Personification

ਹਾਇਕੂ: ਨਵੇ ਪ੍ਰਤੀਮਾਨ


ਭਰ ਆਈਆਂ
ਗੰਡੇ ਦਾ ਚੀਰ ਹਰਣ ਕਰਦਿਆਂ-
ਉਹਦੀਆਂ ਅਖਾਂ
ਕਮੈਂਟਾਂ ਦੀ ਗਿਣਤੀ ਪੂਰੀ ਹੋ ਗਈ ਤੇ ਸੰਵਾਦ ਜੋ ਅਜੇ ਬਹਿਸ ਨਹੀ ਬਣਿਆ ਦੇ ਸੰਦਰਭ ਵਿਚ ਮੈਂ ਇਸ ਹਾਇਕੂ/ਸੈਨਰਿਉ ਨੂੰ ਵਖਰਾ ਕਰਕੇ ਕਮੈਂਟ ਦੇ ਰਿਹਾ ਹਾਂ। ਮੇਰੀ ਖਾਹਸ਼ ਹੈ ਕਿ ਇਸ ਪੋਸਟ ਤੇ ਹਰ ਕੋਈ ਆਪਣਾ ਕਮੈਂਟ ਜ਼ਰੂਰ ਕਰੇ। ਮੇਰੀ ਨਜ਼ਰ ਵਿਚ ਇਹ ਮਹਤਵਪੂਰਨ ਰਹੇਗਾ। ਮੈਂ ਗੁਰਮੀਤ ਸੰਧੂ ਦੇ ਹਾਇਕੂ ਦੇ ਸਮੁੱਚੇ ਰੂਪ (totality) ਦੀ ਹੀ ਗੱਲ ਕਰਾਂਗਾ।
ਪਹਿਲੀ ਗੱਲ ਬਿਨ੍ਹਾਂ ਕਿਸੇ ਸ਼ਬਦ ਨੂੰ ਛੇੜਿਆਂ ਇਹ ਹਾਇਕੂ ਮੈਨੂੰ ਕੀ ਦਸ ਰਿਹਾ ਹੈ? ਇਹ ਸੁਆਲ ਮੇਰਾ ਆਪਣੇ ਆਪ ਨੂੰ ਹੈ।ਪਹਿਲੀ ਪੜ੍ਹਤ– ਮੈਂ ਇਹ ਤਿੰਨ ਲਾਇਨਾ ਪੜ੍ਹਦਾ ਹਾਂ। ਇੱਕ ਐਸਾ ਵਿਅਕਤੀ ਪ੍ਰਗਟ ਜ਼ਹਿਨ ਵਿਚ ਆਉਂਦਾ ਹੈ ਜੋ ਐਸੇ ਕੰਮ ਕਰਨ ਦਾ ਆਦੀ ਨਹੀ ਹੈ। ਅਪਰ ਮਿਡਲ ਕਲਾਸ ਦਾ ਪ੍ਰਤੀਨਿਧ ਪਾਤਰ ਜੋ ਭਾਰਤੀ ਕਲਚਰ ਵਿਚੋਂ ਆਇਆ ਹੈ ਤੇ ਗੰਢੇ ਛਿਲਣਾ ਉਸਦੇ ਨਿੱਤਾ ਪ੍ਰਤੀ ਕਾਰਜ ਵਿਚ ਸ਼ਾਮਲ ਨਹੀ ਹੈ। ਇਹ ਕੰਮ ਜਾਂ ਔਰਤ ਕਰੇ ਜਾਂ ਨੌਕਰ। ਜਹਿਨੀਅਤ ਜਗੀਰੂ ਹੈ। ਉਹ ਪ੍ਰਦੇਸ ਆਉਂਦਾ ਹੈ ਤੇ ਉਸਦੀ ਲੋੜ ਵਿਚ ਇਹ ਕੰਮ ਤੇ ਇਹੋ ਜਿਹੇ ਹੋਰ ਕੰਮ ਉਸਦੀ ਲੋੜ ਬਣ ਜਾਂਦੇ ਹਨ। ਉਹਦੀਆਂ ਅੱਖਾਂ ਜਜ਼ਬਾਤ ਨਾਲ ਹੀ ਭਰ ਜਾਂਦੀਆਂ ਹਨ। ਉਹ ਸੱਚੀਂ ਰੋ ਰਿਹਾ ਹੈ। ਮੈਸਸਿਟ ਨੇਚਰ ਦੀ ਗੱਲ ਕਰਦੀਆਂ ਇਹ ਲਾਇਨਾ ਮੇਰੇ ਲਈ ਟੁੰਬਵੀਆਂ ਹਨ।
ਦੂਜੀ ਪੜ੍ਹਤ—ਹੁਣ ਗੰਢਾ ਅਲੰਕਾਰ ਬਣਕੇ ਸਾਹਮਣੇ ਆਉਂਦਾ ਹੈ ਤੇ ਉਹ ਕਿਸੇ ਮਨੁੱਖ ਦਾ ਰੂਪ ਧਾਰ ਲੈਂਦਾ ਹੈ। ਉਸਦੇ ਹੱਕਾਂ ਦਾ ਘਾਣ ਹੋ ਰਿਹਾ ਹੈ ਤੇ ਘਾਣ ਕਰਨ ਵਾਲਾ, ਆਪਣੀ ਮਜ਼ਬੂਰੀ ਵੱਸ ਘਾਣ ਕਰ ਵੀ ਰਿਹਾ ਹੈ ਤੇ ਉਸਨੂੰ ਅਫਸੋਸ ਵੀ ਹੈ। ਉਵੇਂ ਹੀ ਜਿਵੇਂ ਕੋਈ ਪੜ੍ਹਿਆ ਲਿਖਿਆ ਕਾਮਰੇਡ ਪੁਲੀਸ ਵਿਚ ਠਾਣੇਦਾਰ ਲੱਗ ਜਾਵੇ। ਗੰਢੇ ਵਿਚ ਵਟੇ ਇਨਸਾਨ ਦੀਆ ਪਰਤਾਂ ਫਰੋਲਦਾ ਉਹ ਆਪਣੀ ਮਾਨਸਿਕ ਪੀੜ੍ਹਾ ਦਾ ਜਿਕਰ ਇਨ੍ਹਾਂ ਲਾਇਨਾਂ ਵਿਚ ਕਰ ਰਿਹਾ ਹੈ।
ਤੀਸਰੀ ਪੜ੍ਹਤ—ਇੱਕ ਐਸਾ ਇਨਸਾਨ ਜੋ ਚੀਰ ਹਰਣ ਕਰਨ ਵਿਚੋਂ ਆਨੰਦ ਪ੍ਰਾਪਤ ਕਰਦਾ ਹੈ। ਸੈਡਸਿਟ ਨੇਚਰ (ਕਿਸੇ ਨੂੰ ਦੁਖੀ ਕਰਕੇ ਆਨੰਦ ਲੈਣਾ) ਚੀਰ ਹਰਣ ਨੂੰ ਇਤਨਾ ਹਲਕੇ ਤੌਰ ਤੇ ਲੈਣ ਨਾਲ ਉਸਨੂੰ ਕੋਈ ਫਰਕ ਨਹੀ ਪੈਂਦਾ ਪਰ ਚੀਰ ਹਰਣ ਕਰਨ ਤੋਂ ਬਾਦ ਜੋ ਪਸ਼ੂ ਬਿਰਤੀ ਪੈਦਾ ਹੁੰਦੀ ਹੈ, ਉਸ ਵਿਚ ਦਿਲਚਸਪੀ ਲੈਂਦਾ ਉਹ ਹਲਕੇ ਮਜ਼ਾਕ ਵਿਚ ਅੱਖਾਂ ਵਿਚ ਆਏ ਅਥਰੂਆਂ ਨੂੰ ਜਦ ਭਰ ਆਈਆ ਕਹਿੰਦਾ ਹੈ ਤਾਂ ਉਹ ਦਵੰਦ ਦਾ ਸ਼ਿਕਾਰ ਹੋਇਆ ਰੂਪਮਾਨ ਹੋਇਆ ਦਿਸਦਾ ਹੈ। ਇਹ ਅੱਖਾਂ ਵਿਚ ਆਏ ਅਥਰੂ ਕਿਸਦੇ ਹਨ?ਇਸ ਬਾਰੇ ਵੀ ਸ਼ੰਕਾ ਹੈ। ਇਹ ਅਥਰੂ, ਜਿਸਦਾ ਚੀਰ ਹਰਣ ਹੋ ਰਿਹਾ ਹੈ ਉਸਦੇ ਵੀ ਹੋ ਸਕਦੇ ਹਨ ਜੋ ਉਸਨੇ ਉਧਾਰੇ ਲੈਕੇ ਗੰਢਿਆਂ ਦੀ ਕਿਰਿਆ ਤੋਂ ਬਾਦ ਗੰਢੇ ਦੇ ਕਿਸੇ ਚੀਜ਼ ਪਕਣ ਦੀ ਤੇ ਖਾਣ ਦੀ ਖੁਸ਼ੀ ਵਿਚ ਜਰਬ ਕਰ ਲਏ ਹਨ।
