Posts Tagged With: ਮੇਰੀ ਕਹਾਣੀ

ਵੋ ਨ ਸਮਝਾ ਹੈ ਨ ਸਮਝੇਗਾ, ਮਗਰ ਕਹਿਨਾ ਉਸੇ


ਵੋ ਨ ਸਮਝਾ ਹੈ ਨ ਸਮਝੇਗਾ, ਮਗਰ ਕਹਿਨਾ ਉਸੇ

 

ਇਸ ਗੁੱਡੀ ਨੂੰ ਲੱਗ ਰਿਹਾ ਹੈ ਜਿਵੇਂ ਜੇ ਕੋਈ ਸੁਣੂੰਗਾ ਤਾਂ “ਸਭ ਅੱਛਾ ਹੋ ਜਾਏਗਾ”, ਇਸੇ ਆਸ ਉੱਪਰ ਦੋ ਢਾਈ ਸਾਲ ਖ਼ਰਾਬ ਹੋ ਗਏ, ਖ਼ਬਰ ਦੁੱਖ ਵਾਲੀ ਹੈ ਪਰ ਸੁਣਾਉਣੀ ਹੀ ਪੈਣੀ ਹੈ:

 

ਸਰੀਰਿਕ, ਫਾਇਨੈਨਸ਼ੀਅਲ, ਜਜ਼ਬਾਤੀ, ਬੋਲ-ਬਚਨ ( ਨਿੰਦਾ-ਪ੍ਰਚਾਰ/ਪ੍ਰਸਾਰ ਸਮੇਤ ), ਰਿਸ਼ਤਿਆਂ ਦੇ ਨਾਮ ਹੇਠ ਅਤੇ ਰੂਹਾਨੀ ਜ਼ੁਲਮ ਸਹਿੰਦੇ ਬੰਦੇ ਨੂੰ ਲੱਗਦਾ ਹੈ ਕਿ ਉਹ ਜ਼ਿੰਦਾ-ਸ਼ਹੀਦ ਹੈ ਅਤੇ ਇੱਕ ਦਿਨ ਜ਼ਾਲਿਮ ਹਾਰੇਗਾ, ਬਦਲੇਗਾ ਅਤੇ ਆਪਣਾ ਜ਼ੁਲਮ ਬੰਦ ਕਰ ਮੈਨੂੰ ਮੇਰਾ ਬਣਦਾ ਥਾਂ ਦੇਵੇਗਾ।

 

ਸਾਡੀ ਰਾਜਨੀਤਿਕ ਸੋਚ ਭੀ ਜਾਂ ਤਾਂ ਇੰਨੀ ਗੁੰਝਲਦਾਰ ਹੈ ਜਿੰਨੀ ਕਿ ਭੀੜ ( Mob ) ਦੀ ਜਾਂ ਫਿਰ ਇੰਨੀ ਇਕਹਿਰੀ ਜਿੰਨੀ ਕਿਸੇ ਵਿਅਕਤੀ ਦੀ। ਸਮਾਜਿਕ ਹੋਵੇ ਜਾਂ ਰਾਜਸੀ ਕਿਸੇ ਗਰੁੱਪ ਦਾ ਮਨੋਵਿਗਿਆਨ ਸਮਝਣਾ ਮੁਸ਼ਕਲ ਹੁੰਦਾ ਹੈ ਜੇ ਉਸਦਾ, ਚੰਗਾ ਮਾੜਾ ਬਾਅਦ ਵਿੱਚ, ਕੋਈ ਡਾਇਨੈਮਿਕ੍ਸ ( ਪ੍ਰਗਟ ਕਾਰਕ-ਢਾਂਚਾ ਜਿਹਾ ਕੁਝ ) ਨਜ਼ਰ ਆਵੇ, ਪਰ, ਸਾਡੇ ਸਮਾਜਿਕ ਹੀ ਨਹੀਂ ਸਮਾਜਿਕ-ਮੀਡੀਆ ਉੱਪਰ ਬਣੇ ਗਰੁੱਪਾਂ ਦਾ ਭੀ ਕੋਈ ਡਾਇਨੈਮਿਕ੍ਸ ਹੀ ਨਹੀਂ ਹੈ।

