Haiku & Haiga


ਡੁੱਬਾ ਸੂਰਜ –
ਲੰਬਾ ਹੁੰਦਾ ਪ੍ਰਛਾਵਾਂ
ਫੈਲਿਆ ਸਾਰੇ

Comments
  • Dalvir Gill Bamaljit Mann ਜੀ, ਤੁਹਾਡੇ ਦੁਆਰਾ ਇਸ ਖ਼ੂਬਸੂਰਤ ਤਸਵੀਰ ਸਾਂਝੀ ਕਰਨ ਦਾ ਧੰਨਵਾਦ ਕਰਦਿਆਂ ਮੈਂ ਇਹ ਬੇਨਤੀ ਕਰਦਾ ਚਾਹੁੰਦਾ ਹਾਂ ਕਿ ਮੈਂ ਹਾਇਕੂ ਨੂੰ ਜਿੱਥੇ ਮਹਿਜ਼ ਕਿਸੇ ਦ੍ਰਿਸ਼ ਦੇ ਵਰਣਨ ਤੋਂ ਵੱਡਾ ਮੰਨਦਾ ਹਾਂ ਉੱਥੇ ਹਾਇਗਾ ਨੂੰ ਵੀ ਤਸਵੀਰ ਦੇ ਵਰਣਨ ਤੋਂ ਵੱਡਾ ਸਮਝਦਾ ਹਾਂ। ਭਾਵੇਂ ਕਿ ਇੱਕ ਤੋਂ ਵੱਧ ਵਿਆਖਿਆਵਾਂ ਦੀ ਸੰਭਾਵਨਾ ਕਿਸੇ ਹਾਇਕੂ ਦੀ ਜਾਨ ਹੀ ਨਹੀਂ ਸਗੋਂ ਇਸਦਾ ਮੁੱਢਲਾ ਤੱਤ ਹੈ ਅਤੇ ਆਪ ਕੋਈ ਵਿਆਖਿਆ ਦੇ ਕੇ ਪਾਠਕ ਨੂੰ ਉਸਦੇ ਇਸ ਹੱਕ਼ ਤੋਂ ਮੈਂ ਵਿਰਵਾ ਨਹੀਂ ਕਰਨਾ ਚਾਹੁੰਦਾ ਪਰ ਇੱਥੇ ਦੱਸ ਦਿੰਦਾ ਹਾਂ ਕਿ ਇਹ ਕਵਿਤਾ ਅਸਲ ਵਿੱਚ ਮੇਰੀ ਬਾਬਾ ਬੰਦਾ ਸਿੰਘ ਜੀ ਬਹਾਦੁਰ ਹੁਰਾਂ ਨੂੰ ਸ਼ਰਧਾਂਜਲੀ ਹੈ।
  • Bamaljit Kaur Mann ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਸੀਸ ਝੁਕਾ ਕੇ ਕੋਟਿ ਕੋਟਿ ਪ੍ਰਨਾਮ !
    ਖਿਮਾ ਦੀ ਜਾਚਕ ਹਾਂ : ਦਲਵੀਰ ਗਿੱਲ ਜੀ !
  • Dalvir Gill ਨਾ ਨਾ ਖਿਮਾਂ ਵਾਲੀ ਤਾਂ ਗੱਲ ਹੀ ਨਹੀਂ ਹੈ ਕੋਈ।
    ਜਿਵੇਂ ਕੱਟ ਮਾਰਕ ਨਾਲ ਮਹਾਅ ( Ma ) ਪੈਦਾ ਕੀਤਾ ਜਾਂਦਾ ਹੈ ਉਵੇਂ ਹੀ ਹਾਇਗਾ ਵਿੱਚਲੈ ਚਿਤ੍ਰ ਅਤੇ ਉਸ ਉੱਪਰ ਲਿਖੇ ਹਾਇਕੂ ਵਿੱਚ ਵੀ ਇੱਕ ਸੰਬੰਧ ਚਾਹੀਦਾ ਹੈ, ਐਸਾ ਮੈਂ ਸੋਚਦਾ ਹਾਂ, ਨਾਂਕਿ ਹਾਇਕੂ ਅਤੇ ਤਸਵੀਰ ਇੱਕ ਦੂਜੇ ਦਾ ਵਰਣਨ ਮਾਤ੍ਰ ਹੋਣ; ਸਿਰਫ ਇੰਨਾ ਕੁ ਹੀ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਸੀ।
  • Dalvir Gill ਉਦਾਹਰਣ ਵਜੋਂ ਮੇਰੇ ਇਸ ਹਾਇਗਾ ਉੱਪਰ ਰਾਬਰਟ ਡੀ. ਵਿਲਸਨ ਦੀ ਦੋ ਸ਼ਬਦੀ ਟਿੱਪਣੀ ਸੀ :
  • No photo description available.
  • Dalvir Gill ਜੇ ਇਸਨੂੰ ਉਦਾਹਰਣ ਲਈ ਵਰਤੀਏ ਤਾਂ ਇਸ ਵਿੱਚ ਨਾਂਹ ਤਾਂ ਕਿਸੇ ਕਬਰ ਦੀ ਤਸਵੀਰ ਹੈ ਅਤੇ ਨਾਂਹ ਹੀ ਤ੍ਰੇਲੇ ਘਾਹ ਦੀ ਪਰ ਹਾਇਕੂ ਵੀ ਇੱਕ ਵਿਆਖਿਆ ਵਜੋਂ ਜੰਗ-ਵਿਰੋਧੀ ਭਾਵ ਦਰਸਾਉਂਦਾ ਹੈ ਅਤੇ ਤਸਵੀਰ ਵੀ। ਕਿਸੇ ਤਰੀਕੇ ਨਾਲ ਤਾਂ ਇਹ ਜੁੜੇ ਹੋਏ ਹਨ ਪਰ ਸਿੱਧੇ ਤਰੀਕੇ ਨਾਲ ਨਹੀਂ। ਇਹ ਹਾਇਕੂ ਵੀ ਗਾਜ਼ਾ ਪੱਟੀ ਦੀ ਤ੍ਰਾਸਦੀ ਨਾਲ ਸੰਬੰਧਿਤ ਸੀ ਪਰ ਮੈਂ ਸਿੱਧਾ ਹੀ “ਗਾਜ਼ਾ ਪੱਟੀ / ਕੁੱਛਡ ਬਾਲ / ਰੋਂਦੇ ਮਾਪੇ” ਜਿਹਾ ਕੁਝ ਵੀ ਲਿਖਣ ਤੋਂ ਗੁਰੇਜ਼ ਹੀ ਕੀਤਾ ਸੀ।
ਬਾਸ਼ੋ ਦੇ ਹਾਇਕੂ 'ਚ ਅਲੰਕਾਰ — ਜੇਨ ਰੀਚਹੋਲਡ
dalvirgill.wordpress.com
ਬਾਸ਼ੋ ਦੇ ਹਾਇਕੂ ‘ਚ ਅਲੰਕਾਰ — ਜੇਨ ਰੀਚਹੋਲਡ

ਬਾਸ਼ੋ ਦੇ ਹਾਇਕੂ ‘ਚ ਅਲੰਕਾਰ — ਜੇਨ ਰੀਚਹੋਲਡ

Original Post on Facebook Group

Categories: Haiga, Hokku | Tags: , , | Leave a comment

Post navigation

Leave a comment

Blog at WordPress.com.