ਹਾਇਕੂ/ਸੈਨਰਿਉ ਸਵਰੂਪ—-ਤਕਨੀਕੀ ਪੱਖੋਂ ਇਹ ਨਿਯਮ ਅਧਾਰਿਤ ਹੈ ਤੇ ਖਿਣ ਪੇਸ਼ ਕਰਦਾ ਹੈ। ਅਸੀਂ ਪੜ੍ਹ ਵੀ ਰਹੇ ਹਾਂ ਤੇ ਪੜ੍ਹਦਿਆਂ ਵੇਖ ਵੀ ਰਹੇ ਹਾਂ। ਐਸੇ ਨਜ਼ਾਰੇ ਨੂੰ ਵੀ ਵਖੋ ਵਖਰੀ ਮਾਨਸਿਕਤਾ ਨਾਲ ਹੀ ਨਜਿਠਿਆ ਜਾ ਸਕਦਾ ਹੈ। ਦੋਸਤਾਂ ਵਿਚ ਹੋ, ਤਾਂ ਹੱਸ ਸਕਦੇ ਹੋ। ਹੁਲਾਸ ਪੈਦਾ ਹੁੰਦਾ ਹੈ ਕਿ ਇੱਕ ਦੋਸਤ ਉਨ੍ਹਾਂ ਲਈ ਕੁਝ ਔਖਾ ਹੋਕੇ ਕਰ ਰਿਹਾ ਹੈ। ਇਹ ਆਨੰਦ ਤੇ ਜਜ਼ਬਾਤ ਦੀ ਸਥਿਤੀ ਹੈ। ਦੂਸਰੀ ਮਾਨਸਿਕਤਾ—ਮਾਂ,ਭੈਣ ਜਾਂ ਬੀਵੀ ਕਿਸੇ ਦੀ ਵੀ ਹੋ ਸਕਦੀ ਹੈ। ਜੋ ਤਰਸ ਨਾਲ ਭਰ ਜਾਵੇਗੀ। ਸਾਡੇ ਸਮਜਿਕ ਰੀਤਾਂ ਮੁਤਾਬਿਕ ਔਰਤ ਅਜ਼ੇ ਵੀ ਇਹ ਸਮਝਦੀ ਹੈ ਕਿ ਇਹ ਉਸਦਾ ਕੰਮ ਹੈ। ਜੇ ਮਜ਼ਬੂਰੀ ਵਸ ਪਤੀ ਨੂੰ ਕਰਨਾ ਪੈ ਰਿਹਾ ਹੈ ਤਾਂ ਉਹ ਉਸਦੀਆਂ ਅੱਖਾਂ ਵਿਚ ਆਏ ਪਾਣੀ ਨੂੰ ਵੇਖਕੇ ਆਪਣੀਆਂ ਅੱਖਾਂ ਭਰ ਲਵੇਗੀ।
ਮਾਨਵੀਕਰਣ ਤੇ ਅੱਖਰੀ ਬੋਧ—ਮੈਂ ਦਲਵੀਰ ਗਿੱਲ ਤੇ ਹੋਰ ਦੋਸਤਾਂ ਨਾਲ ਇਸ ਗੱਲ ਨਾਲ ਪੂਰਨ ਰੂਪ ਵਿਚ ਸਹਿਮਤ ਹਾਂ ਕਿ ਮਾਨਵੀਕਰਣ ਕੋਈ ਹਉਆ ਨਹੀ ਹੈ ਤੇ ਨਾ ਹੀ ਬਨਾਉਣਾ ਚਾਹੀਦਾ ਹੈ। ਨਵੇਂ ਨਵੇ ਮੁਹਾਵਰੇ ਪੰਜਾਬੀ ਜ਼ਬਾਨ ਨੂੰ ਅਮੀਰ ਕਰਨਗੇ। ਜਦੋਂ ਕਿਰਿਆ ਨਾਲ ਸਬੰਧਿਤ ਕੋਈ ਬਿੰਬ ਆਪਣਾ ਕਾਰਜ ਸਮਝ ਵਿਚ ਆਉਣ ਵਾਲਾ ਕਰ ਰਿਹਾ ਹੈ ਤਾ ਬਹੁਤ ਠੀਕ ਹੈ ਤੇ ਉਸਦਾ ਸੁਆਗਤ ਕਰਨਾ ਬਣਦਾ ਹੈ। ਜਿਵੇਂ ਜਗਜੀਤ ਸੰਧੂ ਅਕਸਰ ਹੀ ਐਸੇ ਪੰਗੇ ਲੈਕੇ ਸਾਡੇ ਸਾਹਮਣੇ ਆਉਂਦਾ ਹੈ। ਕਈ ਵਾਰ ਤੇ ਉਹ ਇਹੋ ਹੀ ਦਸ ਰਿਹਾ ਹੁੰਦਾ ਹੈ। ਪਰ ਸਭ ਕੁਝ ਸਮਝਦੇ ਹੋਏ ਵੀ ਉਸਨੂੰ ਹੋਰ ਤਿੱਖਾ ਕਰਨ ਲਈ ਅਸੀ ਵੀ ਗੰਢੇ ਉਸਦੇ ਅੱਗੇ ਰਖ ਦਿੰਦੇ ਹਾਂ। ਉਹ ਅੱਗੋਂ ਕਰਦ ਦੀ ਬਜਾਇ ਹਥੌੜਾ ਚੁੱਕ ਲੈਂਦਾ ਹੈ। ਹੁਣ ਹਥੌੜੇ ਨਾਲ ਗੰਢੇ ਤੇ ਛਿਲੇ ਨਹੀ ਜਾ ਸਕਦੇ।
ਅਸਲ ਵਿਚ ਮੁਹਾਵਰੇ ਤੇ ਅੱਖਰੀ ਬੋਧ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ।ਕਈ ਮੁਹਾਵਰੇ ਤੇ ਉਨ੍ਹਾਂ ਦੀ ਤਾਸੀਰ ਨੂੰ ਬਦਲ ਦੇਣਾ ਸਾਡੇ ਵਸ ਵਿਚ ਨਹੀ ਹੁੰਦਾ। ਉਨ੍ਹਾਂ ਦੇ ਪਿੱਛੇ ਇੱਕ ਲੰਬਾ ਇਤਿਹਾਸ ਕੰਮ ਕਰ ਰਿਹਾ ਹੁੰਦਾ ਹੈ। ਚੀਰ ਹਰਣ ਸ਼ਬਦ ਦਾ ਵੀ ਇਹੋ ਕਥਾਰਸਿਸ ਹੈ। ਇਸਨੂੰ ਜਿੱਥੇ ਮਰਜ਼ੀ ਵਰਤ ਕੇ ਵੇਖ ਲਵੋ,ਅਵਚੇਤਨ ਵਿਚ ਬੈਠੀ ਦਰੋਪਤੀ ਜ਼ਰੂਰ ਹੀ ਸਕ੍ਰਿਆ ਚੇਤਨਤਾ ਵਿਚ ਆ ਜਾਵੇਗੀ। ਗੰਢੇ ਦੇ ਛਿਲਕੇ ਲਾਹੁੰਣ ਦੀ ਕਿਰਿਆ ਦਸਣੀ ਪਵੇਗੀ ਪਰ ਚੀਰ ਹਰਣ ਨਾਲ ਜੋ ਦਰੋਪਤੀ ਦਾ ਸੰਕਲਪ ਜੁੜਿਆ ਹੋਇਆ ਹੈ,ਉਹ ਦਸਣ ਦੀ ਲੋੜ ਹੀ ਨਹੀ ਰਹਿੰਦੀ। ਇਸਲਈ ਚੀਰ ਹਰਣ ਸ਼ਬਦ ਨੂੰ ਉਸਦੇ ਪੂਰਕ ਰੂਪ ਵਿਚ ਵਰਤਿਆ ਜਾਵੇ ਤਾਂ ਕੋਈ ਹਰਜ਼ ਨਹੀ। ਜਿਵੇਂ ਕਿਸੇ ਔਰਤ ਦਾ ਦੁੱਖ ਦਰਸਾਉਣ ਲਈ ਇਹ ਸ਼ਬਦ ਵਰਤੇ ਜਾ ਸਕਦੇ ਹਨ। ਗੰਢਿਆਂ ਨਾਲ ਜੋੜਨਾ, ਇੱਕ ਘੜੀ ਪਲ ਦੀ ਗੰਡ-ਤੁਪ ਤੇ ਹੋ ਸਕਦੀ ਹੈ ਪਰ ਪੱਕ ਨਹੀ ਉਸਾਰਿਆ ਜਾ ਸਕਦਾ।
ਦਲਵੀਰ ਗਿਲ ਦੀ ਗੱਲ ਨਾਲ ਮੈਂ ਪੂਰਨ ਸਹਿਮਤ ਹਾਂ ਕਿ ਸਾਨੂੰ ਨਵੇ ਨਵੇ ਪ੍ਰਤੀਮਾਨ ਪੈਦਾ ਕਰਨੇ ਚਾਹੀਦੇ ਹਨ। ਸਰਬਜੋਤ ਬਹਿਲ ਜੀ ਦੀ ਪ੍ਰੋੜਤਾ ਨਾਲ ਮੈਂ ਸਹਿਮਤ ਹਾਂ। ਮੇਰਾ ਸਿਰਫ ਇਤਨਾ ਹੀ ਕਹਿੰਣਾ ਹੈ ਕਿ ਐਸਾ ਕਰਦਿਆਂ ਵੇਗ ਨਾ ਹੋਇਆ ਜਾਵੇ। ਅਸਪਸ਼ਟਤਾ ਸਿਰਫ ਭੰਬਲਭੂਸਾ ਪੈਦਾ ਕਰਦੀ ਹੈ ਜਿਸ ਨਾਲ ਫਾਇਦਾ ਘਟ ਤੇ ਨੁਕਸਾਨ ਬਹੁਤਾ ਹੋ ਸਕਦਾ ਹੈ। ਅਸਲ ਵਿਚ ਇੱਥੇ ਮੈਂ ਆਪਣੀ ਗੱਲ ਵੀ ਕਰ ਦਿੰਦਾ ਹਾਂ। ਹਾਇਕੂ ਜ਼ਰੂਰੀ ਨਹੀ ਇੱਕ ਪਰਤੀ ਹੀ ਹੋਵੇ। ਸਗੋਂ ਬਹੁਤ ਪਰਤੀ ਜਾਂ ਮਲਟੀ ਸੰਕਲਪ ਹਾਇਕੂ ਨੂੰ ਹੋਰ ਵੀ ਦਿਲਚਸਪ ਬਣਾ ਸਕਦੇ ਹਨ ।