ਸਗੋਂ ਜਿਸ ਕਾਰਣ ਸ਼ੋਸ਼ਲ-ਮੀਡੀਆ ਜੰਮਿਆ, ਰਾਕਟ ਦੀ ਰਫ਼ਤਾਰ ਵਧਿਆ ਅਤੇ ਜ਼ਿੰਦਗੀ ਦਾ ਅਹਿਮ ਪਹਿਲੂ ਬਣਿਆ, ਅਤੇ ਥੋੜ੍ਹੇ ਜਾਂ ਬਹੁਤੇ ਰੂਪ ਵਿੱਚ ਸਮੁੱਚੇ ਜਗਤ ਵਲੋਂ ਵਰਤਿਆ ਜਾ ਰਿਹਾ ਹੈ ਕਿ ਕਿਸੇ ਭੀ ਸਮਾਜ ਜਾਂ ਸਮਾਜ-ਅੰਸ਼ ਬਾਰੇ ਕਿਸੇ ਸਰਵੇ/ਪੋਲ ਨਾਲੋਂ ਕਿਤੇ ਵੱਧ ਚਾਨਣਾ ਕਰ ਰਿਹਾ ਹੈ।

 

ਇਹੋ ਲੋਕ ਪੰਦਰਾਂ ਲੱਖ ਆਪਦੇ ਅਕਾਊਂਟ ਵਿੱਚ ਭਾਲਦੇ ਸਨ, ਕੈਪਟਨ ਦਾ ਫ਼ੋਨ ਭੀ ਓਕੇ ਸੀ। ਸਾਰੀਆਂ ਹੀ ਪਾਰਟੀਆਂ ਇਸੇ ਲਈ ਤਾਂ victim-ਪੱਤਾ ਖੇਲ੍ਹਦੀਆਂ ਹਨ। ਮੋਦੀ ਕਹਿੰਦਾ ਤੁਹਾਨੂੰ victimize ਕਾਂਗ੍ਰਸ ਨੇ ਕੀਤਾ। ਸਾਰੇ ਕਹਿੰਦੇ – “ਸਹੀ ਬਾਤ”।

 

ਜੇ ਤੁਹਾਨੂੰ ਇਹ ਵਿਸ਼ਵਾਸ ਹੁੰਦੈ ਕਿ ਤੁਸੀਂ victim ਨਹੀਂ ਹੋ ਤਾਂ ਤੁਸੀਂ ਕਦੇ ਭੀ ਵਿਅਕਤੀਆਂ, ਪਾਰਟੀਆਂ ਦੀ ਗੱਲ ਨ ਮੰਨੋਂਗੇ, ਜਿਵੇਂ ਸੰਤ ਭਿੰਡਰਾਂਵਾਲੇ ਨੇ ਸਿੱਖਾਂ ਨੂੰ ਬਥੇਰਾ ਕਿਹਾ ਕਿ “ਤੁਸੀਂ ਗ਼ੁਲਾਮ ਹੋ” ਪਰ ਅੰਦਰ ਨੂੰ ਵਿਸ਼ਵਾਸ ਸੀ ਕਿ ਅਸੀਂ ਸਿਰਫ਼ ਆਜ਼ਾਦ ਹੀ ਨਹੀਂ ਸਗੋਂ ਕਿੰਗ ਹਾਂ, ਚੰਗੀ ਖੁੰਭ ਠੱਪਵਾਉਣ ਮਗਰੋਂ ‘ਸਿੰਘ ਇਜ਼ ਕਿੰਗ” ਦਾ ਨਾਹਰਾ ਹੋਰ ਉੱਚੀ ਮਾਰਨ ਲੱਗ ਗਏ ਅਤੇ ਗ਼ੁਲਾਮੀ ਵਾਲੀ ਗੱਲ ਕਰਨ ਵਾਲੇ ਦੇ ਭੀ ਗਲ਼ ਪੈਣ ਲੱਗ ਗਏ। ਪਰ ਗ਼ੁਲਾਮੀ ਨ ਸਵੀਕਾਰਨ ਵਾਲੇ ਭੀ ਇਸ victim-card ਨੂੰ ਹੱਥੋਂ ਨਹੀਂ ਸੁੱਟ ਸਕਦੇ।

 

