤਾਨ ਨੂੰ ਕੁਝ ਸਾਲਾਂ ਵਿੱਚ ਮੁੜ ਫੇਰ 565 ਰਿਆਸਤਾਂ ਵਿਚ ਵੰਡ ਲੈਣਗੇ । ਇਸ ਕਰਕੇ ਹੀ ਹੀ ਉਨ੍ਹਾਂ ਨੇ ਜਿੰਨਾਹ ਨੂੰ ਨਾਲ ਰੱਖਣ ਦੀ ਬਜਾਇ ਦੇਸ਼ ਦੇ ਦੋ ਟੁਕੜੇ ਕਰਨ ਨੂੰ ਪਹਿਲ ਦਿੱਤੀ ਤਾਂ ਕਿ ਇਹੋ ਜਿਹੀਆਂ ਧਾਰਮਿਕ ਕੱਟੜਵਾਦੀ ਤਾਕਤਾਂ ਬਾਅਦ ਵਿੱਚ ਦੇਸ਼ ਦੇ ਵਿਕਾਸ ਵਿੱਚ ਕੋਈ ਰੋੜਾ ਨਾ ਅਟਕਾ ਸਕਣ । 1947 ਦੀਆਂ ਸਥਿਤੀਆਂ ਬਾਰੇ ਬ੍ਰਿਟਿਸ਼ ਹਕੂਮਤ ਦੇ ਵੱਡੇ ਅਫ਼ਸਰਾਂ ਨੇ ਸਪਸ਼ਟ ਸ਼ਬਦਾਂ ਵਿੱਚ The sikh Plan ਕਿਤਾਬ ਵਿੱਚ ਲਿਖਿਆ ਹੈ ਕਿ ” ਸਿੱਖ ਇਕ ਉਪਦਰਵੀ ਕੌਮ ਹੈ । ਇਹ ਦੋਵਾਂ ਡੋਮਨੀਅਨ ਸਟੇਟਾਂ ਵਿੱਚੋਂ ਭਾਵੇਂ ਕਿਸੇ ਵੀ ਸਟੇਟ ਵਿੱਚ ਰਹਿਣ ~ ਉਸ ਲਈ ਸਮਸਿਆਵਾਂ ਹੀ ਕਰੀਏਟ ਕਰਨਗੇ । ਇਸ ਕਰਕੇ ਇੰਨ੍ਹਾਂ ਨੂੰ ਦੇਸ਼ ਦੀ ਵੰਡ ਦੀ ਅਸਲ ਸਥਿਤੀ ਬਾਰੇ ਭੰਬਲਭੂਸੇ ਵਿੱਚ ਹੀ ਰੱਖੋ । ” ਇਸ ਕਰਕੇ ਹੀ ਦੇਸ਼ ਦੀ ਵੰਡ ਸਮੇਂ ਸਿੱਖ ਸਿਆਸਤਦਾਨਾਂ ਨੂੰ ਨਾ ਤਾਂ ਮੁਸਲਿਮ ਲੀਗ ਅਤੇ ਨਾ ਹੀ ਕਾਂਗਰਸ ਨੇ ਕੋਈ ਭਾਅ ਦਿੱਤਾ । ਕਾਂਗਰਸ ਵੱਲੋਂ ਇੰਨ੍ਹਾਂ ਨਾਲ ਕੋਈ ਅਜਿਹਾ ਵਾਅਦਾ ਨਹੀਂ ਸੀ ਕੀਤਾ ਗਿਆ ~ ਜਿਸ ਵਿੱਚ ਇੰਨ੍ਹਾਂ ਨੂੰ ਸੁਪਰ ਸਪੈਸ਼ਲ ਹਿਊਮਨ ਦਾ ਦਰਜਾ ਦੇਣਾ ਕਬੂਲ ਕੀਤਾ ਹੋਵੇ । 1947 ਤੋਂ ਪਹਿਲਾਂ ਕਿਸੇ ਨੇ ਇੰਨ੍ਹਾਂ ਨਾਲ ਕੋਈ ਵਾਅਦਾ ਨਹੀਂ ਸੀ ਕੀਤਾ । ਝੂਠੀਆਂ ਕਹਾਣੀਆਂ ਘੜਨ ਵਿੱਚ ਸਿਰੇ ਦੀ ਮੁਹਾਰਤ ਰੱਖਣ ਵਾਲੇ ਇੰਨ੍ਹਾਂ ਸਿੱਖ ਲੀਡਰਾਂ ਅਤੇ ਪੰਥਕ ਵਿਦਵਾਨਾਂ ਨੇ ਬਾਅਦ ਵਿੱਚ ਝੂਠੀਆਂ ਕਹਾਣੀਆਂ ਫੈਲਾਈਆਂ ਕਿ ਜਿੰਨਾਹ ਜਾਂ ਕਾਂਗਰਸ ਸਾਡੇ ਨਾਲ ਅਜ਼ਾਦ ਖਿੱਤਾ ਦੇਣ ਦਾ ਵਾਅਦੇ ਕਰਦੇ ਸਨ । 