Comments
  • Sarbjot Singh Behl ਕੁਲਜੀਤ ਜੀ…ਇਸ ਤੋਂ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ…ਨਤਮਸਤਕ ਹੀ ਹੋਇਆ ਜਾ ਸਕਦਾ ਹੈ..
  • Dalvir Gill Kuljeet Mann Bhaji, ਮੈਂ ਵੀ Behl Saihb ਨੂੰ ditto ਕਰਦਾ ਹਾਂ l
    Tad Israel ਨੇ ਇੱਸਾ ਦਾ ਇੱਕ ਹਾਇਕੂ ਸਾਂਝਾ ਕੀਤਾ ਹੈ
    ਓਹ ਜ਼ਰੂਰ ਸਾਂਝਾ ਕਰਾਂਗਾ:

    does my star, too
    sleep alone?
    Heaven’s River
    -Issa 🙂
  • Gurmail Badesha ਪਰਤਾਂ ( ਮੇਰੀ ਅਧੂਰੀ ਕਵਿਤਾ ) ਗੁਰਮੇਲ ਬਦੇਸ਼ਾ

    ਐ ਗੰਢੇ !
    ਹੁਣ ਤੂੰ ਆਪਣੀ ਔਕਾਤ ਪਛਾਣ ,
    ਕਿ ਤੂੰ ਆਪਣੀ ਛਿੱਲ ਉਧੜਾੳਣੀ ਹੈ
    ਜਾਂ ਬਚਾਉਣੀ ਹੈ !?!
    ਭੁੰਨਣ ਵਾਲੇ ਭੁੰਨ ਦੇਣਗੇ
    ਤੈਨੂੰ …
    ਬਾਈ ਇੰਚ ਦੀ ਗਰਿੱਡਲ ‘ਤੇ
    ਓਵਨ ਦੀਆਂ ਤਪਦੀਆਂ ਸ੍ਲੀਖਾਂ ‘ਤੇ
    ਖੁਸਰੇ ਦੀ ਅੱਡੀ ਵਰਗੇ
    ਫ੍ਰਾਈ-ਪੈਨ ਦੇ ਥ੍ਹਲੇ ਤੇ .!
    ਹੁਣ ਤੂੰ ਆਪਣੀ ਹੋਂਦ ਆਪ ਬਚਾ ਸਕਦਾ ਏਂ…,
    ਚੋਰੀ -ਛਿਪੇ , ਸਿਰੀ ਕਢ ਲੈ –
    ਬਹੱਤਰ ‘ਚ ਹੋਏ ਪ੍ਰਵਾਸੀ ,
    ਗੋਰੇ ਵਰਗੇ -ਪੰਜਾਬੀ ਦੇ ਗਾਰਡਨ ਚ !
    ਜਾਂ , ਰਸੋਈ ਚ’ਪਈ ਟੋਕਰੀ ਚੋਂ ਭੂਕਾਂ ਕਢ੍ਹ ਲੈ .!
    ਸੱਜਰੀ ਮੁਨ੍ਵਾਈ ਗੁੱਤ ਤੇ ਪਈ ਰਬੜ ਚੋਂ ਝਾਕਦੀ ਪੋਨੀ ਵਾਂਗ !
    ਜਾਂ ਤਾਜੀ ਹਵਾ ਚ’
    ਸਿਰ ਕਢ …”ਬਦੇਸ਼ਾ ਫਾਰਮ” ਦੀਆਂ ਵੱਟਾਂ ‘ਤੇ …ਫਗਣ ਮਹੀਨੇ ਦੀ ਸੰਗਰਾਂਦ ਤੋਂ ਦੂਜੇ ਦਿਨ !

  • Kuljeet Mann ਵਗਦੀ ਗੰਗਾ
    ਡੁਬਕੀ ਲਾਈ
    ਫੜਕੇ ਗੰਢਾ

    ਬਦੇਸ਼ਾ ਜੀ ਵਧੀਆ ਕੀਤਾ। ਵਗਦੀ ਗੰਗਾ ਵਿਚ ਹੱਥ ਧੋ ਲਏ।

  • Gurmail Badesha ਫੜਿਆ ਗੰਢਾ
    ਚੁਭਿਆ ਕੰਡਾ
    ਅਸੀਂ ਲਿਆ ਸਹਾਰਾ ਫੁਲਾਂ ਦਾ
  • Kuljeet Mann ਤੇਲੀ ਵੇ ਤਲੀ
    ਤੇਰੇ ਸਿਰ ਤੇ ਕੋਹਲੂ
  • Gurmail Badesha ਕੋਹਲੂ ਦੇ ਪੈਰੀਂ ਤਿਲਕਣ ਵੇ !
    ***********
    ਅਸੀਂ ਸਲਾਦ ਚੀਰਦੇ ਰਹਿ ਗੇ
    ਸਾਡੇ ਹਥ੍ਹੀਂ ਆਈ ਛਿਲਕਣ ਵੇ !
  • Dalbir Sangione Kuljeet ji. pardon me. cheer haran ganda da nahi poetry da ha. Ganda is a commodity and specific eaxample of cheer haran is historical. Are human feelings got hurt when layers of onion is being taken off? the answer is no. Human feeling is awesome when ganda is part of the dish as many people like to eat with our food. So where is the beauty of that moment in which awesome beauty of Haiku lies?
  • Dhido Gill ਦਰ ਅਸਲ ਗੰਢੇ ਦੇ ਚੀਰ ਹਰਣ ਨੇ ਪੰਜਾਬੀ ਹਾਇਕੂ ਦੇ ਹੋ ਰਹੇ ਰਹੇ ਚੀਰ ਹਰਣ ਨੂੰ ਜੱਗ ਜਾਹਰ ਕਰ ਦਿੱਤਾ ਹੈ
Categories: Hokku, Personification | Tags: , , , , | Leave a comment

Personification in Shiki


ਬੇੜੀ ਗੱਲਾਂ ਕਰੇ ਕਿਨਾਰੇ ਨਾਲ ਲੰਬਾ ਹੈ ਅੱਜ ਦਾ ਦਿਨ ਸ਼ੀਕੀ ਮਾਸਓਕਾ

.

ਲ਼ੰਬਾ ਦਿਨ
ਬੇੜੀ ਗੱਲਾਂ ਕਰੇ
ਕਿਨਾਰੇ ਨਾਲ
ਲੰਬਾ ਹੈ ਅੱਜ ਦਾ ਦਿਨ
ਸ਼ੀਕੀ ਮਾਸਓਕਾ

Like · · Unfollow Post · Share · Friday at 3:59am

  • Amarjit Sathi ਕਮਲ ਜੀ ਸ਼ੀਕੀ ਮਾਸਓਕਾ ਦਾ ਹਇਕੂ ਪੋਸਟ ਕਰਨ ਲਈ ਧੰਨਵਾਦ। ਚੰਗਾ ਹੋਵੇ ਜੇ ਹਾਇਕੂ ਦਾ ਸਿਰਲੇਖ ਨਾ ਲਿਖਿਆ ਜਾਵੇ ਜਿਵੇਂ ਪਹਿਲੀ ਪੰਕਤੀ ‘ਲੰਬਾ ਦਿਨ’, ਜੋ ਹਾਇਕੂ ਦਾ ਹਿੱਸਾ ਨਹੀਂ ਹੈ। ਪਰ ਪੜ੍ਹਣ ਵਾਲੇ ਨੂੰ ਭੁਲੇਖਾ ਪੈਂਦਾ ਹੈ।
  • Nirmal Singh Dhunsi ——–
    ਆਪਣੀ ਜਾਣਕਾਰੀ ਲਈ ਹੀ ਪੁੱਛ ਰਿਹਾਂ; ਕੀ ਜਪਾਨੀਆਂ ਨੂੰ ਮਾਨਵੀਕਰਨ ਕਰਨ ਦੀ ਛੋਟ ਹੈ ? ਜਾਂ ਅਨੁਵਾਦ ਕਰਦਿਆ ਮਾਨਵੀਕਰਣ ਹੋ ਗਿਆ ?
  • Ranjit Singh Sra Nirmal Singh Dhunsi ji, according to Gabi Gereve~

    船と岸と話してゐる日永かな
    fune to kishi to hanashite iru hinaga kana

    a boat and the shore
    are talking together . . .
    days getting longer
    Tr. Gabi Greve

    a boat and the shore … haiku-shorthand for
    a person on the boat and a person on the shore.
    This is not a personification of the boat and shore doing the talking.