ਵਿਅਕਤੀ ਹੋਵੇ ਜਾਂ ਗਰੁੱਪ, ਰਾਜਾ, ਪਤੀ-ਪਤਨੀ, ਭੈਣ-ਭਰਾ, ਮਾਪੇ-ਔਲ਼ਾਦ, ਕਿਸੇ ਦਾ ਭੀ ਪੋਸ਼ਣ ਤੁਹਾਡੀਆਂ ਖ਼ੁਸ਼ੀਆਂ ਨਹੀਂ ਤੁਹਾਡੀ ਬੇਚਾਰਗੀ ( Misery ) ਕਰਦੀ ਹੈ। ਹਰ ਇੱਕ ਲਈ ਜੀਵਨ-ਮੰਤਵ ਖ਼ੁਦ ਲਈ ਖ਼ੁਸ਼ੀ ਨਹੀਂ ਹੈ ਸਗੋਂ ਦੂਜਿਆਂ ਨੂੰ ਉਸ ਹਾਲਾਤ ਵਿੱਚ ਰੱਖਣ ਦਾ ਹੈ ਜਿਸਨੂੰ ਉਹ ਬੇਚਾਰਾ ਕਹਿ ਸਕਣ, ਬੇਬੱਸ ਸਮਝ ਸਕਣ!
ਅਲਬੱਤਾ, ਖ਼ੁਸ਼ ਰਹਿਣ ‘ਤੇ ਧੇਲਾ ਨਹੀਂ ਲੱਗਦਾ ਅਤੇ ਸਭਤੋਂ ਸੌਖਾ, ਸਭਤੋਂ ਸੋਹਣਾ ਕੰਮ ਹੈ।

 

ਪਹਿਲੀ ਵਧੀਕੀ ‘ਤੇ ਹੀ ਬੋਲਣਾ ਚਾਹੀਦਾ ਹੈ। ਅੱਜ, ਤਿੰਨ ਸਾਲ ਬਾਅਦ ਭੀ ਲੱਗ ਰਿਹਾ ਹੈ ਜਿਵੇਂ ਕਿਸੇ ਤਰੀਕੇ ਇਹ ਕੰਮ ਸੂਤ ਬੈਠ ਜਾਊ ( ‘Somehow’ it’ll work out.)। ਨਹੀਂ। ਇਸ ਜੱਭ ਵਿੱਚੋਂ ਬਾਹਰ ਆਉਣ ਲਈ ਇੱਕ ਪਲਾਨ ਬਣਾਉਣੀ ਪਵੇਗੀ ਅਤੇ – ਇੱਕ ਸਮੇਂ, ਇੱਕ ਕਦਮ – ਉਸ ਉੱਪਰ ਅਮਲ ਕਰਨਾ ਪਵੇਗਾ।

 

ਕਰਨ ਨਾਲੋਂ ਕਹਿਣਾ ਸੌਖਾ ਹੈ।

ਮੈਨੂੰ ਆਪ ਅਠਾਰਾਂ ਸਾਲ ਸਮਝ ਨਹੀਂ ਸੀ ਆਈ ਕਿ ਮੇਰੇ ਨਾਲ ਵਾਪਰ ਕੀ ਰਿਹਾ ਹੈ ਅਤੇ ਅਜੇ ਭੀ ਮੈਂ ਇਸੇ ਗੁੱਡੀ ਵਾਂਙ ਜਿੱਥੇ ਸੁਣਦਾ ਹਾਂ ਕਿ ਕਿਸੇ ਸੁਣਵਾਈ ਦੀ ਆਸ ਹੈ, ਉਧਰ ਨੂੰ ਤੁਰ ਪੈਂਦਾ ਹਾਂ। ਤੁਰਨ ਤੋਂ ਪਹਿਲਾਂ ਰਾਹ ਲੱਭਣਾ ਪੈਣਾ ਹੈ।

#ਰਾਗ_ਭਵੰਤਰਾ_ਵਾਜਾ_ਭੱਦਾ #ਦਲਵੀਰ_ਮੇਰੀ_ਕਹਾਣੀ

Categories: ਦਲਵੀਰ ਗਿੱਲ, ਮੇਰੀ ਕਹਾਣੀ, ਰਾਗ ਭਵੰਤਰਾ ਵਾਜਾ ਭੱਦਾ, ਵਲਵਲੇ, Dalvir Gill, Just Saying | Tags: , , , , , | Leave a comment

Create a free website or blog at WordPress.com.