1929 ਵਿੱਚ ਕਾਂਗਰਸ ਦੇ ਸਮਾਗਮ ਮੌਕੇ ਕਾਂਗਰਸੀ ਆਗੂਆਂ ਦੇ ਭਾਸ਼ਣਾਂ ਵਿੱਚੋਂ ਆਪਣੀ ਲੋੜ ਦੀਆਂ ਟੂਕਾਂ ਕੱਢ ਕੱਢ ਕੇ ਇੰਨ੍ਹਾਂ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਦਿਮਾਗ਼ ਵਿੱਚ ਅਜਿਹਾ ਝੂਠ ਭਰਿਆ ਕਿ ਹੁਣ ਤੁਸੀਂ ਮਡੀਰ ਨੂੰ ਕਿੰਨਾ ਸਮਝਾ ਲਵੋ ~ ਸੁਪੀਰੀਅਰਟੀ ਕੰਪਲੈਕਸ ਦਾ ਜ਼ਹਿਰ ਐਨਾ ਅਸਰ ਕਰ ਚੁੱਕਿਆ ਹੈ ਕਿ ਕੋਈ ਇਤਿਹਾਸ ਦੇ ਸੱਚ ਨੂੰ ਸੁਣਨ ਲਈ ਰਾਜੀ ਨਹੀਂ ਹੈ । ਸੋਸ਼ਲ ਮੀਡੀਆ ਨੇ ਜਿੰਨੇ ਵੱਡੇ ਵੱਡੇ ਸੱਚ ਸਾਹਮਣੇ ਲਿਆਂਦੇ ਹਨ ~ ਉਨ੍ਹਾਂ ਨੂੰ ਛੁਪਾਉਣ ਲਈ ਝੂਠ ਦੇ ਸਿਰ ਤੇ ਕਰੋੜਾਂ ਰੁਪਏ ਇਕੱਠੇ ਕਰਕੇ ਖਾਣ ਵਾਲੇ ਇਹ ਲੋਕ ਸਚਾਈ ਨੂੰ ਪ੍ਰਗਟ ਕਰਨ ਵਾਲਿਆਂ ਨੂੰ ਗਾਲ੍ਹੀ ਗਲੋਚ ਕਰਦੇ ਹਨ ਅਤੇ ਮਾਰਨ ਦੀਆਂ ਧਮਕੀਆਂ ਦਿੰਦੇ ਹਨ । ਸੋਸ਼ਲ ਮੀਡੀਆ ਤੇ ਵਿਚਰ ਰਿਹਾ ਸਿੱਖ ਯੂਥ ਦਾ ਇਕ ਵੱਡਾ ਹਿੱਸਾ ਸਚਾਈ ਨੂੰ ਸਮਝਣ ਲਈ ਆਪ ਪੜ੍ਹ ਕੇ ਸਮਝਣ ਦੇ ਰਾਹ ਤੁਰਿਆ ਹੈ । ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਝੂਠ ਤੇ ਪਲਣ ਵਾਲੇ ਇੰਨ੍ਹਾਂ ਅਖੌਤੀ ਯੋਧਿਆਂ ਨੇ ਸਦੀਆਂ ਤੱਕ ਇਹੀ ਕਰੀ ਜਾਣਾ ਸੀ ।
-
Jasvir Brar Hárjinderméet Singh ਬਿੱਲਕੁਲ ਸਹੀ ਜੀ ਸੁਪੀਰੀਅਰਟੀ ਕੰਪਲੈਕਸ ਸਿੱਖਾ ਦੇ ਅਚੇਤ ਮਨ ਚ ਬੁਰੀ ਤਰਾਂ ਵਸ ਚੁੱਕਾ ਤੇ ੳੁਹ ੲਿਸਨੂੰ ਸੱਚ ਮੰਨਦੇ ਹਨ।
-
-
Hárjinderméet Singh Dalvir Gill ਦੀ ਇਕ ਪੋਸਟ ਤੇ ਇਸ ਵਿਸ਼ੇ ਨਾਲ ਸਬੰਧਿਤ ਕੀਤਾ ਕਮੈਂਟ :
Dalvir Gill
1) 47 ਦੀ ਵੰਡ ਦੱਖਣੀ ਏਸ਼ੀਆ ਵਿੱਚ ਸਾਮਰਾਜ ਦਾ ਫੌਜੀ ਅੱਡਾ ਸਥਾਪਿਤ ਕਰਨ ਦੀ ਲੋੜ ਚੋਂ ਨਿਕਲੀ ਸੀ ।
2) ਸਤਲੁਜ ਦਰਿਆ ਦੇ ਇਸ ਪਾਰ ਦਾ ਇਲਾਕਾ ਪਟਿਆਲਾ ਖਾਨਦਾਨ ਦੀਆਂ ਰਿਆਸਤਾਂ ਦਾ ਇਲਾਕਾ ਸੀ ਅਤੇ ਉਨ੍ਹਾਂ ਨੇ ਅਕਾਲੀਆਂ ਅਤੇ ਜਿੰਨਾਹ ਵੱਲੋਂ ਲਾਲਚ ਦੇਣ ਦੇ ਬਾਵਜੂਦ ਵੀ ਭਾਰਤ ਤੋਂ ਅਲੱਗ ਹੋਣ ਦਾ ਸੋਚਿਆ ਵੀ ਨਹੀਂ ਸੀ । ਮੁਸਲਮਾਨਾਂ ਲਈ ਬਣੇ ਦੇਸ਼ ਚੋਂ ਉੱਜੜ ਕੇ ਆਉਣ ਵਾਲੇ ਸਿੱਖ ਆਪਣੀ ਮਰਜ਼ੀ ਨਾਲ ਉਠ ਕੇ ਭਾਰਤ ਨਹੀਂ ਸੀ ਆਏ । ਉਥੋਂ ਧੱਕੇ ਨਾਲ ਕੱਢੇ ਗਏ ਸਨ ।