    The scene could well be in the evening, when it is still light. Husband on board and the wife on the shore, discussing his homecoming. A lot of fishing is done from a small boat close to the shore to get seewead out of the water, for example, or uni (sea urchin) or abalones. Sometimes the men are out fishing and the whole family is on the shore to process the sea urchins for shipping (they get bad easily). They are well withing talking distance, this is a family scene, talking back and forth, once a year enjoyed by small fishing communities in Japan.

  • Dhido Gill this is a classic case of subjective personification….the way it is being defended …any Punjabi haiku can be defended against alleged personification.
  • Ranjit Singh Sra Gill sahab, you are also right.
  • Dhido Gill Actually , Sra Sahib….personally I dont like personified haiku , its fictional in essence , thanks
  • Kuljeet Mann ਅਸੀਂ ਹਰ ਗੱਲ ਨੂੰ ਵਜ਼ਨ ਦੇਣ ਲਈ ਵਿਦਵਾਨਾਂ ਦਾ ਸਹਾਰਾ ਕਿਉੇ ਲੈਂਦੇ ਹਾਂ? ਕੀ ਪੰਜਾਬੀ ਹਾਇਕੂ ਤੇ ਹਾਇਜ਼ਨ ਅਜੇ ਇਸ ਕਾਬਲ ਨਹੀ ਹੋਏ” ਕਿ ਉਹ ਆਪਣੀ ਨਿੱਜੀ ਰਾਏ ਦੇ ਸਕਣ। ਜਿੱਥੇ ਵੀ ਕੋਈ ਮੋਰੀ ਹੁੰਦੀ ਹੈ ਉਸਨੂੰ ਵਿਦਵਾਨ ਬਿਠਾਕੇ ਬੰਦ ਕਰਨ ਦੀ ਕੋਸ਼ਿਸ਼ ਨਹੀ ਕਰਨੀ ਚਾਹੀਦੀ। ਇਹ ਪੰਜਾਬੀ ਹਾਇਕੂ ਹੇ ਤੇ ਸਾਡੇ ਹੀ ਪੈਰਾਮੀਟਰ ਨਾਲ ਮਿਣਨਾ ਚਾਹੀਦਾ ਹੈ ਜਾਂ ਕਿਤੇ ਇਹ ਵੀ ਹੋ ਸਕਦਾ ਹੈ ਕਿ ਕਮੈਟ ਵਿਚ ਨਿੱਜ ਭਾਰੂ ਹੋਵੇ,
  • Kuljeet Mann ਅਜੇ ਮੰਨ ਬਚਨੀ ਜੋ ਹੋਵੇ ਵੀ ਇਕਹਿਰੀ ਨੂੰ ਪੰਜਾਬੀ ਹਾਇਕੂ ਨੇ ਸਵਿਕਾਰ ਨਹੀ ਕੀਤਾ ਜਾਂ ਸਵੀਕਾਰ ਕਰੋ ਜਾਂ ਨਾ ਕਰੋ ਪਰ ਪਲੀਜ਼ ਨਿਹਤ ਲਈ ਵੰਡ ਸ਼ੇਣੀ ਤੋਂ ਉਪਰ ਉਠੋ, ਕਿਤਨੇ ਹੀ ਕਮੈਂਟ ਐਸੇ ਹੁੰਦੇ ਹਨ ਜਿਨ੍ਹਾਂ ਦਾ ਸਬੰਧ ਹਾਇਕੂ ਨਾਲ ਨਹੀ ਹਾਇਜ਼ਨ ਨਾਲ ਨਹੀ ਸਿਰਫ ਕਮੈਂਟੇਟਰ ਨਾਲ ਹੁੰਦਾ ਹੈ, ਜੇ ਕਹੋ ਤਾਂ ਅੱਜ ਤੋਂ ਚਾਰਟ ਬਨਾਉਣਾ ਸ਼ੁਰੂ ਕਰ ਦੇਵੋ, ਜਾਂ ਮੈਰੀ ਡਿਉਟੀ ਲਗਾ ਦੇਵੋ
  • Dhido Gill ਮਨ ਬਚਨੀ….ਸੋਹਣਾ ਸ਼ਬਦ ਜੋੜ ਆ ਮਾਨ ਸਾਹਬ ਆਤਮ ਕਥਾ ਨਾਲੋਂ ਵੀ
  • Amarjit Sathi ਮਨ ਬਚਨੀ = monologue ਅਤੇ ਆਤਮ ਕਥਾ = autobiography
  • Nirmal Singh Dhunsi ਸ਼ੁਕਰੀਆ Ranjit Singh Sra ਜੀ ! ਗਾਬੀ ਦਾ ਹਵਾਲਾ ਪੜ੍ਹ ਕੇ ਮਾਨਵੀਕਰਨ ਦਾ ਸ਼ੰਕਾ ਦੂਰ ਹੋ ਜਾਂਦਾ ਹੈI ਨਾਰਵੇ ਦੇਸ਼ ਹੈ ਬੜਾ ਵੱਡਾ ਪਰ ਅਬਾਦੀ ਇਸ ਦੀ ਇੰਨੀ ਨਹੀਂI ਫੇਰ ਫੀ ਇਸ ਕੋਲ ਚਾਰ ਸਾਹਿਤ ਦੇ ਨੋਬਲ ਇਨਾਮ ਰੱਖਨ ਵਾਲੇ ਲਿਖਾਰੀ ਹਨ Iਇੱਥੇ ਲੋਕਾਂ ´ਚ ਪੜਨ ਦੀ ਅਥਾਹ ਰੁਚੀ ਹੈI ਮੌਸਮ ਇਸ ਰੁਚੀ ਨੂੰ ਵਧਾਉਣ ´ਚ ਆਪਣਾ ਖਾਸ ਰੋਲ ਅਦਾ ਕਰਦਾ ਹੈ I ਅਬਾਦੀ ਘੱਟ ਹੋਣ ਦੇ ਵਾਬਯੂਦ ਇੱਥੇ ਸਾਲ ´ਚ ਤਕਰੀਬਨ ਪੰਜ ਹਜ਼ਾਰ ਟਾਈਟਲਸ ਕਿਤਾਬਾਂ ਦਾ ਛੱਪਦਾ ਤੇ ਢੇਰ ਸਾਰੀਆਂ ਕਿਤਾਬਾਂ ਦਾ ਅਨੁਵਾਦ ਹੁੰਦਾ ਹੈI ਅਨੁਵਾਦੀਆਂ ਦਾ ਕਹਿਣਾ ਹੈ ; ਅਨੁਵਾਦ ਹੋ ਰਹੀ ਬੋਲੀ ਦੀ ਤੁਹਾਨੂੰ ਕਿੰਨੀ ਸਮਝ ਹੈ ਇੰਨਾ ਮਹੱਤਵ ਨਹੀਂ ਰੱਖਦਾ, ਮਹੱਤਵ ਹੈ ਤੁਹਾਡਾ ਆਪਣੀ ਬੋਲੀ ਦੇ ਗਿਆਨ ਦਾ ਹੋਣਾI
  • Nirmal Singh Dhunsi ਇੱਕ ਗੱਲ ਹੋਰ , ਜਿਸ ਸਮੇਂ ਵਿੱਚ ਦੀ ਅਸੀਂ ਲੰਘ ਰਹੇ ਹਾਂ ਇਹ ਸਮਾਂ ਸਾਡੇ ਅੱਗੇ ਇੱਕ ਵੱਡੀ ਮੰਗ ਰੱਖਦਾ ਹੈI ਉਸ ਮੰਗ ਦੀ ਪੂਰਤੀ ਸਿਰਜਕ ਲਈ ਇੱਕ ਚਨੌਤੀ ਹੈ I ਅੱਜ ਲਿਖਿਆ, ਵਜਾਇਆ , ਗਾਇਆ , ਨੱਚਿਆ ਜਾਂ ਬਣਾਇਆ ਕਿਸੇ ਖਾਸ ਵਰਗ ਲਈ ਨਹੀਂ ਜਾ ਸਕਦਾ ! ਅਸੀਂ ਪੰਜਾਬੀ ਇਸ ਖੂਬਸੂਰਤ ਸੰਸਾਰੀ ਗੁਲਦਸਤੇ ਦੇ ਫੁੱਲਾਂ ਵਿੱਚੋਂ ਇੱਕ ਫੁੱਲ ਹਾਂ I ਸੋ ਮੇਰੀ ਧਾਰਨਾ ਇਹ ਹੈ ਕੇ ਇੱਕ ਪੰਜਾਬੀ ਦੁਆਰਾ ਰਚੀ ਗਈ ਰਚਨਾ ਜਿੱਥੇ ਕਿਤੇ ਵੀ ਜਾਵੇ ਬਿਨਾ ਕਿਸੇ ਵਿਆਖਿਆਤ ਦੇ ਸਮਝੀ ਜਾਵੇI ਇਹੀ ਸਾਡੇ ਲਈ ਇੱਕ ਵੱਡੀ ਚਨੌਤੀ ਹੈ ਤੇ ਇਸ ਤੋਂ ਸਾਨੂੰ ਨਿਜ਼ਾਤ ਕਦ ਮਿਲਦੀ ਹੈ ਇਹ ਵੀ ਸਾਡੇ ਤੇ ਨਿਰਭਰ ਹੈ ! ਸੋ ਸਾਡਾ ਨਿਸ਼ਾਨਾ ਖੇਤਰੀ ਹੁੰਦੇ ਹੋਏ ਵੀ ਗੱਲ ਸੰਸਾਰੀ ਮਹਿਫਲ ´ਚ ਰੱਖਣ ਦਾ ਹੋਣਾ ਚਾਹੀਦਾ ਹੈ I
  • Kuljeet Mann ਮੰਨ ਬਚਨੀ ਆਤਮ ਕਥਾ ਨਹੀ ਹੁੰਦਾ, ਇਹ ਖਿਣ ਦੀ ਸੋਚ ਹੁੰਦੀ ਹੈ, ਇਸਦੀ ਉਜਾਗਰਤਾ ਨੂੰ ਬਹੁ ਪਰਤੀ ਬਣਾਇਆ ਜਾ ਸਕਦਾ ਹੈ । ਆਤਮ ਕਥਾ ਸਾਰੀ ਜ਼ਿੰਦਗੀ ਨਾਲ ਸਬੰਧ ਰਖਦੀ ਹੈ,
  • Kuljeet Mann ਕਿਸੇ ਹੱਦ ਤੱਕ ਇਸਨੂੰ ਅੰਗਰੇਜੀ ਦੇ ਕਥਾਰਿਸਿਸ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ, ਕਈ ਵਾਰ ਇਸਨੂੰ ਆਤਮ ਮੰਥਨ ਵੀ ਕਹਿ ਲਿਆ ਜਾਂਦਾ ਹੈ ਪਰ ਆਤਮ ਮੰਥਨ ਵੀ ਮੰਨਬਚਨੀ ਦਾ ਸਮ ਅਰਥੀ ਨਹੀ ਹੈ।
  • Kuljeet Mann ਬੇੜੀ ਗੱਲਾਂ ਕਰੇ
    ਕਿਨਾਰੇ ਨਾਲ
    ਲੰਬਾ ਹੈ ਅੱਜ ਦਾ ਦਿਨ

    ਇਹ ਸ਼ੀਕੀ ਮਾਸਓਕਾ ਦਾ ਹਾਇਕੂ ਹੈ। ਕਿਉਂਕਿ ਇਹ ਮੰਨੇ ਪ੍ਰਮੰਨੇ ਵਿਦਵਾਨ ਦਾ ਹੈ। ਹੁਣ ਗੱਲ ਕਰਦੇ ਹਾਂ ਕਿ ਜੇ ਇਹੋ ਹਾਇਕੂ ਕਿਸੇ ਪੰਜਾਬੀ ਨੇ ਲਿਖਿਆ ਹੁੰਦਾ ਤਾਂ ਕੀ ਇਸਨੂੰ ਸਵੀਕਾਰ ਕਰ ਲਿਆ ਜਾਂਦਾ? ਜੇ ਸਵੀਕਾਰ ਕੀਤਾ ਜਾ ਸਕਦਾ ਹੈ ਤਾਂ ਪਲੀਜ਼ ਐਡਮਨ ਨੂੰ ਬੇਨਤੀ ਹੇ ਕੀ ਇਸਨੂੰ ਉਦਾਹਰਣ ਦੇ ਤੌਰ ਤੇ ਡੌਕਸ ਵਿਚ ਪਾ ਦਿੱਤਾ ਜਾਵੇ ਤਾਂ ਕਿ ਇਸਨੂੰ ਅਧਾਰ ਬਣਾ ਲਿਆ ਜਾਵੇ।
    ਹੁਣ ਮੈ ਗੱਲ ਕਰਦਾ ਹਾਂ ਕਿ ਜੇ ਹਾਇਕੂ ਕਿਸੇ ਪੰਜਾਬੀ ਨੇ ਲਿਖਿਆ ਹੁੰਦਾ ਹੈ ਤਾ ਇਸਦੀਆਂ ਕਿਹੜੀਆਂ ਗੱਲਾਂ ਤੇ ਉਂਗਲ ਰੱਖੀ ਜਾ ਸਕਦੀ ਸੀ. ਪਹਿਲੀ ਗੱਲ ਇਹਦੇ ਵਿਚ ਕਿਗੋ ਸਪਸ਼ਟ ਨਹੀ ਹੈ, ਮਾਰਚ ਤੋਂ ਲੈਕੇ ਅਕਤੂਬਰ ਤਕ ਦਾ ਸਮਾ ਹੈ ਬੇੜੀ ਦਾ,ਹਾਂ ਹਾਇਪੌਥੀਸਸ ਬਣਾ ਲਵੋ ਕਿ ਇਹ ਮੱਛੀਆਂ ਫੜਂਨ ਦੀ ਗੱਲ ਹੈ ਤਾ ਇਸ ਹਾਇਪੋਥੀਸਸ ਨੂੰ ਮੈਂ ਐਬਜ਼ਰਡ ਹੀ ਕਹਾਂਗਾ। ਦੂਜੀ ਗੱਲ ਇਹ ਕਵਿਕ ਹੈ ਤੇ ਕਵਿਤਾ ਨਾਲ ਹੀ ਜੋੜ ਕੇ ਵੇਖਿਆ ਜਾ ਸਕਦਾ ਹੈ, ਕੋਈ ਵੀ ਲਛਣ ਪੰਜਾਬੀ ਹਾਇਕੂ ਵਾਲਾ ਨਹੀ ( ਮੈਂ ਪੰਜਾਬੀ ਹਾਇਕੂ ਕਿਹਾ ਹੈ) ਸ਼ੀਕੀ ਦਾ ਨਹੀ।ਬੇੜੀ ਗੱਲਾਂ ਕਰਦੀ ਹੈ ਇਹ ਮਾਨਵੀਕਰਨ ਦੀ ਉਭਰਵੀਂ ਮਿਸਾਲ ਹੈ ਜਿਸਨੂੰ ਅਜੇ ਪੰਜਾਬੀ ਨੇ ਸਵੀਕਾਰ ਨਹੀ ਕੀਤਾ, ਤੇ ਗੱਲ ਘਟੇ ਮਿੱਟੀ ਨਾ ਰੋਲੀ ਜਾਵੇ ਜੇ ਮੇਰੇ ਨਾਲ ਸਹਿਮਤੀ ਪਰਗਟਾਉ ਤੇ ਜਾਂ ਤਸਦੀਕ ਕਰੋ ਕਿ ਇਹ ਮਾਨਵੀਕਰਨ ਨਹੀ ਹੈ। ਤੇ ਇਸਨੂੰ ਸੰਨਦ ਦੇ ਤੌਰ ਤੇ ਬਾਦ ਵਿਚ ਵਰਤਿਆ ਜਾਵੇ ਤੇ ਆਏ ਕਿੰਤੂਆਂ ਦਾ ਜੁਆਬ ਵੀ ਦਿੱਤਾ ਜਾਵੇ।ਹੁਣ ਲੰਬਾ ਦਿਨ ਉਪਰ ਭੇਜਣ ਦੀ ਵੀ ਕੋਈ ਲੋੜ ਨਹੀ ਤੇ ਨਾ ਹੀ ਕਟ ਮਾਰਕ ਦੀ, ਨਾ ਫਰੈਗਮੈਂਟ ਤੇ ਨਾ ਫਰੇਜ਼ ਦੀ, ਨਾ ਹੀ ਕਿਗੋ ਲਭਣ ਦੀ, ਕਿਉਕਿ ਇਹ ਪੰਜਾਬੀ ਹਾਇਕੂ ਨਹੀ ਹੈ ਲਿਖਿਆ ਜਿਸਦਾ ਮਰਜੀ ਹੋਵੇ,ਜਾਂ ਆਪਣੇ ਕੀਤੇ ਹੋਏ ਕੰਮਾ ਨੂੰ ਦੁਬਾਰਾ ਘੋਖਕੇ ਹਾਇਕੂ ਦੀ ਨਵੀ ਪ੍ਰਭਿਸ਼ਾ ਵਿਕਸਿਤ ਕਰ ਲਵੋ,