3) ਭਾਰਤ ਸਰਕਾਰ ਨੇ ਇੰਨ੍ਹਾਂ ਰਫਿਊਜ਼ੀਆਂ ਨੂੰ ਭਾਰਤ ਵਿੱਚ ਵਸਾਉਣ ਲਈ ਪਾਕਿਸਤਾਨ ਵਿੱਚ ਰਹਿ ਗਈਆਂ ਇੰਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਇਵਜ ਵਿੱਚ ਆਪਣੇ ਦੇਸ਼ ਵਿੱਚ ਜ਼ਮੀਨਾਂ ਜਾਇਦਾਦਾਂ ਦਿੱਤੀਆਂ ।
4) ਪਾਕਿਸਤਾਨ ਚੋਂ ਉੱਜੜ ਕੇ ਆਉਣ ਵਾਲੇ ਸਿੱਖਾਂ ਦੀ ਸਿਆਸੀ ਪ੍ਰਤੀਨਿਧਤਾ ਕਰਨ ਵਾਲੇ ਲੀਡਰ ਲੁੱਟ ਮਾਰ ਕਰਕੇ ਸਰਦਾਰੀਆਂ ਕਰਨ ਵਾਲੇ ਕਬੀਲਿਆਂ ਨਾਲ ਸਬੰਧਿਤ ਹੋਣ ਕਰਕੇ ਉਨ੍ਹਾਂ ਨੇ ਭਾਰਤੀ ਪੰਜਾਬ ਤੇ ਵੀ ਉਵੇਂ ਹੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਇਹ ਕਬੀਲਾਈ ਯੁੱਗ ਵਿੱਚ ਇਲਾਕੇ ਵਿੱਚ ਕਬਜ਼ੇ ਕਰਕੇ ਆਪਣੇ ਰਾਜ ਬਣਾਉਂਦੇ ਸਨ ।
5) ਕਬੀਲਾਈ ਮਨੋਬਿਰਤੀ ਹੀ ਪੰਜਾਬ ਦੀ ਸਮਸਿਆ ਹੈ । 84 ਤੋਂ ਬਾਅਦ ਭਾਰਤ ਦੇ ਸਭ ਪ੍ਰਕਾਰ ਦੇ ਸਿਆਸਤਦਾਨਾਂ ਨੇ ਬੁਰਛਾਗਰਦੀ ਕਰਨ ਵਾਲੀ ਕਬੀਲਾਈ ਮਨੋਬਿਰਤੀ ਨੂੰ ਛਿੱਤਰ ਨਾਲ ਠੀਕ ਕਰਨ ਦਾ ਪੱਕਾ ਮਨ ਬਣਾ ਲਿਆ ਹੈ ।
6) ਇਸ ਕਰਕੇ ਹੀ 90 ਤੋਂ ਬਾਅਦ ਬਣੀਆਂ ਸਰਕਾਰਾਂ ਬੁਰਛਾਗਰਦਾਂ ਨੂੰ ਬਾਂਦਰਾਂ ਵਾਂਗ ਲਾਚੜਣ ਦੀ ਇਕ ਸੀਮਾ ਤੱਕ ਖੁੱਲ੍ਹ ਦਿੰਦੀਆਂ ਹਨ । ਜਦੋਂ ਲੋਕ ਤਰਾਹੇਮਾਨ ਤਰਾਹੇਮਾਨ ਕਰਨ ਲੱਗਦੇ ਹਨ ਸਰਕਾਰਾਂ ਉਦੋਂ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਲਾਚੜੇ ਬਾਂਦਰਾਂ ਨੂੰ ਛਿੱਤਰ ਨਾਲ ਠੱਲ ਪਾ ਲੈਂਦੀਆਂ ਹਨ ।
7) ਹੁਣ ਪਰਾਲੀ ਵਾਲਾ ਮਸਲਾ ਵੀ ਇਉਂ ਹੀ ਖੁੱਲ੍ਹਾ ਛੱਡਿਆ ਹੋਇਆ ਹੈ ।https://m.facebook.com/story.php?story_fbid=10159539412690082&id=550445081
You must be logged in to post a comment.