  • Kuljeet Mann ਵਿਦਵਾਨ ਸਜਣ ਇਸਦਾ ਨੋਟਿਸ ਲੈਣ ਨਹੀ ਤਾਂ ਮੈ ਉਨ੍ਹਾ ਨੂੰ ਵਿਦਵਾਨ ਮੰਨਣ ਤੋ ਇਨਕਾਰੀ ਹੋਵਾਂਗਾ
  • Amarjit Sathi ਹਾਇਕੂ ਬੋਧ ਦੇ ਪੰਨਾ 118 ‘ਤੇ ਮਾਨਵੀਕਰਨ ਬਾਰੇ ਇਸ ਤਰਾਂ ਲਿਖਿਆ ਹੈ:

    ਮਾਨਵੀਕਰਣ (Personification/anthropomorphism)

    ਪਸ਼ੂ, ਪੰਛੀਆਂ, ਨਿਰਜੀਵ ਵਸਤਾਂ, ਪਦਾਰਥਾਂ, ਗਿਆਨ ਵਿਸ਼ਿਆਂ, ਭੂਤ-ਪਰੇਤਾਂ, ਕੁਦਰਤੀ ਸ਼ਕਤੀਆਂ ਜਿਵੇਂ ਸੂਰਜ, ਚੰਨ, ਹਵਾ, ਬਰਖਾ ਆਦਿ ਅਤੇ ਨਿਰੂਪ ਸੰਕਲਪਾਂ ਜਿਵੇਂ ਸੰਸਥਾਵਾਂ, ਸਰਕਾਰਾਂ ਨੂੰ ਸੋਚ ਵਿਚਾਰ ਅਤੇ ਵਾਰਤਾਲਾਪ ਕਰਨ ਦੇ ਸਮਰੱਥ ਅਤੇ ਜੀਵਤ ਦਰਸਾਉਣਾ ਮਾਨਵੀਕਰਣ ਹੈ। ਧਰਮ ਅਤੇ ਮਿਥਿਹਾਸ ਦੇ ਸੰਧਰਭ ਵਿਚ ਮਾਨਵੀਕਰਣ ਦਾ ਭਾਵ ਹੈ ਦੇਵੀ ਦੇਵਤਿਆਂ ਨੂੰ ਮਾਨਵੀ ਰੂਪ ਵਿਚ ਵੇਖਣਾ ਅਤੇ ਮਾਨਵੀ ਗੁਣਾਂ ਵਾਲੇ ਸਮਝਣਾ। ਜਿਵੇਂ ਦੇਵੀ ਦੇਵਤਿਆਂ ਦੇ ਵਿਆਹ ਹੁੰਦੇ, ਬੱਚੇ ਹੁੰਦੇ, ਉਹ ਜੰਗ ਲੜਦੇ, ਹਥਿਆਰ ਪਾਉਂਦੇ, ਘੋੜਿਆਂ ਹਾਥੀਆਂ ਦੀ ਸਵਾਰੀ ਕਰਦੇ ਅਤੇ ਭੋਜਨ ਕਰਦੇ ਦਰਸਾਉਣਾ। ਮਾਨਵੀਕਰਣ ਸਦੀਆਂ ਤੋਂ ਸਾਡੀ ਬੋਲੀ ਦਾ ਇਕ ਅਹਿਮ ਹਿੱਸਾ ਰਿਹਾ ਹੈ। ਤੋਤਾ ਮੈਨਾਂ ਦੀਆਂ ਕਹਾਣੀਆਂ ਅਨੁਸਾਰ ਲੋਕਯਾਨ ਵਿਚ ਪਸ਼ੂ ਪੰਛਿਆਂ ਨੂੰ ਮਾਨਵੀ ਗੁਣ ਦੇ ਕੇ ਇਸ ਵਿਧਾ ਨੂੰ ਕਹਾਣੀਆਂ ਦੱਸਣ ਲਈ ਵਰਤਣ ਦੀ ਪ੍ਰਥਾ ਬੜੀ ਪੁਰਾਣੀ ਹੈ।

    ਆਮ ਭਾਸ਼ਾ ਵਿਚ ਵੀ ਕੁਰਸੀ ਦੀਆਂ ਟੰਗਾਂ, ਡੁੱਬ ਰਿਹਾ ਸੂਰਜ, ਚੰਨ ਚੜ੍ਹ ਰਿਹਾ ਹੈ, ਦਰਿਆ ਵਹਿ ਰਹਿਆ ਹੈ, ਹਵਾ ਚੱਲ ਰਹੀ ਹੈ, ਸਮਾਂ ਹੱਥੋਂ ਨਾ ਗਵਾ, ਭੂਤ ਚੰਬੜਿਆ ਹੈ ਆਦਿ ਕਿਹਾ ਜਾਂਦਾ ਹੈ। ਮਾਨਵੀਕਰਣ ਕਵਿਤਾ ਵਿਚ ਵਧੇਰੇ ਕਾਵਿਕਤਾ ਅਤੇ ਗਹਿਰਾਈ ਪੈਦਾ ਕਰਦਾ ਹੈ। ਤਾਨਕਾ ਦੇ ਪ੍ਰਭਾਵ ਹੇਠ ਲਿਖੀ ਹਾਇਕੂ ਵਿਚ ਇਹ ਅੰਸ਼ ਬਹੁਤੀ ਮਿਕਦਾਰ ਵਿਚ ਮਿਲਦਾ ਹੈ ਕਿਉਂਕਿ ਤਾਨਕਾ ਵਿਚ ਮਾਨਵੀਕਰਣ ਦੀ ਆਗਿਆ ਹੈ। ਮਾਨਵੀਕਰਣ ਲੇਖਕ ਅਤੇ ਚੀਜ਼ਾਂ ਦੀ ਆਪਸੀ ਸਾਂਝ ਕਾਇਮ ਕਰਦਾ ਹੈ ਅਤੇ ਹਾਇਕੁ ਵਿਧੀ ਦੇ ਅਨੁਕੂਲ ਹੀ ਲਗਦਾ ਹੈ। ਇਸ ਲਈ ਇਹ ਕਹਿਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕਿ ਲੇਖਕ ਮਾਨਵੀਕਰਣ ਕਰਕੇ ਇਸ ਨਿਯਮ ਦੀ ਉਲੰਘਣਾ ਕਰ ਰਿਹਾ ਹੈ ਜਾਂ ਨਹੀਂ। ਮਾਨਵੀਕਰਣ ਹਾਇਕੂ ਦੇ ‘ਜੋ ਹੈ ਸੋ ਹੈ’ ਦੇ ਨਿਯਮ ਦੇ ਅਨੁਕੂਲ ਨਹੀਂ। ਮਾਨਵੀਕਰਣ ਵਿਚ ਇਹ ਸੰਭਾਵਨਾ ਸਦਾ ਬਣੀ ਰਹਿੰਦੀ ਹੈ ਕਿ ਕਵੀ ਆਪਣੇ ਸੋਚ ਵਿਚਾਰ ਜਾਂ ਦ੍ਰਿਸ਼ਟੀਕੋਣ ਨੂੰ ਵਾਪਰ ਰਹੀ ਘਟਨਾ, ਜਾਂ ਵਿਸ਼ੇ ਵਸਤੂ ‘ਤੇ ਲਾਗੂ ਕਰ ਦੇਵੇ। ਇਸ ਲਈ ਜੇਕਰ ਕਵੀ ਮਾਨਵੀਕਰਣ ਕੀਤੇ ਬਗੈਰ ਅਪਣੀ ਗੱਲ ਕਹਿ ਸਕੇ ਤਾਂ ਇਹ ਉਸਦੀ ਪ੍ਰੋੜ੍ਹਤਾ ਅਤੇ ਸਮਰੱਥਾ ਹੈ। ਇੰਜ ਕਰਦਿਆਂ ਉਹ ਹਾਇਕੂ ਦੀ ਆਤਮਾ ਦੇ ਵੱਧ ਨੇੜੇ ਰਹਿੰਦਾ ਹੈ। ਪੁਰਾਤਨ ਜਾਪਾਨੀ ਹਾਇਕੂ ਲੇਖਕ ਵੀ ਮਾਨਵੀਕਰਣ ਕਰਦੇ ਰਹੇ ਹਨ ਅਤੇ ਅਧੁਨਿਕ ਲੇਖਕ ਵੀ ਕਰਦੇ ਹਨ:
    ਕਿਸ਼ਤੀ ਅਤੇ ਕਿਨਾਰਾ
    ਲੱਗੇ ਗੱਪਾਂ ਮਾਰਨ
    ਬੜਾ ਲੰਮੇਰਾ ਦਿਨ
    ਸ਼ਿੱਕੀ

    ਇਕੱਲਾ ਡੈਫੋਡਿਲ
    ਉਡੀਕ ਰਿਹਾ ਆ ਰਲਣ ਹੋਰ ਵੀ –
    ਮੁੱਕ ਰਹੀ ਸਰਦੀ
    ਮਾਓਰਿਸ ਕੋਆਇਆਡ

    ਮਾਨਵੀਕਰਣ ਦਾ ਵਿਰੋਧ ਕਰਨ ਵਾਲੀਆ ਦਾ ਵਿਚਾਰ ਹੈ ਕਿ ਪਰੰਪਰਿਕ ਹਾਇਕੂ ਅਨਿੱਜੀ ਕਵਿਤਾ ਹੈ। ਇਸ ਦਾ ਆਨੰਦ ਨਿਰੋਲ ‘ਜੋ ਹੈ ਸੋ ਹੈ’ ਵਿਚ ਹੈ। ਮਾਨਵੀਕਰਣ ਲਈ ਲੇਖਕ ਅਤੇ ਪਾਠਕ ਦੋਹਾਂ ਨੂੰ ਕਲਪਣਾ ਅਤੇ ਬੁੱਧੀ ਦੀ ਵਰਤੋਂ ਕਰਨੀ ਪੈਂਦੀ ਹੈ ਜਿਸ ਨਾਲ਼ ਹਾਇਕੂ ਦਾ ਸ਼ਾਂਤ ਅਤੇ ਇਕਾਗਰ ਪ੍ਰਭਾਵ ਭੰਗ ਹੁੰਦਾ ਹੈ। ਹਾਇਕੂ ਸੰਸਾਰਕ ਵਸਤਾਂ ਅਤੇ ਸਥਿਤੀਆਂ ਨੂੰ ਬਿਨਾਂ ਕਿਸੇ ਮਾਨਵੀ ਰੰਗਤ ਜਾਂ ਭਾਵ-ਅਰਥ ਦਿੱਤਿਆਂ ਬਿਆਨ ਕਰਦੀ ਹੈ। ਪੰਜਾਬੀ ਹਾਇਕੂ ਲੇਖਕ ਮਾਨਵੀਕਰਣ ਦੀ ਕਿੰਨੀ ਅਤੇ ਕਿਵੇਂ ਵਰਤੋਂ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ। ਮੇਰੀ
    ਜਾਚੇ ਮਾਨਵੀਕਰਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ।
    ਮਾਨ ਸਾਹਿਬ ਇਸ ਮਸਲੇ ਬਾਰੇ ਕੋਈ ਵੀ ਇਕ ਟੁੱਕ ਫੈਸਲਾ ਲੈਣਾ ਬੜਾ ਮੁਸ਼ਕਲ ਹੈ ਅਤੇ ਨਾ ਹੀ ਲੈਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਕਲਾ ਕਦੇ ਵੀ ਇਕੋ ਲੀਹ ‘ਤੇ ਨਹੀਂ ਚੱਲਦੀ ਅਤੇ ਨਾ ਹੀ ਚਲਾਈ ਜਾ ਸਕਦੀ ਹੈ। ਮੇਰਾ ਮਸ਼ਵਰਾ ਤਾਂ ਇਹੋ ਹੈ ਕਿ ਸਾਨੂੰ ਮਾਨਵੀਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਪਰ ਇਸ ਦੀ ਬਿਲਕੁਲ ਮਨਾਹੀ ਕਰਨਾ ਵੀ ਠੀਕ ਨਹੀਂ ਹੈ।

  • Kuljeet Mann ਸਾਥੀ ਜੀ ਮੇਰਾ ਤੇ ਕਿੰਤੂ ਸਿਰਫ ਇਤਨਾ ਹੈ ਕਿ ਚਰਚਾ ਵਿਚਲੇ ਹਾਇਕੂ ਵਿਚ ਮਾਨਵੀਕਰਨ ਹੋਇਆ ਹੈ ਕਿ ਨਹੀ, ਨਿੱਜੀ ਤੌਰ ਤੇ ਮੈ ਮਾਨਵੀਕਰਨ ਦੇ ਹੱਕ ਵਿਚ ਹਾਂ ਬਸ਼ਰਤੇ ਕਿ ਉਹ ਹਾਇਕੂ ਹੋਣ ਦਾ ਭਰਮ ਹੀ ਨਾ ਪਾਲਦਾ ਹੋਵੇ ਬਲਕਿ ਹਾਇਕੂ ਹੋਵੇ, ਪਰ ਇਸ ਚਰਚਾ ਵਿਚਲੇ ਹਾਇਕੂ ਨੂੰ ਮੈਂ ਹਾਇਕੁ ਨਾਲੋਂ ਕਵਿਤਾ ਮੰਨਦਾ ਹਾਂ,ਇਸ ਵਿਚ ਕਿਤੇ ਵੀ ਨਾ ਦ੍ਰਿਸ਼ ਹੈ ਨਾ ਖਿਣ ਤੇ ਨਾ ਹੀ ਪੜ੍ਹਨ ਵਾਲੇ ਦੀ ਸੁਰਤ ਇੱਕ ਪਲ ਲਈ ਰੁਕਦੀ ਹੈ ਜੋ ਮੇਰੇ ਜਾਚੇ ਸਭਤੋਂ ਜ਼ਰੂਰੀ ਹੈ
  • Kuljeet Mann ਇਸ ਕਾਵਿ ਟੁਕੜੀ ਨੂੰ ਅੱਜ ਤਕ ਪੰਜਾਬੀ ਵਿਚ ਰਚੇ ਜਾ ਰਹੇ ਕਿਸੇ ਵੀ ਨਿਯਮ ਵਿਚ ਨਹੀ ਫਿਟ ਕੀਤਾ ਜਾ ਸਕਦਾ
  • Amarjit Sathi ਮਾਨ ਸਾਹਿਬ ਇਹ ਹਾਇਕੂ ਸਿਰਫ ਇਹ ਦਰਸਾਉਣ ਲਈ ਚੁਣਿਆਂ ਸੀ ਕਿ ਪੁਰਾਤਨ ਹਾਇਕੂ ਵਿਚ ਮਾਨਵੀਕਰਨ ਹੁੰਦਾ ਸੀ। ਆਧੁਨਿਕ ਹਾਇਕੂ ਵਿਚ ਵੀ ਹੁੰਦਾ ਹੈ। ਹਾਇਕੂ ਦੇ ਜੋ ਗੁਣ ਪੰਜਾਬੀ ਹਾਇਕੂ ਵਿਚ ਅਪਣਾਉਣ ਲਈ ਸਲਾਹ ਦਿੱਤੀ ਜਾਂਦੀ ਹੈ ਜਰੂਰੀ ਨਹੀਂ ਕਿ ਉਹ ਪੁਰਾਤਨ ਹਾਇਕੂ ‘ਤੇ ਵੀ ਲਾਗੂ ਹੁੰਦੇ ਹੋਣ ਜਾਂ ਭਵਿਖ ਵਿਚ ਲਿਖੀ ਜਾਣ ਵਾਲ਼ੀ ਹਾਇਕੂ ਤੇ ਵੀ ਪੂਰੀ ਤਰਾਂ ਲਾਗੂ ਹੋਣਗੇ। ਹਾਇਕੂ ਦੇ ਨਿਯਮ ਬਣਦੇ ਟੁੱਟਦੇ ਰਹੇ ਹਨ ਅਤੇ ਅੱਗੇ ਵੀ ਇਸ ਤਰਾਂ ਹੁੰਦਾ ਰਹੇਗਾ। ਜੋ ਪਾਠਕ ਜਾਂ ਚਿੰਤਕ ਇਸ ਹਾਇਕੂ ਨੂੰ ਵਧੀਆ ਹਾਇਕੂ ਸਮਝਦੇ ਹਨ ਸ਼ਾਇਦ ਉਨ੍ਹਾਂ ਦਾ ਮਾਪਦੰਡ ਕੁਝ ਵੱਖਰਾ ਹੈ।
  • Jasmer Singh Lall ::

    ਮੈਨੂੰ ਹਾਇਕੂ ਵਾਰੇ ਕੋਈ ਖਾਸ ਗਿਆਂਨ ਨਹੀਂ ਸੀ ਅਤੇ ਨਾ ਹੀ ਅਜੇ ਹੈ , ਪਰ ਇਸ ਸਾਰੀ ਪੋਸਟ ਉੱਤੇ ਹੋਈ ਵਾਰਤਾਲਾਪ ਨੇਂ ਮੇਰੇ ਗਿਆਂਨ ਵਿੱਚ ਹਾਇਕੂ ਦੀ ਰੂਪ ਰੇਖਾ ਨੂੰ ਸਮਝਣ ਵਾਰੇ ਬਹੁਤ ਵਾਧਾ ਕੀਤਾ ਹੈ ! ਮੈਂ ਸਾਰੇ ਭਾਗ ਲੈਣ ਵਾਲੇ ਅਦੀਬਾਂ ਦਾ ਬੜਾ ਹੀ ਰਿਣੀ ਹਾਂ !

  • Dhido Gill ਸਾਥੀ ਹੋਰਾਂ ਦੀ ਹੇਠਲੀ ਕਾਬਲੇਗੌਰ ਮਨੌਤ ਹੈ ….ਤੇ ਮਾਰਗਦ੍ਰਸ਼ਕ ਵੀ ਹੋ ਸਕਦੀ ਹੈ…ਮਾਨ ਸਾਹਿਬ ……ਕਿ ਉਹ ਪੰਜਾਬੀ ਹਾਇਕੂ ਸੈਂਚੇ ( template ) ਦੀ ਘਾੜਤ ਨੂੰ ਪੂਰਕ ਰੂਪ ਵਿੱਚ ਨਹਿਂ ਦੇਖਦੇ , ਸਗੋਂ ਇੰਜ ਦੇਖਦੇ ਹਨ ਕਿ ਇਸ ਪ੍ਰਵਾਹ ਨੇ ਆਪਣਾ ਮਾਰਗ ਆਪ ਤਲਾਸ਼ਣਾ ਹੈ………ਸਮੱਸਿਆ ਓਥੇ ਹੈ ਜੁ ਇਹ ਸਮਝਦੇ ਹਨ ਕਿ ਉਹ ਪੰਜਾਬੀ ਹਾਇਕੂ ਦਾ ਸ਼ੁਧ ਨਮੂਨਾ ਬਣਾਈ ਬੈਠੇ ਹਨ , ਸੱਚੇ ਸੌਦੇ ਵਰਗਾ ਸੈਂਚਾ ਬਣਾ ਚੁੱਕੇ ਹਨ…………………………………………………………………………………….ਹੇਠਲੀ ਤੁਕ ਸਾਥੀ ਹੋਰਾਂ ਦੀ ਹੈ…………………………………………….
    ਇਸ ਮਸਲੇ ਬਾਰੇ ਕੋਈ ਵੀ ਇਕ ਟੁੱਕ ਫੈਸਲਾ ਲੈਣਾ ਬੜਾ ਮੁਸ਼ਕਲ ਹੈ ਅਤੇ ਨਾ ਹੀ ਲੈਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਕਲਾ ਕਦੇ ਵੀ ਇਕੋ ਲੀਹ ‘ਤੇ ਨਹੀਂ ਚੱਲਦੀ ਅਤੇ ਨਾ ਹੀ ਚਲਾਈ ਜਾ ਸਕਦੀ ਹੈ। ਮੇਰਾ ਮਸ਼ਵਰਾ ਤਾਂ ਇਹੋ ਹੈ ਕਿ ਸਾਨੂੰ ਮਾਨਵੀਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ ਪਰ ਇਸ ਦੀ ਬਿਲਕੁਲ ਮਨਾਹੀ ਕਰਨਾ ਵੀ ਠੀਕ ਨਹੀਂ ਹੈ।
  • Dalvir Gill Dhido Gill, Kuljeet Mann, let’s try to discuss it further. We can use the light shown by Gabi Greve.
  • Dhido Gill ਦਲਵੀਰ ਗਿੱਲ ਜੀ…….ਮੇਰੀ ਸਮੱਸਿਆ ਤਾਂ ਮੌਜੂਦਾ ਹਾਇਕੂ ਦੇ ਰੂਪ ਨਾਲ ਇਹੀ ਹੈ ਜਦ ਹਾਈਜਨ ਦ੍ਰਿਸ਼ ਦੀ , ਇੱਕ ਖਾਸ ਖਿਣ ਦੇ ਭੌਤਕ ਰੂਪ ਨੂੰ ਉਲੰਘ ਕੇ ਇਸ ਰਾਂਹੀ ਮਾਨਵੀਕਰਨ ਕਰਦਾ ਹੈ , ਮਨ ਬਚਨੀ ਦੀ ਬਾਤ ਪਾਉਂਦਾ ਹੈ ਤਾਂ ਅਕਸਰ ਕਾਲਪਨਿੱਕ ਰੁੱਖ ਅਖਤਿਆਰ ਕਰ ਲੈੱਦਾ ਹੈ ਤਾਂ ਇਹ ਕਲਾਸਿਕ ਹਾਇਕੂ ਨੀ ਰਹ ਜਾਂਦਾ…
    ਬੇੜੀ ਗੱਲਾਂ ਕਰੇ
    ਕਿਨਾਰੇ ਨਾਲ
    ਲੰਬਾ ਹੈ ਅੱਜ ਦਾ ਦਿਨ
    ਸ਼ੀਕੀ ਮਾਸਓਕਾ
    ……………..ਪਤਾ ਨਹਿਂ ਕਿਉਂ ਉਪਰੋਕਤ ਤਿੰਨ ਲਾਇਨਾਂ ਕਾਲਪਨਿਕ ਕਾਵਿਕ ਫਲਸਫੀ ਵਾਰਤਕ ਟੂਕ ਹੀ ਹੈ……ਹਾਇਕੂ ਨਹਿਂ ਹੈ
  • Sanjay Sanan Dhido Gill ji, Dalvir Gill ji…, as far as I am concerned…., I am not qualified enough to comment on this post of ਸ਼ੀਕੀ ਮਾਸਓਕਾ////
  • Dalvir Gill ਸਵਖਤੇ ਹੀ ਦੋਵੇਂ ਪਿਓ-ਪੁੱਤ ਖ਼ੇਤ ਆ ਗਏ ਪਿੱਛੇ ਪਤਾ ਨਹੀਂ ਕੀ ਹੋਇਆ ਕਿ ਨਾਂ ਦਸ ਵਜਾ ਨਾਂ ਦੁਪਿਹਰ ਦੀ ਰੋਟੀ ਆਈ ਨਾ ਸ਼ਾਮ ਦੀ ਚਾਹ ਸੂਰਜ ਕਾਫ਼ੀ ਥੱਲੇ ਚਲਾ ਗਿਆ ਸੀ ਤਾਂ ਬਾਪੂ ਬੋਲਿਆ,”ਪੁੱਤ ਦੇਖ ਤਾਂ ਓਹ ਕਿਸੇ ਦੀ ਟਾਂਡਿਆਂ ਦੀ ਭਰੀ ਰੇਹੜੀ ਜਾਂਦੀ ਹੈ ਕਿ ਤੇਰੀ ਬੇਬੇ ਰੋਟੀ ਲਈ ਆਉਂਦੀ ਆ।”

    ਮਲਾਹ ਦੀ ਅੱਜ ਬਹੁਣੀ ਵੀ ਨਹੀਂ ਹੋਈ ‘ਤੇ ਦਿਨ ਵੀ ਐਸੇ ਚੱਲ ਰਹੇ ਹਨ ਕਿ ਕੋਈ ਹੋਰ ਵੀ ਦੂਜੇ ਕਿਨਾਰੇ ਜਾਣ ਵਾਲਾ ਨਜ਼ਰੀਂ ਨਹੀਂ ਪੈਂਦਾ l ਲੱਗਦਾ ਹੈ ਕਿ ਮੈਂ ਤਾਂ ਫ਼ਜ਼ੂਲ ਹੀ ਚੁੱਪ-ਚਾਪ ਬੈਠਾ ਹਾਂ ਬੱਸ ਲਹਿਰਾਂ ‘ਤੇ ਝੂਲਦੀ ਹੋਈ ਕਸ਼ਤੀ ਜਿਵੇਂ ਕਿਨਾਰੇ ਨਾਲ ਗਲਾਂ ਕਰ ਰਹੀ ਹੈ ….. ਅੱਜ ਦਾ ਦਿਨ ਮੁੱਕਣ ‘ਚ ਨਹੀਂ ਆਵੇਗਾ !
    ਇਹ ਇੱਕ ਵਿਆਖਿਆ ਹੈ, ਕੁਲਜੀਤ ਮਾਨ ਭਾਜੀ ਵੀ ਆਪਣੀ ਵਿਆਖਿਆ ਪੇਸ਼ ਕਰ ਚੁੱਕੇ ਹਨ, ਇਸਦੀਆਂ ਹੋਰ ਵੀ ਵਿਆਖਿਆਵਾਂ ਸੰਭਵ ਹਨ, ਵਿਆਖਿਆ ਹੈ ਹੀ ਅੰਤਰ-ਮੁੱਖੀ ਵਰਤਾਰਾ। ਅਸੀਂ ਸਗੋਂ ਇਸ ਗੱਲ ਤੇ ਹੀ ਜੋਰ ਦਿੰਦੇ ਰਹੇ ਕਿ ਹਾਇਕੂ ਰਚਨਾ ਇੰਝ ਹੋਵੇ ਕਿ ਓਹ ਇੱਕ ਖ਼ਾਸ ਸਥੂਲ ਬਿੰਬ ਪੈਦਾ ਕਰੇ “ਸ਼ਬਦ-ਚਿਤ੍ਰ” l

  • Dhido Gill ਦਲਵੀਰ ਜੀ…ਤੁਹਾਡੀ ਇਹ ਵਿਧੀ ਨਾਲ ਹਰ ਊਟ ਪਟਾਂਗ ਸ਼ਾਬਦਕ ਜੋੜ ਦੀ ਵਿਆਖਿਆ ਹੋ ਸਕਦੀ ਹੈ….ਚਲੋ ਇਹ ਗੱਲ ਏਥੇ ਹੀ ਛੱਡ ਦਿਉ
Categories: Hokku, Personification | Leave a comment

Blog at WordPress.com.